ਪੜਚੋਲ ਕਰੋ
Advertisement
ਆਖਰ ਕਿੱਥੋਂ ਹੋਈ ਫੋਨ ਚੁੱਕਦੇ ਹੀ 'HELLO' ਬੋਲਣ ਦੀ ਸ਼ੁਰੂਆਤ, ਜਾਣੋ ਦਿਲਚਸਪ ਕਹਾਣੀ
ਅਸੀਂ ਸਾਰੇ ਬਚਪਨ ਤੋਂ ਹੀ ਵੇਖਦੇ ਅਤੇ ਸੁਣਦੇ ਆ ਰਹੇ ਹਾਂ ਕਿ ਲੋਕ ਫ਼ੋਨ ਚੁੱਕਦਿਆਂ ਹੀ 'HELLO' ਕਹਿ ਦਿੰਦੇ ਹਨ। ਅਗਲੀ ਗੱਲ ਹੈਲੋ ਤੋਂ ਬਾਅਦ ਹੀ ਸ਼ੁਰੂ ਹੁੰਦੀ ਹੈ।
ਅਸੀਂ ਸਾਰੇ ਬਚਪਨ ਤੋਂ ਹੀ ਵੇਖਦੇ ਅਤੇ ਸੁਣਦੇ ਆ ਰਹੇ ਹਾਂ ਕਿ ਲੋਕ ਫ਼ੋਨ ਚੁੱਕਦਿਆਂ ਹੀ 'HELLO' ਕਹਿ ਦਿੰਦੇ ਹਨ। ਅਗਲੀ ਗੱਲ ਹੈਲੋ ਤੋਂ ਬਾਅਦ ਹੀ ਸ਼ੁਰੂ ਹੁੰਦੀ ਹੈ।ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਲੋਕ ਫ਼ੋਨ ਚੁੱਕਦਿਆਂ ਸਾਰ ਹੀ ਹੈਲੋ ਕਿਉਂ ਕਹਿੰਦੇ ਹਨ? ਇਸ ਪ੍ਰਸ਼ਨ ਦਾ ਜਵਾਬ ਬਹੁਤ ਸਾਰੀਆਂ ਮਨਘੜਤ ਕਹਾਣੀਆਂ ਵਿਚ ਹੈ ਜਿਨ੍ਹਾਂ ਦੀ ਕੋਈ ਪ੍ਰਮਾਣਿਕ ਸੱਚਾਈ ਨਹੀਂ ਹੈ।ਪਰ ਅੱਜ ਅਸੀਂ ਤੁਹਾਨੂੰ ਹੈਲੋ ਸ਼ਬਦ ਦੀ ਸ਼ੁਰੂਆਤ ਬਾਰੇ ਦੱਸ ਰਹੇ ਹਾਂ।
ਐਲਗਜ਼ੈਡਰ ਗ੍ਰਾਹਮ ਬੇਲ ਨੇ ਟੈਲੀਫੋਨ ਦੀ ਕਾਢ ਕੱਢੀ ਸੀ।10 ਮਾਰਚ 1876 ਨੂੰ, ਉਸ ਦੀ ਟੈਲੀਫੋਨ ਕਾਢ ਨੂੰ ਪੇਟੈਂਟ ਕੀਤਾ ਗਿਆ। ਕਾਢ ਕੱਢਣ ਤੋਂ ਬਾਅਦ, ਬੈੱਲ ਨੇ ਸਭ ਤੋਂ ਪਹਿਲਾਂ ਆਪਣੇ ਸਾਥੀ ਵਾਟਸਨ ਨੂੰ ਸੰਦੇਸ਼ ਦਿੱਤਾ, "ਇੱਥੇ ਆਓ, ਸ਼੍ਰੀਮਾਨ ਵਾਟਸਨ, ਮੈਨੂੰ ਤੁਹਾਡੀ ਜ਼ਰੂਰਤ ਹੈ।" ਦੱਸ ਦੇਈਏ ਕਿ ਗ੍ਰਾਹਮ ਬੇਲ ਫੋਨ ਤੇ ਹੈਲੋ ਨੋ Ahoy ਕਹਿੰਦਾ ਸੀ।
ਜਦੋਂ ਲੋਕਾਂ ਨੇ ਟੈਲੀਫੋਨ ਦੀ ਖੋਜ ਕਰਨ ਤੋਂ ਬਾਅਦ ਇਸ ਦੀ ਵਰਤੋਂ ਕਰਨੀ ਸ਼ੁਰੂ ਕੀਤੀ ਤਾਂ ਲੋਕਾਂ ਨੇ ਸਭ ਤੋਂ ਪਹਿਲਾਂ ਪੁੱਛਿਆ ਕਿ ਕੀ ਤੁਸੀਂ ਉਥੇ ਹੋ। ਉਹ ਅਜਿਹਾ ਇਸ ਲਈ ਕਰਦੇ ਸੀ ਤਾਂ ਕਿ ਉਸਨੂੰ ਪਤਾ ਚੱਲੇ ਕਿ ਉਸਦੀ ਆਵਾਜ਼ ਦੂਜੇ ਪਾਸੇ ਪਹੁੰਚ ਰਹੀ ਹੈ ਜਾਂ ਨਹੀਂ। ਹਾਲਾਂਕਿ, ਥੌਮਸਨ ਐਡੀਸਨ ਨੇ ਇਕ ਵਾਰ ਅਹੋਏ ਨੂੰ ਗ਼ਲਤ ਦੱਸਿਆ ਅਤੇ ਸਾਲ 1877 ਵਿਚ ਉਸਨੇ ਹੈਲੋ ਕਹਿਣ ਦਾ ਪ੍ਰਸਤਾਵ ਦਿੱਤਾ।
ਇਸ ਪ੍ਰਸਤਾਵ ਨੂੰ ਪਾਸ ਕਰਨ ਲਈ, ਥੌਮਸ ਐਡੀਸਨ ਨੇ ਪਿਟਸਬਰਗ ਦੀ ਸੈਂਟਰਲ ਡਿਸਟ੍ਰਿਕਟ ਅਤੇ ਪ੍ਰਿੰਟਿੰਗ ਟੈਲੀਗ੍ਰਾਫ ਕੰਪਨੀ ਦੇ ਪ੍ਰਧਾਨ ਟੀ ਬੀਏ ਸਮਿੱਥ ਨੂੰ ਲਿਖਿਆ, ਟੈਲੀਫੋਨ 'ਤੇ ਪਹਿਲਾ ਸ਼ਬਦ "ਹੈਲੋ" ਹੋਣਾ ਚਾਹੀਦਾ ਹੈ। ਉਸਨੇ ਪਹਿਲੀ ਵਾਰ ਜਦੋਂ ਫੋਨ ਕੀਤਾ ਤਾਂ ਉਸਨੇ ਹੈਲੋ ਬੁਲਾਇਆ।
ਥੌਮਸ ਐਡੀਸਨ ਦੀ ਹੀ ਦੇਣ ਹੈ ਕਿ ਅੱਜ ਵੀ ਲੋਕ ਫੋਨ ਚੁੱਕਦੇ ਸਾਰ ਹੀ ਹੈਲੋ ਕਹਿ ਦਿੰਦੇ ਹਨ। ਆਕਸਫੋਰਡ ਇੰਗਲਿਸ਼ ਡਿਕਸ਼ਨਰੀ ਦੇ ਅਨੁਸਾਰ ਹੈਲੋ ਸ਼ਬਦ ਪੁਰਾਣੀ ਜਰਮਨ ਸ਼ਬਦ ਹਲਾ ਤੋਂ ਲਿਆ ਗਿਆ ਹੈ। ਇਹ ਸ਼ਬਦ ਪੁਰਾਣੇ ਫ੍ਰੈਂਚ ਜਾਂ ਜਰਮਨ ਸ਼ਬਦ 'ਹੋਲਾ' ਤੋਂ ਆਇਆ ਹੈ। ‘ਹੋਲਾ’ ਦਾ ਅਰਥ ਹੈ ‘ਕਿਵੇਂ ਹੋ’ ਪਰ ਲਹਿਜ਼ੇ ਕਾਰਨ ਇਹ ਸ਼ਬਦ ਸਮੇਂ ਦੇ ਨਾਲ ਬਦਲਦਾ ਗਿਆ ਅਤੇ ਹੈਲੋ ਬਣ ਗਿਆ।
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement