ਪੜਚੋਲ ਕਰੋ

Butter Chicken Battle: ਲਓ ਜੀ ਬਟਰ ਚਿਕਨ ਦੀ ਖੋਜ ਦਾ ਦਾਅਵਾ ਕਰਨ ਵਾਲੇ ਕੱਢ ਲਿਆਏ ਸਬੂਤ, ਹੁਣ ਕੌਣ ਜਿੱਤੂਗਾ ਲੜਾਈ?

Butter Chicken...ਇੱਕ ਅਜਿਹਾ ਭਾਰਤੀ ਪਕਵਾਨ ਹੈ ਜੋ ਸ਼ਾਇਦ ਦੁਨੀਆ ਵਿੱਚ ਸਭ ਤੋਂ ਮਸ਼ਹੂਰ ਹੋਵੇਗਾ। ਆਖ਼ਰਕਾਰ, ਇਸ ਦਾ ਅਸਲ ਖੋਜੀ ਕੌਣ ਹੈ? ਇਸ ਸਬੰਧੀ ਅਦਾਲਤ ਵਿੱਚ ਕਾਨੂੰਨੀ ਲੜਾਈ ਚੱਲ ਰਹੀ ਹੈ...

Butter Chicken...ਇੱਕ ਅਜਿਹਾ ਭਾਰਤੀ ਪਕਵਾਨ ਹੈ ਜੋ ਸ਼ਾਇਦ ਦੁਨੀਆ ਵਿੱਚ ਸਭ ਤੋਂ ਮਸ਼ਹੂਰ ਹੋਵੇਗਾ। ਆਖ਼ਰਕਾਰ, ਇਸਦਾ ਅਸਲ ਖੋਜੀ ਕੌਣ ਹੈ? ਇਸ ਸਬੰਧੀ ਅਦਾਲਤ ਵਿੱਚ ਕਾਨੂੰਨੀ ਲੜਾਈ ਚੱਲ ਰਹੀ ਹੈ, ਜਿਸ ਵਿੱਚ ਪੇਸ਼ ਕੀਤੇ ਗਏ ਨਵੇਂ ਸਬੂਤਾਂ ਨੇ ਮਾਮਲੇ ਨੂੰ ਹੋਰ ਪੇਚੀਦਾ ਬਣਾ ਦਿੱਤਾ ਹੈ।  

ਤੰਦੂਰ ਵਿਚ ਭੁੰਨਿਆ ਹੋਇਆ ਚਿਕਨ ਜਦੋ ਟਮਾਟਰ ਦੀ ਕ੍ਰੀਮੀ ਅਤੇ ਮੱਖਣ ਵਾਲੀ ਗ੍ਰੇਵੀ ਵਿੱਚ ਪਕਾਇਆ ਜਾਂਦਾ ਹੈ, ਤਾਂ ਇਸ ਨੂੰ ਬਟਰ ਚਿਕਨ ਕਿਹਾ ਜਾਂਦਾ ਹੈ। ਭਾਰਤ-ਪਾਕਿਸਤਾਨ ਦੀ ਵੰਡ ਦੇ ਦੁਖਾਂਤ 'ਚੋਂ ਨਿਕਲੀ ਇਸ ਡਿਸ਼ ਨੇ ਦੁਨੀਆ ਭਰ 'ਚ ਭਾਰਤੀ ਖਾਣੇ ਨੂੰ ਨਵੀਂ ਪਛਾਣ ਦਿੱਤੀ ਅਤੇ ਅੱਜ ਇਹ ਆਪਣੀ ਪਛਾਣ ਦਾ ਸਬੂਤ ਦੇ ਕੇ ਅਦਾਲਤ ਦੀ ਕਚਹਿਰੀ 'ਤੇ ਖੜ੍ਹੀ ਹੈ। ਵੱਡੀ ਗੱਲ ਇਹ ਹੈ ਕਿ ਵੰਡ ਦੀ ਕੰਧ ਜਿਸ ਨੂੰ ਤੋੜ ਕੇ ਇਹ ਪਕਵਾਨ ਪੈਦਾ ਹੋਇਆ ਸੀ, ਅੱਜ ਉਹ ਦੋ ਦੋਸਤਾਂ ਦੀ ਔਲਾਦ ਵਿੱਚ ਵੰਡ ਦੀ ਕੰਧ ਬਣ ਗਈ ਹੈ ਜੋ ਕਦੇ ਇੱਕ ਪਰਿਵਾਰ ਵਾਂਗ ਰਹਿੰਦੇ ਸਨ? ਇਸ ਨੂੰ ਲੈ ਕੇ ਪੁਰਾਣੀ ਦਿੱਲੀ ਦੇ 'ਮੋਤੀ ਮਹਿਲ' ਰੈਸਟੋਰੈਂਟ ਅਤੇ ਨਵੀਂ ਦਿੱਲੀ ਦੇ 'ਦਰਿਆਗੰਜ' ਰੈਸਟੋਰੈਂਟ ਵਿਚਾਲੇ ਅੱਜ ਜੰਗ ਹੋ ਸਕਦੀ ਹੈ, ਪਰ 1950 ਦੇ ਦਹਾਕੇ 'ਚ ਜਦੋਂ ਪੇਸ਼ਾਵਰ ਤੋਂ ਆਏ ਦੋ ਦੋਸਤਾਂ ਕੁੰਦਨ ਲਾਲ ਜੱਗੀ ਅਤੇ ਕੁੰਦਨ ਲਾਲ ਗੁਜਰਾਲ ਨੇ ਇਸ ਨੂੰ ਬਣਾਇਆ ਹੋਵੇਗਾ। ਫਿਰ ਉਹਨਾਂ ਦੀ ਇੱਛਾ ਸੀ ਕਿ ਉਹ ਆਪਣਾ ਸੁਆਦ ਲੋਕਾਂ ਤੱਕ ਪਹੁੰਚਾਉਣ।  ਕੁੰਦਨ ਲਾਲ ਗੁਜਰਾਲ ਦੀ 1997 ਵਿੱਚ ਮੌਤ ਹੋ ਗਈ ਸੀ, ਜਦਕਿ ਕੁੰਦਨ ਲਾਲ ਜੱਗੀ ਨੇ 2018 ਵਿੱਚ ਆਖਰੀ ਸਾਹ ਲਏ ਸੀ।

ਅੱਜ ਮਾਹੌਲ ਵੱਖਰਾ ਹੈ। ਦੋਵਾਂ ਦੇ ਬੱਚੇ ਇਸ ਸਾਂਝੀ ਵਿਰਾਸਤ 'ਤੇ ਆਪੋ-ਆਪਣੇ ਦਾਅਵੇ ਨਾਲ ਦਿੱਲੀ ਹਾਈ ਕੋਰਟ ਦੇ ਦਰਵਾਜ਼ੇ 'ਤੇ ਖੜ੍ਹੇ ਹਨ। ਸਥਿਤੀ ਇਹ ਹੈ ਕਿ 'ਮੋਤੀ ਮਹਿਲ' ਰੈਸਟੋਰੈਂਟ ਦੇ ਮਾਲਕਾਂ ਨੇ ਦਰਿਆਗੰਜ ਰੈਸਟੋਰੈਂਟ ਦੇ ਮਾਲਕਾਂ ਤੋਂ 2.40 ਲੱਖ ਡਾਲਰ (ਲਗਭਗ 2 ਕਰੋੜ ਰੁਪਏ) ਦੇ ਮੁਆਵਜ਼ੇ ਦੀ ਮੰਗ ਕੀਤੀ ਹੈ, ਕਿਉਂਕਿ ਉਨ੍ਹਾਂ ਨੇ ਆਪਣੀ ਟੈਗ ਲਾਈਨ ਵਿੱਚ ਆਪਣੇ ਆਪ ਨੂੰ ਬਟਰ ਚਿਕਨ ਦਾ ਖੋਜੀ ਦੱਸਿਆ ਸੀ। ਉਹਨਾਂ ਦਾ ਰੈਸਟੋਰੈਂਟ ਹੁਣ ਇਸ ਅਦਾਲਤੀ ਲੜਾਈ ਵਿੱਚ ਇੱਕ ਨਵਾਂ ਮੋੜ ਲੈ ਆਇਆ ਹੈ, ਆਓ ਪਹਿਲਾਂ ਸਮਝੀਏ ਕਿ ਅਸਲ ਮਾਮਲਾ ਕੀ ਹੈ?  ਕਹਾਣੀ ਪੁਰਾਣੀ ਦਿੱਲੀ ਦੇ ਦਰਿਆਗੰਜ ਇਲਾਕੇ ਤੋਂ ਸ਼ੁਰੂ ਹੁੰਦੀ ਹੈ। ਕੁੰਦਨ ਲਾਲ ਜੱਗੀ ਅਤੇ ਕੁੰਦਨ ਲਾਲ ਗੁਜਰਾਲ ਨੇ 1950 ਵਿੱਚ ਪੇਸ਼ਾਵਰ ਤੋਂ ਆ ਕੇ 'ਮੋਤੀ ਮਹਿਲ' ਰੈਸਟੋਰੈਂਟ ਸ਼ੁਰੂ ਕੀਤਾ ਸੀ। ਇੱਥੇ ਹੀ 'ਬਟਰ ਚਿਕਨ' ਵਰਗੀ ਪਕਵਾਨ ਦੀ ਖੋਜ ਹੋਈ ਸੀ।

ਇਸ ਮਾਮਲੇ ਵਿੱਚ ਲੜਾਈ ਉਦੋਂ ਸ਼ੁਰੂ ਹੋਈ ਜਦੋਂ 2019 ਵਿੱਚ, ਕੁੰਦਨ ਲਾਲ ਜੱਗੀ ਦੇ ਪਰਿਵਾਰ ਨੇ 'ਦਰਿਆਗੰਜ' ਨਾਮ ਦੀ ਇੱਕ ਨਵੀਂ ਰੈਸਟੋਰੈਂਟ ਚੇਨ ਸ਼ੁਰੂ ਕੀਤੀ, ਜੋ ਦਿੱਲੀ-ਐਨਸੀਆਰ ਵਿੱਚ 10 ਤੋਂ ਵੱਧ ਆਊਟਲੇਟ ਚਲਾਉਂਦੀ ਹੈ। ਆਪਣੀ ਟੈਗਲਾਈਨ ਵਿੱਚ, ਇਸ ਰੈਸਟੋਰੈਂਟ ਨੇ ਆਪਣੇ ਆਪ ਨੂੰ ਬਟਰ ਚਿਕਨ ਅਤੇ ਦਾਲ ਮੱਖਣੀ ਦਾ ਖੋਜੀ ਦੱਸਿਆ, ਇਸ ਗੱਲ ਤੋਂ “ਮੋਤੀ ਮਹਿਲ” ਨਾਰਾਜ਼ ਹੋਇਆ ਅਤੇ ਮਾਮਲਾ ਅਦਾਲਤ ਵਿੱਚ ਪਹੁੰਚ ਗਿਆ। ਪਹਿਲਾ ਵਿਵਾਦ ਇਸ ਗੱਲ 'ਤੇ ਹੈ ਕਿ ਬਟਰ ਚਿਕਨ ਦਾ ਅਸਲ ਖੋਜੀ ਕੌਣ ਹੈ? 

ਹੁਣ ਇਸ ਮਾਮਲੇ 'ਚ ਦਿੱਲੀ ਹਾਈ ਕੋਰਟ ਦੇ ਸਾਹਮਣੇ ਕਈ ਨਵੇਂ ਸਬੂਤ ਆਏ ਹਨ। ਰਾਇਟਰਸ ਦੀ ਖਬਰ ਮੁਤਾਬਕ 'ਦਰਿਆਗੰਜ' ਨੇ ਆਪਣੇ 642 ਪੰਨਿਆਂ ਦੇ ਜਵਾਬ 'ਚ ਕਿਹਾ ਹੈ ਕਿ ਇਸ ਡਿਸ਼ ਦੀ ਖੋਜ ਕੁੰਦਨ ਲਾਲ ਜੱਗੀ ਨੇ ਕੀਤੀ ਸੀ, ਜਦਕਿ ਕੁੰਦਨ ਲਾਲ ਗੁਜਰਾਲ ਦਾ ਕੰਮ ਮਾਰਕੀਟਿੰਗ 'ਚ ਸੀ। ਹੁਣ ਇਸ ਮਾਮਲੇ ਵਿੱਚ ਅਦਾਲਤ ਦੇ ਸਾਹਮਣੇ ਜੋ ਪੇਸ਼ ਕੀਤਾ ਗਿਆ ਉਸ 'ਚ 1930 ਦੀਆਂ ਦੋ ਦੋਸਤਾਂ ਦੀਆਂ ਕੁਝ ਬਲੈਕ ਐਂਡ ਵ੍ਹਾਈਟ ਤਸਵੀਰਾਂ, ਸਾਲ 1949 ਦਾ ਭਾਈਵਾਲੀ ਸਮਝੌਤਾ , ਕੁੰਦਨ ਲਾਲ ਜੱਗੀ ਦਾ ਬਿਜ਼ਨਸ ਕਾਰਡ ਹੈ, ਜੋ ਕਾਰੋਬਾਰ ਨੂੰ ਦਿੱਲੀ ਤਬਦੀਲ ਕਰਨ ਤੋਂ ਬਾਅਦ ਦਾ ਹੈ ਅਤੇ 2017 ਦਾ ਇੱਕ ਵੀਡੀਓ ਹੈ ਜੋ 'ਬਟਰ ਚਿਕਨ' ਦੀ ਪੂਰੀ ਕਹਾਣੀ ਦੱਸਦਾ ਹੈ।

ਅਦਾਲਤ ਨੇ ਫੈਸਲਾ ਕਰਨਾ ਹੈ ਕਿ ਆਖਿਰਕਾਰ ਪਕਵਾਨ ਦੇ ਖੋਜੀ ਵਜੋਂ ਕੌਣ ਦਾਅਵਾ ਕਰ ਸਕਦਾ ਹੈ? ਕੀ ਦੋਵਾਂ ਧਿਰਾਂ ਦੇ ਦਾਅਵੇ ਸਵੀਕਾਰ ਕੀਤੇ ਜਾ ਸਕਦੇ ਹਨ? ਇਹ ਪਕਵਾਨ ਸਭ ਤੋਂ ਪਹਿਲਾਂ ਕਿੱਥੇ ਬਣਾਇਆ ਗਿਆ ਸੀ... ਕੀ ਗੁਜਰਾਲ ਨੇ ਪੇਸ਼ਾਵਰ ਵਿੱਚ ਬਣਾਇਆ ਸੀ ਜਾਂ ਜੱਗੀ ਨੇ ਦਿੱਲੀ ਵਿੱਚ?

 ਟੇਸਟ ਐਟਲਸ ਦੀ 'ਬੈਸਟ ਡਿਸ਼' ਦੀ ਸੂਚੀ 'ਚ 'ਬਟਰ ਚਿਕਨ' ਦੁਨੀਆ ਭਰ 'ਚ 43ਵੇਂ ਸਥਾਨ 'ਤੇ ਹੈ। ਅਮਰੀਕਾ ਦੇ ਰਾਸ਼ਟਰਪਤੀ ਰਿਚਰਡ ਨਿਕਸਨ ਤੋਂ ਲੈ ਕੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਤੱਕ ਹਰ ਕੋਈ ਇਸ ਦਾ ਦੀਵਾਨਾ ਰਿਹਾ ਹੈ। ਦਿੱਲੀ 'ਚ ਇਕ ਪਲੇਟ ਦੀ ਕੀਮਤ 650 ਰੁਪਏ ਦੇ ਕਰੀਬ ਹੈ। ਜਦੋਂ ਕਿ ਨਿਊਯਾਰਕ ਵਿੱਚ ਇਸਦੀ ਕੀਮਤ 2000 ਰੁਪਏ ਤੱਕ ਹੈ।
 
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪੰਜਾਬ 'ਚ 2 ਦਿਨ ਪਵੇਗੀ ਸੰਘਣੀ ਧੁੰਦ, ਤਾਪਮਾਨ 'ਚ ਆਈ ਗਿਰਾਵਟ, ਪ੍ਰਦੂਸ਼ਣ ਕਰਕੇ ਹਾਲਾਤ ਖਰਾਬ, ਜਾਣੋ ਆਪਣੇ ਸ਼ਹਿਰ ਦਾ ਹਾਲ
ਪੰਜਾਬ 'ਚ 2 ਦਿਨ ਪਵੇਗੀ ਸੰਘਣੀ ਧੁੰਦ, ਤਾਪਮਾਨ 'ਚ ਆਈ ਗਿਰਾਵਟ, ਪ੍ਰਦੂਸ਼ਣ ਕਰਕੇ ਹਾਲਾਤ ਖਰਾਬ, ਜਾਣੋ ਆਪਣੇ ਸ਼ਹਿਰ ਦਾ ਹਾਲ
ਧੂੜ, ਮਿੱਟੀ ਜਾਂ ਡਸਟ ਨਾਲ ਹੋ ਜਾਂਦੀ ਐਲਰਜੀ, ਤਾਂ ਅਪਣਾਓ ਆਹ ਘਰੇਲੂ ਨੁਸਖੇ, ਤੁਰੰਤ ਮਿਲੇਗੀ ਰਾਹਤ
ਧੂੜ, ਮਿੱਟੀ ਜਾਂ ਡਸਟ ਨਾਲ ਹੋ ਜਾਂਦੀ ਐਲਰਜੀ, ਤਾਂ ਅਪਣਾਓ ਆਹ ਘਰੇਲੂ ਨੁਸਖੇ, ਤੁਰੰਤ ਮਿਲੇਗੀ ਰਾਹਤ
ਸਰਦੀਆਂ 'ਚ Dry Skin ਤੋਂ ਪਾਉਣਾ ਚਾਹੁੰਦੇ ਛੁਟਕਾਰਾ, ਤਾਂ ਸਭ ਤੋਂ ਪਹਿਲਾਂ ਕਰੋ ਆਹ ਕੰਮ
ਸਰਦੀਆਂ 'ਚ Dry Skin ਤੋਂ ਪਾਉਣਾ ਚਾਹੁੰਦੇ ਛੁਟਕਾਰਾ, ਤਾਂ ਸਭ ਤੋਂ ਪਹਿਲਾਂ ਕਰੋ ਆਹ ਕੰਮ
1 ਜਨਵਰੀ ਤੋਂ ਬਦਲ ਜਾਵੇਗਾ Telecom ਦਾ ਆਹ ਨਿਯਮ, Jio, Airtel, BSNL, Vi 'ਤੇ ਪਵੇਗਾ ਸਿੱਧਾ ਅਸਰ
1 ਜਨਵਰੀ ਤੋਂ ਬਦਲ ਜਾਵੇਗਾ Telecom ਦਾ ਆਹ ਨਿਯਮ, Jio, Airtel, BSNL, Vi 'ਤੇ ਪਵੇਗਾ ਸਿੱਧਾ ਅਸਰ
Advertisement
ABP Premium

ਵੀਡੀਓਜ਼

MP Amritpal Singh 'ਤੇ ਤੱਤੇ ਹੋਏ Bikram Singh Majithia | Abp SanjhaSikh | 30 ਲੱਖ ਸਿੱਖ ਬਣੇ ਈਸਾਈ! ਸੁੱਤੀ ਪਈ ਸਿੱਖ ਕੌਮ - BJP ਲੀਡਰ | Abp SanjhaCM  Maan ਨੇ ਰੱਜਕੇ ਕੀਤੀ ਰਾਜਪਾਲ ਦੀ ਕੀਤੀ ਤਾਰੀਫ਼ , ਕਿਹਾ- ਜਦੋਂ ਦਾ ਇਨ੍ਹਾਂ ਨੇ ਕੰਮ ਸਾਂਭਿਆ ਚੰਗੀ ਚੱਲ ਰਹੀ ਸਰਕਾਰSikh | ਬੇਅਦਬੀ! ਸ੍ਰੀ ਗੁਰੂ ਨਾਨਕ ਦੇਵ ਜੀ ਬਣਕੇ ਆਇਆ ਬੰਦਾ Punjab 'ਚ ਵੱਡਾ ਹੰਗਾਮਾ | ABP Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ 2 ਦਿਨ ਪਵੇਗੀ ਸੰਘਣੀ ਧੁੰਦ, ਤਾਪਮਾਨ 'ਚ ਆਈ ਗਿਰਾਵਟ, ਪ੍ਰਦੂਸ਼ਣ ਕਰਕੇ ਹਾਲਾਤ ਖਰਾਬ, ਜਾਣੋ ਆਪਣੇ ਸ਼ਹਿਰ ਦਾ ਹਾਲ
ਪੰਜਾਬ 'ਚ 2 ਦਿਨ ਪਵੇਗੀ ਸੰਘਣੀ ਧੁੰਦ, ਤਾਪਮਾਨ 'ਚ ਆਈ ਗਿਰਾਵਟ, ਪ੍ਰਦੂਸ਼ਣ ਕਰਕੇ ਹਾਲਾਤ ਖਰਾਬ, ਜਾਣੋ ਆਪਣੇ ਸ਼ਹਿਰ ਦਾ ਹਾਲ
ਧੂੜ, ਮਿੱਟੀ ਜਾਂ ਡਸਟ ਨਾਲ ਹੋ ਜਾਂਦੀ ਐਲਰਜੀ, ਤਾਂ ਅਪਣਾਓ ਆਹ ਘਰੇਲੂ ਨੁਸਖੇ, ਤੁਰੰਤ ਮਿਲੇਗੀ ਰਾਹਤ
ਧੂੜ, ਮਿੱਟੀ ਜਾਂ ਡਸਟ ਨਾਲ ਹੋ ਜਾਂਦੀ ਐਲਰਜੀ, ਤਾਂ ਅਪਣਾਓ ਆਹ ਘਰੇਲੂ ਨੁਸਖੇ, ਤੁਰੰਤ ਮਿਲੇਗੀ ਰਾਹਤ
ਸਰਦੀਆਂ 'ਚ Dry Skin ਤੋਂ ਪਾਉਣਾ ਚਾਹੁੰਦੇ ਛੁਟਕਾਰਾ, ਤਾਂ ਸਭ ਤੋਂ ਪਹਿਲਾਂ ਕਰੋ ਆਹ ਕੰਮ
ਸਰਦੀਆਂ 'ਚ Dry Skin ਤੋਂ ਪਾਉਣਾ ਚਾਹੁੰਦੇ ਛੁਟਕਾਰਾ, ਤਾਂ ਸਭ ਤੋਂ ਪਹਿਲਾਂ ਕਰੋ ਆਹ ਕੰਮ
1 ਜਨਵਰੀ ਤੋਂ ਬਦਲ ਜਾਵੇਗਾ Telecom ਦਾ ਆਹ ਨਿਯਮ, Jio, Airtel, BSNL, Vi 'ਤੇ ਪਵੇਗਾ ਸਿੱਧਾ ਅਸਰ
1 ਜਨਵਰੀ ਤੋਂ ਬਦਲ ਜਾਵੇਗਾ Telecom ਦਾ ਆਹ ਨਿਯਮ, Jio, Airtel, BSNL, Vi 'ਤੇ ਪਵੇਗਾ ਸਿੱਧਾ ਅਸਰ
8ਵੀਂ ਦੇ ਵਿਦਿਆਰਥੀ ਨੂੰ ਪਿਲਾਈ ਸ਼ਰਾਬ ਫਿਰ 20 ਵਾਰ ਬਣਾਏ ਸਬੰਧ, ਹੁਣ ਟੀਚਰ ਨੂੰ ਮਿਲੀ ਭਿਆਨਕ ਸਜ਼ਾ
8ਵੀਂ ਦੇ ਵਿਦਿਆਰਥੀ ਨੂੰ ਪਿਲਾਈ ਸ਼ਰਾਬ ਫਿਰ 20 ਵਾਰ ਬਣਾਏ ਸਬੰਧ, ਹੁਣ ਟੀਚਰ ਨੂੰ ਮਿਲੀ ਭਿਆਨਕ ਸਜ਼ਾ
ਸਰਪੰਚ ਦੇ ਘਰ 'ਤੇ ਹੋਈ ਫਾਈਰਿੰਗ, CCTV 'ਚ ਕੈਦ ਹੋਏ 2 ਨਕਾਬਪੋਸ਼, ਸਾਹਮਣੇ ਆਈ ਵੱਡੀ ਵਜ੍ਹਾ
ਸਰਪੰਚ ਦੇ ਘਰ 'ਤੇ ਹੋਈ ਫਾਈਰਿੰਗ, CCTV 'ਚ ਕੈਦ ਹੋਏ 2 ਨਕਾਬਪੋਸ਼, ਸਾਹਮਣੇ ਆਈ ਵੱਡੀ ਵਜ੍ਹਾ
ਸਾਵਧਾਨ! ਅਨਾਰ ਦੇ ਜੂਸ 'ਚ ਮਿਲਾਇਆ ਜਾ ਰਿਹਾ ਲਾਲ ਰੰਗ, ਸਾਹਮਣੇ ਆਈ ਮਿਲਾਵਟ ਦੀ ਵੀਡੀਓ
ਸਾਵਧਾਨ! ਅਨਾਰ ਦੇ ਜੂਸ 'ਚ ਮਿਲਾਇਆ ਜਾ ਰਿਹਾ ਲਾਲ ਰੰਗ, ਸਾਹਮਣੇ ਆਈ ਮਿਲਾਵਟ ਦੀ ਵੀਡੀਓ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22-11-2024
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22-11-2024
Embed widget