ਪੜਚੋਲ ਕਰੋ
ਹੁਣ 100 ਅਤੇ 200 ਦੇ ਨਵੇਂ ਨੋਟ ਆਉਣਗੇ, RBI ਨੇ ਦਿੱਤੀ ਜਾਣਕਾਰੀ
RBI New Notes: ਭਾਰਤੀ ਰਿਜ਼ਰਵ ਬੈਂਕ ਜਲਦੀ ਹੀ ਗਵਰਨਰ ਸੰਜੇ ਮਲਹੋਤਰਾ ਦੇ ਦਸਤਖਤ ਵਾਲੇ 100 ਅਤੇ 200 ਰੁਪਏ ਦੇ ਨੋਟ ਜਾਰੀ ਕਰੇਗਾ। ਕੇਂਦਰੀ ਬੈਂਕ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।

RBI
Source : PTI
RBI New Notes: ਭਾਰਤੀ ਰਿਜ਼ਰਵ ਬੈਂਕ ਜਲਦੀ ਹੀ ਗਵਰਨਰ ਸੰਜੇ ਮਲਹੋਤਰਾ ਦੇ ਦਸਤਖਤ ਵਾਲੇ 100 ਅਤੇ 200 ਰੁਪਏ ਦੇ ਨੋਟ ਜਾਰੀ ਕਰੇਗਾ। ਕੇਂਦਰੀ ਬੈਂਕ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। RBI ਨੇ ਆਪਣੇ ਬਿਆਨ ਵਿੱਚ ਕਿਹਾ, "ਇਨ੍ਹਾਂ ਨੋਟਾਂ ਦਾ ਡਿਜ਼ਾਈਨ ਹਰ ਪੱਖੋਂ ਮਹਾਤਮਾ ਗਾਂਧੀ (ਨਵੀਂ) ਲੜੀ ਦੇ 100 ਅਤੇ 200 ਰੁਪਏ ਦੇ ਨੋਟਾਂ ਦੇ ਸਮਾਨ ਹੈ।"
ਭਾਰਤੀ ਰਿਜ਼ਰਵ ਬੈਂਕ ਦੁਆਰਾ ਪਹਿਲਾਂ ਜਾਰੀ ਕੀਤੇ ਗਏ 100 ਅਤੇ 200 ਰੁਪਏ ਦੇ ਸਾਰੇ ਨੋਟ ਵੈਧ ਮੁਦਰਾ ਬਣੇ ਰਹਿਣਗੇ। ਜ਼ਿਕਰਯੋਗ ਹੈ ਕਿ ਮਲਹੋਤਰਾ ਨੇ ਦਸੰਬਰ 2024 ਵਿੱਚ ਆਰਬੀਆਈ ਗਵਰਨਰ ਦਾ ਅਹੁਦਾ ਸੰਭਾਲਿਆ ਹੈ। ਉਨ੍ਹਾਂ ਨੇ ਸ਼ਕਤੀਕਾਂਤ ਦਾਸ ਦੀ ਜਗ੍ਹਾ ਲਈ, ਜਿਨ੍ਹਾਂ ਨੇ ਆਪਣਾ ਵਧਾਇਆ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਅਸਤੀਫਾ ਦੇ ਦਿੱਤਾ ਸੀ।
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















