Singapore 'ਚ ਜੋੜਾ ਟਾਇਲਟ 'ਚ ਕਰ ਰਿਹਾ ਸੀ ਸੈਕਸ, ਵੀਡੀਓ ਬਣਾਉਣ ਦੇ ਦੋਸ਼ 'ਚ ਭਾਰਤੀ ਨੂੰ ਕੈਦ
ਇਹ ਘਟਨਾ ਬਿਸ਼ਨ-ਆਂਗ ਮੋ ਕਿਓ ਪਾਰਕ ਦੇ ਜਨਤਕ ਪਖਾਨੇ 'ਚ ਵਾਪਰੀ, ਜਿੱਥੇ ਕਾਰਤਿਕ ਨੇ ਪ੍ਰੇਮੀ ਜੋੜੇ ਨੂੰ ਨਹਾਉਂਦੇ ਹੋਏ ਤੇ ਇੱਕ ਕਮਰੇ 'ਚ ਜਿਨਸੀ ਸਬੰਧ ਬਣਾਉਂਦੇ ਦੀ ਵੀਡੀਓ ਬਣਾ ਲਈ।
![Singapore 'ਚ ਜੋੜਾ ਟਾਇਲਟ 'ਚ ਕਰ ਰਿਹਾ ਸੀ ਸੈਕਸ, ਵੀਡੀਓ ਬਣਾਉਣ ਦੇ ਦੋਸ਼ 'ਚ ਭਾਰਤੀ ਨੂੰ ਕੈਦ India Indian national jailed for filming couple having sex in public toilet in Singapore Singapore 'ਚ ਜੋੜਾ ਟਾਇਲਟ 'ਚ ਕਰ ਰਿਹਾ ਸੀ ਸੈਕਸ, ਵੀਡੀਓ ਬਣਾਉਣ ਦੇ ਦੋਸ਼ 'ਚ ਭਾਰਤੀ ਨੂੰ ਕੈਦ](https://feeds.abplive.com/onecms/images/uploaded-images/2021/08/17/1209c1f0f615ffb9bb97b50967a9aaac_original.jpg?impolicy=abp_cdn&imwidth=1200&height=675)
ਸਿੰਗਾਪੁਰ: ਇੱਕ 36 ਸਾਲਾ ਭਾਰਤੀ ਨਾਗਰਿਕ ਨੂੰ ਸੋਮਵਾਰ ਨੂੰ ਇੱਥੇ ਜਨਤਕ ਪਖਾਨੇ (Public Toilet) ਦੇ ਕਮਰੇ 'ਚ ਜੋੜੇ ਦੇ ਸੈਕਸ ਕਰਨ ਦੀ ਵੀਡੀਓ (Couple Sex Video) ਬਣਾਉਣ ਦੇ ਦੋਸ਼ 'ਚ 17 ਹਫ਼ਤਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ। ਜਾਣਕਾਰੀ ਮੁਤਾਬਕ ਕੁੱਪੁਸਾਮੀ ਕਾਰਤਿਕ (Kuppusamy Karthik) ਨੂੰ ਸਨੂਪਿੰਗ (singapore) ਦੇ ਤਿੰਨ ਮਾਮਲੇ ਸਵੀਕਾਰ ਕਰਨ ਤੋਂ ਬਾਅਦ ਜੇਲ੍ਹ ਦੀ ਸਜ਼ਾ ਸੁਣਾਈ ਗਈ।
ਇਹ ਘਟਨਾ ਬਿਸ਼ਨ-ਆਂਗ ਮੋ ਕਿਓ ਪਾਰਕ ਦੇ ਜਨਤਕ ਪਖਾਨੇ 'ਚ ਵਾਪਰੀ, ਜਿੱਥੇ ਕਾਰਤਿਕ ਨੇ ਪ੍ਰੇਮੀ ਜੋੜੇ ਨੂੰ ਨਹਾਉਂਦੇ ਹੋਏ ਤੇ ਇੱਕ ਕਮਰੇ 'ਚ ਜਿਨਸੀ ਸਬੰਧ ਬਣਾਉਂਦੇ ਦੀ ਵੀਡੀਓ ਬਣਾ ਲਈ। ਦੋ ਦਿਨ ਬਾਅਦ ਉਸ ਨੇ ਉਸੇ ਥਾਂ 'ਤੇ ਇਹ ਵੇਖਣ ਲਈ ਉਡੀਕ ਕੀਤੀ ਕਿ ਉਹ ਜੋੜਾ ਕਿਸੇ ਖ਼ਾਸ ਵਕਤ 'ਤੇ ਵਾਪਸ ਆਏਗਾ। ਕਾਰਤਿਕ ਨੇ ਆਪਣੇ ਫੋਨ ਨਾਲ ਤਿੰਨ ਵੀਡੀਓ ਬਣਾਈਆਂ ਤੇ ਉਨ੍ਹਾਂ ਦੀਆਂ ਚਾਰ ਤੋਂ ਪੰਜ ਤਸਵੀਰਾਂ ਖਿੱਚੀਆਂ, ਜਿਸ 'ਚ ਉਸ ਦਾ ਚਿਹਰਾ ਵੀ ਦਿਖਾਈ ਦੇ ਰਿਹਾ ਸੀ।
ਉਹ 19 ਨਵੰਬਰ 2020 ਨੂੰ ਪਾਰਕ 'ਚ ਆਇਆ ਸੀ ਤੇ ਇੱਕ ਵੱਖਰੇ ਟਾਇਲਟ 'ਚ ਗਿਆ, ਜਿੱਥੇ ਉਸ ਨੇ ਤਿੰਨ ਵੀਡੀਓਜ਼ ਬਣਾਈਆਂ। ਉਨ੍ਹਾਂ 'ਚੋਂ ਇਕ ਵਿੱਚ ਅਣਪਛਾਤੀ ਔਰਤ ਨੂੰ ਪਖਾਨੇ ਜਾਂਦੇ ਵੇਖਿਆ ਗਿਆ ਸੀ। 22 ਸਾਲਾ ਨੌਜਵਾਨ ਨੇ ਬਾਅਦ 'ਚ ਪੁਲਿਸ ਨੂੰ ਬੁਲਾਇਆ ਤੇ ਕਿਹਾ ਕਿ ਉਸ ਨੇ ਉਸ ਸ਼ਖ਼ਸ ਨੂੰ ਫੜ ਲਿਆ ਹੈ ਜੋ ਉਸ ਦੀ ਪ੍ਰੇਮਿਕਾ ਨੂੰ ਇਤਰਾਜ਼ਯੋਗ ਹਾਲਤ 'ਚ ਵੇਖ ਰਿਹਾ ਸੀ। ਕਾਰਤਿਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਉਸ ਦਾ ਫੋਨ ਜ਼ਬਤ ਕਰ ਲਿਆ ਗਿਆ। ਜਾਂਚ ਦੌਰਾਨ ਉਸ ਦੇ ਫੋਨ ਤੋਂ ਹੋਰ ਵੀਡੀਓਜ਼ ਵੀ ਬਰਾਮਦ ਹੋਏ।
ਇਹ ਵੀ ਪੜ੍ਹੋ: Who is Sahara Karimi: ਸਹਾਰਾ ਕਰੀਮੀ ਕੌਣ ਹੈ? ਤਾਲਿਬਾਨ ਤੋਂ ਬਚਾਉਣ ਲਈ ਦੁਨੀਆਂ ਭਰ ਦੇ ਕਲਾਕਾਰਾਂ ਤੋਂ ਮੰਗੀ ਮੰਗੀ ਮਦਦ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)