Who is Sahara Karimi: ਸਹਾਰਾ ਕਰੀਮੀ ਕੌਣ ਹੈ? ਤਾਲਿਬਾਨ ਤੋਂ ਬਚਾਉਣ ਲਈ ਦੁਨੀਆਂ ਭਰ ਦੇ ਕਲਾਕਾਰਾਂ ਤੋਂ ਮੰਗੀ ਮੰਗੀ ਮਦਦ
ਸਹਾਰਾ ਕਰੀਮੀ ਨੇ 12 ਅਗਸਤ ਨੂੰ ਐਂਜਲਿਨਾ ਨੂੰ ਸੰਬੋਧਨ ਕਰਦਿਆਂ ਇਹ ਚਿੱਠੀ ਲਿਖੀ ਤੇ 13 ਅਗਸਤ ਨੂੰ ਫੇਸਬੁੱਕ 'ਤੇ ਸ਼ੇਅਰ ਕਰ ਲਿਖੀਆ, "ਤੁਸੀਂ ਸਾਡੇ ਪਿਆਰੇ ਲੋਕਾਂ ਨੂੰ ਤਾਲਿਬਾਨ ਤੋਂ ਬਚਾਓ।"
Who is Sahara Karimi: ਅਫਗਾਨਿਸਤਾਨ ਵਿੱਚ ਤਾਲਿਬਾਨ ਦਾ ਕਬਜ਼ਾ ਹੋ ਗਿਆ ਹੈ। ਉੱਥੇ ਖੁੱਲ੍ਹੇਆਮ ਕਤਲੇਆਮ ਹੋ ਰਹੇ ਹਨ। ਉੱਥੋਂ ਦੇ ਨਾਗਰਿਕ ਸਰਕਾਰ ਤੇ ਹੋਰ ਦੇਸ਼ਾਂ ਤੋਂ ਮਦਦ ਦੀ ਅਪੀਲ ਕਰ ਰਹੇ ਹਨ। ਇਸ ਦੌਰਾਨ ਇੱਕ ਫ਼ੇਸਬੁੱਕ ਪੋਸਟ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਹ ਪੋਸਟ ਕਾਬੁਲ ਵਿੱਚ ਰਹਿਣ ਵਾਲੀ ਸਹਾਰਾ ਕਰੀਮੀ ਦੁਆਰਾ ਲਿਖੀ ਗਈ ਹੈ। ਇਸ ਪੋਸਟ ਵਿੱਚ ਇੱਕ ਚਿੱਠੀ ਹੈ, ਜੋ ਹਾਲੀਵੁੱਡ ਅਦਾਕਾਰਾ ਐਂਜਲਿਨਾ ਜੋਲੀ ਦੇ ਨਾਮ ਉੱਤੇ ਲਿਖੀ ਗਈ ਹੈ।
ਸਹਾਰਾ ਕਰੀਮੀ ਨੇ 12 ਅਗਸਤ ਨੂੰ ਐਂਜਲਿਨਾ ਨੂੰ ਸੰਬੋਧਨ ਕਰਦਿਆਂ ਇਹ ਚਿੱਠੀ ਲਿਖੀ ਤੇ 13 ਅਗਸਤ ਨੂੰ ਫੇਸਬੁੱਕ 'ਤੇ ਸ਼ੇਅਰ ਕੀਤੀ। ਇਸ ਵਿੱਚ ਉਹ ਲਿਖਦੀ ਹੈ, "ਮੈਂ ਟੁੱਟੇ ਦਿਲ ਨਾਲ ਤੇ ਬਹੁਤ ਜ਼ਿਆਦਾ ਉਮੀਦਾਂ ਨਾਲ ਲਿਖ ਰਹੀ ਹਾਂ ਕਿ ਤੁਸੀਂ ਸਾਡੇ ਪਿਆਰੇ ਲੋਕਾਂ ਨੂੰ ਤਾਲਿਬਾਨ ਤੋਂ ਬਚਾਓ। ਪਿਛਲੇ ਕੁਝ ਹਫਤਿਆਂ 'ਚ ਤਾਲਿਬਾਨ ਨੇ ਸਾਡੇ ਬਹੁਤ ਸਾਰੇ ਸੂਬਿਆਂ 'ਤੇ ਕਬਜ਼ਾ ਕਰ ਲਿਆ ਹੈ।"
ਤਾਲੀਬਾਨ ਦਾ ਕਤਲੇਆਮ
ਸਹਾਰਾ ਕਰੀਮੀ ਅੱਗੇ ਲਿਖਦੀ ਹੈ, "ਉਹ ਸਾਡੇ ਲੋਕਾਂ ਦਾ ਕਤਲੇਆਮ ਕਰ ਰਹੇ ਹਨ। ਉਨ੍ਹਾਂ ਨੇ ਬਹੁਤ ਸਾਰੇ ਬੱਚਿਆਂ ਨੂੰ ਅਗਵਾ ਕੀਤਾ ਹੈ। ਉਹ ਆਪਣੇ ਲੜਾਕਿਆਂ ਨੂੰ ਕੁੜੀਆਂ ਵੇਚ ਰਹੇ ਹਨ। ਉਹ ਔਰਤਾਂ ਨੂੰ ਮਾਰ ਰਹੇ ਹਨ। ਉਨ੍ਹਾਂ ਦੀਆਂ ਅੱਖਾਂ ਕੱਢ ਰਹੇ ਹਨ। ਉਹ ਸਾਡੇ ਪਿਆਰੇ ਕਾਮੇਡੀਅਨ ਦੀ ਹੱਤਿਆ, ਇਤਿਹਾਸਕਾਰਾਂ, ਕਵੀਆਂ, ਸਰਕਾਰੀ ਸੱਭਿਆਚਾਰ ਤੇ ਮੀਡੀਆ ਦੇ ਮੁਖੀਆਂ ਦਾ ਕਤਲ ਕਰ ਰਹੇ ਹਨ।"
ਐਂਜਲਿਨਾ ਜੋਲੀ ਸਮੇਤ ਵਿਸ਼ਵ ਕਲਾਕਾਰਾਂ ਤੋਂ ਸਹਾਇਤਾ ਮੰਗੀ
ਉਹ ਅੱਗੇ ਲਿਖਦੀ ਹੈ, "ਐਂਜਲਿਨਾ ਸਾਨੂੰ ਤੁਹਾਡੀ ਆਵਾਜ਼ ਦੀ ਲੋੜ ਹੈ। ਮੀਡੀਆ, ਸਰਕਾਰਾਂ ਤੇ ਵਿਸ਼ਵ ਦੀਆਂ ਮਾਨਵਤਾਵਾਦੀ ਸੰਸਥਾਵਾਂ ਚੁੱਪ ਹਨ। ਤਾਲਿਬਾਨ ਨੂੰ ਵਾਪਸੀ ਦੀ ਸ਼ਕਤੀ ਦੇ ਰਹੇ ਹਾਂ। ਤਾਲਿਬਾਨ ਕਲਾ 'ਤੇ ਪਾਬੰਦੀ ਲਗਾਵੇਗਾ। ਮੈਂ ਤੇ ਹੋਰ ਫਿਲਮ ਨਿਰਮਾਤਾ ਉਨ੍ਹਾਂ ਦੀ ਸੂਚੀ 'ਚ ਸ਼ਾਮਲ ਹੋਵਾਂਗੇ। ਉਹ ਔਰਤਾਂ ਦੇ ਅਧਿਕਾਰ ਖੋਹ ਲਵੇਗਾ।"
ਬੱਚਿਆਂ ਤੇ ਔਰਤਾਂ ਦੀ ਜਾਨ ਖਤਰੇ 'ਚ ਹੈ
ਸਹਾਰਾ ਕਰੀਮੀ ਅੱਗੇ ਲਿਖਦੀ ਹੈ, "ਤੁਸੀਂ ਮੇਰੀ ਫਿਲਮ 'ਹਵਸ, ਮਰੀਅਮ, ਆਇਸ਼ਾ' ਦੇਖੀ ਹੈ। ਅੱਜਕੱਲ੍ਹ ਬਹੁਤ ਸਾਰੇ ਹਵਸ, ਮਰੀਅਮ ਤੇ ਆਇਸ਼ਾ ਤੇ ਉਨ੍ਹਾਂ ਦੇ ਬੱਚੇ ਖਤਰੇ ਵਿੱਚ ਹਨ।"
ਸਰਾਹਾ ਕਰੀਮੀ ਕੌਣ ਹੈ
ਸਹਾਰਾ ਕਰੀਮੀ ਅਫਗਾਨ ਫਿਲਮ ਤੇ ਨੂਰੀ ਪਿਕਚਰਜ਼ ਦੀ ਫਿਲਮ ਡਾਇਰੈਕਟਰ ਹੈ। ਉਹ ਕਾਬੁਲ ਵਿੱਚ ਰਹਿੰਦੀ ਹੈ ਤੇ ਉਸ ਦਾ ਜੱਦੀ ਸ਼ਹਿਰ ਬ੍ਰੈਟਿਸਲਾਵਾ, ਸਲੋਵਾਕੀਆ ਹੈ। ਉਹ ਇੱਕ ਸਕ੍ਰਿਪਟ ਲੇਖਕ ਤੇ ਫਿਲਮ ਨਿਰਦੇਸ਼ਕ ਵੀ ਹੈ। ਉਸ ਨੇ ਸਲੋਵਾਕੀਆ ਤੋਂ ਫਿਕਸ਼ਨ ਫਿਲਮ ਨਿਰਦੇਸ਼ਨ ਤੇ ਸਕ੍ਰਿਪਟ ਰਾਈਟਿੰਗ ਵਿੱਚ ਪੀਐਚਡੀ ਕੀਤੀ ਹੈ। ਉਸ ਦੀ ਗ੍ਰੈਜੂਏਸ਼ਨ ਤੇ ਪੋਸਟ ਗ੍ਰੈਜੂਏਸ਼ਨ ਵੀ ਇਸ ਵਿਸ਼ੇ 'ਤੇ ਕੀਤੀ ਗਈ ਹੈ। ਉਹ ਅੰਗਰੇਜ਼ੀ, ਫ਼ਾਰਸੀ, ਸਲੋਵਾਕ ਤੇ ਚੈਕ ਭਾਸ਼ਾਵਾਂ ਨੂੰ ਚੰਗੀ ਤਰ੍ਹਾਂ ਜਾਣਦੀ ਹੈ।
ਇਹ ਵੀ ਪੜ੍ਹੋ: Missing Women: ਕਾਬੁਲ ਦੇ ਸ਼ਹਿਰ-ਏ-ਨਵ ਪਾਰਕ 'ਚ ਪਨਾਹ ਲੈਣ ਵਾਲੀਆਂ ਸੈਂਕੜੇ ਔਰਤਾਂ ਲਾਪਤਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904