Missing Women: ਕਾਬੁਲ ਦੇ ਸ਼ਹਿਰ-ਏ-ਨਵ ਪਾਰਕ 'ਚ ਪਨਾਹ ਲੈਣ ਵਾਲੀਆਂ ਸੈਂਕੜੇ ਔਰਤਾਂ ਲਾਪਤਾ
Shahr-e-Nav Park in Kabul: ਅਫਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਦੇਸ਼ ਨਾਲ ਜੁੜੀ ਇੱਕ ਤੋਂ ਬਾਅਦ ਇੱਕ ਵੱਡੀ ਘਟਨਾ ਸਾਹਮਣੇ ਆ ਰਹੀ ਹੈ। ਕਾਬੁਲ ਦੇ ਸ਼ਹਿਰ-ਏ-ਨਵ ਪਾਰਕ 'ਚ ਪਨਾਹ ਲੈਣ ਵਾਲੀਆਂ ਸੈਂਕੜੇ ਔਰਤਾਂ ਲਾਪਤਾ ਹੋ ਗਈਆਂ ਹਨ।
ਨਵੀਂ ਦਿੱਲੀ: ਅਫਗਾਨ ਸੈਨਿਕਾਂ ਤੇ ਤਾਲਿਬਾਨ ਦਰਮਿਆਨ ਜੰਗ ਤੋਂ ਬਚਣ ਤੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਸ਼ਹਿਰ-ਏ-ਨਵ ਪਾਰਕ ਵਿੱਚ ਪਨਾਹ ਲੈਣ ਲਈ ਸੈਂਕੜੇ ਔਰਤਾਂ ਲਾਪਤਾ ਹੋ ਗਈਆਂ ਹਨ। ਇੱਕ ਅਫਗਾਨ ਨਾਗਰਿਕ ਨਾਵੇਦ (ਬਦਲਿਆ ਗਿਆ ਨਾਂ) ਨੇ ਇਸ ਦਾ ਦਾਅਵਾ ਕੀਤਾ ਹੈ, ਜੋ ਦਿੱਲੀ ਵਿੱਚ ਰਹਿੰਦਾ ਹੈ। ਅਫਗਾਨਿਸਤਾਨ ਦੇ ਕਈ ਸੂਬਿਆਂ ਦੇ ਹਜ਼ਾਰਾਂ ਨਾਗਰਿਕਾਂ ਨੇ ਸ਼ਹਿਰ-ਏ-ਨਵ ਪਾਰਕ ਵਿੱਚ ਸ਼ਰਨ ਲਈ।
ਨਾਵੇਦ ਨੇ ਕਿਹਾ ਕਿ ਉਹ ਲਗਪਗ 8 ਸਾਲ ਪਹਿਲਾਂ ਆਪਣਾ ਦੇਸ਼ ਛੱਡ ਆਇਆ ਸੀ, ਪਰ ਉਸ ਕੋਲ ਅਜੇ ਵੀ ਅਫਗਾਨਿਸਤਾਨ ਵਿੱਚ ਜਾਣਕਾਰੀ ਦੇ ਚੰਗੇ ਸਰੋਤ ਹਨ ਕਿਉਂਕਿ ਉਹ ਇੱਕ ਨਿੱਜੀ ਅਮਰੀਕੀ ਸੁਰੱਖਿਆ ਫਰਮ ਨਾਲ ਜੁੜਿਆ ਹੋਇਆ ਸੀ ਜਿਸ ਵਿੱਚ ਸਥਾਨਕ ਨਾਗਰਿਕਾਂ ਨੂੰ "ਸੂਚਿਤ" ਕਰਨਾ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ਬੰਬਾਰੀ, ਗੋਲਾਬਾਰੀ ਤੇ ਹਵਾਈ ਹਮਲੇ ਅਫਗਾਨਿਸਤਾਨ ਦੇ ਲੋਕਾਂ ਲਈ ਕੋਈ ਨਵੀਂ ਗੱਲ ਨਹੀਂ ਕਿਉਂਕਿ ਉਹ ਬਚਪਨ ਤੋਂ ਹੀ ਇਸ ਦੇ ਆਦੀ ਸੀ, ਪਰ ਉਨ੍ਹਾਂ ਨੇ ਇਹ ਨਹੀਂ ਸੋਚਿਆ ਸੀ ਕਿ ਉਨ੍ਹਾਂ ਨੂੰ ਦੇਸ਼ ਛੱਡਣਾ ਪਏਗਾ।
ਉਨ੍ਹਾਂ ਕਿਹਾ, "ਅਫਗਾਨਿਸਤਾਨ ਵਿੱਚ ਨੌਜਵਾਨਾਂ ਦੀ ਜਾਨ ਹਮੇਸ਼ਾ ਖ਼ਤਰੇ ਵਿੱਚ ਰਹਿੰਦੀ ਹੈ, ਖਾਸ ਕਰਕੇ ਮੁਟਿਆਰਾਂ ਦੀ। ਤਾਲਿਬਾਨ ਅੱਤਵਾਦੀ ਘਰਾਂ ਵਿੱਚ ਦਾਖਲ ਹੁੰਦੇ ਹਨ ਤੇ ਉਹ ਜਵਾਨ ਔਰਤਾਂ ਨੂੰ ਚੁੱਕ ਕੇ ਲੈ ਜਾਂਦੇ ਹਨ। ਇਹ ਕਈ ਸਾਲਾਂ ਤੋਂ ਹੋ ਰਿਹਾ ਹੈ ਪਰ ਸਰਕਾਰ ਚੁੱਪ ਹੈ।"
ਉਨ੍ਹਾਂ ਅੱਗੇ ਕਿਹਾ ਕਿ ਜੇ ਸ਼ਹਿਰ-ਏ-ਨਵ ਪਾਰਕ ਵਿੱਚੋਂ ਸੈਂਕੜੇ ਜਵਾਨ ਕੁੜੀਆਂ ਅਚਾਨਕ ਗਾਇਬ ਹੋ ਜਾਣ ਤਾਂ ਕਿਸ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇ?
ਇਹ ਵੀ ਪੜ੍ਹੋ: Petrol-Diesel Price Today 17 August 2021: ਕੱਚੇ ਤੇਲ ਦੀ ਕੀਮਤ 'ਚ ਭਾਰੀ ਗਿਰਾਵਟ, ਪੈਟਰੋਲ ਤੇ ਡੀਜ਼ਲ ਦੀ ਕੀਮਤਾਂ ਕੋਈ ਤਬਦੀਲੀ ਨਹੀਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904