15 ਸਾਲਾਂ ਤੋਂ ਕੰਮ 'ਤੇ ਨਹੀਂ ਗਿਆ ਹਸਪਤਾਲ ਦਾ ਕਰਮਚਾਰੀ, ਪਰ ਬਰਾਬਰ ਆਉਂਦੀ ਰਹੀ ਤਨਖਾਹ
ਪੁਲਿਸ ਜਾਂਚ ਵਿੱਚ ਪਤਾ ਲੱਗਿਆ ਕਿ ਮੁਲਜ਼ਮ ਨੇ ਉਸ ਦੇ ਮੈਨੇਜਰ ਨੂੰ ਕਥਿਤ ਤੌਰ 'ਤੇ ਧਮਕੀ ਦਿੱਤੀ ਸੀ, ਕਿਉਂਕਿ ਉਹ ਉਸ ਵਿਰੁੱਧ ਅਨੁਸ਼ਾਸਨੀ ਰਿਪੋਰਟ ਦਰਜ ਕਰਾਉਣ ਜਾ ਰਹੀ ਸੀ।
ਰੋਮ: ਇਟਲੀ ਵਿੱਚ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ। ਇੱਥੇ ਹਸਪਤਾਲ ਦਾ ਇੱਕ ਕਰਮਚਾਰੀ ਪਿਛਲੇ 15 ਸਾਲਾਂ ਤੋਂ ਕੰਮ 'ਤੇ ਨਹੀਂ ਗਿਆ ਸੀ, ਪਰ ਉਸ ਨੂੰ ਬਰਾਬਰ ਤਨਖਾਹ ਮਿਲਦੀ ਰਹੀ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਕਰਮਚਾਰੀ ਨੂੰ ਇਨ੍ਹਾਂ 15 ਸਾਲਾਂ ਦੌਰਾਨ 5,38,000 ਯੂਰੋ (ਲਗਪਗ 4.8 ਕਰੋੜ ਰੁਪਏ) ਦਾ ਭੁਗਤਾਨ ਕੀਤਾ ਗਿਆ।
6 ਪ੍ਰਬੰਧਕ ਵੀ ਸ਼ੱਕ ਵਿੱਚ ਹਨ
ਰਿਪੋਰਟ ਮੁਤਾਬਕ, ਮੁਲਜ਼ਮ ਕੈਟਨਜ਼ਾਰੋ ਸ਼ਹਿਰ ਦੇ ਸਿਆਸੀਓ ਹਸਪਤਾਲ (Ciaccio Hospital) ਵਿੱਚ ਕੰਮ ਕਰਦਾ ਸੀ, ਇਟਲੀ ਦੇ ਅਧਿਕਾਰੀ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਹੈਰਾਨ ਹਨ। 66 ਸਾਲਾ ਕਰਮਚਾਰੀ 'ਤੇ ਹੁਣ ਧੋਖਾਧੜੀ, ਜਬਰਦਸਤੀ ਤੇ ਦਫਤਰ ਦੀ ਦੁਰਵਰਤੋਂ ਦੇ ਦੋਸ਼ ਲਾਏ ਗਏ ਹਨ। ਇਸ ਤੋਂ ਇਲਾਵਾ ਹਸਪਤਾਲ ਦੇ ਛੇ ਪ੍ਰਬੰਧਕਾਂ ਖਿਲਾਫ ਵੀ ਜਾਂਚ ਚੱਲ ਰਹੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਮਨੁੱਖੀ ਸਰੋਤ ਵਿਭਾਗ (HR Department) ਤੇ ਨਵੇਂ ਮੈਨੇਜਰ ਨੇ ਕਦੇ ਵੀ ਇਸ ਕੇਸ ਵੱਲ ਧਿਆਨ ਨਹੀਂ ਦਿੱਤਾ। ਕਿਸੇ ਨੇ ਵੀ ਇਹ ਜਾਣਨ ਦੀ ਖੇਚਲ ਨਹੀਂ ਕੀਤੀ ਕਿ ਦੋਸ਼ੀ ਹਸਪਤਾਲ ਨਹੀਂ ਆ ਰਿਹਾ, ਇਸ ਦੇ ਬਾਵਜੂਦ ਉਸ ਨੂੰ ਲਗਾਤਾਰ ਤਨਖਾਹ ਮਿਲ ਰਹੀ ਹੈ।
ਅਧਿਕਾਰੀਆਂ ਨੂੰ ਸ਼ੱਕ ਹੈ ਕਿ ਹਸਪਤਾਲ ਦੇ ਕੁਝ ਵੱਡੇ ਅਧਿਕਾਰੀ ਵੀ ਧੋਖਾਧੜੀ ਵਿੱਚ ਸ਼ਾਮਲ ਹੋ ਸਕਦੇ ਹਨ। ਇਸ ਲਈ ਉਹ ਹਰ ਪਹਿਲੂ ਦੀ ਪੜਤਾਲ ਕਰ ਰਹੀ ਹੈ। ਇਸ ਦੇ ਨਾਲ ਹੀ ਹਸਪਤਾਲ ਪ੍ਰਬੰਧਨ ਇਸ ਮੁੱਦੇ 'ਤੇ ਚੁੱਪ ਬੈਠਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904