ਗਰਲਫਰੈਂਡ ਨਾਲ ਹੋਟਲ 'ਚ ਸੀ ਇੰਸਪੈਕਟਰ, ਪਤਨੀ ਨੇ ਮਾਰਿਆ ਛਾਪਾ, ਰੱਜ ਕੇ ਚੱਲੇ ਲੱਤਾਂ-ਘਸੁੰਨ
ਪੂਰਾ ਮਾਮਲਾ ਕਾਨਪੁਰ ਦੇ ਗਵਾਲਟੋਲੀ ਥਾਣਾ ਖੇਤਰ ਦਾ ਹੈ, ਜਿੱਥੇ ਤਾਇਨਾਤ ਇੰਸਪੈਕਟਰ ਅਰੁਣ ਕੁਮਾਰ ਇਕ ਔਰਤ ਨਾਲ ਰੰਗਰਲੀਆਂ ਮਨਾ ਰਹੇ ਸਨ। ਉਸੇ ਸਮੇਂ ਫਰੂਖਾਬਾਦ ਤੋਂ ਉਸ ਦੀ ਪਤਨੀ ਆਈ ਤੇ ਉਸ ਨੂੰ ਰੰਗੇ ਹੱਥੀਂ ਫੜ ਲਿਆ।
ਕਾਨਪੁਰ: ਉੱਤਰ ਪ੍ਰਦੇਸ਼ ਦੇ ਕਾਨਪੁਰ 'ਚ ਗਰਲਫਰੈਂਡ ਨਾਲ ਇਸ਼ਕ ਦੀ ਪੀਂਘ ਝੂਟ ਰਹੇ ਥਾਣੇਦਾਰ ਨੂੰ ਉਸ ਦੀ ਪਤਨੀ ਨੇ ਰੰਗੇ ਹੱਥੀਂ ਫੜ ਲਿਆ। ਖ਼ਾਸ ਗੱਲ ਇਹ ਹੈ ਕਿ ਹੋਟਲ ਦੇ ਕਮਰੇ 'ਚ ਇੰਸਪੈਕਟਰ ਨੂੰ ਉਸ ਦੀ ਪਤਨੀ ਨੇ ਰੰਗਰਲੀਆਂ ਮਨਾਉਂਦੇ ਉਦੋਂ ਫੜਿਆ, ਜਦੋਂ ਇੰਸਪੈਕਟਰ ਨੂੰ 'ਮਹਿਲਾ ਸ਼ਕਤੀ ਸੰਗਮ' ਦੇ ਪ੍ਰੋਗਰਾਮ 'ਚ ਹਿੱਸਾ ਲੈਣਾ ਸੀ। ਇਸ ਪ੍ਰੋਗਰਾਮ ਜ਼ਰੀਏ ਕਾਨਪੁਰ ਪੁਲਿਸ ਔਰਤਾਂ ਦੇ ਸਸ਼ਕਤੀਕਰਨ ਦੀ ਕੋਸ਼ਿਸ਼ ਕਰਦੀ ਹੈ।
ਪੂਰਾ ਮਾਮਲਾ ਕਾਨਪੁਰ ਦੇ ਗਵਾਲਟੋਲੀ ਥਾਣਾ ਖੇਤਰ ਦਾ ਹੈ, ਜਿੱਥੇ ਤਾਇਨਾਤ ਇੰਸਪੈਕਟਰ ਅਰੁਣ ਕੁਮਾਰ ਇਕ ਔਰਤ ਨਾਲ ਰੰਗਰਲੀਆਂ ਮਨਾ ਰਹੇ ਸਨ। ਉਸੇ ਸਮੇਂ ਫਰੂਖਾਬਾਦ ਤੋਂ ਉਸ ਦੀ ਪਤਨੀ ਆਈ ਤੇ ਉਸ ਨੂੰ ਰੰਗੇ ਹੱਥੀਂ ਫੜ ਲਿਆ। ਇਸ ਤੋਂ ਬਾਅਦ ਪਤੀ-ਪਤਨੀ ਵਿਚਾਲੇ ਰੱਜ ਕੇ ਚੱਲੇ ਲੱਤਾਂ-ਘਸੁੰਨ ਚੱਲੇ। ਪਤਨੀ ਨੇ ਇਸ ਦੀ ਸ਼ਿਕਾਇਤ ਅਧਿਕਾਰੀਆਂ ਨੂੰ ਕੀਤੀ।
ਇਸ ’ਤੇ ਪੁਲਿਸ ਕਮਿਸ਼ਨਰ ਨੇ ਤੁਰੰਤ ਥਾਣਾ ਇੰਚਾਰਜ ਤੋਂ ਰਿਪੋਰਟ ਮੰਗੀ। ਦੱਸਿਆ ਜਾ ਰਿਹਾ ਹੈ ਕਿ ਇੰਸਪੈਕਟਰ ਉਸ ਸਮੇਂ ਇਲਾਕੇ ਦੇ ਹੋਟਲ ਕੇਡੀ ਪੈਲੇਸ 'ਚ ਠਹਿਰਿਆ ਹੋਇਆ ਸੀ, ਜਿੱਥੋਂ ਉਸ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ। ਇਸ ਮਾਮਲੇ 'ਚ ਸਭ ਤੋਂ ਸ਼ਰਮਨਾਕ ਗੱਲ ਇਹ ਹੈ ਕਿ ਜਿਸ ਸਮੇਂ ਇੰਸਪੈਕਟਰ ਸਾਹਿਬ ਨੂੰ ਰੰਗੇ ਹੱਥੀਂ ਫੜਿਆ ਗਿਆ, ਉਸੇ ਸਮੇਂ ਪੁਲਿਸ ਉਨ੍ਹਾਂ ਦੇ ਇਲਾਕੇ 'ਚ ਮਹਿਲਾ ਸ਼ਕਤੀ ਸੰਗਮ ਪ੍ਰੋਗਰਾਮ ਕਰ ਰਹੀ ਸੀ।
ਉਂਜ ਇਸ ਮਾਮਲੇ 'ਚ ਹੋਟਲ ਮੈਨੇਜਰ ਦਾ ਕਹਿਣਾ ਹੈ ਕਿ ਇੰਸਪੈਕਟਰ ਅਰੁਣ ਕੁਮਾਰ ਹੋਟਲ 'ਚ ਆਉਂਦਾ ਸੀ ਅਤੇ ਹੱਥ-ਮੂੰਹ ਧੋ ਕੇ ਚਲਾ ਜਾਂਦਾ ਸੀ। ਇਸ ਦੇ ਨਾਲ ਹੀ ਥਾਣਾ ਸਦਰ ਦੇ ਹੋਰ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਅਰੁਣ ਕੁਮਾਰ ਦੀ ਕਿਸੇ ਹੋਰ ਔਰਤ ਨਾਲ ਪ੍ਰੇਮ ਸਬੰਧਾਂ ਕਾਰਨ ਕੁੱਟਮਾਰ ਕੀਤੀ ਗਈ, ਜਿਸ ਕਾਰਨ ਉਸ ਦੇ ਹੱਥ 'ਤੇ ਪਲਾਸਟਰ ਚੜ੍ਹ ਗਿਆ ਹੈ। ਫਿਲਹਾਲ ਕਾਨਪੁਰ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: Lakhimpur Kheri Violence: ਲਖੀਮਪੁਰ ਖੀਰੀ ਹਿੰਸਾ 'ਚ ਵੱਡਾ ਖੁਲਾਸਾ! ਕੇਂਦਰੀ ਮੰਤਰੀ ਦੇ ਬੇਟੇ ਦੀ ਬੰਦੂਕ ਨਾਲ ਹੋਈ ਸੀ ਫਾਇਰਿੰਗ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: