ਇੱਕ ਦੇਸ਼ ਅਜਿਹਾ ਵੀ ਜਿੱਥੇ ਟ੍ਰੇਨ 1 ਸਕਿੰਟ ਲੇਟ ਹੋਣ 'ਤੇ ਅਧਿਕਾਰੀ ਮੰਗਦੇ ਮੁਆਫੀ, ਕੀ ਭਾਰਤ 'ਚ ਇਹ ਮੁਮਕਿਨ?
ਜਪਾਨ ਵਿੱਚ ਕੋਈ ਰੇਲ ਗੱਡੀ ਘੰਟਿਆਂ ਤੱਕ ਲੇਟ ਨਹੀਂ ਹੁੰਦੀ। ਇੱਥੋਂ ਤੱਕ ਕਿ ਕੁਝ ਮਿੰਟ ਵੀ ਕੋਈ ਰੇਲ ਗੱਡੀ ਦੇਰ ਨਾਲ ਨਹੀਂ ਆਉਂਦੀ। ਜੇਕਰ ਰੇਲ ਲੇਟ ਹੁੰਦੀ ਹੈ ਤਾਂ ਇਹ ਸਿਰਫ ਕੁਝ ਸਕਿੰਟਾਂ ਲਈ।
ਨਵੀਂ ਦਿੱਲੀ: ਭਾਰਤ ਵਿੱਚ ਰੇਲ ਗੱਡੀਆਂ ਵਿੱਚ ਦੇਰੀ ਹੋਣਾ ਕੋਈ ਵੱਡੀ ਗੱਲ ਨਹੀਂ। ਅਕਸਰ ਰੇਲਾਂ ਕਈ-ਕਈ ਘੰਟੇ ਲੇਟ ਹੁੰਦੀਆਂ ਹਨ। ਜੇ ਸਰਦੀਆਂ ਦੇ ਮੌਸਮ ਦੌਰਾਨ ਸੰਘਣੀ ਧੁੰਦ ਹੁੰਦੀ ਹੈ, ਤਾਂ ਰੇਲ ਗੱਡੀਆਂ 24-24 ਘੰਟਿਆਂ ਲਈ ਵੀ ਲੇਟ ਹੁੰਦੀਆਂ ਹਨ। ਖੈਰ, ਇਹ ਭਾਰਤ ਦਾ ਮਾਮਲਾ ਹੈ, ਪਰ ਦੁਨੀਆ ਦਾ ਇੱਕ ਅਜਿਹਾ ਦੇਸ਼ ਵੀ ਹੈ ਜਿੱਥੇ ਟ੍ਰੇਨਾਂ ਇੱਕ ਸਕਿੰਟ ਲਈ ਵੀ ਲੇਟ ਹੁੰਦੀ ਹੈ, ਤਾਂ ਅਧਿਕਾਰੀਆਂ ਨੂੰ ਮੁਆਫੀ ਮੰਗਣੀ ਪੈਂਦੀ ਹੈ।
ਜੀ ਹਾਂ ਇਹ ਦੇਸ਼ ਜਾਪਾਨ ਹੈ ਜਿੱਥੇ ਸਮੇਂ ਸਿਰ ਰੇਲ ਗੱਡੀਆਂ ਦੀ ਆਮਦ ਨੂੰ ਲੈ ਕੇ ਕਾਫ਼ੀ ਸਖ਼ਤੀ ਹੈ। ਦੱਸ ਦਈਏ ਕਿ ਜਪਾਨ ਵਿਚ ਕੋਈ ਰੇਲ ਘੰਟਿਆਂ ਜਾਂ ਮਿੰਟਾਂ ਵਿੱਚ ਵੀ ਲੇਟ ਨਹੀਂ ਆਉਂਦੀ। ਇੱਥੇ ਰੇਲ ਗੱਡੀਆਂ ਸਿਰਫ ਕੁਝ ਸਕਿੰਟਾਂ ਲਈ ਹੀ ਦੇਰੀ ਨਾਲ ਪਹੁੰਚਦੀਆਂ ਹਨ। ਨਹੀਂ ਤਾਂ ਗੱਡੀਆਂ ਹਮੇਸ਼ਾਂ ਸਮੇਂ ਤੇ ਹੀ ਆਉਂਦੀਆਂ ਹਨ। ਜਾਪਾਨ ਦੀ ਬੁਲੇਟ ਟ੍ਰੇਨ ਸ਼ਿੰਕਾਸੇਨ ਦਾ ਰਿਕਾਰਡ ਹੈ ਕਿ ਉਹ ਕਦੇ ਵੀ 36 ਸੈਕਿੰਡ ਤੋਂ ਜ਼ਿਆਦਾ ਦੇਰ ਨਹੀਂ ਹੋਈ। ਦੱਸ ਦਈਏ ਕਿ ਜਪਾਨ ਵਿੱਚ ਰੇਲ ਗੱਡੀਆਂ ਦੀ ਆਮਦ ਤੇ ਚੱਲਣ ਪਿੱਛੇ ਰੇਲਵੇ ਦੀ ਤਕਨਾਲੋਜੀ ਤੇ ਸਟਾਫ ਦੇ ਕੰਮ ਪ੍ਰਤੀ ਜ਼ਿੰਮੇਵਾਰੀ ਹੈ।
ਖਾਸ ਗੱਲ ਇਹ ਹੈ ਕਿ ਜੇਕਰ ਟ੍ਰੇਨ ਕੁਝ ਸਕਿੰਟਾਂ ਲਈ ਦੇਰੀ ਨਾਲ ਆਈ ਹੈ, ਤਾਂ ਇੱਕ ਹੋਰ ਰੇਲਗੱਡੀ ਅਗਲੇ ਸਟੇਸ਼ਨ ਤੋਂ ਦੂਜੀ ਟ੍ਰੇਨ ਨਿਕਲ ਜਾਂਦੀ ਹੈ। ਇਸ ਦੌਰਾਨ ਜਦੋਂ ਟ੍ਰੇਨ ਲੇਟ ਹੁੰਦੀ ਹੈ, ਤਾਂ ਸਟੇਸ਼ਨ 'ਤੇ ਖੜ੍ਹਾ ਰੇਲਵੇ ਸਟਾਫ ਯਾਤਰੀਆਂ ਨੂੰ ਦੇਰੀ ਦਾ ਪ੍ਰਮਾਣ ਪੱਤਰ ਦਿੰਦਾ ਹੈ।
ਹਰ ਵਿਭਾਗ ਪਾਬੰਦ ਜਾਪਾਨੀ ਲੋਕ ਸਮੇਂ ਦੇ ਕਾਫ਼ੀ ਪਾਬੰਦ ਹਨ। ਉਹ ਇੱਕ ਮਿੰਟ ਦੀ ਦੇਰੀ ਨੂੰ ਵੀ ਪਸੰਦ ਨਹੀਂ ਕਰਦੇ। ਇਹ ਚੀਜ਼ ਸਿਰਫ ਰੇਲਵੇ 'ਤੇ ਲਾਗੂ ਨਹੀਂ ਹੁੰਦੀ, ਪਰ ਇੱਥੇ ਹਰ ਵਿਭਾਗ ਕੁਝ ਸਕਿੰਟਾਂ ਦੀ ਦੇਰੀ ਵੀ ਗੰਭੀਰਤਾ ਨਾਲ ਲੈਂਦਾ ਹੈ, ਚਾਹੇ ਉਹ ਸਰਕਾਰੀ ਵਿਭਾਗ ਹੋਏ ਜਾਂ ਨਿੱਜੀ ਵਿਭਾਗ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904