ਪੜਚੋਲ ਕਰੋ
Advertisement
ਵਿਆਹ ਮਗਰੋਂ ਆਦਮੀ ਬਣ ਗਿਆ ਔਰਤ, ਕਹਾਣੀ ਸੁਣ ਹੋ ਜਾਵੋਗੇ ਹੈਰਾਨ
ਅਮਰੀਕਾ ਦੇ ਸ਼ਹਿਰ ਮਿਸ਼ੀਗਨ ਵਿੱਚ ਰਹਿਣ ਵਾਲੇ ਇੱਕ ਵਿਆਹੁਤਾ ਜੋੜੀ ਦੀ ਅਸਲ ਜ਼ਿੰਦਗੀ ਦੀ ਕਹਾਣੀ ਸੁਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ। ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ 'ਚ ਰਹਿਣ ਤੋਂ ਬਾਅਦ ਜੋੜੇ ਨੇ ਵਿਆਹ ਕਰਨ ਦਾ ਫੈਸਲਾ ਕੀਤਾ ਤੇ ਇੱਕ ਬੱਚੇ ਦੇ ਮਾਪੇ ਵੀ ਬਣੇ।
ਮਿਸ਼ੀਗਨ: ਅਮਰੀਕਾ ਦੇ ਸ਼ਹਿਰ ਮਿਸ਼ੀਗਨ ਵਿੱਚ ਰਹਿਣ ਵਾਲੇ ਇੱਕ ਵਿਆਹੁਤਾ ਜੋੜੀ ਦੀ ਅਸਲ ਜ਼ਿੰਦਗੀ ਦੀ ਕਹਾਣੀ ਸੁਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ। ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ 'ਚ ਰਹਿਣ ਤੋਂ ਬਾਅਦ ਜੋੜੇ ਨੇ ਵਿਆਹ ਕਰਨ ਦਾ ਫੈਸਲਾ ਕੀਤਾ ਤੇ ਇੱਕ ਬੱਚੇ ਦੇ ਮਾਪੇ ਵੀ ਬਣੇ। ਟੇਲਰ ਵੈਨਮੇਲਸਰ ਤੇ ਸਾਰਾ ਵੈਨਮਲਸਰ ਦਾ ਪਿਆਰ ਉਦੋਂ ਸ਼ੁਰੂ ਹੋਇਆ ਜਦੋਂ ਟੇਲਰ ਆਦਮੀ ਸੀ ਪਰ ਵਿਆਹ ਤੋਂ ਬਾਅਦ ਟੇਲਰ ਨੇ ਆਦਮੀ ਤੋਂ ਔਰਤ 'ਚ ਬਦਲਣ ਦੀ ਇੱਛਾ ਜ਼ਾਹਰ ਕੀਤੀ।
ਸਾਰਾ ਨੇ ਟੇਲਰ ਦੀ ਇੱਛਾ ਦਾ ਸਮਰਥਨ ਵੀ ਕੀਤਾ। ਟੇਲਰ ਬਹੁਤ ਪਹਿਲਾਂ ਇੱਕ ਕੁੜੀ ਬਣਨਾ ਚਾਹੁੰਦਾ ਸੀ, ਪਰ ਉਹ ਹਮੇਸ਼ਾਂ ਉਸ ਦੀ ਇੱਛਾ ਨੂੰ ਦਬਾਉਂਦਾ ਰਿਹਾ। ਸਾਰਾ ਸ਼ੁਰੂ 'ਚ ਟੇਲਰ ਦੀ ਗੱਲ ਸੁਣ ਕੇ ਹੈਰਾਨ ਰਹਿ ਗਈ ਸੀ, ਪਰ ਉਨ੍ਹਾਂ ਨੇ ਰਿਸ਼ਤਾ ਜਾਰੀ ਰੱਖਿਆ। ਸਾਰਾ ਅਤੇ ਟੇਲਰ ਦਾ ਪਿਆਰ ਇੰਨਾ ਮਜ਼ਬੂਤ ਸੀ ਕਿ ਸਾਰੀ ਸੱਚਾਈ ਜਾਣਨ ਤੋਂ ਬਾਅਦ ਵੀ ਉਨ੍ਹਾਂ ਨੇ ਵਿਆਹ ਕਰਾਉਣ ਦਾ ਫੈਸਲਾ ਕੀਤਾ।
ਵਿਆਹ ਤੋਂ ਬਾਅਦ ਇਹ ਜੋੜੀ ਖੁਸ਼ਹਾਲ ਵਿਆਹੁਤਾ ਜੀਵਨ ਬਤੀਤ ਕਰਨ ਲੱਗ ਪਏ। ਪਰ ਵਿਆਹ ਤੋਂ ਬਾਅਦ ਟੇਲਰ ਦੀ ਇੱਛਾ ਨੇ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ। ਇਹ ਪ੍ਰਭਾਵ ਟੇਲਰ ਦੀ ਮਾਨਸਿਕ ਸਿਹਤ ਨੂੰ ਵੀ ਪ੍ਰਭਾਵਤ ਕਰਨ ਲੱਗਾ। ਟੇਲਰ ਦੀ ਸਥਿਤੀ ਨੂੰ ਵੇਖਦਿਆਂ ਸਾਰਾ ਨੇ ਉਸ ਦਾ ਸਮਰਥਨ ਕੀਤਾ ਤੇ ਇੱਕ ਔਰਤ ਬਣਨ ਲਈ ਸਰਜਰੀ ਦਾ ਸਹਾਰਾ ਲੈਣ ਲਈ ਕਿਹਾ।
ਅਸਮਾਨ 'ਚ ਗ਼ਾਇਬ ਹੋ ਗਿਆ ਸੀ ਇਹ ਇਨਸਾਨ, ਦੁਨੀਆ ਲਈ ਅੱਜ ਵੀ ਰਹੱਸ, ਜਾਣੋ ਪੂਰੀ ਕਹਾਣੀ
ਹਾਲਾਂਕਿ, ਸਾਰਾ ਨੇ ਇਹ ਸਵੀਕਾਰ ਕਰਨ ਲਈ ਕਾਉਂਸਲ ਦਾ ਸਹਾਰਾ ਵੀ ਲਿਆ ਕਿ ਉਸ ਦਾ ਪਤੀ ਹੁਣ ਇੱਕ ਆਦਮੀ ਤੋਂ ਇੱਕ ਔਰਤ ਬਣ ਜਾਵੇਗਾ। ਤਕਰੀਬਨ 8 ਮਹੀਨਿਆਂ ਦੀ ਕਾਊਂਸਲਿੰਗ ਤੋਂ ਬਾਅਦ ਸਾਰਾ ਇਸ ਨੂੰ ਸਵੀਕਾਰ ਕਰਨ ਲਈ ਤਿਆਰ ਹੋ ਗਈ। ਟੇਲਰ ਨੂੰ ਇਕ ਆਦਮੀ ਤੋਂ ਔਰਤ ਬਣਨ ਲਈ ਲਗਭਗ 29 ਹਜ਼ਾਰ ਡਾਲਰ ਖਰਚ ਕਰਨੇ ਪਏ।
ਇਸ ਦੇ ਲਈ ਉਸ ਨੇ ਐਡਮਸ ਐਪਲ ਨੂੰ ਹਟਾਉਣ ਤੋਂ ਲੈ ਕੇ ਬ੍ਰੈਸਟ ਅਗਮੇਂਟੇਸ਼ਨ ਤੱਕ ਕਰਵਾਇਆ। ਇਸ ਸਰਜਰੀ ਤੋਂ ਬਾਅਦ ਸਾਰਾ ਅਤੇ ਟੇਲਰ ਦਾ ਰਿਸ਼ਤਾ ਹੋਰ ਮਜ਼ਬੂਤ ਹੋ ਗਿਆ ਹੈ। ਖ਼ਾਸਕਰ ਟੇਲਰ ਆਪਣੀ ਜ਼ਿੰਦਗੀ 'ਚ ਸਾਰਾ ਵਰਗੀ ਪਾਰਟਨਰ ਲਈ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਜਨਰਲ ਨੌਲਜ
ਪੰਜਾਬ
Advertisement