(Source: ECI/ABP News)
ਸ਼ਖਸ ਨੇ ਮਨਾਇਆ ਮੱਝ ਦਾ ਜਨਮਦਿਨ, ਪਾਬੰਦੀ ਦੇ ਉਲੰਘਣ ਲਈ ਕੇਸ ਦਰਜ
30 ਸਾਲਾ ਕਿਰਨ ਮਹਾਤਰੇ ਨੇ ਕਥਿਤ ਤੌਰ 'ਤੇ ਡਾਂਬਵਾਲੀ ਖੇਤਰ ਦੇ ਰੇਟੀ ਬੌਂਡਰ ਸਥਿਤ ਆਪਣੇ ਘਰ 'ਚ ਵੀਰਵਾਰ ਨੂੰ ਆਪਣੀ ਮੱਝ ਦੇ ਜਨਮਦਿਨ ਦਾ ਜਸ਼ਨ ਮਨਾਇਆ।
![ਸ਼ਖਸ ਨੇ ਮਨਾਇਆ ਮੱਝ ਦਾ ਜਨਮਦਿਨ, ਪਾਬੰਦੀ ਦੇ ਉਲੰਘਣ ਲਈ ਕੇਸ ਦਰਜ Man celebrates birthday of his buffalo, case registered for violating Covid-19 norms ਸ਼ਖਸ ਨੇ ਮਨਾਇਆ ਮੱਝ ਦਾ ਜਨਮਦਿਨ, ਪਾਬੰਦੀ ਦੇ ਉਲੰਘਣ ਲਈ ਕੇਸ ਦਰਜ](https://feeds.abplive.com/onecms/images/uploaded-images/2021/03/13/2051a2bcf46e7bb3d6b72dde4aa6293b_original.jpg?impolicy=abp_cdn&imwidth=1200&height=675)
ਮੁੰਬਈ: ਮਹਾਰਾਸ਼ਟਰ ਦੇ ਠਾਣੇ ਜ਼ਿਲੇ ਦੀ ਪੁਲਿਸ ਨੇ ਸ਼ੁੱਕਰਵਾਰ ਨੂੰ ਕੋਵੀਡ -19 ਪਾਬੰਦੀਆਂ ਦੇ ਬਾਵਜੂਦ ਮੱਝ ਦਾ 'ਜਨਮਦਿਨ' ਮਨਾਉਣ ਵਾਲੇ ਵਿਅਕਤੀ ਖਿਲਾਫ ਐਫਆਈਆਰ ਦਰਜ ਕੀਤੀ ਹੈ।30 ਸਾਲਾ ਕਿਰਨ ਮਹਾਤਰੇ ਨੇ ਕਥਿਤ ਤੌਰ 'ਤੇ ਡਾਂਬਵਾਲੀ ਖੇਤਰ ਦੇ ਰੇਟੀ ਬੌਂਡਰ ਸਥਿਤ ਆਪਣੇ ਘਰ 'ਚ ਵੀਰਵਾਰ ਨੂੰ ਆਪਣੀ ਮੱਝ ਦੇ ਜਨਮਦਿਨ ਦਾ ਜਸ਼ਨ ਮਨਾਇਆ।
ਵਿਸ਼ਨੂੰ ਨਗਰ ਠਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਨੇ ਇਸ ਵਿਚ ਸ਼ਮੂਲੀਅਤ ਕੀਤੀ ਉਨ੍ਹਾਂ ਨੇ ਮਾਸਕ ਨਹੀਂ ਪਾਏ ਸੀ ਅਤੇ ਨਾ ਹੀ ਸਮਾਜਕ ਦੂਰੀਆਂ ਦਾ ਧਿਆਨ ਰੱਖਿਆ ਸੀ।ਦੱਸ ਦੇਈਏ ਕਿ ਜ਼ਿਲ੍ਹਾ ਅਤੇ ਰਾਜ ਵਿੱਚ ਕੋਰੋਨਾਵਾਇਰਸ ਦੇ ਕੇਸ ਲਗਾਤਾਰ ਵੱਧ ਰਹੇ ਹਨ।
IPC ਦੀ ਧਾਰਾ 269 ( ਜਾਨ ਜਾਣ ਦੇ ਖ਼ਤਰੇ ਵਾਲੀ ਬਿਮਾਰੀ ਦੇ ਸੰਕਰਮਣ ਨੂੰ ਫੈਲਾਉਣ ਦੀ ਸੰਭਾਵਨਾ ) ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਉਸ ਵਿਰੁੱਧ ਐਪੀਡੈਮਿਕ ਐਕਟ ਦਰਜ ਕੀਤਾ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਕਿਸੇ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ।ਉਧਰ ਮਹਾਰਾਸ਼ਟਰ ਦੇ ਨਾਗਪੁਰ ਵਿਚ ਕੋਰੋਨਾ ਦੇ ਵਧ ਰਹੇ ਕੇਸਾਂ ਕਾਰਨ ਵੀਕੈਂਡ ਲੌਕਡਾਊਨ ਲਾਗੂ ਕੀਤਾ ਗਿਆ ਹੈ।ਨਾਗਪੁਰ ਵਿੱਚ 15 ਤੋਂ 21 ਮਾਰਚ ਤੱਕ ਲੌਕਡਾਊਨ ਜਾਰੀ ਰਹੇਗਾ।
ਇੱਕ ਵਿਅਕਤੀ ਨੇ ਕਿਹਾ, "ਇਹ ਜ਼ਰੂਰੀ ਸੀ ਕਿਉਂਕਿ ਲੋਕ ਮਾਸਕ ਨਹੀਂ ਲੱਗਾ ਰਹੇ ਸੀ ਅਤੇ ਨਾ ਹੀ ਸੋਸ਼ਲ ਡਿਸਟੈਂਸਿੰਗ ਦਾ ਪਾਲਨ ਕਰ ਰਹੇ ਸੀ।ਉਨ੍ਹਾਂ ਢਿੱਲ ਦਾ ਗਲਤ ਇਸਤਮਾਲ ਕੀਤਾ ਹੈ।"
ਦੇਸ਼ ਵਿਚ ਕੋਰੋਨਾ ਇੱਕ ਵਾਰ ਫਿਰ ਪੈਰ ਪਾਰਸ ਰਿਹਾ ਹੈ।ਢਾਈ ਮਹੀਨੇ ਬਾਅਦ ਭਾਰਤ ਵਿੱਚ ਇੱਕੋ ਦਿਨ ਅੰਦਰ 24 ਹਜ਼ਾਰ ਤੋਂ ਵੱਧ ਕੋਰੋਨਾ ਕੇਸ ਸਾਹਮਣੇ ਆਏ ਹਨ।ਸਿਹਤ ਮੰਤਰਾਲੇ ਦੀ ਤਾਜਾ ਰਿਪੋਰਟ ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ 24,882 ਹਜ਼ਾਰ ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ ਅਤੇ 140 ਵਿਅਕਤੀਆਂ ਦੀ ਜਾਨ ਗਈ ਹੈ। ਹਾਲਾਂਕਿ, 19,957 ਲੋਕ ਕੋਰੋਨਾ ਤੋਂ ਸਿਹਤਯਾਬ ਵੀ ਹੋਏ ਹਨ। ਇਸ ਤੋਂ ਪਹਿਲਾਂ 23 ਦਸੰਬਰ 2020 ਨੂੰ 24,712 ਕੋਰੋਨਾ ਦੇ ਕੇਸ ਦਰਜ ਹੋਏ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ABP News ਦਾ ਐਪ ਡਾਊਨਲੋਡ ਕਰੋ: ਕਲਿਕ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)