40 ਸਾਲ ਪਹਿਲਾਂ ਲਾਪਤਾ ਵਿਅਕਤੀ ਪਰਤਿਆ ਘਰ, ਫਿਰ ਚੁੱਕਿਆ ਇਹ ਕਦਮ
ਇੱਕ ਆਦਮੀ ਜੋ 1978 ਵਿੱਚ ਆਪਣੇ ਘਰੋਂ ਲਾਪਤਾ ਹੋ ਗਿਆ ਸੀ, 40 ਸਾਲਾਂ ਬਾਅਦ ਆਪਣੇ ਘਰ ਪਰਤ ਆਇਆ ਅਤੇ ਕਥਿਤ ਤੌਰ 'ਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਇੰਫਾਲ: ਇੱਕ ਆਦਮੀ ਜੋ 1978 ਵਿੱਚ ਆਪਣੇ ਘਰੋਂ ਲਾਪਤਾ ਹੋ ਗਿਆ ਸੀ, 40 ਸਾਲਾਂ ਬਾਅਦ ਆਪਣੇ ਘਰ ਪਰਤ ਆਇਆ ਅਤੇ ਕਥਿਤ ਤੌਰ 'ਤੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਉਕਤ ਵਿਅਕਤੀ ਦੀ ਪਛਾਣ ਖੋਦਰਾਮ ਗੰਭੀਰ ਸਿੰਘ ਵਜੋਂ ਹੋਈ ਹੈ। ਸਿੰਘ ਸਾਲ 2018 ਵਿਚ ਮੁੰਬਈ ਤੋਂ ਆਪਣੇ ਘਰ ਪਰਤਿਆ ਸੀ।
ਸਾਲਾਂ ਤੋਂ, ਸਿੰਘ ਦਾ ਪਰਿਵਾਰ ਉਸਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਹ ਨਹੀਂ ਲੱਭਾ। 2018 ਵਿੱਚ, ਪਰਿਵਾਰ ਨੇ ਫੈਸ਼ਨ ਡਿਜ਼ਾਈਨਰ ਫ਼ਿਰੋਜ਼ ਸ਼ਕੀਰ ਵਲੋਂ ਅਪਲੋਡ ਇੱਕ ਯੂਟਿਊਬ ਵੀਡੀਓ 'ਚ ਖੋਦਰਾਮ ਨੂੰ ਵੇਖਿਆ।
ਸ਼ਕੀਰ ਦੀ ਵੀਡੀਓ ਵਿੱਚ, ਸਿੰਘ ਮੁੰਬਈ ਦੀ ਇੱਕ ਗਲੀ ਵਿੱਚ ਇੱਕ ਪੁਰਾਣਾ ਹਿੰਦੀ ਗੀਤ ਗਾਉਂਦੇ ਦੇਖਿਆ ਗਿਆ ਸੀ। ਉਸੇ ਮਹੀਨੇ, ਸਿੰਘ ਦੇ ਪਰਿਵਾਰ ਨੇ ਉਸ ਨੂੰ ਲੱਭ ਲਿਆ ਅਤੇ ਉਸਨੂੰ ਵਾਪਸ ਘਰ ਲੈ ਆਂਦਾ।ਵਾਪਸ ਪਰਤਣ ਤੋਂ ਬਾਅਦ, ਸਿੰਘ ਕਥਿਤ ਤੌਰ 'ਤੇ ਮੁੰਬਈ ਵਿਚ ਆਪਣੀ ਜ਼ਿੰਦਗੀ ਨੂੰ ਯਾਦ ਕਰਦਾ ਸੀ।ਸਿੰਘ ਦੇ ਪਰਿਵਾਰ ਨੇ ਉਸਨੂੰ ਘਰ 'ਚ ਚੰਗਾ ਮਹਿਸੂਸ ਕਰਵਾਉਣ ਵਿੱਚ ਕੋਈ ਕਸਰ ਨਹੀਂ ਛੱਡੀ।
ਖੋਮਦਰਾਮ ਦੇ ਪਰਿਵਾਰ ਨੇ ਉਸ ਨੂੰ ਅਰਾਮ ਦੇਣ ਲਈ ਹਰ ਕੋਸ਼ਿਸ਼ ਕੀਤੀ।ਖੋਮਦਰਾਮ ਨੇ ਕੁਝ ਪੈਸਾ ਮੰਗਿਆ ਸੀ ਕਿਉਂਕਿ ਉਹ ਮੁੰਬਈ ਵਾਪਸ ਜਾਣਾ ਚਾਹੁੰਦਾ ਸੀ। ਉਸ ਨੇ ਪਿਛਲੇ ਸਾਲ ਮੁੰਬਈ ਰਵਾਨਾ ਹੋਣ ਦੀ ਕੋਸ਼ਿਸ਼ ਵੀ ਕੀਤੀ ਪਰ ਉਸਨੂੰ ਰੋਕ ਦਿੱਤਾ ਗਿਆ।