ਵਿਆਹ 'ਚ ਲਾੜੇ ਤੋਂ ਹੋਈ ਅਜਿਹੀ ਗਲਤੀ, ਅਗਲੇ ਹੀ ਦਿਨ ਦੁਲਹਨ ਨੇ ਮੰਗਿਆ ਤਲਾਕ
ਹਰ ਕਿਸੇ ਦੇ ਲਈ ਵਿਆਹ ਦਾ ਦਿਨ ਬਹੁਤ ਖਾਸ ਹੁੰਦਾ ਹੈ। ਇਸ ਦਾ ਇੰਤਜ਼ਾਰ ਸਾਲਾਂ ਤੋਂ ਰਹਿੰਦਾ ਹੈ ਤੇ ਇਸ ਨੂੰ ਸੰਪੂਰਨ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਂਦੀ।
Groom smashed bride’s head into cake: ਹਰ ਕਿਸੇ ਦੇ ਲਈ ਵਿਆਹ ਦਾ ਦਿਨ ਬਹੁਤ ਖਾਸ ਹੁੰਦਾ ਹੈ। ਇਸ ਦਾ ਇੰਤਜ਼ਾਰ ਸਾਲਾਂ ਤੋਂ ਰਹਿੰਦਾ ਹੈ ਤੇ ਇਸ ਨੂੰ ਸੰਪੂਰਨ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਂਦੀ। ਅਜਿਹੀ ਸਥਿਤੀ ਵਿੱਚ ਜੇਕਰ ਤੁਹਾਡਾ ਸਾਥੀ (Groom smashed bride’s head into cake) ਕੋਈ ਗਲਤੀ ਕਰ ਬੈਠੇ ਤਾਂ ਤੁਸੀਂ ਕੀ ਕਰੋਗੇ? ਖੈਰ ਤੁਸੀਂ ਜੋ ਮਰਜ਼ੀ ਕਰੋ ਪਰ ਇੱਕ ਦੁਲਹਨ ਨੇ ਇਸ ਤੋਂ ਬਾਅਦ ਸਿੱਧੇ ਤਲਾਕ ਦਾ ਐਲਾਨ ਕਰ ਦਿੱਤਾ।
ਇੱਕ ਔਨਲਾਈਨ ਪਲੇਟਫਾਰਮ (Slate’s Dear Prudence advice column) 'ਤੇ ਆਪਣੀ ਕਹਾਣੀ ਸੁਣਾਉਂਦੇ ਹੋਏ ਔਰਤ ਨੇ ਕਿਹਾ ਹੈ ਕਿ ਉਸਦੇ ਪਤੀ ਨੇ ਵਿਆਹ ਵਾਲੇ ਦਿਨ ਉਸਦੀ ਇੱਛਾ ਦੇ ਵਿਰੁੱਧ ਕੁਝ ਕੀਤਾ, ਜੋ ਉਸਨੂੰ ਬੇਹੱਦ ਅਪਮਾਨਜਨਕ ਮਹਿਸੂਸ ਹੋਇਆ। ਅਜਿਹੀ ਸਥਿਤੀ ਵਿੱਚ ਉਹ ਆਪਣੇ ਪਤੀ ਨਾਲ ਨਾ ਰਹਿਣ ਦਾ ਫੈਸਲਾ ਕਰਦੇ ਹੋਏ ਉਸਨੂੰ ਤਲਾਕ ਦੇਣਾ ਚਾਹੁੰਦੀ ਹੈ।
ਲਾੜੇ ਤੋਂ ਹੋਈ ਸੀ ਅਜਿਹੀ ਗਲਤੀ ?
ਔਰਤ ਨੇ ਦੱਸਿਆ ਹੈ ਕਿ ਜਦੋਂ ਵਿਆਹ ਵਾਲੇ ਦਿਨ ਕੇਕ ਕੱਟਣ ਦੀ ਰਸਮ ਹੋ ਰਹੀ ਸੀ ਤਾਂ ਉਹ ਆਪਣੇ ਚਿਹਰੇ 'ਤੇ ਬਿਲਕੁਲ ਵੀ ਕੇਕ ਨਹੀਂ ਲਗਾਉਣਾ ਚਾਹੁੰਦੀ ਸੀ। ਇਸ ਦੇ ਬਾਵਜੂਦ ਉਸ ਦੇ ਪਤੀ ਨੇ ਉਸ ਦਾ ਸਿਰ ਫੜ ਕੇ ਕੇਕ 'ਤੇ ਸੁੱਟ ਦਿੱਤਾ। ਔਰਤ ਦਾ ਕਹਿਣਾ ਹੈ ਕਿ ਉਹ ਨਹੀਂ ਚਾਹੁੰਦੀ ਸੀ ਕਿ ਕੇਕ ਨਾਲ ਉਸ ਦਾ ਚਿਹਰਾ ਖਰਾਬ ਹੋਵੇ ਅਤੇ ਉਸਦੇ ਪਤੀ ਨੂੰ ਇਹ ਪਤਾ ਸੀ। ਫਿਰ ਵੀ ਉਸ ਨੇ ਉਸਦਾ ਚਿਹਰਾ ਖ਼ਰਾਬ ਕਰ ਦਿੱਤਾ। ਅਜਿਹੇ 'ਚ ਉਹ ਜਨਵਰੀ ਦੇ ਅੰਤ ਤੱਕ ਕ੍ਰਿਸਮਿਸ ਤੋਂ ਤੁਰੰਤ ਪਹਿਲਾਂ ਵਿਆਹ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜਦਕਿ ਔਰਤ ਦਾ ਪਤੀ ਉਸ ਦਾ ਬੁਆਏਫ੍ਰੈਂਡ ਰਹਿ ਚੁੱਕਾ ਹੈ , ਅਜਿਹੇ 'ਚ ਉਸ ਨੂੰ ਹੋਰ ਗੁੱਸਾ ਆ ਗਿਆ ਕਿ ਉਸ ਨੇ ਅਜਿਹਾ ਜਾਣਬੁੱਝ ਕੇ ਕੀਤਾ ਹੈ।
ਵਿਆਹ ਦੇ ਅਗਲੇ ਦਿਨ ਹੀ ਮੰਗਿਆ ਤਲਾਕ
ਔਰਤ ਨੇ ਦੱਸਿਆ ਕਿ ਉਸ ਦੇ ਪਤੀ ਨੇ ਕੱਪ ਕੇਕ ਦਾ ਵੱਖਰਾ ਪ੍ਰਬੰਧ ਕੀਤਾ ਸੀ, ਕਿਉਂਕਿ ਉਹ ਪਹਿਲਾਂ ਹੀ ਅਜਿਹਾ ਕਰਨ ਵਾਲਾ ਸੀ। ਇਸ ਘਟਨਾ ਤੋਂ ਤੁਰੰਤ ਬਾਅਦ ਉਸ ਨੇ ਸਪੱਸ਼ਟ ਕਰ ਦਿੱਤਾ ਕਿ ਉਹ ਹੁਣ ਆਪਣੇ ਪਤੀ ਨਾਲ ਨਹੀਂ ਰਹੇਗੀ। ਹਾਲਾਂਕਿ ਉਸ ਦੇ ਪਰਿਵਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਛੋਟੀਆਂ-ਛੋਟੀਆਂ ਗੱਲਾਂ ਨੂੰ ਵਧਾ ਰਹੀ ਹੈ ਤੇ ਉਸ ਨੂੰ ਵਿਆਹ ਨਹੀਂ ਤੋੜਨਾ ਚਾਹੀਦਾ। ਸੋਸ਼ਲ ਮੀਡੀਆ 'ਤੇ ਲੋਕਾਂ ਨੇ ਇਸ ਘਟਨਾ ਲਈ ਲਾੜੇ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਲੜਕੀ ਨੂੰ ਖੁਦ ਫੈਸਲਾ ਲੈਣ ਲਈ ਕਿਹਾ ਹੈ।
ਇਹ ਵੀ ਪੜ੍ਹੋ : CM ਚੰਨੀ ਦੇ ਭਤੀਜੇ ਦੀ ਰਿਹਾਇਸ਼ 'ਤੇ ED ਦੇ ਛਾਪਿਆਂ ਮਗਰੋਂ ਕਾਂਗਰਸ ਦਾ ਜਵਾਬ, ਬੀਜੇਪੀ ਤੇ ਉਸ ਦੀਆਂ ਬੀ ਟੀਮਾਂ ਬੁਖਾਲਾਈਆਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490