ਪੜਚੋਲ ਕਰੋ
Advertisement
CM ਚੰਨੀ ਦੇ ਭਤੀਜੇ ਦੀ ਰਿਹਾਇਸ਼ 'ਤੇ ED ਦੇ ਛਾਪਿਆਂ ਮਗਰੋਂ ਕਾਂਗਰਸ ਦਾ ਜਵਾਬ, ਬੀਜੇਪੀ ਤੇ ਉਸ ਦੀਆਂ ਬੀ ਟੀਮਾਂ ਬੁਖਾਲਾਈਆਂ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਤੀਜੇ ਡਾ. ਭੁਪਿੰਦਰ ਸਿੰਘ ਹਨੀ ਦੀ ਲੁਧਿਆਣਾ, ਸ਼ਹੀਦ ਭਗਤ ਸਿੰਘ ਨਗਰ ਰਿਹਾਇਸ਼ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਛਾਪੇਮਾਰੀ ਕੀਤੀ ਜੀ ਹੈ।
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਤੀਜੇ ਡਾ. ਭੁਪਿੰਦਰ ਸਿੰਘ ਹਨੀ ਦੀ ਲੁਧਿਆਣਾ, ਸ਼ਹੀਦ ਭਗਤ ਸਿੰਘ ਨਗਰ ਰਿਹਾਇਸ਼ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਛਾਪੇਮਾਰੀ ਕੀਤੀ ਜੀ ਹੈ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਮਿਲੀ ਹੈ ਕੇ ਰੇਤ ਮਾਮਲੇ ਦੇ ਵਿੱਚ ਰੇਤੇ ਦੀ ਮਾਈਨਿੰਗ ਨੂੰ ਲੈ ਕੇ ਛਾਪੇਮਾਰੀ ਹੋ ਰਹੀ ਹੈ।
पंजाब में बीच चुनाव के भाजपा सरकार के इन चुनावी हथकंडों से कॉंग्रेस डरने और पीछे हटने वाली नहीं है,
— Alka Lamba (@LambaAlka) January 18, 2022
पंजाब के मुख्यमंत्री @CHARANJITCHANNI जी के कामों को लेकर उनकी बढ़ती लोकप्रियता से BJP और BJP की B टीमें आज बौखलाई हुईं हैं.
आने वाले समय में पंजाब की जनता इसका जवाब खुद ही देगी. https://t.co/8JM84cejbJ
ਓਧਰ ਕਾਂਗਰਸ ਦੀ ਕੌਮੀ ਬੁਲਾਰਾ ਅਲਕਾ ਲਾਂਬਾ ਨੇ ਕਿਹਾ ਹੈ ਕਿ ਪੰਜਾਬ 'ਚ ਚੋਣਾਂ ਦੇ ਵਿਚਕਾਰ ਭਾਜਪਾ ਸਰਕਾਰ ਦੇ ਇਨ੍ਹਾਂ ਚੋਣਾਵੀ ਹੱਥਕੰਡਿਆ ਤੋਂ ਕਾਂਗਰਸ ਡਰਨ ਵਾਲੀ ਅਤੇ ਪਿੱਛੇ ਹਟਣ ਵਾਲੀ ਨਹੀਂ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਵਧਦੀ ਲੋਕਪ੍ਰਿਅਤਾ ਤੋਂ ਅੱਜ ਭਾਜਪਾ ਅਤੇ ਭਾਜਪਾ ਦੀਆਂ ਬੀ ਟੀਮਾਂ ਬੁਖਾਲਾਈਆਂ ਹੋਈਆਂ ਹਨ ,ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਲੋਕ ਇਸ ਦਾ ਜਵਾਬ ਖ਼ੁਦ ਹੀ ਦੇਣਗੇ।
ਅਧਿਕਾਰੀਆਂ ਦੇ ਦੱਸਣ ਮੁਤਾਬਕ ਸਰਹੱਦੀ ਰਾਜ ਵਿੱਚ ਘੱਟੋ-ਘੱਟ 10 ਤੋਂ 12 ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਫੈਡਰਲ ਏਜੰਸੀ ਦੇ ਅਧਿਕਾਰੀ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ) ਦੀਆਂ ਧਾਰਾਵਾਂ ਤਹਿਤ ਕਾਰਵਾਈ ਕਰ ਰਹੇ ਹਨ। ਈਡੀ ਨੇ ਰੇਤ ਦੀ ਨਾਜਾਇਜ਼ ਮਾਈਨਿੰਗ ਮਾਮਲੇ ਵਿੱਚ ਮੁੱਖ ਮੰਤਰੀ ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਦੇ ਟਿਕਾਣਿਆਂ ਦੀ ਤਲਾਸ਼ੀ ਲਈ ਹੈ। ਭੁਪਿੰਦਰ ਸਿੰਘ ਮਾਮਲੇ ਦੇ ਮੁੱਖ ਮੁਲਜ਼ਮ ਦੀ ਕੰਪਨੀ ਵਿੱਚ ਮੈਨੇਜਰ ਸੀ। ਈਡੀ ਨੇ ਹੋਮਲੈਂਡ ਸੋਸਾਇਟੀ 'ਤੇ ਵੀ ਛਾਪੇਮਾਰੀ ਕੀਤੀ, ਜਿੱਥੇ ਸੀਐਮ ਚੰਨੀ ਦੀ ਸਾਲੀ ਦਾ ਪੁੱਤਰ ਰਹਿੰਦਾ ਹੈ।
ਦੱਸ ਦੇਈਏ ਕਿ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਨੇ ਸੂਬਾ ਸਰਕਾਰ 'ਤੇ ਰੇਤ ਦੀ ਨਾਜਾਇਜ਼ ਮਾਈਨਿੰਗ 'ਚ ਸ਼ਾਮਲ ਲੋਕਾਂ ਦੀ ਮਦਦ ਕਰਨ ਦਾ ਦੋਸ਼ ਲਾਇਆ ਹੈ। ਪਿਛਲੇ ਸਾਲ ਦਸੰਬਰ ਵਿੱਚ ਆਮ ਆਦਮੀ ਪਾਰਟੀ (ਆਪ) ਨੇ ਦੋਸ਼ ਲਾਇਆ ਸੀ ਕਿ ਮੁੱਖ ਮੰਤਰੀ ਚੰਨੀ ਦੇ ਆਪਣੇ ਹਲਕੇ ਚਮਕੌਰ ਸਾਹਿਬ ਵਿੱਚ ਰੇਤ ਦੀ ਨਾਜਾਇਜ਼ ਮਾਈਨਿੰਗ ਹੋ ਰਹੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਨਰਲ ਨੌਲਜ
ਪੰਜਾਬ
ਪੰਜਾਬ
Advertisement