ਮਨੋਕਾਮਨਾ ਪੂਰੀ ਹੋਣ ’ਤੇ ਅੱਗ ਨਾਲ ਖੇਡਦੇ ਸ਼ਰਧਾਲੂ!
ਮਦਰਾਸ ਦੇ ਇਨ੍ਹਾਂ ਲੋਕਾਂ ਨੇ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਬਟਾਲਾ ਵਿੱਚ ਵੀ ਮਾਤਾ ਮਾਰੀ ਅੰਮਾ ਦਾ ਅਜਿਹਾ ਮੰਦਰ ਬਣਾਇਆ ਹੋਇਆ ਹੈ ਜਿੱਥੇ ਹਰ ਸਾਲ ਮੇਲਾ ਲਾਇਆ ਜਾਂਦਾ ਹੈ।
ਚੰਡੀਗੜ੍ਹ: ਮਨੋਕਾਮਨਾ ਪੂਰੀ ਹੋਣ ’ਤੇ ਲੋਕ ਮੰਦਰ ਵਿੱਚ ਮੱਥਾ ਟੇਕਦੇ ਹਨ ਜਾਂ ਪ੍ਰਸ਼ਾਦ ਚੜ੍ਹਾਉਂਦੇ ਹਨ ਪਰ ਮਦਰਾਸ ਵਿੱਚ ਮਾਮਲਾ ਅਜਿਹਾ ਸਾਹਮਣੇ ਆਇਆ ਹੈ ਜਿੱਥੇ ਮਨੋਕਾਮਨਾ ਪੂਰੀ ਹੋਣ ’ਤੇ ਸ਼ਰਧਾਲੂ ਅੱਗ ’ਤੇ ਚੱਲ ਕੇ, ਆਪਣੇ ਸਰੀਰ ’ਤੇ ਕਿੱਲ ਗੱਡ ਕੇ ਉਸ ਨਾਲ ਗੱਡੀ ਖਿੱਚਣ ਜਾਂ ਆਪਣੇ ਮੂੰਹ ਦੇ ਆਰ-ਪਾਰ ਤਿੱਖਾ ਤ੍ਰਿਸ਼ੂਲ ਲੰਘਾ ਕੇ ਸ਼ਰਧਾ ਦਾ ਸਬੂਤ ਦਿੰਦੇ ਹਨ।
ਉਨ੍ਹਾਂ ਦੀ ਮੰਨਣਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਦੀ ਮਾਤਾ ਮਾਰੀ ਅੰਮਾ ਖ਼ੁਸ਼ ਹੋ ਜਾਂਦੀ ਹੈ ਤੇ ਉਨ੍ਹਾਂ ਦੀ ਮਨੋਕਾਮਨਾ ਜਲ਼ਦੀ ਪੂਰੀ ਕਰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਅਜਿਹਾ ਕਰਦੇ ਸਮੇਂ ਉਨ੍ਹਾਂ ਕੋਲ਼ ਮਾਤਾ ਦੀ ਸ਼ਕਤੀ ਹੁੰਦੀ ਹੈ ਜਿਸ ਨਾਲ ਉਨ੍ਹਾਂ ਨੂੰ ਦਰਦ ਨਹੀਂ ਹੁੰਦਾ। ਮਦਰਾਸ ਦੇ ਇਨ੍ਹਾਂ ਲੋਕਾਂ ਨੇ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਬਟਾਲਾ ਵਿੱਚ ਵੀ ਮਾਤਾ ਮਾਰੀ ਅੰਮਾ ਦਾ ਅਜਿਹਾ ਮੰਦਰ ਬਣਾਇਆ ਹੋਇਆ ਹੈ ਜਿੱਥੇ ਹਰ ਸਾਲ ਮੇਲਾ ਲਾਇਆ ਜਾਂਦਾ ਹੈ।
ਮੇਲੇ ਤੋਂ 11 ਦਿਨ ਪਹਿਲਾਂ ਸ਼ਰਧਾਲੂ ਵਰਤ ਰੱਖਦੇ ਹਨ ਜਿਸ ਵਿੱਚ ਉਹ ਕੁਝ ਨਹੀਂ ਖਾਂਦੇ। ਵਰਤ ਪੂਰਾ ਹੋਣ ਪਿੱਛੋਂ ਜਿਨ੍ਹਾਂ ਲੋਕਾਂ ਨੇ ਮਨੋਕਾਮਨਾ ਮੰਗਣੀ ਹੁੰਦੀ ਹੈ ਜਾਂ ਜਿਨ੍ਹਾਂ ਦੀ ਮਨੋਕਾਮਨਾ ਪੂਰੀ ਹੋਈ ਹੁੰਦੀ ਹੈ, ਉਹ ਸਭ ਉਪਰੋਕਤ ਦੱਸੇ ਢੰਗਾਂ ਨਾਲ ਆਪਣੇ ਸਰੀਰ ਨੂੰ ਕਸ਼ਟ ਦੇ ਕੇ ਆਪਣੀ ਸ਼ਰਧਾ ਦਾ ਸਬੂਤ ਦਿੰਦੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin