ਕੁੜੀਆਂ ਦੇ ਹੋਸਟਲ 'ਚ ਵੜ ਬਦਮਾਸ਼ ਕਰਦਾ ਸੀ ਇਹ ਕਾਰਾ, ਹੁਣ ਚੜ੍ਹਿਆ ਪੁਲਿਸ ਦੇ ਹੱਥੇ
ਅੱਧੀ ਰਾਤ ਤੋਂ ਬਾਅਦ ਸੌਂ ਰਹੀਆਂ ਕੁੜੀਆਂ ਦੇ ਕਮਰੇ ਵਿੱਚ ਦਾਖਲ ਹੋਣ ਵਾਲੇ ਤੇ ਉਨ੍ਹਾਂ ਦੇ ਅੰਡਰਗਾਰਮੈਂਟ ਕੱਟਣ ਵਾਲੇ ਸਿਰਫਿਰੇ ਨੂੰ ਮਹੇਸ਼ ਬਾਗ ਕਲੋਨੀ 'ਚ ਰਹਿਣ ਵਾਲੇ ਦੋ ਲੋਕਾਂ ਨੇ ਫੜ ਲਿਆ।

ਇੰਦੌਰ: ਅੱਧੀ ਰਾਤ ਤੋਂ ਬਾਅਦ ਸੌਂ ਰਹੀਆਂ ਕੁੜੀਆਂ ਦੇ ਕਮਰੇ ਵਿੱਚ ਦਾਖਲ ਹੋਣ ਵਾਲੇ ਤੇ ਉਨ੍ਹਾਂ ਦੇ ਅੰਡਰਗਾਰਮੈਂਟ ਕੱਟਣ ਵਾਲੇ ਸਿਰਫਿਰੇ ਨੂੰ ਮਹੇਸ਼ ਬਾਗ ਕਲੋਨੀ 'ਚ ਰਹਿਣ ਵਾਲੇ ਦੋ ਲੋਕਾਂ ਨੇ ਫੜ ਲਿਆ। ਬਦਮਾਸ਼ ਇੱਕ ਮਹੀਨੇ ਵਿੱਚ ਅੱਠ ਤੋਂ ਵੱਧ ਕਾਲੋਨੀਆਂ ਵਿੱਚ ਇਹ ਕਾਰਾ ਕਰ ਚੁੱਕਾ ਹੈ। ਉਹ ਸਿਰਫ ਲੜਕੀਆਂ ਨੂੰ ਨਿਸ਼ਾਨਾ ਬਣਾਉਂਦਾ ਸੀ। ਬਦਮਾਸ਼ ਨੇ ਇਲਾਕੇ ਵਿੱਚ ਇੱਕ ਗਾਰਡ ਦਾ ਕੰਮ ਕੀਤਾ ਸੀ। ਇਸ ਲਈ ਉਹ ਜਾਣਦਾ ਸੀ ਕਿ ਕੁੜੀਆਂ ਦੇ ਹੋਸਟਲ ਕਿੱਥੇ ਹਨ ਤੇ ਇਕੱਲੀਆਂ ਲੜਕੀਆਂ ਕਿੱਥੇ ਰਹਿੰਦੀਆਂ ਹਨ। ਬਦਮਾਸ਼ ਦੀ ਪਛਾਣ ਸ਼੍ਰੀਕਾਂਤ ਚਤੁਰਵੇਦੀ ਵਜੋਂ ਹੋਈ ਹੈ। ਉਸ ਖਿਲਾਫ ਇੱਕ ਦਰਜਨ ਤੋਂ ਵੱਧ ਕੇਸ ਦਰਜ ਕੀਤੇ ਗਏ ਸਨ। ਸਾਲ 2019 'ਚ ਵੀ ਦੋਸ਼ੀ ਨੇ ਕੁੜੀਆਂ ਦੇ ਹੋਸਟਲ 'ਚ ਲੜਕੀਆਂ ਦੇ ਕੱਪੜੇ ਕੱਟੇ ਸਨ।
ਬਦਮਾਸ਼ਾਂ ਨੇ ਸ਼ੀਤਲ ਨਗਰ, ਸੁਮਨ ਨਗਰ, ਸਵਰਨਾ ਬਾਗ ਕਲੋਨੀ, ਰਵੀ ਜਾਗ੍ਰਿਤੀ ਨਗਰ, ਮਹੇਸ਼ ਬਾਗ ਕਲੋਨੀ, ਗੁਰੂ ਨਗਰ ਸਮੇਤ ਅੱਠ ਕਲੋਨੀਆਂ ਵਿੱਚ ਇਹ ਹਰਕਤ ਕੀਤੀ ਸੀ। ਚਾਰ ਮਾਮਲਿਆਂ ਵਿੱਚ, ਲੜਕੀਆਂ ਘਟਨਾ ਦੇ ਸਮੇਂ ਜਾਗ ਗਈਆਂ ਸਨ, ਜਿਨ੍ਹਾਂ ਨੇ ਉਸ ਦੀ ਫੋਟੋ ਨੂੰ ਵੇਖਦਿਆਂ ਹੀ ਉਸ ਨੂੰ ਪਛਾਣ ਲਿਆ।






















