ਮਹਿਲਾ ਨੇ ਇਕੋ ਸਮੇਂ 7 ਬੱਚਿਆਂ ਨੂੰ ਦਿੱਤਾ ਜਨਮ
ਡਾਕਟਰਾਂ ਨੇ ਦੱਸਿਆ ਕਿ ਅਲਟਰਾਸਾਉਂਡ ਅਤੇ ਹੋਰ ਰਿਪੋਰਟਾਂ ਤੋਂ ਪਤਾ ਲੱਗਾ ਸੀ ਕਿ ਔਰਤ ਦੇ ਗਰਭ 'ਚ ਪੰਜ ਬੱਚੇ ਹਨ, ਜਿਸ ਨੂੰ ਦੇਖ ਕੇ ਉਹ ਹੈਰਾਨ ਰਹਿ ਗਈ, ਪਰ ਜਦੋਂ ਡਲਿਵਰੀ ਹੋਈ ਤਾਂ ਔਰਤ ਨੇ ਸੱਤ ਬੱਚਿਆਂ ਨੂੰ ਜਨਮ ਦਿੱਤਾ।
ਲਾਹੌਰ: ਪਾਕਿਸਤਾਨ ਵਿੱਚ ਇੱਕ ਔਰਤ ਨੇ ਇਕੋ ਵੇਲੇ ਸੱਤ ਬੱਚਿਆਂ ਨੂੰ ਜਨਮ ਦਿੱਤਾ ਹੈ। ਡਾਕਟਰਾਂ ਨੇ ਦੱਸਿਆ ਕਿ ਅਲਟਰਾਸਾਉਂਡ ਅਤੇ ਹੋਰ ਰਿਪੋਰਟਾਂ ਤੋਂ ਪਤਾ ਲੱਗਾ ਸੀ ਕਿ ਔਰਤ ਦੇ ਗਰਭ 'ਚ ਪੰਜ ਬੱਚੇ ਹਨ, ਜਿਸ ਨੂੰ ਦੇਖ ਕੇ ਉਹ ਹੈਰਾਨ ਰਹਿ ਗਈ, ਪਰ ਜਦੋਂ ਡਲਿਵਰੀ ਹੋਈ ਤਾਂ ਔਰਤ ਨੇ ਸੱਤ ਬੱਚਿਆਂ ਨੂੰ ਜਨਮ ਦਿੱਤਾ। ਫਿਲਹਾਲ ਸਾਰੇ ਨਵਜੰਮੇ ਬੱਚੇ ਅਤੇ ਉਨ੍ਹਾਂ ਦੀ ਮਾਂ ਦੀ ਹਾਲਤ ਸਥਿਰ ਹੈ।
ਖੈਬਰ ਪਖਤੂਨਖਵਾ ਦੇ ਸਿਹਤ ਵਿਭਾਗ ਦੇ ਅਨੁਸਾਰ, ਐਬਟਾਬਾਦ ਦੀ ਇੱਕ ਮਾਂ ਨੇ ਇੱਕ ਨਿੱਜੀ ਹਸਪਤਾਲ ਵਿੱਚ ਸੱਤ ਬੱਚਿਆਂ (septuplets) ਨੂੰ ਜਨਮ ਦਿੱਤਾ।ਵਿਭਾਗ ਨੇ ਇੱਕ ਟਵੀਟ ਵਿੱਚ ਕਿਹਾ ਕਿ ਇੱਕ ਮਾਂ ਨੇ ਐਬਟਾਬਾਦ ਵਿੱਚ ਸੱਤ ਬੱਚਿਆਂ ਨੂੰ ਜਨਮ ਦਿੱਤਾ ਹੈ, ਸੱਤਵਾਂ ਬੱਚਾ ਨਵਜੰਮੇ ਇੰਟੈਂਸਿਵ ਕੇਅਰ ਯੂਨਿਟ (ਐਨਆਈਸੀਯੂ) ਵਿੱਚ ਹੈ।ਮਾਂ ਹਸਪਤਾਲ ਵਿੱਚ ਦਾਖਲ ਹੈ ਅਤੇ ਸਿਹਤ ਕਾਰਡ ਪਲੱਸ ਪ੍ਰੋਗਰਾਮ ਤਹਿਤ ਉਸਦਾ ਇਲਾਜ ਕੀਤਾ ਜਾ ਰਿਹਾ ਹੈ। ਕੇਪੀ ਸਿਹਤ ਵਿਭਾਗ ਨੇ ਪਰਿਵਾਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
6 of the septuplets (7 babies) born to a proud mother and father in Abbottabad, courtesy of #KPSehatCardPlus.
— Taimur Khan Jhagra (@Jhagra) October 16, 2021
Wishing you all a wonderful life! pic.twitter.com/NLzzaSQCEy
7 ਬੱਚਿਆਂ ਨੂੰ ਵਿਚ 4 ਲੜਕੇ ਅਤੇ ਤਿੰਨ ਲੜਕੀਆਂ ਹਨ।ਬੀਬੀਸੀ ਮੁਤਾਬਕ ਬੱਚਿਆਂ ਦੇ ਬਾਪ ਯਾਰ ਮੁਹੰਮਦ ਦਾ ਕਹਿਣਾ ਹੈ ਕਿ ਇਨ੍ਹਾਂ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਵਿਚ ਉਨ੍ਹਾਂ ਨੂੰ ਕੋਈ ਦਿੱਕਤ ਨਹੀਂ ਆਵੇਗੀ, ਕਿਉਂਕਿ ਉਹ ਇਕ ਸਾਂਝੇ ਪਰਿਵਾਰ ਵਿੱਚ ਰਹਿੰਦੇ ਹਨ ਅਤੇ ਪਰਿਵਾਰ ਦੇ ਸਾਰੇ ਲੋਕ ਉਨ੍ਹਾਂ ਦੀ ਮਦਦ ਕਰਨਗੇ।ਇਨ੍ਹਾਂ ਬੱਚਿਆਂ ਤੋਂ ਪਹਿਲਾਂ ਵੀ ਯਾਰ ਮੁਹੰਮਦ ਦੀਆਂ ਦੋ ਬੇਟੀਆਂ ਹਨ ਭਾਵ ਕਿ ਕੁਲ ਮਿਲਾ ਕੇ ਉਸ ਦੇ ਪਰਿਵਾਰ ਵਿੱਚ ਹੁਣ 9 ਬੱਚੇ ਹਨ।
ਡਾਕਟਰਾਂ ਨੇ ਦੱਸਿਆ ਕਿ ਜਦੋਂ ਮਹਿਲਾਂ ਹਸਪਤਾਲ ਆਈ ਤਾਂ ਉਸਦਾ ਬਲੱਡ ਪ੍ਰੈਸ਼ਰ ਬੇਹੱਦ ਵਧਿਆ ਹੋਇਆ ਸੀ। ਪੇਟ ਵੀ ਬਹੁਤ ਜ਼ਿਆਦਾ ਫੁੱਲ ਗਿਆ ਸੀ। ਆਪਰੇਸ਼ਨ ਦਾ ਆਪਸ਼ਨ ਖਤਰਨਾਕ ਸੀ ਕਿਉਂਕਿ ਇਸ ਤੋਂ ਪਹਿਲਾਂ ਵੀ ਔਰਤ ਦੇ ਦੋ ਬੱਚੇ ਆਪਰੇਸ਼ਨ ਨਾਲ ਹੋ ਚੁੱਕੇ ਹਨ।ਇਸ ਨਾਲ ਉਸ ਦੇ ਪੁਰਾਣੇ ਟਾਂਕੇ ਅਤੇ ਬੱਚੇਦਾਨੀ ਫਟਣ ਦਾ ਖਤਰਾ ਸੀ ਪਰ ਬਾਅਦ ਵਿਚ ਕਈ ਡਾਕਟਰਾਂ ਦੀ ਟੀਮ ਨੇ ਇਕ ਘੰਟੇ ਤੋਂ ਵੱਧ ਸਮੇਂ ਦੇ ਆਪਰੇਸ਼ਨ ਨਾਲ ਸਫਲ ਡਲਿਵਰੀ ਕਰਵਾਈ। ਡਾਕਟਰਾਂ ਨੇ ਕਿਹਾ ਕਿ ਆਮ ਤੌਰ ’ਤੇ ਅਜਿਹਾ ਬਹੁਤ ਘੱਟ ਹੁੰਦਾ ਹੈ ਕਿ ਇਕੱਠੇ ਜਨਮੇ ਸਾਰੇ ਬੱਚੇ ਜਿਉਂਦੇ ਅਤੇ ਸਿਹਤਮੰਦ ਹੋਣ ਪਰ ਸਾਡੀ ਟੀਮ ਨੇ ਇਹ ਕਰ ਦਿਖਾਇਆ।