Space News: ਇਤਿਹਾਸ ‘ਚ ਪਹਿਲੀ ਵਾਰ ਕਿਵੇਂ ਟੁੱਟਿਆ ਸਪੇਸ ਸਟੇਸ਼ਨ ਨਾਲ NASA ਦਾ ਸੰਪਰਕ, ਜਾਣੋ ਵਜ੍ਹਾ
Space News: ਸੰਪਰਕ ਟੁੱਟਣ ਨਾਲ ਪੁਲਾੜ ਯਾਤਰੀ ਸਭ ਤੋਂ ਵੱਧ ਪ੍ਰਭਾਵਿਤ ਹੋਏ। ਇਸ ਸਮੇਂ ਪੁਲਾੜ ਸਟੇਸ਼ਨ 'ਤੇ ਲਗਭਗ 69 ਪੁਲਾੜ ਯਾਤਰੀ ਹਨ। ਇਨ੍ਹਾਂ ਵਿੱਚ ਨਾ ਸਿਰਫ਼ ਅਮਰੀਕਾ ਦੇ ਸਗੋਂ ਹੋਰ ਦੇਸ਼ਾਂ ਦੇ ਵੀ ਪੁਲਾੜ ਯਾਤਰੀ ਸ਼ਾਮਲ ਹਨ।
Space News: 25 ਜੁਲਾਈ 2023 ਨੂੰ ਅਜਿਹੀ ਘਟਨਾ ਵਾਪਰੀ ਜੋ ਅੱਜ ਤੋਂ ਪਹਿਲਾਂ ਕਦੇ ਨਹੀਂ ਵਾਪਰੀ ਸੀ। ਦਰਅਸਲ ਇਸ ਦਿਨ ਦੁਨੀਆ ਦੀ ਸਭ ਤੋਂ ਵੱਡੀ ਪੁਲਾੜ ਏਜੰਸੀ ਨਾਸਾ ਦਾ ਸੰਪਰਕ ਪੁਲਾੜ ਸਟੇਸ਼ਨ ਨਾਲ ਪੂਰੀ ਤਰ੍ਹਾਂ ਟੁੱਟ ਗਿਆ ਸੀ। ਇਹ ਸੰਪਰਕ ਸਿਰਫ਼ ਦੋ ਚਾਰ ਦਸ ਮਿੰਟਾਂ ਲਈ ਨਹੀਂ ਸਗੋਂ ਪੂਰੇ 90 ਮਿੰਟਾਂ ਲਈ ਟੁੱਟ ਗਿਆ ਸੀ। ਆਓ ਤੁਹਾਨੂੰ ਦੱਸਦੇ ਹਾਂ ਕਿ ਅਜਿਹਾ ਕਿਉਂ ਹੋਇਆ ਅਤੇ ਇਸਦੇ ਪਿੱਛੇ ਮੁੱਖ ਕਾਰਨ ਕੀ ਸੀ। ਇਸ ਦੇ ਨਾਲ ਹੀ ਅਸੀਂ ਤੁਹਾਨੂੰ ਇਹ ਵੀ ਦੱਸਦੇ ਹਾਂ ਕਿ ਇਸ ਨਾਲ ਨਾਸਾ ਨੂੰ ਕੀ ਫਰਕ ਪਿਆ।
ਕੀ ਹੋਇਆ ਸੀ?
ਨਾਸਾ ਦਾ ਮੁੱਖ ਦਫਤਰ ਹਿਊਸਟਨ, ਅਮਰੀਕਾ ਵਿੱਚ ਹੈ। ਪੁਲਾੜ ਵਿੱਚ ਮੌਜੂਦ ਸਪੇਸ ਸਟੇਸ਼ਨ ਨਾਲ ਇਸ ਦਾ ਸੰਪਰਕ ਹਮੇਸ਼ਾ ਬਣਿਆ ਰਹਿੰਦਾ ਹੈ। ਇਸ ਥਾਂ 'ਤੇ ਪੂਰੀ ਦੁਨੀਆ ਦੀ ਵਿਗਿਆਨਕ ਖੋਜ ਚੱਲ ਰਹੀ ਹੈ। ਪਰ 25 ਜੁਲਾਈ ਨੂੰ ਪੁਲਾੜ ਸਟੇਸ਼ਨ ਦਾ ਇਸ ਨਾਸਾ ਹੈੱਡਕੁਆਰਟਰ ਨਾਲ ਸੰਪਰਕ ਟੁੱਟ ਗਿਆ ਸੀ। ਸੰਪਰਕ ਟੁੱਟਦਿਆਂ ਹੀ ਪੂਰੇ ਹੈੱਡਕੁਆਰਟਰ 'ਚ ਹਫੜਾ-ਦਫੜੀ ਮੱਚ ਗਈ। ਕਿਉਂਕਿ ਧਰਤੀ ਤੋਂ 450 ਕਿਲੋਮੀਟਰ ਦੀ ਉਚਾਈ 'ਤੇ ਚੱਕਰ ਲਗਾਉਣ ਵਾਲੇ ਪੁਲਾੜ ਸਟੇਸ਼ਨ 'ਤੇ ਸਭ ਕੁਝ ਇੱਥੋਂ ਹੀ ਕੰਟਰੋਲ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ: ਮਾਸੂਮ ਦੀ ਹੱਤਿਆ ਮਾਮਲੇ 'ਤੇ ਸੁਣਾਈ ਦੌਰਾਨ ਫੇਸਬੁੱਕ ਚਲਾਉਂਦੀ ਨਜ਼ਰ ਆਈ ਮਹਿਲਾ ਜੱਜ , ਵਾਇਰਲ ਹੋਈ ਵੀਡੀਓ
ਕਿਵੇਂ ਟੁੱਟਿਆ ਸੰਪਰਕ?
ਅਮਰੀਕੀ ਮੀਡੀਆ ਦੀਆਂ ਰਿਪੋਰਟਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਜਿਹਾ ਇਸ ਲਈ ਹੋਇਆ ਕਿਉਂਕਿ ਹਿਊਸਟਨ ਸਥਿਤ ਨਾਸਾ ਹੈੱਡਕੁਆਰਟਰ ਦੀ ਬਿਜਲੀ ਚਲੀ ਗਈ ਸੀ। ਅਜਿਹਾ ਪਹਿਲੀ ਵਾਰ ਹੋਇਆ ਸੀ। ਪਰ, ਇਹ ਗੱਲ ਹਜ਼ਮ ਨਹੀਂ ਹੋ ਰਹੀ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਅਮਰੀਕਾ ਵਰਗੇ ਦੇਸ਼ ਦੇ ਇੰਨੇ ਵੱਡੇ ਅਦਾਰੇ ਦੇ ਮੁੱਖ ਦਫ਼ਤਰ ਦੀ ਬਿਜਲੀ ਚਲੀ ਜਾਵੇ ਅਤੇ 90 ਮਿੰਟ ਤੱਕ ਨਾ ਆਵੇ। ਸਭ ਤੋਂ ਵੱਡੀ ਗੱਲ ਇਹ ਹੈ ਕਿ ਅਜਿਹੇ ਅਦਾਰਿਆਂ ਦਾ ਹਮੇਸ਼ਾ ਪਾਵਰ ਬੈਕਅੱਪ ਹੁੰਦਾ ਹੈ, ਯਾਨੀ ਜੇਕਰ ਕਿਸੇ ਕਾਰਨ ਪਾਵਰ ਫੇਲ ਹੋ ਜਾਵੇ ਤਾਂ ਪਾਵਰ ਬੈਕਅੱਪ ਤੁਰੰਤ ਐਕਟਿਵ ਹੋ ਜਾਂਦਾ ਹੈ।
ਕੀ ਹੋਇਆ ਇਸ ਦਾ ਅਸਰ
ਸੰਪਰਕ ਟੁੱਟਣ ਨਾਲ ਪੁਲਾੜ ਯਾਤਰੀ ਸਭ ਤੋਂ ਵੱਧ ਪ੍ਰਭਾਵਿਤ ਹੋਏ। ਇਸ ਸਮੇਂ ਪੁਲਾੜ ਸਟੇਸ਼ਨ 'ਤੇ ਲਗਭਗ 69 ਪੁਲਾੜ ਯਾਤਰੀ ਹਨ। ਇਨ੍ਹਾਂ ਵਿੱਚ ਨਾ ਸਿਰਫ਼ ਅਮਰੀਕਾ ਦੇ ਸਗੋਂ ਹੋਰ ਦੇਸ਼ਾਂ ਦੇ ਵੀ ਪੁਲਾੜ ਯਾਤਰੀ ਸ਼ਾਮਲ ਹਨ। ਅਜਿਹੇ 'ਚ ਜਦੋਂ ਨਾਸਾ ਦੇ ਹੈੱਡਕੁਆਰਟਰ ਨਾਲ ਇਸ ਦਾ ਸੰਪਰਕ ਟੁੱਟ ਗਿਆ ਤਾਂ ਹਰ ਕੋਈ ਪਰੇਸ਼ਾਨ ਹੋ ਗਿਆ, ਕਿਉਂਕਿ ਹਰ ਰੋਜ਼ ਉਨ੍ਹਾਂ ਨੂੰ ਇਸ ਹੈੱਡਕੁਆਰਟਰ ਤੋਂ ਹਦਾਇਤਾਂ ਮਿਲਦੀਆਂ ਸਨ ਕਿ ਉਹ ਉੱਥੇ ਕੀ ਕਰਨਗੇ। ਹਾਲਾਂਕਿ, ਨਾਸਾ ਦੇ ਹੈੱਡਕੁਆਰਟਰ ਨਾਲ ਸੰਪਰਕ ਟੁੱਟਣ ਦੇ ਸਿਰਫ ਵੀਹ ਮਿੰਟ ਬਾਅਦ, ਪੁਲਾੜ ਸਟੇਸ਼ਨ 'ਤੇ ਮੌਜੂਦ ਪੁਲਾੜ ਯਾਤਰੀ ਨਾਲ ਰੂਸੀ ਸੰਚਾਰ ਪ੍ਰਣਾਲੀ ਦੁਆਰਾ ਸੰਪਰਕ ਕੀਤਾ ਗਿਆ।
ਇਹ ਵੀ ਪੜ੍ਹੋ: Airlines News: ਨਸ਼ੇ 'ਚ ਧੁੱਤ ਵਿਅਕਤੀ ਨੇ 16 ਸਾਲਾ ਕੁੜੀ ਤੇ ਮਾਂ ਨਾਲ ਕੀਤੀ ਛੇੜਛਾੜ, ਫਲਾਈਟ ਸਟਾਫ ਨੇ ਨਹੀਂ ਕੀਤੀ ਮਦਦ