Airlines News: ਨਸ਼ੇ 'ਚ ਧੁੱਤ ਵਿਅਕਤੀ ਨੇ 16 ਸਾਲਾ ਕੁੜੀ ਤੇ ਮਾਂ ਨਾਲ ਕੀਤੀ ਛੇੜਛਾੜ, ਫਲਾਈਟ ਸਟਾਫ ਨੇ ਨਹੀਂ ਕੀਤੀ ਮਦਦ
Drunk Man In Flight: ਨਿਊਯਾਰਕ ਤੋਂ ਏਥੇਂਸ ਜਾ ਰਹੀ ਡੈਲਟਾ ਏਅਰ ਲਾਈਨਸ ਦੀ ਫਲਾਈਟ 'ਚ ਨਸ਼ੇ ਵਿੱਚ ਧੁੱਤ ਹੋਣ ਤੋਂ ਬਾਅਦ ਯਾਤਰੀ ਨੇ 16 ਸਾਲਾ ਲੜਕੀ ਅਤੇ ਉਸ ਦੀ ਮਾਂ ਨਾਲ ਛੇੜਛਾੜ ਕੀਤੀ।
Delta Air Lines News: ਹਾਲ ਹੀ ਵਿੱਚ ਹਵਾਈ ਯਾਤਰਾ ਦੌਰਾਨ ਦੁਰਵਿਵਹਾਰ ਕਰਨ ਦੀਆਂ ਕਈ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜੋ ਕਿ ਸੁਰਖੀਆਂ 'ਚ ਰਹੀਆਂ ਹਨ। ਹੁਣ ਅਜਿਹਾ ਹੀ ਇੱਕ ਮਾਮਲਾ ਡੈਲਟਾ ਏਅਰ ਲਾਈਨਸ ਦੀ ਇੱਕ ਫਲਾਈਟ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਇੱਕ ਨਸ਼ੇ ਵਿੱਚ ਧੁੱਤ ਵਿਅਕਤੀ ਨੇ 16 ਸਾਲਾ ਕੁੜੀ ਅਤੇ ਉਸ ਦੀ ਮਾਂ ਨਾਲ ਛੇੜਛਾੜ ਕੀਤੀ ਹੈ। ਇੰਨਾ ਹੀ ਨਹੀਂ ਪੀੜਤਾ ਦਾ ਦੋਸ਼ ਹੈ ਕਿ ਫਲਾਈਟ ਅਟੈਂਡੈਂਟ ਨੇ ਮਦਦ ਦੀ ਗੁਹਾਰ ਲਾਉਣ ਤੋਂ ਬਾਅਦ ਵੀ ਕੋਈ ਮਦਦ ਨਹੀਂ ਕੀਤੀ।
ਫੋਕਸ ਨਿਊਜ਼ ਦੀ ਰਿਪੋਰਟ ਮੁਤਾਬਕ ਮਾਮਲਾ ਅਮਰੀਕਾ ਦੇ ਨਿਊਯਾਰਕ ਦਾ ਹੈ, ਜਿੱਥੇ ਸ਼ਿਕਾਇਤਕਰਤਾ ਨੇ ਅਦਾਲਤ 'ਚ ਮੁਕੱਦਮਾ ਦਰਜ ਕਰਦਿਆਂ ਹੋਇਆਂ ਦੋਸ਼ ਲਗਾਇਆ ਹੈ ਕਿ ਨਸ਼ੇ ਵਿੱਚ ਹੋਣ ਦੇ ਬਾਵਜੂਦ ਏਅਰਲਾਈਨ ਸਟਾਫ ਪੁਰਸ਼ ਯਾਤਰੀ ਨੂੰ ਸ਼ਰਾਬ ਪਰੋਸਦਾ ਰਿਹਾ। ਇਸ ਦੌਰਾਨ ਨਸ਼ੇ ਵਿੱਚ ਧੁੱਤ ਵਿਅਕਤੀ ਪੀੜਤਾ ਅਤੇ ਉਸ ਦੀ 16 ਸਾਲ ਦੀ ਨਾਬਾਲਗ ਧੀ ਨਾਲ ਛੇੜਛਾੜ ਕਰਦਾ ਰਿਹਾ।
ਨਿਊਯਾਰਕ ਤੋਂ ਏਥੇਂਸ ਜਾ ਰਹੀ ਸੀ ਫਲਾਈਟ
ਪੀੜਤਾ ਦੇ ਅਨੁਸਾਰ ਨਿਊਯਾਰਕ ਤੋਂ ਏਥੇਂਸ ਤੱਕ 9 ਘੰਟੇ ਦੀ ਲੰਬੀ ਉਡਾਣ ਵਿੱਚ ਅਣਪਛਾਤੇ ਵਿਅਕਤੀ ਨੂੰ ਘੱਟੋ-ਘੱਟ 10 ਵੋਡਕਾ ਡ੍ਰਿੰਕਸ ਅਤੇ ਇੱਕ ਗਲਾਸ ਵਾਈਨ ਪਰੋਸੀ ਗਈ। ਜਿਸ ਕਾਰਨ ਯਾਤਰੀ ਨੇ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਹੋ ਕੇ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ। ਪੀੜਤ ਨੇ ਅਦਾਲਤ ਨੂੰ ਦੱਸਿਆ ਕਿ 16 ਸਾਲਾ ਲੜਕੀ ਨਾਲ ਕਥਿਤ ਤੌਰ 'ਤੇ ਸ਼ਰਾਬੀ ਵਿਅਕਤੀ ਨੇ ਦੁਰਵਿਵਹਾਰ ਕੀਤਾ ਸੀ।
ਇਹ ਵੀ ਪੜ੍ਹੋ: ਅਮਰੀਕਾ 'ਚ ਕੀੜਿਆਂ ਨੇ ਮਚਾਈ ਦਹਿਸ਼ਤ! ਕੱਟਣ ਨਾਲ ਫੈਲ ਰਹੀ ਖਤਰਨਾਕ ਬੀਮਾਰੀ, ਭਾਰਤ 'ਚ ਵੀ ਖ਼ਤਰਾ?
ਰਿਪੋਰਟ ਮੁਤਾਬਕ ਜਿਵੇਂ ਹੀ ਲੜਕੀ ਨੇ ਉਸ ਨੂੰ ਨਜ਼ਰਅੰਦਾਜ਼ ਕੀਤਾ ਤਾਂ ਉਹ ਵਿਅਕਤੀ ਉਸ 'ਤੇ ਹਮਲਾਵਰ ਹੋ ਗਿਆ ਅਤੇ ਰੌਲਾ ਪਾਉਣ ਲੱਗ ਗਿਆ। ਸ਼ਿਕਾਇਤਕਰਤਾ ਨੇ ਦਾਅਵਾ ਕੀਤਾ ਕਿ ਵਿਅਕਤੀ ਨੇ ਲੜਕੀ ਤੋਂ ਉਸ ਦੇ ਪਤੇ ਸਮੇਤ ਉਸ ਦੀ ਨਿੱਜੀ ਜਾਣਕਾਰੀ ਮੰਗੀ ਅਤੇ ਅਸ਼ਲੀਲ ਇਸ਼ਾਰੇ ਕੀਤੇ। ਜਦੋਂ ਲੜਕੀ ਦੀ ਮਾਂ ਨੇ ਦਖਲ ਦਿੱਤਾ ਤਾਂ ਉਸ ਨੇ ਔਰਤ ਨਾਲ ਵੀ ਦੁਰਵਿਵਹਾਰ ਕੀਤਾ।
ਫਲਾਈਟ ਅਟੈਂਡੈਂਟ ਨੇ ਕੀਤੀ ਮਦਦ
ਰਿਪੋਰਟ ਮੁਤਾਬਕ ਨਸ਼ੇ ਵਿੱਚ ਧੁੱਤ ਨੌਜਵਾਨ ਉਸ 'ਤੇ ਜ਼ੋਰ-ਜ਼ੋਰ ਨਾਲ ਚਿੱਕਣ ਲੱਗ ਗਿਆ। ਇਸ ਬਾਰੇ ਉਸ ਨੇ ਫਲਾਈਟ ਅਟੈਂਡੈਂਟ ਨੂੰ ਜਾਣਕਾਰੀ ਦਿੱਤੀ ਪਰ ਫਲਾਈਟ ਅਟੈਂਡੈਂਟ ਨੇ ਪੀੜਤਾ ਦੀ ਸ਼ਿਕਾਇਤ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਮਾਂ-ਧੀ ਦੇ ਵਾਰ-ਵਾਰ ਸ਼ਿਕਾਇਤ ਕਰਨ 'ਤੇ ਵੀ ਕਿਸੇ ਨੇ ਉਨ੍ਹਾਂ ਦੀ ਮਦਦ ਨਹੀਂ ਕੀਤੀ। ਸ਼ਰਾਬੀ ਯਾਤਰੀ ਤੋਂ ਪਰੇਸ਼ਾਨ ਮਾਂ ਨੇ ਸੀਟ ਬਦਲਣ ਦੀ ਮੰਗ ਕੀਤੀ ਪਰ ਫਲਾਈਟ ਅਟੈਂਡੈਂਟ ਨੇ ਬੇਵਸੀ ਜ਼ਾਹਰ ਕਰਦਿਆਂ ਕਿਹਾ ਕਿ ਉਹ ਕੁਝ ਨਹੀਂ ਕਰ ਸਕਦੇ।
ਇਹ ਵੀ ਪੜ੍ਹੋ: ਮਾਸੂਮ ਦੀ ਹੱਤਿਆ ਮਾਮਲੇ 'ਤੇ ਸੁਣਾਈ ਦੌਰਾਨ ਫੇਸਬੁੱਕ ਚਲਾਉਂਦੀ ਨਜ਼ਰ ਆਈ ਮਹਿਲਾ ਜੱਜ , ਵਾਇਰਲ ਹੋਈ ਵੀਡੀਓ