ਘਰਾਂ 'ਚ ਰੰਗ ਕਰਨ ਵਾਲਾ ਬਣਿਆ ਸੋਸ਼ਲ ਮੀਡੀਆ 'ਤੇ ਸਟਾਰ

ਇਸਲਾਮਾਬਾਦ: ਸੋਸ਼ਲ ਮੀਡੀਆ 'ਤੇ ਕਈ ਵਾਰ ਕੋਈ ਰਾਤੋ-ਰਾਤ ਸਟਾਰ ਬਣ ਜਾਂਦਾ ਹੈ। ਅਜਿਹੀਆਂ ਉਦਾਹਰਨਾਂ 'ਚ ਪ੍ਰੀਆ ਪ੍ਰਕਾਸ਼ ਤੇ ਗੋਵਿੰਦਾ ਦੇ ਗਾਣਿਆ 'ਤੇ ਡਾਂਸ ਕਰਕੇ ਮਸ਼ਹੂਰ ਹੋਏ ਸੰਜੀਵ ਸ਼੍ਰੀਵਾਸਤਵ ਦਾ ਨਾਂ ਸਾਡੇ ਸਾਹਮਣੇ ਹੈ। ਤਾਜ਼ਾ ਮਾਮਲੇ 'ਚ ਘਰਾਂ 'ਚ ਰੰਗ ਕਰਨ ਵਾਲਾ ਪਾਕਿਸਤਾਨੀ ਲੋਕਾਂ ਦਾ ਦਿਲ ਜਿੱਤ ਰਿਹਾ ਹੈ।
ਦਰਅਸਲ ਜਿਵੇਂ ਹੀ ਕੈਮਰੇ ਦਾ ਫੋਕਸ ਇਸ ਪੇਂਟਰ 'ਤੇ ਪੈਂਦਾ ਹੈ ਤਾਂ ਉਹ ਬਾਲੀਵੁੱਡ ਦੇ ਮਸ਼ਹੂਰ ਗਾਣੇ ਗਾਉਣ ਲੱਗਦਾ ਹੈ। ਖਾਸ ਗੱਲ ਕਿ ਇਹ ਸਭ ਕਰਦਿਆਂ ਉਹ ਆਪਣੇ ਕੰਮ 'ਤੇ ਕੋਈ ਪ੍ਰਭਾਵ ਨਹੀਂ ਪੈਣ ਦਿੰਦਾ।
ਵੀਡੀਓ 'ਚ ਤੁਸੀਂ ਦੇਖੋਗੇ ਕਿ ਕਿਵੇਂ ਸ਼ੁਰੂਆਤ 'ਚ ਇਹ ਵਿਅਕਤੀ ਕੈਮਰੇ ਅੱਗੇ ਜਾਣ ਤੋਂ ਝਿਜਕਦਾ ਹੈ ਪਰ ਥੋੜੀ ਹੀ ਦੇਰ 'ਚ ਸਹਿਜ ਹੋਕੇ ਦਿਲ ਖੋਲ੍ਹ ਕੇ ਗਾਣੇ ਗਾਉਂਦਾ ਹੈ। ਇਸ ਵੀਡੀਓ ਨੂੰ ਅਕਬਰ ਟਵੀਟਸ ਨਾਂ ਦੇ ਪੇਜ 'ਤੇ ਸ਼ੇਅਰ ਕੀਤਾ ਗਿਆ ਹੈ ਜਿਸ ਤੋਂ ਬਾਅਦ ਇਹ ਵਾਇਰਲ ਹੋ ਗਿਆ।
ਜ਼ਿਕਰੋਯਗ ਹੈ ਕਿ ਇਸ ਤੋਂ ਪਹਿਲਾਂ ਇਕ ਪਾਕਿਸਤਾਨੀ ਚਾਹ ਵੇਚਣ ਵਾਲੇ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਉਸ ਨੂੰ ਮਾਡਲਿੰਗ ਦਾ ਮੌਕਾ ਵੀ ਮਿਲਿਆ ਸੀ। ਹੁਣ ਇਕ ਹੋਰ ਪਾਕਿਸਤਾਨੀ ਲੋਕਾਂ ਦਾ ਦਿਲ ਜਿੱਤ ਰਿਹਾ ਹੈ।
ਦੇਖੋ ਵੀਡੀਓ:
[embed]https://www.facebook.com/AkbarSayss/videos/541610072928267/[/embed]





















