(Source: ECI/ABP News)
Viral Video: ਵਿਆਹ 'ਚ ਗੁਲਾਬ ਜਾਮੁਨਾਂ ਦੀ ਲੁੱਟ, ਕਦੇ ਨਹੀਂ ਦੇਖਿਆ ਹੋਏਗਾ ਅਜਿਹਾ ਨਜ਼ਾਰਾ
Viral Video: ਵਿਆਹ ਸਮਾਗਮਾਂ ਦੌਰਾਨ ਅਕਸਰ ਮਿਠਾਈਆਂ ਦੇ ਸਟਾਲ ਲਾਏ ਜਾਂਦੇ ਹਨ। ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਲੋਕ ਹੈਰਾਨ-ਪ੍ਰੇਸ਼ਾਨ ਹਨ।

Viral Video: ਵਿਆਹ ਸਮਾਗਮਾਂ ਦੌਰਾਨ ਅਕਸਰ ਮਿਠਾਈਆਂ ਦੇ ਸਟਾਲ ਲਾਏ ਜਾਂਦੇ ਹਨ। ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਲੋਕ ਹੈਰਾਨ-ਪ੍ਰੇਸ਼ਾਨ ਹਨ। ਦਰਅਸਲ, ਇੱਕ ਪਾਰਟੀ ਫੰਕਸ਼ਨ ਵਿੱਚ ਲੋਕਾਂ ਦੀ ਭੀੜ ਇੱਕ ਦੂਜੇ ਉੱਤੇ ਚੜ੍ਹਦੀ ਨਜ਼ਰ ਆ ਰਹੀ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਦੇ ਨਾਲ ਹੀ ਇਸ ਵੀਡੀਓ ਨੂੰ ਦੇਖ ਕੇ ਲੋਕ ਆਪਣੇ ਹਾਸੇ 'ਤੇ ਕਾਬੂ ਨਹੀਂ ਰੱਖ ਪਾ ਰਹੇ।
ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਪਾਰਟੀ 'ਚ ਗੁਲਾਬ ਜਾਮੁਨ ਵੰਡੇ ਜਾ ਰਹੇ ਹਨ। ਅਜਿਹੇ 'ਚ ਭੀੜ ਕਾਬੂ ਤੋਂ ਬਾਹਰ ਹੁੰਦੀ ਨਜ਼ਾਰ ਆ ਰਹੀ ਹੈ ਤੇ ਗੁਲਾਬ ਜਾਮੁਨ ਖਾਣ ਲਈ ਬੇਤਾਬ ਦਿੱਸ ਰਹੀ ਹੈ। ਲੋਕ ਪਲਾਂ ਵਿੱਚ ਹੀ ਗੁਲਾਬ ਜਾਮੁਨ ਲੁੱਟ ਕੇ ਨਿਕਲਦੇ ਜਾ ਰਹੇ ਹਨ। ਇਸ ਦੇ ਨਾਲ ਹੀ ਲੋਕ ਇੱਕ-ਦੂਜੇ ਨਾਲ ਧੱਕਾ-ਮੁੱਕੀ ਕਰਦੇ ਵੀ ਨਜ਼ਰ ਆ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇੰਨਾ ਹੀ ਨਹੀਂ ਇਸ ਦੌਰਾਨ ਕੋਈ ਭਾਂਡੇ 'ਚ ਹੱਥ ਮਾਰਦਾ ਨਜ਼ਰ ਆ ਰਿਹਾ ਹੈ ਤੇ ਕੋਈ ਗੁਲਾਬ ਜਾਮੁਨ ਚੋਰੀ ਕਰਨ ਦੀ ਕੋਸ਼ਿਸ਼ ਕਰ ਰਿਹਾ। ਤੁਸੀਂ ਵੀ ਦੇਖੋ ਮਜ਼ੇਦਾਰ ਵੀਡੀਓ।
ਲੋਕਾਂ ਨੇ ਦਿੱਤਾ ਅਜਿਹਾ ਪ੍ਰਤੀਕਰਮ
ਵਾਇਰਲ ਹੋ ਰਹੀ ਇਸ ਵੀਡੀਓ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਵੀਡੀਓ ਸ਼ੇਅਰ ਕਰਦੇ ਹੋਏ ਯੂਜ਼ਰ ਨੇ ਲਿਖਿਆ, 'ਖਾਓ, ਪੀਓ ਤੇ ਆਨੰਦ ਲਓ ਦੋਸਤੋ'। ਵੀਡੀਓ ਨੂੰ @budhwardee ਨਾਂ ਦੇ ਯੂਜ਼ਰ ਨੇ ਟਵਿੱਟਰ (X) 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਹਜ਼ਾਰਾਂ ਲੋਕ ਦੇਖ ਚੁੱਕੇ ਹਨ। ਇਕ ਯੂਜ਼ਰ ਨੇ ਕਮੈਂਟ ਕੀਤਾ, 'ਬਹੁਤ ਦੇਰ ਹੋ ਗਈ, ਕੀ ਹੁਣ ਕੁਝ ਬਚਿਆ ਹੈ?'
ਇੱਕ ਹੋਰ ਯੂਜ਼ਰ ਨੇ ਲਿਖਿਆ, 'ਗੁਲਾਬ ਜਾਮੁਨ ਕੀ ਲੁਟ ਹੈ ਪਿਆਰੇ, ਜਿਤਨਾ ਹੋ ਸਕੇ ਲੂਟ ਲੋ', ਜਦਕਿ ਇਕ ਹੋਰ ਯੂਜ਼ਰ ਨੇ ਲਿਖਿਆ, 'ਭਾਰਤ ਹੋਵੇ ਜਾਂ ਪਾਕਿਸਤਾਨ, ਜੇਕਰ ਸਾਨੂੰ ਮੁਫਤ ਭੋਜਨ ਮਿਲਦਾ ਹੈ ਤਾਂ ਅਸੀਂ ਪ੍ਰਹੇਜ਼ ਨਹੀਂ ਕਰਦੇ। ਇਸ ਵੀਡੀਓ ਨੂੰ ਦੇਖ ਕੇ ਲੋਕ ਹਾਸੇ 'ਤੇ ਕਾਬੂ ਨਹੀਂ ਰੱਖ ਪਾ ਰਹੇ।
खाओ पियो ऐश करो मित्रों.😛
— deepak (@budhwardee) October 23, 2023
😄😄 pic.twitter.com/fOO2LNmEHw
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
