ਪੜਚੋਲ ਕਰੋ
Advertisement
ਗੁਆਂਢੀ ਮੁਲਕ 'ਚ ਕੁੱਤਿਆਂ ਦੀ ਪੂਜਾ ਕਰ ਮਨਾਈ ਗਈ ਅਨੌਖੀ ਦੀਵਾਲੀ, ਜਾਣੋ ਇਸ ਪਿਛੇ ਕਾਰਨ
ਦੀਵਾਲੀ ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿੱਚ ਮਨਾਈ ਜਾਂਦੀ ਹੈ।ਪਰ ਭਾਰਤ ਦੇ ਨੇੜੇ ਇੱਕ ਅਜਿਹਾ ਦੇਸ਼ ਵੀ ਹੈ ਜਿੱਥੇ ਦੀਵਾਲੀ ਨੂੰ ਵੱਖਰੇ ਢੰਗ ਨਾਲ ਮਨਾਇਆ ਜਾਂਦਾ ਹੈ।
ਕਾਠਮੰਡੂ: ਦੀਵਾਲੀ ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿੱਚ ਮਨਾਈ ਜਾਂਦੀ ਹੈ।ਪਰ ਭਾਰਤ ਦੇ ਨੇੜੇ ਇੱਕ ਅਜਿਹਾ ਦੇਸ਼ ਵੀ ਹੈ ਜਿੱਥੇ ਦੀਵਾਲੀ ਨੂੰ ਵੱਖਰੇ ਢੰਗ ਨਾਲ ਮਨਾਇਆ ਜਾਂਦਾ ਹੈ। ਦਰਅਸਲ, ਭਾਰਤ ਦਾ ਗੁਆਂਢੀ ਮੁਲਕ ਨੇਪਾਲ ਦੀਵਾਲੀ ਮੌਕੇ ਲਕਸ਼ਮੀ-ਗਣੇਸ਼ ਨਹੀਂ ਬਲਕਿ ਕੁੱਤਿਆਂ ਦੀ ਪੂਜਾ ਕਰਦਾ ਹੈ। ਇੱਥੇ ਦੀਵਾਲੀ ਨੂੰ ਤਿਹਾਰ ਕਿਹਾ ਜਾਂਦਾ ਹੈ।ਇਹ ਬਿਲਕੁਲ ਉਸੇ ਤਰ੍ਹਾਂ ਮਨਾਇਆ ਜਾਂਦਾ ਹੈ ਜਿਵੇਂ ਭਾਰਤ ਵਿੱਚ ਦੀਵਾਲੀ ਮਨਾਈ ਜਾਂਦੀ ਹੈ।ਪਰ ਇਸਦੇ ਅਗਲੇ ਹੀ ਦਿਨ ਇੱਕ ਹੋਰ ਦੀਵਾਲੀ ਮਨਾਈ ਜਾਂਦੀ ਹੈ ਇਸ ਨੂੰ 'ਕੁਕੁਰ ਤਿਹਾਰ' ਕਿਹਾ ਜਾਂਦਾ ਹੈ।ਇਸ ਵਿੱਚ ਕੁੱਤਿਆਂ ਦੀ ਪੂਜਾ ਕੀਤੀ ਜਾਂਦੀ ਹੈ।
ਖਾਸ ਗੱਲ ਇਹ ਹੈ ਕਿ ਇਹ ਦੀਵਾਲੀ ਇਥੇ ਹੀ ਖਤਮ ਨਹੀਂ ਹੁੰਦੀ, ਬਲਕਿ ਪੰਜ ਦਿਨਾਂ ਤੱਕ ਚਲਦੀ ਹੈ। ਇਸ ਸਮੇਂ ਦੌਰਾਨ ਲੋਕ ਵੱਖ-ਵੱਖ ਜਾਨਵਰਾਂ ਜਿਵੇਂ ਗਾਂ, ਕੁੱਤਾ, ਕਾਂ, ਬਲਦ ਆਦਿ ਦੀ ਪੂਜਾ ਕਰਦੇ ਹਨ। ਕੁਕੁਰ ਤਿਹਾਰ ਵਿੱਚ ਕੁੱਤਿਆ ਦਾ ਸਨਮਾਨ ਕੀਤਾ ਜਾਂਦਾ ਹੈ।ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ, ਫੁੱਲਾਂ ਨਾਲ ਹਾਰ ਪਹਿਨਾਏ ਜਾਂਦੇ ਹਨ ਅਤੇ ਤਿਲਕ ਵੀ ਲਗਾਇਆ ਜਾਂਦਾ ਹੈ।ਇਸ ਤੋਂ ਇਲਾਵਾ ਕੁੱਤਿਆਂ ਲਈ ਵਿਸ਼ੇਸ਼ ਪਕਵਾਨ ਵੀ ਤਿਆਰ ਕੀਤੇ ਜਾਂਦੇ ਹਨ। ਕੁੱਤਿਆਂ ਨੂੰ ਦਹੀ ਖੁਆਈ ਜਾਂਦੀ ਹੈ। ਇਸ ਦੇ ਨਾਲ ਖਾਣ ਲਈ, ਅੰਡੇ ਅਤੇ ਦੁੱਧ ਵੀ ਦਿੱਤੇ ਜਾਂਦੇ ਹਨ। ਲੋਕ ਅਜਿਹਾ ਇਸ ਲਈ ਕਰਦੇ ਹਨ ਕਿਉਂਕਿ ਉਹ ਚਾਹੁੰਦੇ ਹਨ ਕਿ ਕੁੱਤੇ ਹਮੇਸ਼ਾਂ ਉਨ੍ਹਾਂ ਦੇ ਨਾਲ ਰਹਿਣ।
ਕੁਕੁਰ ਤਿਹਾਰ ਮਨਾਉਣ ਵਾਲੇ ਲੋਕ ਕੁੱਤੇ ਨੂੰ ਦੇਵਤਾ ਯਮ ਦਾ ਸੰਦੇਸ਼ਵਾਹਕ ਮੰਨਦੇ ਹਨ। ਨੇਪਾਲ ਦੇ ਲੋਕ ਇਹ ਵੀ ਮੰਨਦੇ ਹਨ ਕਿ ਕੁੱਤੇ ਉਨ੍ਹਾਂ ਦੇ ਮਰਨ ਤੋਂ ਬਾਅਦ ਵੀ ਆਪਣੇ ਮਾਲਕ ਦੀ ਰੱਖਿਆ ਕਰਦੇ ਹਨ। ਇਹੋ ਕਾਰਨ ਹੈ ਕਿ ਨੇਪਾਲ ਵਿੱਚ ਕੁੱਤਿਆਂ ਦੀ ਪੂਜਾ ਕੀਤੀ ਜਾਂਦੀ ਹੈ।ਨੇਪਾਲ ਦਾ ਇਹ ਤਿਉਹਾਰ ਦੁਨੀਆ ਭਰ ਵਿੱਚ ਜਾਨਵਰਾਂ ਪ੍ਰਤੀ ਹੋ ਰਹੇ ਜ਼ੁਲਮ ਵਿਰੁੱਧ ਇੱਕ ਵਿਸ਼ੇਸ਼ ਸੰਦੇਸ਼ ਦਿੰਦਾ ਹੈ।
Kathmandu, Nepal: People celebrate 'Kukur Tihar' as part of their 5-day long #Diwali celebrations. It's celebrated on the 2nd day of Diwali wherein dogs are worshipped and offered food. It focuses on the bond between humans & dogs.
Visuals from an animal shelter in Kathmandu. pic.twitter.com/IreLtbSek6 — ANI (@ANI) November 14, 2020
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਲੁਧਿਆਣਾ
ਦੇਸ਼
Advertisement