(Source: ECI/ABP News/ABP Majha)
Pharos Lighthouse Guard Job: ਕਮਾਲ ਦੀ ਨੌਕਰੀ...30 ਕਰੋੜ ਰੁਪਏ ਤਨਖਾਹ...ਬੱਸ ਬੈਠੇ-ਬੈਠੇ ਇੱਕ ਸਵਿੱਚ ਨੂੰ On/Off ਕਰਨਾ
ਮਿਸਰ ਦੇ ਅਲੈਗਜ਼ੈਂਡਰੀਆ ਦੀ ਬੰਦਰਗਾਹ 'ਤੇ ਸਥਿਤ ਫਰੋਸ ਲਾਈਟਹਾਊਸ ਦੇ ਗਾਰਡ ਦੀ ਨੌਕਰੀ ਬਾਰੇ ਗੱਲ ਕਰ ਰਹੇ ਹਾਂ। ਇਹ ਦੁਨੀਆ ਦਾ ਪਹਿਲਾ ਲਾਈਟਹਾਊਸ ਸੀ ਤੇ ਇਸ ਨੂੰ ਇੰਜੀਨੀਅਰਿੰਗ ਦੀ ਇੱਕ ਵਿਲੱਖਣ ਤੇ ਸ਼ਾਨਦਾਰ ਉਦਾਹਰਣ ਮੰਨਿਆ ਜਾਂਦਾ ਹੈ।
Pharos Lighthouse Guard Job: ਹਰ ਕੋਈ ਚੰਗੀ ਨੌਕਰੀ ਦੀ ਤਲਾਸ਼ ਵਿੱਚ ਰਹਿੰਦਾ ਹੈ। ਇਸ ਲਈ ਜ਼ਰਾ ਕਲਪਨਾ ਕਰੋ ਜੇਕਰ ਕਰੋੜਾਂ ਰੁਪਏ ਦੀ ਸਾਲਾਨਾ ਤਨਖਾਹ ਮਿਲੇ ਤੇ ਕੰਮ ਕਰਨ ਦੇ ਕੋਈ ਘੰਟੇ ਵੀ ਤੈਅ ਨਾ ਹੋਣ। ਹੋਰ ਤਾਂ ਹੋਰ ਸਿਰ ਉਪਰ ਕੋਈ ਬੌਸ ਵੀ ਨਾ ਹੋਏ ਤਾਂ ਤੁਸੀਂ ਕੀ ਕਹੋਗੇ। ਇਹ ਗੱਲਾਂ ਸੁਣ ਕੇ ਹਰ ਕੋਈ ਨੌਕਰੀ ਕਰਨ ਲਈ ਤਿਆਰ ਤਾਂ ਹੋ ਜਾਂਦਾ ਹੈ ਪਰ ਜੇਕਰ ਤੁਹਾਨੂੰ ਕਿਹਾ ਜਾਵੇ ਕਿ ਇਸ ਨੌਕਰੀ ਵਿੱਚ ਪੂਰੀ ਤਰ੍ਹਾਂ ਇਕੱਲੇ ਰਹਿਣਾ ਪਵੇਗਾ, ਤਾਂ ਕੁਝ ਲੋਕ ਸੋਚਾਂ ਵਿੱਚ ਪੈ ਜਾਣਗੇ।
ਦਰਅਸਲ, ਅੱਜ ਅਸੀਂ ਮਿਸਰ ਦੇ ਅਲੈਗਜ਼ੈਂਡਰੀਆ ਦੀ ਬੰਦਰਗਾਹ 'ਤੇ ਸਥਿਤ ਫਰੋਸ ਲਾਈਟਹਾਊਸ ਦੇ ਗਾਰਡ ਦੀ ਨੌਕਰੀ ਬਾਰੇ ਗੱਲ ਕਰ ਰਹੇ ਹਾਂ। ਇਹ ਦੁਨੀਆ ਦਾ ਪਹਿਲਾ ਲਾਈਟਹਾਊਸ ਸੀ ਤੇ ਇਸ ਨੂੰ ਇੰਜੀਨੀਅਰਿੰਗ ਦੀ ਇੱਕ ਵਿਲੱਖਣ ਤੇ ਸ਼ਾਨਦਾਰ ਉਦਾਹਰਣ ਮੰਨਿਆ ਜਾਂਦਾ ਹੈ। ਇੱਥੇ ਨੌਕਰੀ ਕਰਨ ਵਾਲੇ ਨੂੰ ਕਰੋੜਾਂ ਵਿੱਚ ਸੈਲਰੀ ਦੀ ਪੇਸ਼ਕਸ਼ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ: 10ਵੀਂ ਪਾਸ ਲਈ ਨੌਕਰੀ ਦਾ ਸੁਨਹਿਰੀ ਮੌਕਾ, 56000 ਰੁਪਏ ਮਹੀਨਾ ਤਨਖਾਹ
ਲਾਈਟ ਚਾਲੂ ਕਰਨ 'ਤੇ ਕਰੋੜਾਂ ਰੁਪਏ ਮਿਲਣਗੇ
ਲਾਈਟਹਾਊਸ ਕੀਪਰ ਦਾ ਕੰਮ ਇਹ ਯਕੀਨੀ ਬਣਾਉਣਾ ਹੈ ਕਿ ਲਾਈਟ ਹਮੇਸ਼ਾ ਚਾਲੂ ਰਹੇ। ਦਿਨ ਹੋਵੇ ਜਾਂ ਰਾਤ, ਉਸ ਨੇ ਬੱਸ ਇਹੀ ਕਰਨਾ ਹੈ। ਚਾਹੇ ਉਹ ਸੌਂਵੇਂ, ਚਾਹੇ ਖਾਏ ਜਾਂ ਸਮੁੰਦਰ ਦੇ ਨਜ਼ਾਰੇ ਵੇਖੇ ਪਰ ਲਾਈਟਾਂ ਬੰਦ ਨਹੀਂ ਹੋਣੀਆਂ ਚਾਹੀਦੀਆਂ। ਇਸ ਦੇ ਬਦਲੇ ਗਾਰਡ ਨੂੰ 30 ਕਰੋੜ ਰੁਪਏ ਦੀ ਤਨਖਾਹ ਦਿੱਤੀ ਜਾਂਦੀ ਹੈ ਪਰ ਫਿਰ ਵੀ ਕਈ ਲੋਕ ਇਹ ਨੌਕਰੀ ਨਹੀਂ ਕਰਨਾ ਚਾਹੁੰਦੇ।
ਦੱਸ ਦਈਏ ਕਿ ਇਸ ਨੌਕਰੀ ਨੂੰ ਦੁਨੀਆ ਦੀ ਸਭ ਤੋਂ ਮੁਸ਼ਕਲ ਨੌਕਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇੱਥੇ ਮਨੁੱਖ ਨੂੰ ਪੂਰੀ ਤਰ੍ਹਾਂ ਇਕੱਲੇ ਰਹਿਣਾ ਪੈਂਦਾ ਹੈ। ਸਮੁੰਦਰ ਦੇ ਵਿਚਕਾਰ ਸਥਿਤ ਇਸ ਲਾਈਟਹਾਊਸ ਵਿੱਚ ਨਾ ਤਾਂ ਕੋਈ ਗੱਲ ਕਰਨ ਵਾਲਾ ਹੁੰਦਾ ਹੈ ਤੇ ਨਾ ਹੀ ਕੋਈ ਸਾਥੀ ਹੁੰਦਾ ਹੈ। ਕਈ ਵਾਰ ਸਮੁੰਦਰੀ ਤੂਫਾਨ ਇੰਨੇ ਤੇਜ਼ ਹੁੰਦੇ ਹਨ ਕਿ ਲਾਈਟਹਾਊਸ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਜਾਂਦਾ ਹੈ। ਅਜਿਹੇ 'ਚ ਗਾਰਡ ਦੀ ਜਾਨ ਵੀ ਖਤਰੇ 'ਚ ਪੈ ਜਾਂਦੀ ਹੈ।
ਇਹ ਲਾਈਟਹਾਊਸ ਇੰਨਾ ਮਹੱਤਵਪੂਰਨ ਕਿਉਂ?
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਹ ਲਾਈਟਹਾਊਸ ਬਣਾਉਣ ਦੀ ਕੀ ਲੋੜ ਸੀ? ਅਸਲ ਵਿੱਚ ਪਹਿਲੇ ਸਮਿਆਂ ਵਿੱਚ ਸਮੁੰਦਰ ਵਿੱਚ ਬਹੁਤ ਸਾਰੀਆਂ ਚੱਟਾਨਾਂ ਹੁੰਦੀਆਂ ਸਨ, ਜੋ ਸਮੁੰਦਰੀ ਜਹਾਜ਼ਾਂ ਲਈ ਬਹੁਤ ਖਤਰਨਾਕ ਸਨ। ਹਨੇਰੇ ਵਿੱਚ ਇਹ ਚੱਟਾਨਾਂ ਦਿਖਾਈ ਨਹੀਂ ਦਿੰਦੀਆਂ ਸਨ ਤੇ ਕਈ ਜਹਾਜ਼ ਇਨ੍ਹਾਂ ਨਾਲ ਟਕਰਾ ਕੇ ਡੁੱਬ ਗਏ ਸਨ। ਇਸ ਸਮੱਸਿਆ ਨੂੰ ਦੂਰ ਕਰਨ ਲਈ ਇਹ ਲਾਈਟਹਾਊਸ ਬਣਾਇਆ ਗਿਆ ਸੀ। ਇਸ ਦੀ ਰੌਸ਼ਨੀ ਦੂਰੋਂ ਦਿਖਾਈ ਦਿੰਦੀ ਸੀ ਤੇ ਜਹਾਜ਼ਾਂ ਨੂੰ ਖ਼ਤਰੇ ਤੋਂ ਬਚਾਉਂਦੀ ਸੀ।