ਪੜ੍ਹਾਉਂਦੇ ਸਮੇਂ ਪ੍ਰੋਫੈਸਰ ਦੀ ਕਰਤੂਤ, ਬੱਚਿਆਂ ਨੇ ਵੀਡੀਓ 'ਚ ਕੀਤੀ ਕੈਦ, ਨੌਕਰੀ ਤੋਂ ਬਰਖਾਸਤ
ਸਿੱਖਿਆ ਦੇ ਖੇਤਰ ਵਿੱਚ ਗੁਰੂ ਨੂੰ ਬਹੁਤ ਵੱਡਾ ਦਰਜਾ ਦਿੱਤਾ ਗਿਆ ਹੈ। ਅਧਿਆਪਕ ਬਹੁਤ ਹੀ ਅਦਰਸ਼ਵਾਦੀ ਹੁੰਦੇ ਹਨ ਪਰ ਕੁਝ ਲੋਕਾਂ ਨੇ ਇਸ ਪੇਸ਼ੇ ਦਾ ਵੀ ਮਜ਼ਾਕ ਬਣਾ ਦਿੱਤਾ ਹੈ।
ਨਵੀਂ ਦਿੱਲੀ: ਸਿੱਖਿਆ ਦੇ ਖੇਤਰ ਵਿੱਚ ਗੁਰੂ ਨੂੰ ਬਹੁਤ ਵੱਡਾ ਦਰਜਾ ਦਿੱਤਾ ਗਿਆ ਹੈ। ਅਧਿਆਪਕ ਬਹੁਤ ਹੀ ਅਦਰਸ਼ਵਾਦੀ ਹੁੰਦੇ ਹਨ ਪਰ ਕੁਝ ਲੋਕਾਂ ਨੇ ਇਸ ਪੇਸ਼ੇ ਦਾ ਵੀ ਮਜ਼ਾਕ ਬਣਾ ਦਿੱਤਾ ਹੈ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਪ੍ਰੋਫੈਸਰ ਬੱਚਿਆਂ ਨੂੰ ਪੜ੍ਹਾਉਂਦੇ ਵਕਤ ਬੇਹੱਦ 'ਗੰਦੀ ਹਰਕਤ' ਕਰ ਰਿਹਾ ਸੀ। ਇੱਕ ਸਟੂਡੈਂਟ ਨੇ ਇਸ ਦੌਰਾਨ ਇਸ ਪੂਰੀ ਘਟਨਾ ਦਾ ਇੱਕ ਵੀਡੀਓ ਬਣਾ ਲਿਆ ਜਿਸ ਮਗਰੋਂ ਇਹ ਪੂਰਾ ਮਾਮਲਾ ਕੋਰਟ ਵਿੱਚ ਚਲਾ ਗਿਆ।
ਕਰੋਟ ਵਿੱਚ ਪ੍ਰੋਫੈਸਰ ਨੇ ਐਸਾ ਤਰਕ ਦਿੱਤਾ ਜਿਸ ਨੂੰ ਸੁਣ ਕਿ ਜੱਜ ਵੀ ਹੈਰਾਨ ਰਹਿ ਗਏ ਜਿਸ ਦੇ ਚਲਦੇ ਪ੍ਰੋਫੈਸਰ ਨੂੰ ਨੌਕਰੀ ਤੋਂ ਹੱਥ ਧੋਣਾ ਪਿਆ। ਦਰਅਸਲ, ਇਹ ਘਟਨਾ ਅਮਰੀਕਾ ਦੀ ਇੱਕ ਯੂਨੀਵਰਸਿਟੀ ਦੀ ਹੈ। ਪ੍ਰੋਫੈਸਰ ਹਾਵਰਡ ਰੌਬਿਨਸਨ ਯੂਨੀਵਰਸਿਟੀ ਦੇ ਸਟੂਡੈਂਟਸ ਨੂੰ ਔਨਲਾਈਨ ਪੜ੍ਹਾ ਰਿਹਾ ਸੀ। ਇਸ ਦੌਰਾਨ ਹੀ ਉਸ ਨੇ ਇਹ ਕਰਤੂਤ ਸ਼ੁਰੂ ਕਰ ਦਿੱਤੀ। ਇਕ ਨੌਜਵਾਨ ਲੜਕੀ ਨੇ ਇਹ ਪੂਰੀ ਘਟਨਾ ਆਪਣੇ ਮੋਬਾਇਲ ਵਿੱਚ ਰਿਕਾਰਡ ਕਰ ਲਈ ਜਿਸ ਮਗਰੋਂ ਉਸਨੇ ਇਹ ਵੀਡੀਓ ਆਪਣੇ ਭਰਾ ਨੂੰ ਦਿਖਾਇਆ ਤੇ ਫਿਰ ਵੀਡੀਓ ਯੂਨੀਵਰਸਿਟੀ ਦੇ ਪ੍ਰਸ਼ਾਸਨ ਕੋਲ ਪਹੁੰਚ ਗਈ।
ਯੂਨੀਵਰਸਿਟੀ ਪ੍ਰਸ਼ਾਸਨ ਨੇ ਪ੍ਰੋਫੈਸਰ ਨੂੰ ਨੌਕਰੀ ਤੋਂ ਕੱਢ ਦਿੱਤਾ। ਇਸ ਦੇ ਬਾਵਜੂਦ ਵੀ ਪ੍ਰੋਫੈਸਰ ਨੇ ਆਪਣੀ ਗਲਤੀ ਨਹੀਂ ਮੰਨ੍ਹੀ। ਉਹ ਕੋਰਟ ਵਿੱਚ ਪਹੁੰਚ ਗਿਆ। ਅਦਾਲਤ ਵਿੱਚ ਯੂਨੀਵਰਸਿਟੀ ਪ੍ਰਸ਼ਾਸਨ ਨੇ ਆਪਣਾ ਪੱਖ ਰੱਖਿਆ ਤੇ ਵੀਡੀਓ ਵੀ ਦਿਖਾਈ।ਪਰ ਪ੍ਰੋਫੈਸਰ ਲਗਾਤਾਰ ਆਪਣੇ ਹੀ ਤਰਕ ਦਿੰਦਾ ਰਿਹਾ।
ਪ੍ਰੋਫੈਸਰ ਨੇ ਕਿਹਾ ਕਿ 69 ਸਾਲ ਦੀ ਉਮਰ ਹੋਣ ਕਾਰਨ ਉਹ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਜੂਝ ਰਿਹਾ ਹੈ। ਪ੍ਰੋਫੈਸਰ ਨੇ ਅਦਾਲਤ ਵਿੱਚ ਇਹ ਤੱਕ ਕਹਿ ਦਿੱਤਾ ਕਿ ਉਹ ਨਪੁੰਸਕ ਹੈ। ਉਹ ਇਰੇਕਟਾਇਲ ਡਿਸਫੰਕਸ਼ਨ ਤੋਂ ਪੀੜਤ ਹੋਣ ਕਾਰਨ ਮਾਸਟਰਬੇਟ ਕਰਨ ਤੋਂ ਅਸਮਰਥ ਹੈ। ਉਸ ਨੂੰ ਪੇਸ਼ਾਬ ਦੀ ਵੀ ਸਮੱਸਿਆ ਹੈ। ਉਸ ਨੂੰ ਪੇਸ਼ਾਬ ਕਰਨ ਦੇ ਲਈ ਵੀ ਸੰਘਰਸ਼ ਕਰਨਾ ਪੈਂਦਾ ਹੈ ਪਰ ਵੀਡੀਓ ਦੇਖਣ ਦੇ ਬਾਅਦ ਪ੍ਰੋਫੈਸਰ ਦੇ ਇਹ ਸਾਰੇ ਦਾਅਵਿਆਂ ਨੂੰ ਰੱਦ ਕਰ ਦਿੱਤਾ ਗਿਆ।