ਸੋਸ਼ਲ ਮੀਡੀਆ ’ਤੇ ਵਧੇਰੇ ‘ਵਿਊਜ਼’ ਤੇ ‘ਲਾਈਕਸ’ ਲਈ ਗਰਲਫ਼੍ਰੈਂਡ ਨੂੰ ਕਾਰ ਦੀ ਛੱਤ ’ਤੇ ਬੰਨ੍ਹ ਕੇ ਮਾਸਕੋ ਦੀਆਂ ਸੜਕਾਂ ’ਤੇ ਘੁੰਮਾਇਆ, ਫਿਰ ਨਤੀਜਾ ਵੀ ਭੁਗਤਿਆ
ਇਹ ਵਿਅਕਤੀ ਸੋਸ਼ਲ ਮੀਡੀਆ ਇਨਫ਼ਲੂਐਂਸਰ ਹੈ ਜੋ ਇਸ ਕਾਰਨਾਮੇ ਨੂੰ ਦਿਖਾ ਕੇ ਵਧੇਰੇ ਪ੍ਰਸਿੱਧ ਹੋਣਾ ਚਾਹੁੰਦਾ ਸੀ। ਉਸ ਦਾ ਨਾਂ ਸਰਜਰੀ ਕੋਸੇਨਕੋ ਹੈ। ਉਹ ਆਪਣੇ ਇਸ ਤਰ੍ਹਾਂ ਦੇ ਦਿਲਚਸਪ ਵੀਡੀਓਜ਼ ਲਈ ਸੋਸ਼ਲ ਮੀਡੀਆ 'ਤੇ ਬਹੁਤ ਮਸ਼ਹੂਰ ਹੈ।
ਮਾਸਕੋ: ਸੋਸ਼ਲ ਮੀਡੀਆ 'ਤੇ ਇੱਕ ਵਿਅਕਤੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ, ਇੱਕ ਆਦਮੀ ਨੇ ਆਪਣੀ ਪ੍ਰੇਮਿਕਾ ਨੂੰ ਕਾਰ ਦੀ ਛੱਤ ਨਾਲ ਬੰਨ੍ਹ ਦਿੱਤਾ ਤੇ ਤੇਜ਼ ਰਫ਼ਤਾਰ ਨਾਲ ਪੂਰੇ ਸ਼ਹਿਰ ਵਿੱਚ ਘੁੰਮਾਇਆ। ਇਸ ਦੌਰਾਨ ਲੜਕੀ ਦਾ ਇੱਕ ਹੱਥ ਤੇ ਮੁੰਡੇ ਦਾ ਹੱਥ ਹੱਥਕੜੀ ਨਾਲ ਬੰਨ੍ਹੇ ਹੋਏ ਹਨ। ਇਸ ਵੀਡੀਓ ਵਿੱਚ ਇਹ ਦ੍ਰਿਸ਼ ਵੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ। ਇਸ ਦੇ ਨਾਲ ਹੀ, ਉਸ ਨੂੰ ਇਸ ਗ਼ਲਤੀ ਦਾ ਨਤੀਜਾ ਵੀ ਭੁਗਤਣਾ ਪਿਆ ਹੈ।
ਦਰਅਸਲ ਇਹ ਵਿਅਕਤੀ ਇੱਕ ਸੋਸ਼ਲ ਮੀਡੀਆ ਇਨਫ਼ਲੂਐਂਸਰ, ਹੈ ਜੋ ਇਸ ਕਾਰਨਾਮੇ ਨੂੰ ਦਿਖਾ ਕੇ ਵਧੇਰੇ ਪ੍ਰਸਿੱਧ ਹੋਣਾ ਚਾਹੁੰਦਾ ਸੀ। ਉਸ ਦਾ ਨਾਂਅ ਸਰਜਰੀ ਕੋਸੇਨਕੋ (Sergery Kosenko) ਹੈ। ਉਹ ਆਪਣੇ ਇਸ ਤਰ੍ਹਾਂ ਦੇ ਦਿਲਚਸਪ ਵੀਡੀਓਜ਼ ਲਈ ਸੋਸ਼ਲ ਮੀਡੀਆ 'ਤੇ ਬਹੁਤ ਮਸ਼ਹੂਰ ਹੈ। ਸੋਸ਼ਲ ਮੀਡੀਆ ਪੋਰਟਲ 'ਤੇ ਵਧੇਰੇ ਲਾਈਕਸ ਲੈਣ ਜਾਂ ਵਿਡੀਓ ਵਾਇਰਲ ਕਰਨ ਲਈ ਅਜਿਹੇ ਲੋਕ ਹਰ ਕਿਸਮ ਦੀਆਂ ਅਜੀਬ ਹਰਕਤਾਂ ਕਰਦੇ ਹਨ। ਉਹੀ ਕੁਝ ਕੋਸੇਨਕੋ ਨੇ ਕੀਤਾ ਹੈ।
View this post on Instagram
ਇਸ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਰੂਸ ਦੀ ਰਾਜਧਾਨੀ ਮਾਸਕੋ ਦੀਆਂ ਸੜਕਾਂ ਤੇ ਇੱਕ ਲਗਜ਼ਰੀ ਕਾਰ ਦੀ ਛੱਤ ਉੱਤੇ ਇੱਕ ਕੁੜੀ ਰੱਸੀ ਅਤੇ ਟੇਪ ਨਾਲ ਬੰਨ੍ਹੀ ਹੋਈ ਹੈ। ਹੇਠਾਂ ਕਾਰ ਦੇ ਅੰਦਰ ਬੈਠੇ ਕੋਸੇਨਕੋ ਦੇ ਖੱਬੇ ਹੱਥ ਵਿੱਚ ਹਥਕੜੀ ਹੈ ਤੇ ਉਸ ਨੇ ਆਪਣੀ ਪ੍ਰੇਮਿਕਾ ਦਾ ਹੱਥ ਫੜਿਆ ਹੋਇਆ ਹੈ। ਅਜਿਹਾ ਕਰਕੇ, ਉਹ ਦੋਵੇਂ ਆਪਸੀ ਪਿਆਰ ਤੇ ਲੋਕਾਂ ਦਾ ਵਿਸ਼ਵਾਸ ਪਰਖਣ ਦਾ ਦਾਅਵਾ ਕਰ ਰਹੇ ਹਨ। ਇਸ ਵੀਡੀਓ ਨੂੰ ਇੱਕ ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ ਅਤੇ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਵਾਇਰਲ ਹੋ ਰਹੀ ਹੈ।
ਕੁਝ ਲੋਕ ਇਸ ਖਤਰਨਾਕ ਵੀਡੀਓ ਨੂੰ ਦੇਖ ਕੇ ਹੈਰਾਨ ਹਨ ਪਰ ਅਜਿਹਾ ਕਰਕੇ ਇਹ ਵਿਅਕਤੀ ਆਪਣੇ 50 ਲੱਖ ਫਾਲੋਅਰਜ਼ ਨੂੰ ਪ੍ਰਭਾਵਿਤ ਕਰਨਾ ਚਾਹੁੰਦਾ ਸੀ। ਉਂਝ ਕਾਰ ਦੀ ਛੱਤ ਉੱਤੇ ਬੰਨ੍ਹੀ ਹੋਈ ਲੜਕੀ ਦੀ ਹਾਲਤ ਨੂੰ ਵੇਖ ਕੇ ਲੋਕ ਸਖਤ ਆਲੋਚਨਾ ਤੇ ਟ੍ਰੋਲ ਕਰ ਰਹੇ ਹਨ ਜਿਸ ਕਾਰਨ ਕੋਸੇਨਕੋ ਨੂੰ ਆਪਣੇ ਪ੍ਰਸ਼ੰਸਕਾਂ ਤੋਂ ਮੁਆਫੀ ਮੰਗਣੀ ਪਈ। ਇਸ ਤੋਂ ਇਲਾਵਾ, ਉਸ ਨੂੰ ਇਸ ਸਟੰਟ ਲਈ 750 ਰੂਬਲ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।
ਪੋਸਟ ਦੇ ਵਾਇਰਲ ਹੋਣ ਤੋਂ ਬਾਅਦ, ਬਹੁਤ ਸਾਰੇ ਲੋਕਾਂ ਤੇ ਅਧਿਕਾਰੀਆਂ ਨੇ ਵੀ ਸਟੰਟ ਦੀ ਆਲੋਚਨਾ ਕੀਤੀ। ਉਸ ਤੋਂ ਬਾਅਦ, ਉਸ ਨੇ ਇੱਕ ਵਿਅੰਗਾਤਮਕ ਇੰਸਟਾਗ੍ਰਾਮ ਪੋਸਟ ਕੀਤਾ ਜਿੱਥੇ ਉਸ ਨੇ ਇੱਕ ਨਿਊਜ਼ ਰਿਪੋਰਟਰ ਨੂੰ ਆਪਣੇ ਖਤਰਨਾਕ ਸਟੰਟ ਬਾਰੇ ਗੱਲ ਕਰਦਿਆਂ ਵਿਖਾਇਆ। ਉਸ ਨੇ ਉਸ ਪੋਸਟ ਵਿੱਚ ਮੁਆਫੀ ਵੀ ਮੰਗੀ ਸੀ। ਉਸ ਨੇ ਰੂਸੀ ਵਿੱਚ ਲਿਖਿਆ, "ਮੈਂ ਮੁਆਫੀ ਮੰਗਦਾ ਹਾਂ। ਇਲੋਨਾ ਵੀ ਮੁਆਫੀ ਮੰਗਦੀ ਹੈ। 750 ਰੂਬਲ ਗੁਆਉਣਾ ਸ਼ਰਮਨਾਕ ਹੈ।’
ਇਹ ਵੀ ਪੜ੍ਹੋ: ਭਾਰਤੀ ਪੇਸ਼ੇਵਰਾਂ 'ਚ ਨਾਰਾਜ਼ਗੀ, 30 ਸਤੰਬਰ ਤੱਕ ਜਾਰੀ ਨਾ ਹੋਣ 'ਤੇ ਇੱਕ ਲੱਖ Green Card ਬਰਬਾਦ ਹੋ ਜਾਣਗੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904