ਪੜਚੋਲ ਕਰੋ
70 ਸਾਲਾ ਬਜ਼ੁਰਗ ਤੋਂ ਨਹੀਂ ਭੱਜ ਸਕਦਾ ਕੋਈ ਅਪਰਾਧੀ, ਪੈੜ ਨੱਪ ਕੇ ਹੀ ਕਰ ਲੈਂਦਾ ਕਾਬੂ
ਬਾਬਾ ਨਾਜ਼ੀਰ ਕਸੂਰ ਜ਼ਿਲ੍ਹੇ ਦੇ ਛੋਟੇ ਜਿਹੇ ਸ਼ਹਿਰ ਸਰਾਏ ਮੁਗਲ 'ਚ ਰਹਿੰਦਾ ਹੈ। ਕਿਹਾ ਜਾਂਦਾ ਹੈ ਕਿ ਸਥਾਨਕ ਜਾਸੂਸ ਪੈਰਾਂ ਦੀ ਪੈੜ ਨੱਪਣ ਵਿੱਚ ਇੰਨਾ ਮਾਹਰ ਹੈ, ਕਿ ਉਸ ਦੇ 80% ਕੇਸ ਸਫਲ ਹੁੰਦੇ ਹਨ।

ਰੌਬ੍ਰਟ ਦੀ ਰਿਪੋਰਟ ਲਾਹੌਰ/ਚੰਡੀਗੜ੍ਹ: ਉਮਰਦਰਾਜ਼ ਹੋਣ ਕਾਰਨ ਕਮਜ਼ੋਰ ਤਾਂ ਹੈ ਪਰ ਤੇਜ਼ ਹਾਲੇ ਵੀ ਓਨਾ ਹੀ ਹੈ, ਸ਼ਾਂਤ ਵੀ ਹੈ ਪਰ ਚਲਾਕ ਉਸ ਤੋਂ ਵੀ ਜ਼ਿਆਦਾ। ਕੁਝ ਐਸਾ ਹੀ ਸੁਭਾਅ ਹੈ ਪਾਕਿਸਤਾਨ ਦੇ 70 ਸਾਲਾ ਨਾਜ਼ੀਰ ਮੁਹੰਮਦ ਨੱਜਾ ਦਾ ਜੋ ਪਿਛਲੇ ਕਈ ਦਹਾਕਿਆਂ ਤੋਂ ਅਪਰਾਧ ਦੀਆਂ ਗੁੱਥੀਆਂ ਸੁਲਝਾ ਰਿਹਾ ਹੈ। ਬਾਬਾ ਨਾਜ਼ੀਰ ਕਸੂਰ ਜ਼ਿਲ੍ਹੇ ਦੇ ਛੋਟੇ ਜਿਹੇ ਸ਼ਹਿਰ ਸਰਾਏ ਮੁਗਲ 'ਚ ਰਹਿੰਦਾ ਹੈ। ਕਿਹਾ ਜਾਂਦਾ ਹੈ ਕਿ ਸਥਾਨਕ ਜਾਸੂਸ ਪੈਰਾਂ ਦੀ ਪੈੜ ਨੱਪਣ ਵਿੱਚ ਇੰਨਾ ਮਾਹਰ ਹੈ, ਕਿ ਉਸ ਦੇ 80% ਕੇਸ ਸਫਲ ਹੁੰਦੇ ਹਨ। ਇੱਕ ਨਿੱਜੀ ਜਾਂਚਕਰਤਾ ਵਜੋਂ ਕੰਮ ਕਰਦੇ ਨੱਜਾ ਨੇ 20 ਸਾਲਾਂ ਵਿੱਚ ਅਣਗਿਣਤ ਕੇਸ ਹੱਲ ਕੀਤੇ ਹਨ ਤੇ ਆਪਣੇ ਭਾਈਚਾਰੇ ਦੇ ਸੈਂਕੜੇ ਚੋਰੀ ਕੀਤੇ ਪਸ਼ੂ ਬਰਾਮਦ ਕੀਤੇ ਹਨ। ਉਸ ਦੇ ਪੇਂਡੂ ਆਂਢ-ਗੁਆਂਢ ਵਿੱਚ ਸੁਰੱਖਿਆ ਤੇ ਨਿਗਰਾਨੀ 'ਚ ਘੱਟ ਪਹੁੰਚ ਹੋਣ ਕਾਰਨ ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਨਿੱਜੀ ਜਾਂਚਕਰਤਾ ਕਿਸੇ ਵੀ ਜੁਰਮ ਨੂੰ ਚੰਗੀਆਂ-ਚੰਗੀਆਂ ਜਾਂਚ ਏਜੰਸੀਆਂ ਨਾਲੋਂ ਵੀ ਜਲਦੀ ਹੱਲ ਕਰ ਸਕਦਾ ਹੈ।
ਨੱਜਾ ਨੇ ਕਿਹਾ,
ਅੱਜ, ਬਜ਼ੁਰਗ ਜਾਂਚਕਰਤਾ ਨੂੰ ਜ਼ਿਲ੍ਹਾ ਕਸੂਰ ਵਿੱਚ ਜੁਰਮਾਂ ਨੂੰ ਸੁਲਝਾਉਣ ਤੇ ਚੋਰੀ ਦੀਆਂ ਚੀਜ਼ਾਂ ਦੀ ਬਰਾਮਦਗੀ ਲਈ ਸੱਦਾ ਭੇਜਿਆ ਜਾਂਦਾ ਹੈ। ਚਾਹੇ ਮੈਦਾਨ ਹੋਣ ਜਾਂ ਮਾਰਸ਼ਲੈਂਡ, ਉਸ ਦੀ ਪੈੜ ਨੱਪਣ ਵਿੱਚ ਮੁਹਾਰਤ ਨੇ ਉਸ ਨੂੰ ਅਪਰਾਧੀਆਂ ਨੂੰ ਕਈ ਖੇਤਰਾਂ ਵਿੱਚ ਲੱਭਣ ਵਿੱਚ ਮਦਦ ਕੀਤੀ ਹੈ।
ਨੱਜਾ ਨੇ ਦੱਸਿਆ ਕਿ “ਪੈਰਾਂ ਦੇ ਨਿਸ਼ਾਨ ਸਭ ਤੋਂ ਮਹੱਤਵਪੂਰਨ ਸੁਰਾਗ ਹੁੰਦੇ ਹਨ। ਉਹ ਬੂਟਾਂ ਦੇ ਆਕਾਰ ਨਾਲੋਂ ਅਪਰਾਧੀ ਬਾਰੇ ਬਹੁਤ ਕੁਝ ਦੱਸ ਸਕਦੇ ਹਨ। "ਛਾਪ ਦੀ ਲੰਬਾਈ, ਇਸ ਦੀ ਚੌੜਾਈ, ਇਸ ਦਾ ਦਬਾਅ, ਇਸ ਦੀ ਦਿਸ਼ਾ ਤੇ ਇੱਕ ਪੈਰ ਤੋਂ ਦੂਜੇ ਪੈਰ ਦੀ ਦੂਰੀ ਜਿਹੇ ਪੈਟਰਨ ਨੂੰ ਵੇਖਣਾ ਅਪਰਾਧੀ ਦੇ ਭਾਰ ਤੇ ਲਿੰਗ ਦਾ ਪਤਾ ਲਗਾਉਣ ਵਿੱਚ ਸਹਾਇਤਾ ਕਰ ਸਕਦਾ ਹੈ।"
ਇੱਕ ਘਟਨਾ 'ਤੇ ਜ਼ੋਰ ਦਿੰਦਿਆਂ ਨੱਜਾ ਨੇ ਦੱਸਿਆ ਕਿ ਉਸ ਨੂੰ ਇੱਕ ਵਾਰ ਕੇਸ ਨੂੰ ਗੁਮਰਾਹ ਕਰਨ ਲਈ 3,000 ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਵੀ ਕੀਤੀ ਗਈ ਸੀ। ਸਥਾਨਕ ਕਾਨੂੰਨੀ ਮਾਹਰ ਬੋਟਾ ਸਾਬੀਰ ਨੇ ਕਿਹਾ ਕਿ ਨੱਜਾ ਦੇ 80 ਪ੍ਰਤੀਸ਼ਤ ਅੰਦਾਜ਼ੇ ਹੁਣ ਤੱਕ ਅਪਰਾਧੀਆਂ ਨੂੰ ਲੱਭਣ ਵਿੱਚ ਸਹੀ ਸਾਬਤ ਹੋਏ ਹਨ।
ਨੱਜਾ ਨੇ ਕਿਹਾ, " ਮੈਂ ਤੁਰਦੇ ਫਿਰਦੇ ਸਭ ਕੁਝ ਸਿੱਖ ਲਿਆ। ਜਦੋਂ ਵੀ ਮੇਰੇ ਖੇਤਰ ਵਿੱਚ ਕਿਸੇ ਕਿਸਮ ਦੀ ਚੋਰੀ ਦੀਆਂ ਖਬਰਾਂ ਮਿਲਦੀਆਂ ਸੀ, ਮੈਂ ਅਪਰਾਧ ਵਾਲੀ ਥਾਂ 'ਤੇ ਪਹੁੰਚ ਜਾਂਦਾ ਤੇ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਸਬੂਤ ਇਕੱਠਾ ਕਰਨ ਦੀ ਕੋਸ਼ਿਸ਼ ਕਰਦਾ। ਆਖਰਕਾਰ, ਮੈਂ ਆਪਣੇ ਆਪ ਨੂੰ ਪੈਰਾਂ ਦੇ ਨਿਸ਼ਾਨ ਲੱਭਣਾ ਸਿਖਾਇਆ, ਜੋ ਜੁਰਮ ਦੇ ਰਾਹ 'ਤੇ ਟਿਕਣ ਵਿੱਚ ਮੇਰੀ ਸਭ ਤੋਂ ਵੱਡੀ ਸੰਪਤੀ ਬਣ ਗਿਆ। "
-
ਅੱਜ, ਬਜ਼ੁਰਗ ਜਾਂਚਕਰਤਾ ਨੂੰ ਜ਼ਿਲ੍ਹਾ ਕਸੂਰ ਵਿੱਚ ਜੁਰਮਾਂ ਨੂੰ ਸੁਲਝਾਉਣ ਤੇ ਚੋਰੀ ਦੀਆਂ ਚੀਜ਼ਾਂ ਦੀ ਬਰਾਮਦਗੀ ਲਈ ਸੱਦਾ ਭੇਜਿਆ ਜਾਂਦਾ ਹੈ। ਚਾਹੇ ਮੈਦਾਨ ਹੋਣ ਜਾਂ ਮਾਰਸ਼ਲੈਂਡ, ਉਸ ਦੀ ਪੈੜ ਨੱਪਣ ਵਿੱਚ ਮੁਹਾਰਤ ਨੇ ਉਸ ਨੂੰ ਅਪਰਾਧੀਆਂ ਨੂੰ ਕਈ ਖੇਤਰਾਂ ਵਿੱਚ ਲੱਭਣ ਵਿੱਚ ਮਦਦ ਕੀਤੀ ਹੈ।
ਨੱਜਾ ਨੇ ਦੱਸਿਆ ਕਿ “ਪੈਰਾਂ ਦੇ ਨਿਸ਼ਾਨ ਸਭ ਤੋਂ ਮਹੱਤਵਪੂਰਨ ਸੁਰਾਗ ਹੁੰਦੇ ਹਨ। ਉਹ ਬੂਟਾਂ ਦੇ ਆਕਾਰ ਨਾਲੋਂ ਅਪਰਾਧੀ ਬਾਰੇ ਬਹੁਤ ਕੁਝ ਦੱਸ ਸਕਦੇ ਹਨ। "ਛਾਪ ਦੀ ਲੰਬਾਈ, ਇਸ ਦੀ ਚੌੜਾਈ, ਇਸ ਦਾ ਦਬਾਅ, ਇਸ ਦੀ ਦਿਸ਼ਾ ਤੇ ਇੱਕ ਪੈਰ ਤੋਂ ਦੂਜੇ ਪੈਰ ਦੀ ਦੂਰੀ ਜਿਹੇ ਪੈਟਰਨ ਨੂੰ ਵੇਖਣਾ ਅਪਰਾਧੀ ਦੇ ਭਾਰ ਤੇ ਲਿੰਗ ਦਾ ਪਤਾ ਲਗਾਉਣ ਵਿੱਚ ਸਹਾਇਤਾ ਕਰ ਸਕਦਾ ਹੈ।"
ਇੱਕ ਘਟਨਾ 'ਤੇ ਜ਼ੋਰ ਦਿੰਦਿਆਂ ਨੱਜਾ ਨੇ ਦੱਸਿਆ ਕਿ ਉਸ ਨੂੰ ਇੱਕ ਵਾਰ ਕੇਸ ਨੂੰ ਗੁਮਰਾਹ ਕਰਨ ਲਈ 3,000 ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਵੀ ਕੀਤੀ ਗਈ ਸੀ। ਸਥਾਨਕ ਕਾਨੂੰਨੀ ਮਾਹਰ ਬੋਟਾ ਸਾਬੀਰ ਨੇ ਕਿਹਾ ਕਿ ਨੱਜਾ ਦੇ 80 ਪ੍ਰਤੀਸ਼ਤ ਅੰਦਾਜ਼ੇ ਹੁਣ ਤੱਕ ਅਪਰਾਧੀਆਂ ਨੂੰ ਲੱਭਣ ਵਿੱਚ ਸਹੀ ਸਾਬਤ ਹੋਏ ਹਨ। Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ