Viral News: ਆਪਣੀ ਹੀ ਭੈਣ ਦੇ ਨਾਲ ਵਿਆਹ ਕਰਨ ਪਹੁੰਚਿਆ ਦੁਲਹਾ, ਮਾਂ ਦੇ ਖੁਲਾਸੇ ਨਾਲ ਮੱਚਿਆ ਹੜਕੰਪ
Viral News: ਸੋਸ਼ਲ ਮੀਡੀਆ ਉੱਤੇ ਇੱਕ ਮਾਮਲਾ ਖੂਬ ਵਾਇਰਲ ਹੋ ਰਿਹਾ ਹੈ। ਇੱਕ ਮਾਂ ਆਪਣੇ ਬੇਟੇ ਲਈ ਜੋ ਦੁਲਹਣ ਲੈਣ ਗਈ, ਉਹ 20 ਸਾਲ ਪਹਿਲਾਂ ਗੁਆਚ ਗਈ ਉਨ੍ਹਾਂ ਦੀ ਧੀ ਨਿਕਲੀ। ਇਸ ਘਟਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ।
Shocking News: ਸੋਸ਼ਲ ਮੀਡੀਆ ਉੱਤੇ ਕਈ ਵਾਰ ਅਜਿਹੇ ਕਿੱਸੇ ਵਾਇਰਲ ਹੋ ਜਾਂਦੇ ਹਨ, ਜੋ ਕਿ ਹਰ ਕਿਸੇ ਨੂੰ ਹੈਰਾਨ ਕਰਕੇ ਰੱਖ ਦਿੰਦੇ ਹਨ। ਅਜਿਹਾ ਹੀ ਅਜੀਬੋ-ਗਰੀਬ ਮਾਮਲਾ ਚੀਨ ਤੋਂ ਸਾਹਮਣੇ ਆਇਆ। ਚੀਨ ਵਿੱਚ ਇੱਕ ਵਿਆਹ ਦੌਰਾਨ ਇੱਕ ਅਣਕਿਆਸੀ ਘਟਨਾ ਵਾਪਰੀ ਹੈ। ਇੱਕ ਮਾਂ ਆਪਣੇ ਬੇਟੇ ਲਈ ਜੋ ਦੁਲਹਣ ਲੈਣ ਗਈ, ਉਹ 20 ਸਾਲ ਪਹਿਲਾਂ ਗੁਆਚ ਗਈ ਉਨ੍ਹਾਂ ਦੀ ਧੀ ਨਿਕਲੀ। ਇਸ ਘਟਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ।
ਲੜਕੇ ਦੀ ਮਾਂ ਨੇ ਆਪਣੀ ਹੋਣੇ ਵਾਲੀ ਦੁਲਹਣ ਦੇ ਹੱਥ 'ਤੇ ਇਸ ਤਰ੍ਹਾਂ ਖਾਸ ਨਿਸ਼ਾਨ ਦੇਖਿਆ, ਜੋ ਬਿਲਕੁਲ ਉਵੇਂ ਦਾ ਹੀ ਸੀ ਜੋ ਕਿ ਉਨ੍ਹਾਂ ਦੀ ਗੁਆਚੀ ਹੋਈ ਬੇਟੀ ਦੇ ਸਰੀਰ ਉੱਤੇ ਸੀ। ਹਾਲਾਂਕਿ, ਫਿਰ ਲੜਕੇ ਦੀ ਮਾਂ ਨੇ ਅਜਿਹੇ ਰਾਜ਼ ਖੋਲ੍ਹੇ ਕਿ ਹਰ ਕੋਈ ਦੰਗ ਰਹਿ ਗਿਆ ਅਤੇ ਆਖਿਰਕਾਰ ਦੋਵਾਂ ਨੇ ਵਿਆਹ ਕਰਵਾ ਲਿਆ।
ਇਹ ਘਟਨਾ 2021 ਦੀ ਦੱਸੀ ਜਾ ਰਹੀ ਹੈ ਪਰ ਫਿਲਹਾਲ ਇਹ ਕਹਾਣੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇੱਕ ਔਰਤ ਆਪਣੇ ਬੇਟੇ ਦੇ ਮੈਰਿਜ ਹਾਲ ਵਿੱਚ ਇਹ ਦੇਖ ਕੇ ਦੰਗ ਰਹਿ ਗਈ ਕਿ ਜਿਸ ਕੁੜੀ ਨੂੰ ਉਹ ਲਾੜੀ ਬਣਾ ਕੇ ਘਰ ਲਿਆਉਣ ਆ ਰਹੀ ਸੀ, ਉਹ ਅਸਲ ਵਿੱਚ ਉਸਦੀ ਕਾਫੀ ਸਮੇਂ ਪਹਿਲਾਂ ਗੁਆਚੀ ਹੋਈ ਧੀ ਸੀ।
ਮੰਡਪ 'ਤੇ ਹਫੜਾ-ਦਫੜੀ
ਡੇਲੀ ਮੇਲ 'ਚ ਛਪੀ ਖਬਰ ਮੁਤਾਬਕ ਇਹ ਘਟਨਾ ਉਦੋਂ ਵਾਪਰੀ ਜਦੋਂ ਲਾੜੇ ਦੀ ਮਾਂ ਵਿਆਹ ਦੀ ਬਰਾਤ ਲੈ ਕੇ ਲਾੜੀ ਦੇ ਘਰ ਪਹੁੰਚੀ। ਜਿਵੇਂ ਲਾੜੇ ਦੀ ਮਾਂ ਨੇ ਲਾੜੀ ਦੇ ਹੱਥ 'ਤੇ ਇਕ ਖਾਸ ਨਿਸ਼ਾਨ ਦੇਖਿਆ, ਜਿਸ ਨਾਲ ਉਹ ਹੈਰਾਨ ਰਹਿ ਗਈ।
ਲਾੜੀ ਦੀ ਮਾਂ ਨੇ ਦੱਸੀ ਇਹ ਸੱਚਾਈ
ਲਾੜੀ ਦੇ ਮਾਤਾ-ਪਿਤਾ ਨੇ ਕਥਿਤ ਤੌਰ 'ਤੇ ਕਿਹਾ ਕਿ ਉਨ੍ਹਾਂ ਨੂੰ ਇਹ ਬੱਚੀ ਸੜਕ ਕਿਨਾਰੇ ਲਵਾਰਿਸ ਮਿਲੀ ਸੀ ਅਤੇ ਫਿਰ ਉਨ੍ਹਾਂ ਨੇ ਇਸ ਬੱਚੀ ਨੂੰ ਗੋਦ ਲੈ ਲਿਆ ਸੀ। ਇਸ ਖੁਲਾਸੇ ਨੇ ਲਾੜੇ ਦੀ ਮਾਂ ਨੂੰ ਹੈਰਾਨ ਕਰ ਦਿੱਤਾ, ਜਿਸ ਨੇ ਫਿਰ ਦਿਲ ਦਹਿਲਾਉਣ ਵਾਲਾ ਸੱਚ ਸਾਹਮਣੇ ਲਿਆ। ਔਰਤ ਨੇ ਦੱਸਿਆ ਕਿ ਉਸ ਦੀ ਧੀ 20 ਸਾਲ ਪਹਿਲਾਂ ਇੱਕ ਹਾਦਸੇ ਵਿੱਚ ਉਸ ਤੋਂ ਵੱਖ ਹੋ ਗਈ ਸੀ।
ਮਾਂ ਅਤੇ ਧੀ ਵਿਚਕਾਰ ਭਾਵਨਾਤਮਕ ਪੁਨਰ-ਮਿਲਨ ਅਚਾਨਕ ਸੀ। ਹਾਲਾਂਕਿ ਸਥਿਤੀ ਉਦੋਂ ਹੋਰ ਦਿਲਚਸਪ ਹੋ ਗਈ ਜਦੋਂ ਇਹ ਖੁਲਾਸਾ ਹੋਇਆ ਕਿ ਲਾੜਾ ਵੀ ਔਰਤ ਦਾ ਅਸਲੀ ਪੁੱਤਰ ਨਹੀਂ ਹੈ। ਔਰਤ ਨੇ ਆਪਣੀ ਧੀ ਨੂੰ ਗੁਆਉਣ ਤੋਂ ਬਾਅਦ ਇੱਕ ਬੱਚੇ ਨੂੰ ਗੋਦ ਲੈ ਲਿਆ ਸੀ। ਅਜਿਹੇ 'ਚ ਮਹਿਲਾ ਦੇ ਖੁਲਾਸੇ ਤੋਂ ਬਾਅਦ ਉਨ੍ਹਾਂ ਦਾ ਵਿਆਹ ਸੰਭਵ ਹੋ ਗਿਆ।