ਪਿਤਾ ਦੀ ਲਾਈਵ ਕੁੱਟਮਾਰ ਦੇਖ ਅਮਰੀਕਾ ਬੈਠੇ ਪੁੱਤ ਦਾ ਘੁੰਮਿਆ ਦਿਮਾਗ, ਗੂਗਲ 'ਤੇ ਹੀ ਕਰਵਾਇਆ ਪੁਲਿਸ ਐਕਸ਼ਨ
ਇੰਦੌਰ: ਅਮਰੀਕਾ ਤੋਂ ਗੂਗਲ 'ਤੇ ਇੱਕ ਲੜਕੇ ਨੇ ਇੰਦੌਰ ਪੁਲਿਸ ਦਾ ਨੰਬਰ ਸਰਚ ਕੀਤਾ ਤੇ ਮੱਧ ਪ੍ਰਦੇਸ਼ ਦੇ ਇੰਦੌਰ 'ਚ ਕੁੱਟਮਾਰ ਦਾ ਸ਼ਿਕਾਰ ਹੋ ਰਹੇ ਆਪਣੇ ਪਿਤਾ ਨੂੰ ਬਚਾਇਆ।
ਇੰਦੌਰ: ਅਮਰੀਕਾ ਤੋਂ ਗੂਗਲ 'ਤੇ ਇੱਕ ਲੜਕੇ ਨੇ ਇੰਦੌਰ ਪੁਲਿਸ ਦਾ ਨੰਬਰ ਸਰਚ ਕੀਤਾ ਤੇ ਮੱਧ ਪ੍ਰਦੇਸ਼ ਦੇ ਇੰਦੌਰ 'ਚ ਕੁੱਟਮਾਰ ਦਾ ਸ਼ਿਕਾਰ ਹੋ ਰਹੇ ਆਪਣੇ ਪਿਤਾ ਨੂੰ ਬਚਾਇਆ। ਘਟਨਾ ਇੰਦੌਰ ਦੇ ਜੂਨੀ ਇਲਾਕੇ ਦੀ ਹੈ। ਇੱਕ ਪਿਤਾ ਕੈਲੀਫੋਰਨੀਆ ਵਿੱਚ ਆਪਣੇ ਬੇਟੇ ਨਾਲ ਵੀਡੀਓ ਕਾਲ 'ਤੇ ਸੀ। ਇਸ ਦੌਰਾਨ ਉਸ ਦਾ ਜਾਣਕਾਰ ਟਰਾਂਸਪੋਰਟ ਕਾਰੋਬਾਰੀ ਉਸ ਦੀ ਕੁੱਟਮਾਰ ਕਰਨ ਲੱਗਾ।
ਬੇਟੇ ਨੇ ਪਿਤਾ ਨਾਲ ਲਾਈਵ ਦੁਰਵਿਵਹਾਰ ਦੇਖਿਆ ਜਿਸ ਤੋਂ ਬਾਅਦ ਉਸ ਨੇ ਤੁਰੰਤ ਇੰਦੌਰ ਪੁਲਿਸ ਦਾ ਨੰਬਰ ਸਰਚ ਕੀਤਾ ਤੇ ਫੋਨ ਲਾ ਕੇ ਜਾਣਕਾਰੀ ਦਿੱਤੀ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਪਰ ਤਦ ਤੱਕ ਦੋਸ਼ੀ ਫਰਾਰ ਹੋ ਚੁੱਕਿਆ ਸੀ। ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ। ਮੁਲਜ਼ਮ ਭਾਜਪਾ ਆਗੂ ਦਾ ਰਿਸ਼ਤੇਦਾਰ ਦੱਸਿਆ ਜਾ ਰਿਹਾ ਹੈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਅਪਲੋਡ ਹੁੰਦੇ ਹੀ ਵਾਇਰਲ ਹੋ ਗਈ ਹੈ।
#इंदौर- ट्रांसपोर्ट कारोबारी की पिटाई,अवैध वसूली के शक में परिचित पर ही पिटाई का आरोप,वारदात के वक़्त विदेश में बेटे से वीडियो कॉल पर कर रहे थे बात,मारपीट की वारदात बेटे ने वीडियो कॉल पर देखी,पुलिस को विदेश से दी सूचना,जूनी इंदौर थाना क्षेत्र का मामला,मारपीट सीसीटीवी में कैद pic.twitter.com/L8RNURfWiE
— vikas singh Chauhan (@vikassingh218) March 19, 2022
/>ਜ਼ਿਕਰਯੋਗ ਹੈ ਕਿ 63 ਸਾਲਾ ਕੈਲਾਸ਼ਚੰਦਰ ਪਾਰਿਕ ਲੋਹਾਮੰਡੀ ਵਿੱਚ ਟਰਾਂਸਪੋਰਟ ਦਾ ਕਾਰੋਬਾਰ ਕਰਦੇ ਹਨ। ਵੀਰਵਾਰ-ਸ਼ੁੱਕਰਵਾਰ ਦੀ ਰਾਤ ਕਰੀਬ ਦੋ ਵਜੇ ਉਹ ਆਪਣੇ ਦਫ਼ਤਰ ਦੇ ਬਾਹਰ ਬੈਠਾ ਸੀ। ਅਮਰੀਕਾ ਦੇ ਕੈਲੀਫੋਰਨੀਆ 'ਚ ਰਹਿਣ ਵਾਲੇ ਬੇਟੇ ਅੰਕਿਤ ਨਾਲ ਵੀਡੀਓ ਕਾਲ 'ਤੇ ਸੀ। ਇਸ ਦੌਰਾਨ ਇੱਕ ਲੜਕਾ ਚਾਂਦਮਲ ਪਾਰਿਕ ਉਥੇ ਪਹੁੰਚ ਗਿਆ ਤੇ ਉਸ ਨਾਲ ਬਹਿਸ ਕਰਨ ਲੱਗਾ। ਦੋਵਾਂ ਵਿਚਾਲੇ ਝਗੜਾ ਇੰਨਾ ਵਧ ਗਿਆ ਕਿ ਉਸ ਨੇ ਕੈਲਾਸ਼ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਪੁਲਿਸ ਦੇ ਆਉਣ ਤੱਕ ਦੋਸ਼ੀ ਹੋ ਗਿਆ ਫਰਾਰ -
ਹਾਲਾਂਕਿ ਰੌਲਾ ਸੁਣ ਕੇ ਕੈਲਾਸ਼ ਦਾ ਸਟਾਫ ਉਸ ਨੂੰ ਛੁਡਾਉਣ ਲਈ ਆਇਆ ਪਰ ਦੋਸ਼ੀ ਮੰਨਣ ਨੂੰ ਤਿਆਰ ਨਹੀਂ ਸੀ। ਉਸ ਨੇ ਕੁਰਸੀ ਚੁੱਕ ਕੇ ਕੈਲਾਸ਼ ਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ। ਦੂਜੇ ਪਾਸੇ ਕੈਲਾਸ਼ ਦਾ ਬੇਟਾ ਅੰਕਿਤ ਫੋਨ 'ਤੇ ਇਹ ਸਭ ਲਾਈਵ ਦੇਖ ਰਿਹਾ ਸੀ।
ਜਦੋਂ ਉਸ ਨੇ ਆਪਣੇ ਪਿਤਾ ਨੂੰ ਲਾਈਵ ਕੁੱਟਦੇ ਹੋਏ ਦੇਖਿਆ ਤਾਂ ਉਸ ਨੇ ਗੂਗਲ 'ਤੇ ਇੰਦੌਰ ਪੁਲਿਸ ਦਾ ਨੰਬਰ ਸਰਚ ਕੀਤਾ। ਨੰਬਰ ਮਿਲਦੇ ਹੀ ਉਸ ਨੇ ਪੁਲਸ ਨਾਲ ਸੰਪਰਕ ਕੀਤਾ। ਸੂਚਨਾ ਮਿਲਦੇ ਹੀ ਪੁਲਸ ਕੈਲਾਸ਼ ਦੀ ਮਦਦ ਲਈ ਪਹੁੰਚ ਗਈ। ਪਰ ਉਦੋਂ ਤੱਕ ਦੋਸ਼ੀ ਉਥੋਂ ਫਰਾਰ ਹੋ ਚੁੱਕਾ ਸੀ।