ਸਪੇਨ ਤੋਂ ਨਾਰਵੇ ਤੱਕ ਅਜੀਬ ਕਾਨੂੰਨ! ਇਸ ਵਜ੍ਹਾ ਕਰਕੇ ਮਰਨ 'ਤੇ ਲੱਗਿਆ ਹੋਇਆ ਬੈਨ...
ਸਪੇਨ ਦੇ ਗ੍ਰੇਨੇਡਾ ਸਟੇਟ ਦੇ ਲਾਂਜ਼ਾਰੋਨ ਪਿੰਡ ਵਿੱਚ ਇਕ ਅਜੀਬੋ-ਗਰੀਬ ਨਿਯਮ ਹੈ, ਜਿਥੇ ਰਹਿਣ ਵਾਲਿਆਂ ਲਈ "ਮਰਨਾ ਬੈਨ" ਹੈ। ਜੀ ਹਾਂ ਇਹ ਪੜ੍ਹ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਪਿੰਡ ਦੀ ਅਬਾਦੀ ਲਗਭਗ....

ਜੰਮਨਾ ਅਤੇ ਮਰਨਾ ਜ਼ਿੰਦਗੀ ਦਾ ਇੱਕ ਕਾਲ ਚੱਕਰ ਹੈ, ਜੋ ਜੰਮਿਆ ਹੈ ਉਸ ਨੇ ਮਰਨਾ ਹੈ। ਹਰ ਦੇਸ਼ ਦੇ ਵਿੱਚ ਬੱਚੇ ਦੇ ਜਨਮ ਸਮੇਂ ਜਸ਼ਨ ਅਤੇ ਖੁਸ਼ੀ ਹੁੰਦੀ ਹੈ। ਉੱਥੇ ਹੀ ਜਦੋਂ ਕੋਈ ਇਸ ਸੰਸਾਰ ਤੋਂ ਜਾਂਦਾ ਹੈ ਤਾਂ ਹਰ ਧਰਮ ਦੇ ਲੋਕ ਆਪੋ ਆਪਣੇ ਰੀਤੀ-ਰਿਵਾਜ਼ਾਂ ਦੇ ਅਨੁਸਾਰ ਅੰਤਿਮ ਸੰਸਕਾਰ ਕਰਦੇ ਹਨ। ਪਰ ਕੁੱਝ ਦੇਸ਼ ਅਜਿਹੇ ਹਨ ਜਿੱਥੇ ਮਰਨ ਉੱਤੇ ਬੈਨ ਲੱਗਿਆ ਹੋਇਆ ਹੈ। ਆਓ ਜਾਣਦੇ ਹਾਂ ਇਸ ਦੇ ਪਿੱਛੇ ਕੀ ਵਜ੍ਹਾ ਹੈ।
ਇੱਥੇ ਮਰਨਾ ਬੈਨ ਹੈ
ਸਪੇਨ ਦੇ ਗ੍ਰੇਨੇਡਾ ਸਟੇਟ ਦੇ ਲਾਂਜ਼ਾਰੋਨ ਪਿੰਡ ਵਿੱਚ ਇਕ ਅਜੀਬੋ-ਗਰੀਬ ਨਿਯਮ ਹੈ, ਜਿਥੇ ਰਹਿਣ ਵਾਲਿਆਂ ਲਈ "ਮਰਨਾ ਬੈਨ" ਹੈ। ਜੀ ਹਾਂ ਇਹ ਪੜ੍ਹ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਪਿੰਡ ਦੀ ਅਬਾਦੀ ਲਗਭਗ 4000 ਹੈ। ਇਹ ਅਨੋਖਾ ਨਿਯਮ 26 ਸਾਲ ਪਹਿਲਾਂ ਪੁਰਾਣੇ ਮੇਅਰ ਹੋਸੇ ਰੂਬਿਓ ਵੱਲੋਂ ਬਣਾਇਆ ਗਿਆ ਸੀ। 1999 ਵਿੱਚ, ਰੂਬਿਓ ਨੇ ਇੱਕ ਐਲਾਨ ਕੀਤਾ ਸੀ, ਜਿਸ ਵਿੱਚ ਲਾਂਜ਼ਾਰੋਨ ਦੇ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਆਪਣੀ ਸਿਹਤ ਦਾ ਖ਼ਾਸ ਧਿਆਨ ਰੱਖਣ ਤਾਂ ਜੋ ਉਹ ਉਦੋਂ ਤੱਕ ਨਾ ਮਰਣ, ਜਦ ਤੱਕ ਪਿੰਡ ਵਿੱਚ ਮਰੇ ਹੋਏ ਲੋਕਾਂ ਦੀ ਦਫ਼ਨਾਉਣ ਲਈ ਜ਼ਮੀਨ ਨਾ ਮਿਲ ਜਾਵੇ।
ਕਬ੍ਰਿਸਤਾਨ ਵਿੱਚ ਜਗ੍ਹਾ ਨਹੀਂ, ਇਸ ਲਈ ਮਰਨਾ ਮਨ੍ਹਾ ਹੈ
ਮੀਡੀਆ ਰਿਪੋਰਟਾਂ ਅਨੁਸਾਰ, ਉਸ ਵੇਲੇ ਦੇ ਮੇਅਰ ‘ਤੇ ਪਿੰਡ ਦੇ ਕਬ੍ਰਿਸਤਾਨ ਵਿੱਚ ਵਧ ਰਹੀ ਭੀੜ ਦੀ ਸਮੱਸਿਆ ਨੂੰ ਜਲਦੀ ਹੱਲ ਕਰਨ ਦਾ ਦਬਾਅ ਸੀ। ਇਹ ਸਮੱਸਿਆ ਕਈ ਸਾਲਾਂ ਤੋਂ ਪਿੰਡ ਵਾਸੀਆਂ ਲਈ ਚਿੰਤਾ ਦਾ ਕਾਰਨ ਬਣੀ ਹੋਈ ਸੀ। ਇਸਦਾ ਹੱਲ ਲੱਭਣ ਲਈ ਉਨ੍ਹਾਂ ਨੇ ਇਹ ਅਜੀਬੋ-ਗਰੀਬ ਕਾਨੂੰਨ ਬਣਾਇਆ।
ਨਾਰਵੇ ‘ਚ ਵੀ ਮਰਨ ‘ਤੇ ਪਾਬੰਦੀ!
ਰੂਬਿਓ ਅਜਿਹਾ ਫੈਸਲਾ ਲੈਣ ਵਾਲੇ ਇਕੱਲੇ ਮੇਅਰ ਨਹੀਂ ਸਨ। ਨਾਰਵੇ ਦੇ ਲੋਂਗਈਅਰਬਿਅਨ (Longyearbyen) ‘ਚ ਵੀ ਰਹਿਣ ਵਾਲਿਆਂ ਲਈ ਮਰਨਾ ਮਨ੍ਹਾ ਹੈ — ਅਤੇ ਇਹ ਨਿਯਮ 1950 ਤੋਂ ਲਾਗੂ ਹੈ। 20ਵੀਂ ਸਦੀ ਦੌਰਾਨ ਵਿਗਿਆਨੀਆਂ ਨੇ ਖੋਜ ਕੀਤੀ ਕਿ ਠੰਢੇ ਮੌਸਮ ਕਾਰਨ ਇਲਾਕੇ ਵਿੱਚ ਲਾਸ਼ਾਂ ਗਲਦੀਆਂ ਨਹੀਂ ਸਨ, ਜਿਸ ਨਾਲ ਬਿਮਾਰੀਆਂ ਫੈਲਣ ਦਾ ਖਤਰਾ ਸੀ।
ਵਿਗਿਆਨੀਆਂ ਨੇ 1917 ਦੇ ਇਨਫਲੂਐਂਜ਼ਾ ਵਾਇਰਸ ਨਾਲ ਸੰਬੰਧਤ ਦਫਨ ਕੀਤੀਆਂ ਲਾਸ਼ਾਂ ਦੀ ਜਾਂਚ ਵੀ ਕੀਤੀ, ਜਿਸ ‘ਚ ਵਾਇਰਸ ਦੇ ਜਿੰਦਾ ਨਮੂਨੇ ਮਿਲੇ। ਇਸ ਤੋਂ ਬਾਅਦ, ਬਿਮਾਰੀ ਫੈਲਣ ਦੇ ਡਰ ਕਰਕੇ ਉਥੇ ਕਬ੍ਰਿਸਤਾਨ ਬੰਦ ਕਰ ਦਿੱਤਾ ਗਿਆ।






















