ਅਜੀਬੋਗਰੀਬ! ਹਾਦਸੇ ਮਗਰੋ ਕੋਮਾ 'ਚ ਸੀ ਲੜਕੀ, ਹੋਸ਼ ਆਉਣ ਮਗਰੋਂ ਬੋਲਣ ਲੱਗੀ ਦੂਜੀ ਭਾਸ਼ਾ
ਕਿਹਾ ਜਾਂਦਾ ਹੈ ਕਿ ਮਨੁੱਖ ਕੁਦਰਤ ਦੀਆਂ ਸਭ ਤੋਂ ਗੁੰਝਲਦਾਰ ਬਣਤਰਾਂ ਵਿੱਚੋਂ ਇੱਕ ਹੈ। ਡਾਕਟਰੀ ਵਿਗਿਆਨ ਦੀ ਇੰਨੀ ਤਰੱਕੀ ਤੋਂ ਬਾਅਦ ਵੀ ਅੱਜ ਵੀ ਮਾਹਿਰ ਮਨੁੱਖੀ ਸਰੀਰ ਨੂੰ ਪੂਰੀ ਤਰ੍ਹਾਂ ਸਮਝ ਨਹੀਂ ਸਕੇ ਹਨ।
Weird Medical Condition: ਕਿਹਾ ਜਾਂਦਾ ਹੈ ਕਿ ਮਨੁੱਖ ਕੁਦਰਤ ਦੀਆਂ ਸਭ ਤੋਂ ਗੁੰਝਲਦਾਰ ਬਣਤਰਾਂ ਵਿੱਚੋਂ ਇੱਕ ਹੈ। ਡਾਕਟਰੀ ਵਿਗਿਆਨ ਦੀ ਇੰਨੀ ਤਰੱਕੀ ਤੋਂ ਬਾਅਦ ਵੀ ਅੱਜ ਵੀ ਮਾਹਿਰ ਮਨੁੱਖੀ ਸਰੀਰ ਨੂੰ ਪੂਰੀ ਤਰ੍ਹਾਂ ਸਮਝ ਨਹੀਂ ਸਕੇ ਹਨ। ਕਈ ਵਾਰ ਅਜਿਹੀ ਘਟਨਾ ਵਾਪਰ ਜਾਂਦੀ ਹੈ ਕਿ ਡਾਕਟਰਾਂ ਕੋਲ ਵੀ ਇਨ੍ਹਾਂ ਗੱਲਾਂ ਦਾ ਜਵਾਬ ਨਹੀਂ ਹੁੰਦਾ।
ਅਜਿਹੀ ਹੀ ਇੱਕ ਅਜੀਬੋ-ਗਰੀਬ ਘਟਨਾ ਅਮਰੀਕਾ ਵਿੱਚ ਸਾਹਮਣੇ ਆਈ ਹੈ ਜਿੱਥੇ ਇੱਕ 24 ਸਾਲ ਦੀ ਕੁੜੀ ਦਾ ਭਿਆਨਕ ਹਾਦਸਾ (Girl met with an accident) ਹੋ ਗਿਆ ਸੀ। ਹਾਦਸੇ 'ਚ ਉਹ ਇੰਨੀ ਜ਼ਿਆਦਾ ਜ਼ਖਮੀ ਹੋ ਗਈ ਕਿ ਉਹ ਕੋਮਾ 'ਚ ਚਲੀ ਗਈ। ਕੁਝ ਸਮੇਂ ਬਾਅਦ ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਹ ਅਜਿਹੀ ਭਾਸ਼ਾ ਬੋਲ ਰਹੀ ਸੀ ਜੋ ਉਸ ਨੇ ਕਦੇ ਪੜ੍ਹੀ ਜਾਂ ਸੁਣੀ ਨਹੀਂ ਸੀ। ਤੁਹਾਨੂੰ ਦੱਸ ਦੇਈਏ ਕਿ ਇਸ ਲੜਕੀ ਦਾ ਨਾਮ ਸਮਰ ਡਿਆਜ਼ ਹੈ ਤੇ ਉਸ ਦੀ ਉਮਰ 24 ਸਾਲ ਹੈ।
ਕੋਮਾ ਵਿੱਚੋਂ ਬਾਹਰ ਆਉਣ ਤੋਂ ਬਾਅਦ ਸਮਰ ਵਿੱਚ ਇੱਕ ਬਹੁਤ ਹੀ ਅਜੀਬ ਤਬਦੀਲੀ ਆਈ ਤੇ ਉਸ ਦੀ ਭਾਸ਼ਾ ਪੂਰੀ ਤਰ੍ਹਾਂ ਬਦਲ ਗਈ। ਉਹ ਨਿਊਜ਼ੀਲੈਂਡ ਦੇ ਲਹਿਜ਼ੇ ਵਿੱਚ ਗੱਲ ਕਰਨ ਲੱਗੀ। ਪਹਿਲਾਂ ਤਾਂ ਨਰਸ ਨੂੰ ਸ਼ੱਕ ਹੋਇਆ ਤੇ ਲੜਕੀ ਦੇ ਦੇਸ਼ ਬਾਰੇ ਪੁੱਛਿਆ। ਇਸ 'ਤੇ ਲੜਕੀ ਨੇ ਜਵਾਬ ਦਿੱਤਾ ਕਿ ਉਹ ਅਮਰੀਕਾ ਦੇ ਕੈਲੀਫੋਰਨੀਆ ਦੀ ਰਹਿਣ ਵਾਲੀ ਹੈ। ਉਸ ਦਾ ਨਿਊਜ਼ੀਲੈਂਡ ਨਾਲ ਦੂਰ-ਦੂਰ ਤੱਕ ਕੋਈ ਲੈਣਾ-ਦੇਣਾ ਨਹੀਂ।
ਦੱਸ ਦੇਈਏ ਕਿ ਸਮਰ ਦਾ ਪਿਛਲੇ ਸਾਲ ਜ਼ਬਰਦਸਤ ਐਕਸੀਡੈਂਟ ਹੋਇਆ ਸੀ। ਡੇਲੀ ਮੇਲ ਦੀ ਰਿਪੋਰਟ ਮੁਤਾਬਕ ਉਸ ਨੂੰ ਸੜਕ ਕਿਨਾਰੇ ਇੱਕ SUV ਨੇ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਉਹ ਕੋਮਾ ਵਿੱਚ ਚਲੀ ਗਈ। 2 ਹਫਤਿਆਂ ਤੱਕ ਕੋਮਾ 'ਚ ਰਹਿਣ ਤੋਂ ਬਾਅਦ ਉਸ ਨੂੰ ਹੋਸ਼ ਆਈ, ਜਿਸ ਤੋਂ ਬਾਅਦ ਉਹ ਬੋਲ ਵੀ ਨਹੀਂ ਸਕਦੀ ਸੀ। ਕਾਫੀ ਸਪੀਚ ਥੈਰੇਪੀ ਤੋਂ ਬਾਅਦ ਜਦੋਂ ਉਸ ਨੇ ਬੋਲਣਾ ਸ਼ੁਰੂ ਕੀਤਾ ਤਾਂ ਉਸ ਨੇ ਨਿਊਜ਼ੀਲੈਂਡ ਦੇ ਲਹਿਜ਼ੇ ਵਿਚ ਗੱਲ ਕਰਨੀ ਸ਼ੁਰੂ ਕਰ ਦਿੱਤੀ।
ਦੱਸ ਦੇਈਏ ਕਿ ਇਸ ਬਿਮਾਰੀ ਨੂੰ ਮੈਡੀਕਲ ਭਾਸ਼ਾ ਵਿੱਚ ਫੌਰਨ ਐਕਸੈਂਟ ਸਿੰਡਰੋਮ (Foreign Accent Syndrome) ਯਾਨੀ FAS ਕਿਹਾ ਜਾਂਦਾ ਹੈ। ਇਹ ਇੱਕ ਬਹੁਤ ਹੀ ਦੁਰਲੱਭ ਬਿਮਾਰੀ (Weird Medical Condition) ਹੈ ਜਿਸ ਵਿੱਚ ਲੋਕਾਂ ਦੀ ਭਾਸ਼ਾ ਬਦਲ ਜਾਂਦੀ ਹੈ। ਦੁਰਘਟਨਾ ਕਾਰਨ ਦਿਮਾਗ ਵਿੱਚ ਕੁਝ ਨੁਕਸਾਨ ਹੋਣ ਕਾਰਨ ਇਹ ਬਿਮਾਰੀ ਕਿਸੇ ਵੀ ਵਿਅਕਤੀ ਨੂੰ ਹੋ ਸਕਦੀ ਹੈ।