'ਸੁਲਤਾਨ' ਨੇ ਤੋੜਿਆ 'ਟਾਈਟਨ' ਦਾ ਰਿਕਾਰਡ, ਬਣਿਆ ਦੇਸ਼ ਦਾ ਸਭ ਤੋਂ ਮਹਿੰਗਾ ਬੱਕਰਾ, 11 ਲੱਖ ਰੱਖੀ ਕੀਮਤ, ਜਾਣੋ ਕੀ ਹੈ ਇਸ ਦੀ ਖ਼ਾਸੀਅਤ ਅਤੇ ਕੀ ਖਾਂਦਾ ਹੈ?
ਬੱਕਰੇ ਦੇ ਮਾਲਕ ਸ਼ਾਹਰੁਖ ਨੇ ਦੱਸਿਆ ਕਿ ਇਸ 14 ਮਹੀਨੇ ਦੇ ਬੱਕਰੇ ਦਾ ਭਾਰ 60 ਕਿਲੋ ਹੈ। ਇਹ ਦੇਸ਼ ਦਾ ਸਭ ਤੋਂ ਮਹਿੰਗਾ ਬੱਕਰਾ ਹੈ, ਜਿਸ ਨੂੰ ਬਦਾਮ ਅਤੇ ਕਾਜੂ ਖੁਆ ਕੇ ਤਿਆਰ ਕੀਤਾ ਹੋਇਆ ਹੈ।
'ਸੁਲਤਾਨ' ਦੇਸ਼ ਦਾ ਸਭ ਤੋਂ ਮਹਿੰਗਾ ਬੱਕਰਾ ਬਣ ਗਿਆ ਹੈ। 'ਸੁਲਤਾਨ' ਨੇ 'ਟਾਈਟਨ' ਦਾ ਰਿਕਾਰਡ ਤੋੜ ਕੇ ਦੇਸ਼ ਦਾ ਸਭ ਤੋਂ ਮਹਿੰਗਾ ਬੱਕਰਾ ਬਣਨ ਦਾ ਰਿਕਾਰਡ ਬਣਾਇਆ ਹੈ। ਹਾਲ ਹੀ 'ਚ 'ਟਾਈਟਨ' ਨੂੰ ਭੋਪਾਲ ਦੇ ਇਕ ਵਿਅਕਤੀ ਨੇ 7 ਲੱਖ ਰੁਪਏ 'ਚ ਖਰੀਦਿਆ ਸੀ। ਦੇਸ਼ ਦਾ ਸਭ ਤੋਂ ਮਹਿੰਗਾ ਬੱਕਰਾ 'ਸੁਲਤਾਨ' ਐਤਵਾਰ ਨੂੰ ਅਗਰ-ਮਾਲਵਾ 'ਚ ਲੱਕੇ ਪਸ਼ੂ ਹਾਟ ਬਾਜ਼ਾਰ 'ਚ ਵਿਕਰੀ ਲਈ ਪਹੁੰਚਿਆ। ਬੱਕਰੇ ਦੇ ਮਾਲਕ ਨੇ ਇਸ ਦੀ ਕੀਮਤ 11 ਲੱਖ ਰੁਪਏ ਰੱਖੀ ਹੈ।
ਬੱਕਰੇ ਦੇ ਮਾਲਕ ਸ਼ਾਹਰੁਖ ਨੇ ਦੱਸਿਆ ਕਿ ਇਸ 14 ਮਹੀਨੇ ਦੇ ਬੱਕਰੇ ਦਾ ਭਾਰ 60 ਕਿਲੋ ਹੈ। ਇਹ ਦੇਸ਼ ਦਾ ਸਭ ਤੋਂ ਮਹਿੰਗਾ ਬੱਕਰਾ ਹੈ, ਜਿਸ ਨੂੰ ਬਦਾਮ ਅਤੇ ਕਾਜੂ ਖੁਆ ਕੇ ਤਿਆਰ ਕੀਤਾ ਹੋਇਆ ਹੈ। ਦੱਸ ਦੇਈਏ ਕਿ ਮੁਸਲਿਮ ਸਮਾਜ ਦਾ ਤਿਉਹਾਰ ਬਕਰੀਦ 10 ਜੁਲਾਈ ਨੂੰ ਮਨਾਇਆ ਜਾਵੇਗਾ। ਬਕਰੀਦ ਤੋਂ ਪਹਿਲਾਂ ਬਾਜ਼ਾਰਾਂ 'ਚ ਰੌਣਕਾਂ ਲੱਗੀਆਂ ਹੋਈਆਂ ਹਨ। ਇਸ ਕਾਰਨ ਇਕ ਤੋਂ ਵੱਧ ਕੇ ਇੱਕ ਮਹਿੰਗੇ ਬੱਕਰੇ ਵਿਕਣ ਲਈ ਮੰਡੀਆਂ 'ਚ ਪਹੁੰਚ ਰਹੇ ਹਨ। ਬੱਕਰੀਆਂ-ਬੱਕਰੇ ਪਾਲਣ ਵਾਲਿਆਂ ਦੀ ਚਾਂਦੀ ਹੋਈ ਪਈ ਹੈ।
ਬੱਕਰੇ ਦੇ ਮਾਲਕ ਸੁਸਨੇਰ ਵਾਸੀ ਸ਼ਾਹਰੁਖ ਦਾ ਦਾਅਵਾ ਹੈ ਕਿ ਬੱਕਰੇ ਦੇ ਸਰੀਰ 'ਤੇ ਅੱਲ੍ਹਾ ਅਤੇ ਮੁਹੰਮਦ ਲਿਖਿਆ ਹੋਇਆ ਹੈ, ਜਿਸ ਕਾਰਨ ਇਸ ਦੀ ਕੀਮਤ 11 ਲੱਖ 786 ਰੁਪਏ ਹੈ। ਬੱਕਰੇ ਦੀ ਉਮਰ 14 ਮਹੀਨੇ ਹੈ। ਬੱਕਰੇ ਦੀ ਉਚਾਈ 3.5 ਫੁੱਟ ਹੈ, ਜਦਕਿ ਬੱਕਰੇ ਦਾ ਭਾਰ 60 ਕਿਲੋ ਹੈ। ਬੱਕਰੇ ਦੀ ਮਾਂ 'ਸੁਲਤਾਨ' ਦੇ ਢਿੱਡ 'ਤੇ ਤ੍ਰਿਸ਼ੂਲ ਅਤੇ ਮੰਦਰ ਬਣਿਆ ਹੋਇਆ ਹੈ।
ਬੱਕਰੇ ਦੇ ਮਾਲਕ ਸ਼ਾਹਰੁਖ ਨੇ ਦੱਸਿਆ ਕਿ ਇਹ ਦੇਸੀ ਨਸਲ ਦਾ ਭਾਰਤੀ ਬੱਕਰਾ ਹੈ। ਇਹ ਬੱਕਰਾ ਰੋਜ਼ਾਨਾ ਸਵੇਰੇ-ਸ਼ਾਮ 100 ਗ੍ਰਾਮ ਕਾਜੂ ਅਤੇ ਬਦਾਮ ਖਾਂਦਾ ਹੈ। ਇਸ ਦੇ ਨਾਲ ਹੀ ਘਿਓ, ਦੁੱਧ, ਮੱਖਣ ਅਤੇ ਵੱਖ-ਵੱਖ ਤਰ੍ਹਾਂ ਦੀਆਂ ਦੇਸੀ ਜੜ੍ਹੀਆਂ ਬੂਟੀਆਂ ਖੁਆਈਆਂ ਜਾਂਦੀਆਂ ਹਨ। ਹੁਣ ਤੱਕ ਬੱਕਰੇ ਨੂੰ ਪਾਲਣ 'ਤੇ ਲੱਖਾਂ ਰੁਪਏ ਖਰਚ ਹੋ ਚੁੱਕੇ ਹਨ। ਇਸ ਦੇ ਗੁਣਾਂ ਅਤੇ ਰੱਖ-ਰਖਾਅ ਦੇ ਖਰਚੇ ਕਾਰਨ ਇਸ ਦੀ ਕੀਮਤ 11 ਲੱਖ ਰੁਪਏ ਰੱਖੀ ਗਈ ਹੈ। ਇਸ ਤੋਂ ਇਲਾਵਾ ਆਗਰ-ਮਾਲਵਾ ਦੇ ਪਸ਼ੂ ਹਾਟ ਬਾਜ਼ਾਰ 'ਚ ਐਤਵਾਰ ਨੂੰ 1 ਲੱਖ 11 ਹਜ਼ਾਰ ਰੁਪਏ ਦਾ ਬਕਰਾ ਪਹੁੰਚਿਆ। ਬੱਕਰੇ ਦੇ ਮਾਲਕ ਨੇ ਦਾਅਵਾ ਕੀਤਾ ਕਿ ਬੱਕਰੇ ਦੇ ਸਰੀਰ 'ਤੇ ਕੁਦਰਤੀ ਤੌਰ 'ਤੇ ਮੁਹੰਮਦ ਲਿਖਿਆ ਹੋਇਆ ਹੈ। ਬਕਰੀਦ 'ਤੇ ਇਸ ਕਿਸਮ ਦੇ ਬੱਕਰੇ ਦੀ ਜ਼ਿਆਦਾ ਮੰਗ ਹੁੰਦੀ ਹੈ। ਇਸ ਲਈ ਬੱਕਰਾ ਮਹਿੰਗੇ ਭਾਅ ਵਿੱਕਦਾ ਹੈ।
ਇਸ ਤੋਂ ਪਹਿਲਾਂ ਦੇਸ਼ 'ਚ ਸਭ ਤੋਂ ਮਹਿੰਗਾ ਬੱਕਰਾ ਹੋਣ ਦਾ ਰਿਕਾਰਡ 'ਟਾਈਟਨ' ਦੇ ਨਾਂਅ ਸੀ। ਕੋਟਾ ਨਸਲ ਦਾ ਇਹ ਬੱਕਰਾ ਪੁਣੇ ਦੇ ਰਹਿਣ ਵਾਲੇ ਇੱਕ ਵਿਅਕਤੀ ਤੋਂ 7 ਲੱਖ ਰੁਪਏ 'ਚ ਖਰੀਦਿਆ ਗਿਆ ਸੀ। 7 ਲੱਖ 'ਚ ਵਿਕਣ ਵਾਲੇ 'ਟਾਈਟਨ' ਦੀ ਖ਼ੂਬਸੂਰਤੀ ਇਹ ਸੀ ਕਿ ਇਸ ਦਾ ਭਾਰ ਲਗਭਗ 150 ਕਿਲੋ ਸੀ। ਉਸ ਦਾ ਕੱਦ ਸਾਢੇ 3 ਫੁੱਟ ਤੋਂ ਵੱਧ ਸੀ। ਟਾਈਟਨ ਤੋਂ ਇਲਾਵਾ ਕਈ ਹੋਰ ਬੱਕਰੇ ਵੀ ਭੋਪਾਲ 'ਚ ਮਹਿੰਗੇ ਭਾਅ 'ਤੇ ਵੇਚੇ ਗਏ ਸਨ। ਇਨ੍ਹਾਂ 'ਚੋਂ ਇਕ 'ਤੈਮੂਰ' ਨਾਂਅ ਦਾ ਬੱਕਰਾ ਸੀ। ਤੈਮੂਰ ਨੂੰ 2 ਲੱਖ ਰੁਪਏ 'ਚ ਵੇਚਿਆ ਗਿਆ ਸੀ।