(Source: ECI/ABP News)
ਨੂੰਹ 'ਤੇ ਸੀ ਸ਼ੱਕ, DNA ਟੈਸਟ ਨੇ ਖੋਲ੍ਹ ਦਿੱਤੀ ਸੱਸ ਦੀ ਪੋਲ!
ਸੱਸ ਅਤੇ ਨੂੰਹ ਦਾ ਰਿਸ਼ਤਾ ਘੱਟ ਹੀ ਚੰਗਾ ਦੇਖਣ ਨੂੰ ਮਿਲਦਾ ਹੈ। ਸੱਸ ਤੇ ਨੂੰਹ ਦੀ ਅਜਿਹੀ ਜੋੜੀ 'ਚ ਜਦੋਂ ਸੱਸ ਨੇ ਆਪਣੀ ਪੋਤੀ ਦੇ ਜਨਮ 'ਤੇ ਸ਼ੱਕ ਕੀਤਾ ਤਾਂ ਉਸ ਦਾ ਨੁਕਸਾਨ ਹੋ ਗਿਆ।
![ਨੂੰਹ 'ਤੇ ਸੀ ਸ਼ੱਕ, DNA ਟੈਸਟ ਨੇ ਖੋਲ੍ਹ ਦਿੱਤੀ ਸੱਸ ਦੀ ਪੋਲ! Suspicion was on daughter-in-law DNA test exposed mother-in-law's secret! ਨੂੰਹ 'ਤੇ ਸੀ ਸ਼ੱਕ, DNA ਟੈਸਟ ਨੇ ਖੋਲ੍ਹ ਦਿੱਤੀ ਸੱਸ ਦੀ ਪੋਲ!](https://feeds.abplive.com/onecms/images/uploaded-images/2023/05/17/610028590f131aecb4d67356110c381a1684310135087497_original.jpg?impolicy=abp_cdn&imwidth=1200&height=675)
Mother In Law Demands DNA Test of Grandkid: ਦੁਨੀਆਂ ਵਿੱਚ ਬਹੁਤ ਹੀ ਅਜੀਬ ਕਹਾਣੀਆਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਕਈ ਵਾਰ ਸਾਨੂੰ ਕੁਝ ਇੰਨਾ ਅਜੀਬ ਸੁਣਨ ਨੂੰ ਮਿਲਦਾ ਹੈ ਕਿ ਅਸੀਂ ਦੰਗ ਰਹਿ ਜਾਂਦੇ ਹਾਂ। ਸੱਸ ਅਤੇ ਨੂੰਹ ਦਾ ਰਿਸ਼ਤਾ ਘੱਟ ਹੀ ਚੰਗਾ ਦੇਖਣ ਨੂੰ ਮਿਲਦਾ ਹੈ। ਸੱਸ ਅਤੇ ਨੂੰਹ ਦੀ ਅਜਿਹੀ ਜੋੜੀ 'ਚ ਜਦੋਂ ਸੱਸ ਨੇ ਆਪਣੀ ਪੋਤੀ ਦੇ ਜਨਮ 'ਤੇ ਸ਼ੱਕ ਕੀਤਾ ਤਾਂ ਉਸ ਦਾ ਨੁਕਸਾਨ ਹੋ ਗਿਆ।
ਜ਼ਿੰਦਗੀ ਦੇ ਕੁਝ ਰਾਜ਼ ਛੁਪੇ ਰਹਿਣ ਤਾਂ ਠੀਕ ਹੈ। ਆਪਣੀ ਬੇਵਕੂਫੀ ਕਾਰਨ ਇਕ ਔਰਤ ਨੇ ਖੁਦ ਹੀ ਆਪਣਾ ਦਹਾਕਿਆਂ ਪੁਰਾਣਾ ਰਾਜ਼ ਖੋਲ੍ਹ ਦਿੱਤਾ। ਹਾਲਾਂਕਿ ਔਰਤ ਆਪਣੇ ਬੇਟੇ ਅਤੇ ਨੂੰਹ ਦੀ ਜ਼ਿੰਦਗੀ 'ਚ ਜ਼ਹਿਰ ਘੋਲਣਾ ਚਾਹੁੰਦੀ ਸੀ ਪਰ ਅਜਿਹਾ ਕੁਝ ਹੋਇਆ ਕਿ ਉਹ ਖੁਦ ਹੀ ਆਪਣਾ ਘਰ ਤੋੜਨ ਦੀ ਕਗਾਰ 'ਤੇ ਪਹੁੰਚ ਗਈ ਹੈ।
ਮਿਰਰ ਦੀ ਰਿਪੋਰਟ ਮੁਤਾਬਕ ਇਕ ਔਰਤ ਨੇ ਆਪਣੇ ਰੈਡਿਟ ਅਕਾਊਂਟ ਰਾਹੀਂ ਇਸ ਘਟਨਾ ਨੂੰ ਸਾਹਮਣੇ ਲਿਆਂਦਾ। ਔਰਤ ਨੇ ਲਿਖਿਆ ਕਿ ਉਸ ਨੇ ਇਕ ਬੱਚੇ ਨੂੰ ਜਨਮ ਦਿੱਤਾ ਹੈ, ਜਿਸ ਦੀਆਂ ਅੱਖਾਂ ਹਰੀਆਂ ਸਨ। ਘਰ ਵਿੱਚ ਕਿਸੇ ਦੀਆਂ ਵੀ ਹਰੀਆਂ ਅੱਖ ਨਹੀਂ ਹਨ, ਇਸ ਲਈ ਉਸ ਦੀ ਸੱਸ ਨੂੰ ਸ਼ੱਕ ਸੀ ਕਿ ਬੱਚਾ ਉਸ ਦੇ ਪੁੱਤਰ ਦਾ ਨਹੀਂ ਹੈ। ਕਾਫੀ ਸਮਝਾਉਣ ਤੋਂ ਬਾਅਦ ਔਰਤ ਬੱਚੀ ਦਾ ਟੈਸਟ ਕਰਵਾਉਣ ਲਈ ਰਾਜ਼ੀ ਹੋ ਗਈ। ਜਦੋਂ ਡੀਐਨਏ ਟੈਸਟ ਕਰਵਾਇਆ ਗਿਆ ਤਾਂ ਬੱਚਾ ਔਰਤ ਦੇ ਪਤੀ ਦਾ ਨਿਕਲਿਆ ਪਰ ਸੱਸ ਦਾ ਪੁਰਾਣਾ ਰਾਜ਼ ਸਾਹਮਣੇ ਆਇਆ।
ਰਿਪੋਰਟ ਵਿੱਚ ਹੋਇਆ ਇਹ ਖੁਲਾਸਾ
ਡੀਐਨਏ ਟੈਸਟ ਦੀ ਰਿਪੋਰਟ ਵਿੱਚ ਪਤਾ ਲੱਗਾ ਕਿ ਵਿਅਕਤੀ ਦੀ ਧੀ ਤਾਂ ਉਸ ਦੀ ਆਪਣੀ ਹੈ ਪਰ ਉਹ ਆਪਣੀ ਮਾਂ ਦੀ ਨਜਾਇਜ਼ ਔਲਾਦ ਹੈ। ਜਿਸ ਨੂੰ ਉਹ 29 ਸਾਲਾਂ ਤੋਂ ਆਪਣਾ ਪਿਤਾ ਮੰਨਦਾ ਆ ਰਿਹਾ ਹੈ, ਉਹ ਉਸ ਦਾ biological father ਨਹੀਂ ਸਗੋਂ ਉਸ ਦੀ ਮਾਂ ਦੇ ਪੁਰਾਣੇ ਸਬੰਧਾਂ ਦਾ ਨਤੀਜਾ ਹੈ। ਹੁਣ ਬੰਦੇ ਨੂੰ ਸਮਝ ਨਹੀਂ ਆ ਰਹੀ ਕਿ ਉਹ ਆਪਣੀ ਮਾਂ ਦੀ ਸੱਚਾਈ ਆਪਣੇ ਪਿਤਾ ਨੂੰ ਦੱਸੇ ਜਾਂ ਨਾ। ਇਸ ਦੇ ਨਾਲ ਹੀ ਉਸ ਦੀ ਮਾਂ ਨੂੰ ਵੀ ਅੰਦਾਜ਼ਾ ਨਹੀਂ ਹੈ ਕਿ ਉਸ ਦੇ ਬੇਟੇ ਨੂੰ ਇੰਨਾ ਵੱਡਾ ਰਾਜ਼ ਪਤਾ ਲੱਗ ਗਿਆ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)