World’s Most Expensive City: ਇਜ਼ਰਾਈਲ ਦੀ ਰਾਜਧਾਨੀ ਦੁਨੀਆ ਦਾ ਸਭ ਤੋਂ ਮਹਿੰਗਾ ਸ਼ਹਿਰ, ਜਾਣੋ ਕਾਰਨ
Israeli City: ਇਕਨਾਮਿਸਟ ਇੰਟੈਲੀਜੈਂਸ ਯੂਨਿਟ (EIU) ਵਲੋਂ ਜਾਰੀ ਕੀਤੀ ਗਈ ਰੈਂਕਿੰਗ ਮਤਾਬਕ, ਤੇਲ ਅਵਿਵ ਰਹਿਣ ਲਈ ਦੁਨੀਆ ਦਾ ਸਭ ਤੋਂ ਮਹਿੰਗਾ ਸ਼ਹਿਰ ਹੈ।
Israeli City: ਇਕਨਾਮਿਸਟ ਇੰਟੈਲੀਜੈਂਸ ਯੂਨਿਟ (EIU) ਵਲੋਂ ਜਾਰੀ ਕੀਤੀ ਗਈ ਰੈਂਕਿੰਗ ਮੁਤਾਬਕ, ਤੇਲ ਅਵਿਵ ਰਹਿਣ ਲਈ ਦੁਨੀਆ ਦਾ ਸਭ ਤੋਂ ਮਹਿੰਗਾ ਸ਼ਹਿਰ ਹੈ। ਜਾਰੀ ਰਿਪੋਰਟ ਮੁਤਾਬਕ ਤੇਲ ਅਵੀਵ 2020 ਦੀ ਰਿਪੋਰਟ ਦੇ ਮੁਕਾਬਲੇ ਪੰਜ ਸਥਾਨ ਉੱਪਰ ਚੜ੍ਹ ਗਿਆ ਹੈ। ਧਿਆਨ ਯੋਗ ਹੈ ਕਿ ਪਿਛਲੇ ਸਾਲ ਦੀ ਰਿਪੋਰਟ ਮੁਤਾਬਕ ਪੈਰਿਸ, ਹਾਂਗਕਾਂਗ ਅਤੇ ਜ਼ਿਊਰਿਖ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਸੀ।
2021 ਦੀ ਰਿਪੋਰਟ ਵਿੱਚ ਪੈਰਿਸ ਅਤੇ ਸਿੰਗਾਪੁਰ ਸਾਂਝੇ ਤੌਰ 'ਤੇ ਦੂਜੇ ਨੰਬਰ 'ਤੇ ਹਨ, ਇਸ ਤੋਂ ਬਾਅਦ ਜ਼ਿਊਰਿਖ ਅਤੇ ਹਾਂਗਕਾਂਗ ਹਨ। ਦੂਜੇ ਪਾਸੇ ਇਸ ਸੂਚੀ ਵਿੱਚ ਨਿਊਯਾਰਕ ਨੂੰ ਛੇਵਾਂ ਅਤੇ ਜੇਨੇਵਾ ਨੂੰ ਸੱਤਵਾਂ ਸਥਾਨ ਮਿਲਿਆ ਹੈ।
ਇਜ਼ਰਾਈਲੀ ਮੁਦਰਾ ਇਸ ਸਾਲ ਡਾਲਰ ਦੇ ਮੁਕਾਬਲੇ ਵਧੀ ਹੈ। ਇਹ ਸ਼ਹਿਰ ਇਜ਼ਰਾਈਲੀ ਸ਼ੈਕਲ ਦੀ ਮਜ਼ਬੂਤੀ ਦੇ ਨਾਲ-ਨਾਲ ਆਵਾਜਾਈ ਅਤੇ ਕਰਿਆਨੇ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਦਰਜਾਬੰਦੀ ਵਿੱਚ ਪਹਿਲੇ ਸਥਾਨ 'ਤੇ ਆਇਆ ਹੈ। ਜਦੋਂ ਕਿ ਇਸ ਸਾਲ ਦੇ ਅੰਕੜੇ ਅਗਸਤ ਅਤੇ ਸਤੰਬਰ ਵਿੱਚ ਇਕੱਠੇ ਕੀਤੇ ਗਏ ਸੀਨ, ਜਦੋਂ ਦੁਨੀਆ ਭਰ ਵਿੱਚ ਪ੍ਰਚੂਨ ਵਸਤਾਂ ਅਤੇ ਰੋਜ਼ਾਨਾ ਵਰਤੋਂ ਦੀਆਂ ਵਸਤੂਆਂ ਦੀਆਂ ਕੀਮਤਾਂ ਵਿੱਚ ਵਾਧਾ ਦੇਖਿਆ ਗਿਆ ਸੀ। ਸਥਾਨਕ ਕੀਮਤਾਂ ਵਿੱਚ ਔਸਤਨ 3.5% ਦਾ ਵਾਧਾ ਹੋਇਆ। ਜੋ ਕਿ ਪਿਛਲੇ ਪੰਜ ਸਾਲਾਂ ਵਿੱਚ ਸਭ ਤੋਂ ਤੇਜ਼ੀ ਨਾਲ ਦਰਜ ਕੀਤੀ ਗਈ ਮਹਿੰਗਾਈ ਦਰ ਹੈ।
ਇਸ ਔਸਤ ਮੁਦਰਾਸਫੀਤੀ ਦੇ ਅੰਕੜੇ ਵਿੱਚ ਅਸਾਧਾਰਣ ਤੌਰ 'ਤੇ ਉੱਚੀਆਂ ਦਰਾਂ ਵਾਲੇ ਚਾਰ ਸ਼ਹਿਰ ਕਰਾਕਸ, ਦਮਿਸ਼ਕ, ਬਿਊਨਸ ਆਇਰਸ ਅਤੇ ਤਹਿਰਾਨ ਸ਼ਾਮਲ ਨਹੀਂ ਹਨ। EIU ਦੀ ਉਪਾਸਨਾ ਦੱਤ ਮੁਤਾਬਕ, ਕੋਰੋਨਵਾਇਰਸ ਮਹਾਂਮਾਰੀ ਕਾਰਨ ਸਮਾਜਿਕ ਪਾਬੰਦੀਆਂ ਨੇ 'ਵਸਤਾਂ' ਦੀ ਸਪਲਾਈ ਵਿੱਚ ਵਿਘਨ ਪਾਇਆ ਸੀ, ਜਿਸਦੀ ਕਮੀ ਨੇ ਕੀਮਤਾਂ ਨੂੰ ਵਧਾ ਦਿੱਤਾ ਹੈ। ਪੈਟਰੋਲ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਇਆ ਹੈ।
ਇਸ ਦੇ ਨਾਲ ਹੀ ਸੀਰੀਆ ਦੀ ਰਾਜਧਾਨੀ ਦਮਿਸ਼ਕ ਅਜੇ ਵੀ ਸੂਚੀ 'ਚ ਦੁਨੀਆ ਦਾ ਸਭ ਤੋਂ ਸਸਤਾ ਸ਼ਹਿਰ ਬਣਿਆ ਹੋਇਆ ਹੈ। ਇਸ ਦਾ ਕਾਰਨ ਸੀਰੀਆ ਵਿੱਚ ਚੱਲ ਰਿਹਾ ਘਰੇਲੂ ਯੁੱਧ ਹੈ। ਦੂਜੇ ਪਾਸੇ ਲੀਬੀਆ ਦਾ ਤ੍ਰਿਪੋਲੀ ਦੁਨੀਆ ਦਾ ਦੂਜਾ ਸਭ ਤੋਂ ਸਸਤਾ ਸ਼ਹਿਰ ਹੈ, ਜੋ ਪਿਛਲੇ ਕਈ ਸਾਲਾਂ ਤੋਂ ਸਿਆਸੀ ਤੌਰ 'ਤੇ ਅਸਥਿਰ ਹੈ।
ਇਹ ਵੀ ਪੜ੍ਹੋ: Pakistan News: ਪਾਕਿਸਤਾਨ ਨੇ ਭਾਰਤੀ ਸ਼ਰਧਾਲੂਆਂ ਨੂੰ ਜਾਰੀ ਕੀਤਾ ਵੀਜ਼ਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin