Mice Afraid of Bananas: ਚੂਹਿਆਂ ਦਾ ਸਭ ਤੋਂ ਵੱਡਾ ਦੁਸ਼ਮਣ ਬਿੱਲੀਆਂ ਨਹੀਂ ਸਗੋਂ ਕੇਲਾ, ਆਖਰ ਕੇਲਿਆਂ ਤੋਂ ਦੂਰ ਕਿਉਂ ਦੌੜਦੇ ਚੂਹੇ?
Why Are Mice Afraid of Bananas: ਚੂਹੇ ਤੁਹਾਨੂੰ ਹਰ ਘਰ 'ਚ ਅਕਸਰ ਮਿਲ ਜਾਂਦੇ ਹਨ। ਘਰ 'ਚੋਂ ਚੂਹਿਆਂ ਨੂੰ ਭਜਾਉਣ ਲਈ ਲੋਕ ਬਹੁਤ ਕੁਝ ਕਰਦੇ। ਕਈ ਤਰ੍ਹਾਂ ਦੀਆਂ ਦਵਾਈਆਂ ਤੇ ਜਾਲ ਵਿਛਾਉਂਦੇ ਹਨ, ਪਰ ਫਿਰ ਵੀ ਚੂਹੇ ਘਰੋਂ ਨਿਕਲਣ ਦਾ ਨਾਂ...
Why Are Mice Afraid of Bananas: ਚੂਹੇ ਤੁਹਾਨੂੰ ਹਰ ਘਰ 'ਚ ਅਕਸਰ ਮਿਲ ਜਾਂਦੇ ਹਨ। ਘਰ 'ਚੋਂ ਚੂਹਿਆਂ ਨੂੰ ਭਜਾਉਣ ਲਈ ਲੋਕ ਬਹੁਤ ਕੁਝ ਕਰਦੇ। ਕਈ ਤਰ੍ਹਾਂ ਦੀਆਂ ਦਵਾਈਆਂ ਤੇ ਜਾਲ ਵਿਛਾਉਂਦੇ ਹਨ, ਪਰ ਫਿਰ ਵੀ ਚੂਹੇ ਘਰੋਂ ਨਿਕਲਣ ਦਾ ਨਾਂ ਨਹੀਂ ਲੈਂਦੇ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਚੂਹਿਆਂ ਦਾ ਸਭ ਤੋਂ ਵੱਡਾ ਦੁਸ਼ਮਣ ਕੇਲਾ ਹੈ ਸਗੋਂ ਬਿੱਲੀ ਜਾਂ ਕੁੱਤਾ ਨਹੀਂ।
ਕੇਲੇ ਤੋਂ ਕਿਉਂ ਡਰਦੇ ਚੂਹੇ?- ਖੋਜ ਮੁਤਾਬਕ ਕੇਲੇ ਦੀ ਖੁਸ਼ਬੂ ਚੂਹਿਆਂ 'ਚ ਤਣਾਅ ਪੈਦਾ ਕਰਦੀ ਹੈ। ਮਾਂਟਰੀਅਲ, ਕਿਊਬਿਕ 'ਚ ਮੈਕਗਿਲ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਖੋਜ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਚੂਹਿਆਂ ਵਿੱਚ ਤਣਾਅ ਦੇ ਹਾਰਮੋਨ ਦਾ ਪਤਾ ਲਗਾਇਆ ਹੈ। ਅਜਿਹਾ ਉਦੋਂ ਹੋਇਆ ਜਦੋਂ ਉਹ ਗਰਭਵਤੀ ਜਾਂ ਦੁੱਧ ਚੁੰਘਾਉਣ ਵਾਲੇ ਚੂਹਿਆਂ ਦੇ ਨੇੜੇ ਸਨ। ਵਿਗਿਆਨੀਆਂ ਨੇ ਖੋਜ 'ਚ ਪਾਇਆ ਕਿ ਚੂਹਿਆਂ ਦੇ ਪੇਸ਼ਾਬ 'ਚ ਐਨ-ਪੈਂਟਾਇਲ ਐਸੀਟੇਟ ਨਾਂ ਦੇ ਮਿਸ਼ਰਣ ਕਾਰਨ ਚੂਹਿਆਂ 'ਚ ਹਾਰਮੋਨਲ ਬਦਲਾਅ ਸ਼ੁਰੂ ਹੋ ਜਾਂਦੇ ਹਨ। ਇਸ ਮਿਸ਼ਰਣ ਦਾ ਕਾਰਨ ਕੇਲੇ ਦੀ ਇੱਕ ਵਿਸ਼ੇਸ਼ ਖੁਸ਼ਬੂ ਹੁੰਦੀ ਹੈ।
ਸਾਇੰਸ ਐਡਵਾਂਸਿਸ ਜਰਨਲ 'ਚ ਪ੍ਰਕਾਸ਼ਿਤ ਖੋਜ ਦੇ ਸੀਨੀਅਰ ਲੇਖਕ ਜੈਫਰੀ ਮੋਗਿਲ ਦਾ ਕਹਿਣਾ ਹੈ ਕਿ ਇਹ ਸਾਡੇ ਲਈ ਹੈਰਾਨੀ ਵਾਲੀ ਗੱਲ ਸੀ, ਕਿਉਂਕਿ ਅਸੀਂ ਅਸਲ 'ਚ ਇਸ ਦੀ ਤਲਾਸ਼ ਨਹੀਂ ਕਰ ਰਹੇ ਸੀ, ਇਹ ਸਾਡੇ ਕੋਲ ਅਚਾਨਕ ਆ ਗਿਆ। ਇੱਕ ਹੋਰ ਪ੍ਰਯੋਗ ਲਈ ਅਸੀਂ ਆਪਣੀ ਲੈਬ 'ਚ ਗਰਭਵਤੀ ਚੂਹੀਆਂ ਸਨ ਤੇ ਸਾਡੇ ਇੱਕ ਵਿਦਿਆਰਥੀ ਨੇ ਦੇਖਿਆ ਕਿ ਚੂਹਿਆਂ ਨੇ ਅਜੀਬ ਵਿਹਾਰ ਕਰਨਾ ਸ਼ੁਰੂ ਕਰ ਦਿੱਤਾ ਸੀ।
ਖੋਜਕਰਤਾਵਾਂ ਨੇ ਲਿਖਿਆ ਕਿ ਨਰ ਚੂਹੇ, ਖ਼ਾਸ ਤੌਰ 'ਤੇ ਉਹ ਜੋ ਵਰਜਿਨ ਹੁੰਦੇ ਹਨ, ਆਪਣੀ ਜੈਨੇਟਿਕ ਫਿਟਨੈਸ ਨੂੰ ਅੱਗੇ ਵਧਾਉਣ ਲਈ ਭਰੂਣ ਹੱਤਿਆ ਵਰਗੇ ਹਮਲੇ 'ਚ ਸ਼ਾਮਲ ਹੋਣ ਲਈ ਜਾਣੇ ਜਾਂਦੇ ਹਨ। ਗਰਭਵਤੀ ਤੇ ਦੁੱਧ ਚੁੰਘਾਉਣ ਵਾਲੇ ਚੂਹੇ ਆਪਣੇ ਬੱਚਿਆਂ ਨੂੰ ਇਨ੍ਹਾਂ ਸੰਭਾਵੀ ਸ਼ਿਕਾਰੀਆਂ ਤੋਂ ਬਚਾਉਣ ਲਈ ਆਪਣੇ ਸਰੀਰ ਵਿੱਚੋਂ ਰਸਾਇਣ ਕੱਢਦੇ ਹਨ। ਇਸ ਦੇ ਜ਼ਰੀਏ ਉਹ ਚੂਹਿਆਂ ਨੂੰ ਆਪਣੇ ਤੋਂ ਦੂਰ ਰਹਿਣ ਦਾ ਸੰਦੇਸ਼ ਦਿੰਦੇ ਹਨ।
ਇਹ ਵੀ ਪੜ੍ਹੋ: Milk Price: ਕੀ ਤੁਸੀਂ ਜਾਣਦੇ ਹੋ ਕਿਸ ਪਸ਼ੂ ਦਾ ਹੁੰਦਾ ਸਭ ਤੋਂ ਮਹਿੰਗਾ ਦੁੱਧ? ਆਖਰ ਕਿਉਂ ਵਿਕ ਰਿਹਾ 13 ਹਜ਼ਾਰ ਰੁਪਏ ਲੀਟਰ
ਇਹ ਦੇਖਣ ਤੋਂ ਬਾਅਦ ਕਿ ਚੂਹਿਆਂ ਦੇ ਪੇਸ਼ਾਬ ਵਿਚਲੇ ਰਸਾਇਣਾਂ ਨੇ ਚੂਹਿਆਂ 'ਚ ਤਣਾਅ ਦੇ ਪੱਧਰ ਨੂੰ ਵਧਾਇਆ ਹੈ, ਖੋਜਕਰਤਾਵਾਂ ਨੇ ਸੋਚਿਆ ਕਿ ਜੇ ਕੈਮੀਕਲ ਕਿਤੇ ਹੋਰ ਤੋਂ ਆਉਣ ਤਾਂ ਕੀ ਚੂਹੇ ਇਸੇ ਤਰ੍ਹਾਂ ਦਾ ਵਿਵਹਾਰ ਕਰਨਗੇ। ਖੋਜਕਰਤਾ ਕੇਲੇ ਦਾ ਤੇਲ ਲਿਆਏ ਅਤੇ ਇਸ ਨੂੰ ਰੂੰ 'ਤੇ ਲਗਾਇਆ। ਇਸ ਰੂੰ ਨੂੰ ਉਨ੍ਹਾਂ ਨੇ ਚੂਹਿਆਂ ਦੇ ਪਿੰਜਰੇ 'ਚ ਰੱਖ ਦਿੱਤਾ। ਇਸ ਦੀ ਖੁਸ਼ਬੂ ਨੇ ਚੂਹਿਆਂ 'ਚ ਉਸੇ ਤਰ੍ਹਾਂ ਤਣਾਅ ਦਾ ਪੱਧਰ ਵਧਿਆ, ਜਿਵੇਂ ਪੇਸ਼ਾਬ ਕਾਰਨ ਵਧਿਆ ਸੀ।
ਇਹ ਵੀ ਪੜ੍ਹੋ: Curry Leaves: ਕੜੀ ਪੱਤਾ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ, ਵਾਲਾਂ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਦਾ ਹੈ, ਇਸ ਤਰ੍ਹਾਂ ਕਰੋ ਵਰਤੋ