Rich Dogs : ਇੱਥੋਂ ਦੇ ਕੁੱਤੇ ਵੀ ਨੇ ਕਰੋੜਪਤੀ, ਚੰਗਾ ਖਾਣੇ ਤੋਂ ਲੈਕੇ ਆਪਣੀ ਜ਼ਮੀਨ ਤੱਕ ਇਹ ਖਾਸ ਸਹੂਲਤਾਂ ਹਨ ਕੁੱਤਿਆਂ ਕੋਲ
ਇਹ ਅਨੋਖੀ ਕਹਾਣੀ ਗੁਜਰਾਤ ਦੇ ਬਨਾਸਕਾਂਠਾ ਜ਼ਿਲ੍ਹੇ ਦੇ ਪਾਲਨਪੁਰ ਤਾਲੁਕਾ ਦੇ ਕੁਸਕਲ ਪਿੰਡ ਦੀ ਹੈ। ਇਸ ਪਿੰਡ ਵਿੱਚ ਆਵਾਰਾ ਕੁੱਤਿਆਂ ਨੂੰ ਲੈ ਕੇ ਇੱਕ ਪਰੰਪਰਾ ਕਾਇਮ ਹੈ, ਜੋ ਉੱਥੋਂ ਦੇ ਕੁੱਤਿਆਂ ਨੂੰ ਆਲੀਸ਼ਾਨ ਜੀਵਨ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ 'ਕਰੋੜਪਤੀ' ਵੀ ਬਣਾ ਦਿੰਦੀ ਹੈ।
Gujrat : ਪੁਰਾਣੇ ਸਮਿਆਂ ਤੋਂ ਹੀ ਕੁੱਤਾ ਇਨਸਾਨ ਦਾ ਵਫ਼ਾਦਾਰ ਸਾਥੀ ਰਿਹਾ ਹੈ ਪਰ ਕੀ ਤੁਸੀਂ ਕਦੇ ਸੁਣਿਆ ਹੈ ਕਿ ਕਿਸੇ ਦਾ ਕੁੱਤਾ ਕਰੋੜਪਤੀ ਹੋਵੇ। ਸੁਣਨ 'ਚ ਥੋੜਾ ਅਜੀਬ ਲੱਗਦਾ ਹੈ ਪਰ ਇਹ ਗੱਲ ਸੱਚ ਹੈ। ਇਹ ਅਨੋਖੀ ਕਹਾਣੀ ਗੁਜਰਾਤ ਦੇ ਬਨਾਸਕਾਂਠਾ ਜ਼ਿਲ੍ਹੇ ਦੇ ਪਾਲਨਪੁਰ ਤਾਲੁਕਾ ਦੇ ਕੁਸਕਲ ਪਿੰਡ ਦੀ ਹੈ। ਇਸ ਪਿੰਡ ਵਿੱਚ ਆਵਾਰਾ ਕੁੱਤਿਆਂ ਨੂੰ ਲੈ ਕੇ ਇੱਕ ਪਰੰਪਰਾ ਕਾਇਮ ਹੈ, ਜੋ ਉੱਥੋਂ ਦੇ ਕੁੱਤਿਆਂ ਨੂੰ ਆਲੀਸ਼ਾਨ ਜੀਵਨ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ 'ਕਰੋੜਪਤੀ' ਵੀ ਬਣਾ ਦਿੰਦੀ ਹੈ।
ਇੰਝ ਸ਼ੁਰੂ ਹੋਈ ਕੁੱਤਿਆਂ ਲਈ ਵਿਲੱਖਣ ਪਰੰਪਰਾ ਦੀ ਪਹਿਲ
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁਰਖਿਆਂ ਨੇ ਪਿੰਡ ਦੇ ਆਵਾਰਾ ਕੁੱਤਿਆਂ ਲਈ ਨਿਵੇਕਲੀ ਪਰੰਪਰਾ ਦੀ ਸ਼ੁਰੂਆਤ ਕਰਦਿਆਂ ਕੁੱਤਿਆਂ ਲਈ 20 ਵਿੱਘੇ ਵਾਹੀਯੋਗ ਜ਼ਮੀਨ ਅਲਾਟ ਕੀਤੀ ਸੀ। ਅੱਜ ਆਵਾਰਾ ਕੁੱਤਿਆਂ ਨੂੰ ਮਿਲੀ ਜ਼ਮੀਨ ਦੀ ਅੰਦਾਜ਼ਨ ਬਾਜ਼ਾਰੀ ਕੀਮਤ 5 ਕਰੋੜ ਰੁਪਏ ਤੋਂ ਵੱਧ ਹੈ। ਹਾਲਾਂਕਿ, ਤਕਨੀਕੀ ਤੌਰ 'ਤੇ ਜ਼ਮੀਨ ਕੁੱਤੇ ਦੇ ਨਾਮ 'ਤੇ ਨਹੀਂ ਹੋ ਸਕਦੀ, ਇਸ ਲਈ ਜ਼ਮੀਨ ਦੀ ਸਾਰੀ ਆਮਦਨ ਕੁੱਤਿਆਂ ਲਈ ਅਲੱਗ ਰੱਖੀ ਜਾਂਦੀ ਹੈ।
ਇੱਕ ਰਿਪੋਰਟ ਵਿੱਚ ਇਹ ਵੀ ਦਾਅਵਾ ਕੀਤਾ ਹੈ ਕਿ ਪਿੰਡ ਵਾਸੀ ਇਸ ਗੱਲ ਦਾ ਖਾਸ ਖਿਆਲ ਰੱਖਦੇ ਹਨ ਕਿ ਇਸ ਇਲਾਕੇ ਵਿੱਚ ਇੱਕ ਵੀ ਕੁੱਤਾ ਭੁੱਖਾ ਨਾ ਰਹੇ। ਇਲਾਕੇ ਵਿੱਚ ਕਰੀਬ 150 ਕੁੱਤੇ ਹਨ। ਉਨ੍ਹਾਂ ਨੂੰ ਹਲਵਾ ਅਤੇ ਲੱਡੂ ਵਰਗੀਆਂ ਮਠਿਆਈਆਂ ਵੀ ਖੁਆਈਆਂ ਜਾਂਦੀਆਂ ਹਨ। ਪਿੰਡ ਦਾ ਹਰ ਘਰ ਕੁੱਤਿਆਂ ਲਈ ਰੋਜ਼ਾਨਾ 10 ਕਿਲੋ ਬਾਜਰੇ ਦੀ ਰੋਟੀ ਬਣਾਉਂਦਾ ਹੈ।
ਜ਼ਮੀਨ ਦੀ ਸਾਰੀ ਆਮਦਨ ਕੁੱਤਿਆਂ 'ਤੇ ਖਰਚ ਹੁੰਦੀ ਹੈ
ਮੀਡੀਆ ਰਿਪੋਰਟਾਂ ਵਿੱਚ ਇੱਕ ਪਿੰਡ ਵਾਸੀ ਨੇ ਦੱਸਿਆ ਕਿ "ਆਜ਼ਾਦੀ ਤੋਂ ਪਹਿਲਾਂ, ਪਾਲਨਪੁਰ ਵਿੱਚ ਨਵਾਬਾਂ ਦਾ ਰਾਜ ਸੀ ਅਤੇ ਸ਼ਾਸਕ ਨੇ ਜ਼ਮੀਨ ਦਾ ਕੁਝ ਹਿੱਸਾ ਪਿੰਡ ਵਾਸੀਆਂ ਨੂੰ ਦਿੱਤਾ ਸੀ। ਪਿੰਡ ਵਾਸੀਆਂ ਨੇ ਆਵਾਰਾ ਕੁੱਤਿਆਂ ਦੀ ਭਲਾਈ ਬਾਰੇ ਸੋਚਦਿਆਂ ਕੁੱਤਿਆਂ ਲਈ 20 ਵਿੱਘੇ ਵਾਹੀਯੋਗ ਜ਼ਮੀਨ ਅਲਾਟ ਕੀਤੀ ਸੀ। ਇਸ ਜ਼ਮੀਨ ਤੋਂ ਹੋਣ ਵਾਲੀ ਆਮਦਨ ਵੀ ਕੁੱਤਿਆਂ ’ਤੇ ਖਰਚ ਕੀਤੀ ਜਾਂਦੀ ਹੈ। ਪਿੰਡ ਵਾਸੀ ਅੱਜ ਵੀ ਆਪਣੇ ਪੁਰਖਿਆਂ ਵੱਲੋਂ ਬਣਾਈ ਇਸ ਪਰੰਪਰਾ ਦੀ ਚੰਗੀ ਤਰ੍ਹਾਂ ਪਾਲਣਾ ਕਰ ਰਹੇ ਹਨ।
ਵਿਸ਼ੇਸ਼ ਭਾਂਡਿਆਂ ਵਿੱਚ ਭੋਜਨ ਪਰੋਸਿਆ ਜਾਂਦਾ ਹੈ
ਪਿੰਡ ਵਾਸੀਆਂ ਨੇ ਕੁੱਤਿਆਂ ਦੇ ਖਾਣ ਲਈ ਵਿਸ਼ੇਸ਼ ਉੱਚੀ ਥਾਂ ਬਣਾਈ ਹੈ ਜਿੱਥੇ ਉਨ੍ਹਾਂ ਨੂੰ ਖਾਣਾ ਪਰੋਸਿਆ ਜਾਂਦਾ ਹੈ। ਇਸ ਦੇ ਨਾਲ ਹੀ ਪਿੰਡ ਵਿੱਚ ਜਾਨਵਰਾਂ ਲਈ ਭੋਜਨ ਤਿਆਰ ਕਰਨ ਅਤੇ ਪਰੋਸਣ ਲਈ ਵਿਸ਼ੇਸ਼ ਭਾਂਡਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਰਿਪੋਰਟਾਂ ਵਿੱਚ, ਇੱਕ ਹੋਰ ਪਿੰਡ ਵਾਸੀ ਨੇ ਕਿਹਾ ਕਿ “ਪਿੰਡ ਦਾ ਹਰ ਵਿਅਕਤੀ ਇਸ ਗੱਲ ਦਾ ਧਿਆਨ ਰੱਖਦਾ ਹੈ ਕਿ ਸਾਰੇ ਆਵਾਰਾ ਕੁੱਤਿਆਂ ਨੂੰ ਕਾਫ਼ੀ ਸਿਹਤਮੰਦ ਭੋਜਨ ਮਿਲੇ। ਪਿੰਡ ਦਾ ਹਰ ਘਰ ਵਾਤਾਵਰਣ ਨੂੰ ਜਾਨਵਰਾਂ ਦੇ ਅਨੁਕੂਲ ਬਣਾਉਣ ਲਈ ਇਸ ਯਤਨ ਵਿੱਚ ਸ਼ਾਮਲ ਹੁੰਦਾ ਹੈ।"