ਜਿਸ ਸ਼ਖ਼ਸ ਨੇ ਚਿਹਰੇ 'ਤੇ ਸੁੱਟਿਆ ਸੀ ਤੇਜ਼ਾਬ ਕੁੜੀ ਉਸੇ ਨਾਲ ਕਰ ਲਿਆ ਵਿਆਹ
ਡੇਲੀ ਮੇਲ 'ਚ ਛਪੀ ਖਬਰ ਮੁਤਾਬਕ ਕਾਸਿਮ 'ਤੇ ਐਸਿਡ ਸਾਲ 2019 ‘ਚ ਸੁੱਟਿਆ ਸੀ। ਦੋਵੇਂ ਹੀ ਰਿਲੇਸ਼ਨਸ਼ਿਪ 'ਚ ਸੀ ਜਿਵੇਂ ਹੀ ਦੋਵਾਂ 'ਚ ਫੁੱਟ ਪਈ ਇਸ ਤੋਂ ਬਾਅਦ ਬੇਰਫਿਨ ਨੇ ਉਸ 'ਤੇ ਐਸਿਡ ਸੁੱਟ ਦਿੱਤਾ।
Acid Survivor Love Marriage: ਤੁਰਕੀ (Turkey) ਦੀ ਰਹਿਣ ਵਾਲੀ 20 ਸਾਲ ਦੀ ਇਕ ਕੁੜੀ ਨੇ ਦਰਿਆਦਲੀ ਦਿਖਾਉਂਦੇ ਹੋਏ ਉਸੇ ਸ਼ਖਸ ਨਾਲ ਵਿਆਹ ਕਰ ਲਿਆ। ਜਿਸ ਨੇ ਉਸ ਦੇ ਮੂੰਹ 'ਤੇ ਐਸਿਡ ਸੁੱਟਿਆ ਸੀ। ਹਾਦਸੇ ਤੋਂ ਬਾਅਦ 20 ਸਾਲ ਦੀ ਕੁੜੀ ਨੂੰ ਹੁਣ ਸਿਰਫ 30 ਫੀਸਦੀ ਦਿਖਾਈ ਦਿੰਦਾ ਹੈ। ਇਸ ਕੁੜੀ ਦੀ ਲੋਕ ਸੋਸ਼ਲ ਮੀਡੀਆ 'ਤੇ ਆਲੋਚਨਾ ਕਰ ਰਹੇ ਹਨ।
ਉਸ ਨੇ ਕਿਹਾ ਕਿ ਉਸ ਨੂੰ ਅਜਿਹਾ ਨਹੀਂ ਕਰਨਾ ਚਾਹੀਦੀ ਸੀ। ਕੁੜੀ ਦਾ ਨਾਂ ਬੇਰਫਿਨ ਓਜੇਕ (Berfin Ozek) ਹੈ। ਜਿਸ ਵਿਅਕਤੀ ਨੇ ਉਸ ਨਾਲ ਵਿਆਹ ਕੀਤਾ ਹੈ ਉਸ ਦਾ ਨਾਂ ਕਾਮਿਸ ਓਜਨ ਸੈਲਟੀ ਹੈ।
ਡੇਲੀ ਮੇਲ 'ਚ ਛਪੀ ਖਬਰ ਮੁਤਾਬਕ ਕਾਸਿਮ 'ਤੇ ਐਸਿਡ ਸਾਲ 2019 ‘ਚ ਸੁੱਟਿਆ ਸੀ। ਦੋਵੇਂ ਹੀ ਰਿਲੇਸ਼ਨਸ਼ਿਪ 'ਚ ਸੀ ਜਿਵੇਂ ਹੀ ਦੋਵਾਂ 'ਚ ਫੁੱਟ ਪਈ ਇਸ ਤੋਂ ਬਾਅਦ ਬੇਰਫਿਨ ਨੇ ਉਸ 'ਤੇ ਐਸਿਡ ਸੁੱਟ ਦਿੱਤਾ। ਇਸ ਮਾਮਲੇ 'ਚ ਨੌਜਵਾਨ ਨੂੰ 13 ਸਾਲ 6 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ ਪਰ ਕਾਨੂੰਨ 'ਚ ਬਦਲਾਅ ਕਾਰਨ ਉਹ ਜੇਲ੍ਹ 'ਚੋਂ ਛੁੱਟ ਗਿਆ। ਦਰਅਸਲ ਕਾਸਿਮ ਨੂੰ ਹਾਲ 'ਚ ਕੋਵਿਡ ਨਿਯਮਾਂ 'ਚ ਬਦਲਾਅ ਕਾਰਨ ਜੇਲ੍ਹ ਤੋਂ ਜਲਦ ਰਿਹਾਅ ਕਰ ਦਿੱਤਾ ਗਿਆ।
ਕਾਸਿਮ ਨੇ ਤੇਜ਼ਾਬ ਹਮਲੇ ਤੋਂ ਪਹਿਲਾਂ ਲੜਕੀ ਨੂੰ ਕਿਹਾ ਸੀ, 'ਜੇਕਰ ਉਹ ਉਸਦੀ ਨਹੀਂ ਹੋ ਸਕਦੀ, ਤਾਂ ਇਹ ਕਿਸੇ ਦੀ ਨਹੀਂ ਹੋ ਸਕਦੀ'। ਇਸ ਹਾਦਸੇ ਤੋਂ ਬਾਅਦ ਜਦੋਂ ਲੜਕੀ ਨੂੰ ਹੋਸ਼ ਆਇਆ ਤਾਂ ਉਸ ਨੇ ਆਪਣੀ ਆਪਬੀਤੀ ਸੁਣਾਈ। ਜਿਸ ਤੋਂ ਬਾਅਦ ਉਸ ਦੇ ਬੁਆਏਫ੍ਰੈਂਡ ਨੂੰ ਸਜ਼ਾ ਮਿਲੀ। ਇਸ ਤੋਂ ਬਾਅਦ ਦੋਸ਼ੀ ਦੀ ਗ੍ਰਿਫਤਾਰੀ ਹੋਈ ਪਰ ਬਾਅਦ 'ਚ ਉਸ ਦੇ ਬੁਆਏਫ੍ਰੈਂਡ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਉਸ ਨੇ ਲਗਾਤਾਰ ਉਸ ਤੋਂ ਮਾਫੀ ਮੰਗੀ। ਕਈ ਮੈਸੇਜ ਕੀਤਾ ਇਸ ਤੋਂ ਬਾਅਦ ਬੇਰਫਿਨ ਨੇ ਇਸ ਮਾਮਲੇ 'ਚ ਸ਼ਿਕਾਇਤ ਵਾਪਸ ਲੈ ਲਈ।
ਪਿਤਾ ਨੂੰ ਵਿਆਹ ਬਾਰੇ ਜਾਣਕਾਰੀ ਨਹੀਂ
ਬੇਰਫਿਨ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ। ਅਸੀਂ ਸਾਲਾਂ ਤਕ ਇਸ ਮਾਮਲੇ 'ਚ ਕਾਨੂੰਨੀ ਲੜਾਈ ਲੜੀ ਪਰ ਹੁਣ ਸਭ ਬਰਬਾਦ ਹੋ ਗਿਆ ਹੈ। ਹਾਲਾਂਕਿ ਕੁੜੀ ਦੀ ਇਸ ਫੈਸਲੇ ਦੀ ਸੋਸ਼ਲ ਮੀਡੀਆ 'ਤੇ ਬਹੁਤ ਆਲੋਚਨਾ ਹੋ ਰਹੀ ਹੈ।
ਇਹ ਵੀ ਪੜ੍ਹੋ : Omicron ਓਮੀਕਰੋਨ ਦੇ ਖਤਰੇ 'ਚ ਹਿਮਾਚਲ ਪ੍ਰਦੇਸ਼ 'ਚ 31 ਦਸੰਬਰ ਤਕ ਨਹੀਂ ਲੱਗਣਗੀਆਂ ਬੰਦਿਸ਼ਾਂ, ਜਾਣੋ ਵਜ੍ਹਾ
https://play.google.com/store/apps/details?id=com.winit.starnews.hin