ਪੜਚੋਲ ਕਰੋ

ਬੇਟੀ ਦੇ ਜਨਮ 'ਤੇ ਰੁੱਖ ਲਾਉਂਦੇ ਨੇ ਇਸ ਪਿੰਡ ਦੇ ਲੋਕ

ਅਕਸਰ ਹਰ ਮੌਸਮ ਵਿੱਚ ਪਿੰਡ ਵਿੱਚ ਕੋਈ ਨਾ ਕੋਈ ਫ਼ਲ ਜ਼ਰੂਰ ਮਿਲਦਾ ਹੈ। ਇਸ ਕਾਰਨ ਪਿੰਡ ਵਿੱਚ ਚਿੜੀਆਂ ਦੀ ਚਹਿਚਹਾਹਟ ਅਤੇ ਕਾਵਾਂ ਦੀ ਕਾਂ-ਕਾਂ ਸਦਾ ਬਣੀ ਰਹਿੰਦੀ ਹੈ। ਪਿੰਡ ਦੇ ਵਿਚਾਲੇ ਬੋਹੜ ਦਾ ਇੱਕ ਵਿਸ਼ਾਲ ਰੁੱਖ ਵੀ ਹੈ।

ਚੰਡੀਗੜ੍ਹ: ਕੰਨਿਆ ਭਰੂਣ ਹੱਤਿਆ ਲਈ ਬਿਹਾਰ ਵੀ ਬਦਨਾਮ ਰਿਹਾ ਹੈ। ਪਰੰਤੂ ਉਸੇ ਬਿਹਾਰ ਦੇ ਧਰਹਰਾ ਪਿੰਡ ਵਿੱਚ ਬੇਟੀ ਅਤੇ ਰੁੱਖ ਲਈ ਇੱਕ ਅਜਿਹਾ ਕਾਰਜ ਹੋ ਰਿਹਾ ਹੈ, ਜਿਸ ਦੀ ਚਰਚਾ ਪੂਰੇ ਦੇਸ਼ ਵਿੱਚ ਹੋਣ ਲੱਗੀ ਹੈ। ਇਹ ਪਿੰਡ ਭਾਗਲਪੁਰ ਜਿਲ੍ਹੇ ਵਿੱਚ ਗੋਪਾਲਪੁਰ ਪ੍ਰਖੰਡ 'ਚ ਵਸਿਆ ਹੋਇਆ ਹੈ। ਨਵਗਛੀਆ ਰੇਲਵੇ ਸਟੇਸ਼ਨ ਤੋਂ ਕਰੀਬ 5 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਇਹ ਪਿੰਡ ਗੰਗਾ ਨਦੀ ਦੇ ਵੀ ਨੇੜੇ ਹੈ। ਲਗਭਗ 500 ਘਰਾਂ ਵਾਲੇ ਇਸ ਪਿੰਡ ਦੇ ਲੋਕ ਬੇਟੀ ਦੇ ਜਨਮ 'ਤੇ ਰੁੱਖ ਲਗਾਉਂਦੇ ਹਨ।

ਲੋਕ ਆਪਣੀ-ਆਪਣੀ ਹੈਸੀਅਤ ਅਨੁਸਾਰ ਰੁੱਖ ਲਾਉਂਦੇ ਹਨ, ਪਰੰਤੂ ਲਾਉਂਦੇ ਸਾਰੇ ਹੀ ਹਨ। ਸਭ ਤੋਂ ਵੱਡੀ ਗੱਲ ਇਹ ਕਿ ਜਿਹਦੇ ਕੋਲ ਰੁੱਖ ਲਾਉਣ ਲਈ ਜ਼ਮੀਨ ਨਹੀਂ ਹੈ, ਉਹ ਪਿੰਡ ਦੀ ਠਾਕੁਰਬਾੜੀ ਦੀ ਜ਼ਮੀਨ ਉੱਤੇ ਰੁੱਖ ਲਾਉਂਦਾ ਹੈ। ਕੋਈ ਗਰੀਬ ਪਰਿਵਾਰ ਆਪਣੀ ਬੇਟੀ ਦੇ ਜਨਮ 'ਤੇ ਇੱਕ ਰੁੱਖ ਤਾਂ ਲਾਉਂਦਾ ਹੀ ਹੈ। ਜਦੋਂਕਿ ਆਰਥਿਕ ਤੌਰ 'ਤੇ ਖੁਸ਼ਹਾਲ ਕੋਈ ਪਰਿਵਾਰ 25 ਰੁੱਖ, ਕੋਈ 30 ਰੁੱਖ ਤੇ ਕੋਈ 50 ਰੁੱਖ ਲਾਉਂਦਾ ਹੈ। ਅੰਬ, ਅਮਰੂਦ, ਲੀਚੀ, ਬੇਲ ਵਰਗੇ ਫ਼ਲਦਾਰ ਰੁੱਖ ਲਗਾਏ ਜਾਂਦੇ ਹਨ, ਤਾਂ ਕੋਈ ਮਹਿੰਗੀ ਲੱਕੜੀ ਵਾਲੇ ਰੁੱਖ ਵੀ ਲਾਉਂਦਾ ਹੈ।

ਰੁੱਖ ਲਾਉਣ ਪਿੱਛੇ ਦੋ ਕਾਰਨ ਹਨ- ਪਹਿਲਾ ਬੇਟੀ ਦੀ ਪੜ੍ਹਾਈ -ਲਿਖਾਈ ਅਤੇ ਵਿਆਹ ਦੇ ਖਰਚ ਦਾ ਪ੍ਰਬੰਧ ਕਰਨਾ ਅਤੇ ਦੂਜਾ ਵਾਤਾਵਰਣ ਨੂੰ ਸੰਤੁਲਿਤ ਰੱਖਣਾ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਬੇਟੀ ਦੀ ਉਚੇਰੀ ਪੜ੍ਹਾਈ ਸ਼ੁਰੂ ਹੁੰਦੀ ਹੈ ਤਦ ਤੱਕ ਉਹਦੇ ਨਾਮ 'ਤੇ ਲਗਾਏ ਰੁੱਖ ਫ਼ਲ ਦੇਣ ਲੱਗਦੇ ਹਨ। ਫ਼ਲ ਵੇਚ ਕੇ ਜਿਹੜੀ ਆਮਦਨੀ ਹੁੰਦੀ ਹੈ ਉਸ ਨਾਲ ਬੇਟੀ ਨੂੰ ਉੱਚੀ ਸਿੱਖਿਆ ਦਿਵਾਉਣ 'ਚ ਕਾਫੀ ਮਦਦ ਮਿਲਦੀ ਹੈ। ਜਦੋਂ ਬੇਟੀ ਵਿਆਹੁਣ ਲਾਇਕ ਹੁੰਦੀ ਹੈ, ਤਦ ਉਹਦੇ ਨਾਮ 'ਤੇ ਲਾਏ ਗਏ ਸ਼ੀਸ਼ਮ (ਟਾਹਲੀ) ਅਤੇ ਸਾਗਵਾਨ ਦੇ ਰੁੱਖਾਂ ਨੂੰ ਕੱਟ ਕੇ ਵੇਚਿਆ ਜਾਂਦਾ ਹੈ।

ਪੁਰਾਣੇ ਰੁੱਖ ਦੀ ਜਗ੍ਹਾ ਨਵੇ ਰੁੱਖ ਲਾਏ ਜਾਂਦੇ ਹਨ। ਇਸ ਤਰ੍ਹਾ ਪਿੰਡ ਵਾਸੀਆਂ ਨੂੰ ਆਪਣੀਆਂ ਧੀਆਂ ਦੀ ਪੜ੍ਹਾਈ ਅਤੇ ਵਿਆਹ ਦੇ ਖਰਚੇ ਲਈ ਅਲਗ ਤੋਂ ਕੁੱਝ ਨਹੀਂ ਸੋਚਣਾ ਪੈਂਦਾ। ਹਰ ਸਾਲ ਵਾਤਾਵਰਣ ਦਿਹਾੜੇ ਮੌਕੇ ਰਾਜ ਦੇ ਮੁੱਖ ਮੰਤਰੀ ਇਸ ਪਿੰਡ ਜਾਂਦੇ ਹਨ ਅਤੇ ਕਿਸੇ ਧੀ ਦੇ ਨਾਮ 'ਤੇ ਰੁੱਖ ਲਾਉਂਦੇ ਹਨ। ਪਿੰਡ ਵਿੱਚ ਧੀ ਦੇ ਜਨਮ 'ਤੇ ਰੁੱਖ ਲਾਉਣ ਦੀ ਪਰੰਪਰਾ ਵਰਿਆਂ ਪੁਰਾਣੀ ਹੈ। ਇਸ ਕਾਰਣ ਇਹ ਪਿੰਡ ਹਰਿਆ-ਭਰਿਆ ਹੈ। ਪਿੰਡ ਦਾ ਖੇਤਰਫ਼ਲ ਲਗਭਗ 1200 ਏਕੜ ਹੈ। ਜਿਹਦੇ ਵਿੱਚੋਂ 400 ਏਕੜ ਜ਼ਮੀਨ 'ਤੇ ਰੁੱਖ ਲੱਗੇ ਹਨ।

ਅਕਸਰ ਹਰ ਮੌਸਮ ਵਿੱਚ ਪਿੰਡ ਵਿੱਚ ਕੋਈ ਨਾ ਕੋਈ ਫ਼ਲ ਜ਼ਰੂਰ ਮਿਲਦਾ ਹੈ। ਇਸ ਕਾਰਨ ਪਿੰਡ ਵਿੱਚ ਚਿੜੀਆਂ ਦੀ ਚਹਿਚਹਾਹਟ ਅਤੇ ਕਾਵਾਂ ਦੀ ਕਾਂ-ਕਾਂ ਸਦਾ ਬਣੀ ਰਹਿੰਦੀ ਹੈ। ਪਿੰਡ ਦੇ ਵਿਚਾਲੇ ਬੋਹੜ ਦਾ ਇੱਕ ਵਿਸ਼ਾਲ ਰੁੱਖ ਵੀ ਹੈ। ਇਸ ਉੱਤੇ ਸਾਲਾਂ ਤੋਂ ਵੱਡੇ ਆਕਾਰ ਵਾਲੇ ਚਮਗਿੱਦੜ ਨਿਵਾਸ ਕਰ ਰਹੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਚਮਗਿੱਦੜ ਕਦੇ ਵੀ ਇੱਥੋਂ ਕਿਤੇ ਹੋਰ ਨਹੀਂ ਜਾਂਦੇ। ਇਹ ਚਮਗਿੱਦੜ ਇਸ ਗੱਲ ਦਾ ਸਬੂਤ ਹਨ ਕਿ ਪਿੰਡ ਵਿੱਚ ਸਾਰੇ ਦਿਨ ਫ਼ਲ-ਫੁੱਲ ਮਿਲਦੇ ਹਨ। ਪਿੰਡ ਵਿੱਚ ਜੈਵਿਕ ਖੇਤੀ ਦਾ ਪ੍ਰਚਲਨ ਵੀ ਖੂਬ ਵਧਿਆ ਹੈ। ਕਈ ਕਿਸਾਨ ਜੈਵਿਕ ਖਾਦ ਤਿਆਰ ਕਰਦੇ ਹਨ ਅਤੇ ਹੋਰਾਂ ਕਿਸਾਨਾਂ ਨੂੰ ਸਸਤੇ ਰੇਟਾਂ 'ਤੇ ਉਪਲਭਧ ਕਰਵਾਉਂਦੇ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਵੱਡੀ ਖ਼ਬਰ ! ਪਾਕਿਸਤਾਨੀ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਪੰਜਾਬ ! ਹੋ ਸਕਦੇ ਨੇ ਲੜੀਵਾਰ ਧਮਾਕੇ, ਖੁਫੀਆ ਏਜੰਸੀਆਂ ਨੇ ਜਾਰੀ ਕੀਤਾ ਅਲਰਟ

ਰਾਮ ਰਹੀਮ ਦੀਆਂ ਵਧੀਆਂ ਮੁਸ਼ਕਿਲਾਂ, 23 ਸਾਲ ਪੁਰਾਣੇ ਮਾਮਲੇ 'ਚ SC ਨੇ ਭੇਜਿਆ ਨੋਟਿਸ, ਜਾਣੋ ਇਸ ਵਾਰ ਕੀ ਮਾਮਲਾ ?

NHAI ਕੋਲ ਸੂਬੇ 'ਚ 15 ਹਾਈਵੇ ਪ੍ਰੋਜੈਕਟਾਂ ਲਈ ਜ਼ਮੀਨ ਦੀ ਘਾਟ,ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇਅ ਦਾ ਰੁਕਿਆ ਕੰਮ, ਜਾਣੋ ਕੀ ਬਣ ਰਿਹਾ ਅੜਿੱਕਾ ?

KYC ਅਪਡੇਟ ਦੇ ਨਾਂ 'ਤੇ ਭੇਜਿਆ ਮੈਸੇਜ, ਫਿਰ ਸਕੈਮਰ ਨੇ ਮਾਰ ਲਈ 13 ਲੱਖ ਰੁਪਏ ਦੀ ਠੱਗੀ, ਭੁੱਲ ਕੇ ਤੁਸੀਂ ਵੀ ਨਾ ਕਰਨਾ ਇਹ ਗਲਤੀ ਨਹੀਂ ਤਾਂ ਹੋ ਜਾਓਗੇ ਕੰਗਾਲ!

ABP Premium

ਵੀਡੀਓਜ਼

SKM | Farmers Protest | ਕਿਉਂ ਨਹੀਂ ਹੁੰਦੇ ਕਿਸਾਨ ਇਕੱਠੇ SKM ਦੇ ਆਗੂ ਨੇ ਕੀਤੇ ਖ਼ੁਲਾਸੇ | DallewalGurmeet Ram Rahim | ਰਾਮ ਰਹੀਮ ਦੀਆਂ ਵਧੀਆਂ ਮੁਸ਼ਕਿਲਾਂ, 23 ਸਾਲ ਪੁਰਾਣੇ ਕਤਲ ਕੇਸ 'ਚ SC ਦਾ ਨੋਟਿਸ |Abp SanjhaFarmers Protest | ਕਿਸਾਨ ਅੰਦੋਲਨ 'ਤੇ ਸੁਪਰੀਮ ਕੋਰਟ ਕਮੇਟੀ ਦੀ ਮੀਟਿੰਗ ਰੱਦ SKM ਨੇ ਕਿਉਂ ਨਹੀਂ ਲਿਆ ਹਿੱਸਾ|PRTC Bus | ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲੀਆਂ ਬੀਬੀਆਂ ਲਈ ਮਾੜੀ ਖ਼ਬਰ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਵੱਡੀ ਖ਼ਬਰ ! ਪਾਕਿਸਤਾਨੀ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਪੰਜਾਬ ! ਹੋ ਸਕਦੇ ਨੇ ਲੜੀਵਾਰ ਧਮਾਕੇ, ਖੁਫੀਆ ਏਜੰਸੀਆਂ ਨੇ ਜਾਰੀ ਕੀਤਾ ਅਲਰਟ
ਵੱਡੀ ਖ਼ਬਰ ! ਪਾਕਿਸਤਾਨੀ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਪੰਜਾਬ ! ਹੋ ਸਕਦੇ ਨੇ ਲੜੀਵਾਰ ਧਮਾਕੇ, ਖੁਫੀਆ ਏਜੰਸੀਆਂ ਨੇ ਜਾਰੀ ਕੀਤਾ ਅਲਰਟ
ਰਾਮ ਰਹੀਮ ਦੀਆਂ ਵਧੀਆਂ ਮੁਸ਼ਕਿਲਾਂ, 23 ਸਾਲ ਪੁਰਾਣੇ ਮਾਮਲੇ 'ਚ SC ਨੇ ਭੇਜਿਆ ਨੋਟਿਸ, ਜਾਣੋ ਇਸ ਵਾਰ ਕੀ ਮਾਮਲਾ ?
ਰਾਮ ਰਹੀਮ ਦੀਆਂ ਵਧੀਆਂ ਮੁਸ਼ਕਿਲਾਂ, 23 ਸਾਲ ਪੁਰਾਣੇ ਮਾਮਲੇ 'ਚ SC ਨੇ ਭੇਜਿਆ ਨੋਟਿਸ, ਜਾਣੋ ਇਸ ਵਾਰ ਕੀ ਮਾਮਲਾ ?
NHAI ਕੋਲ ਸੂਬੇ 'ਚ 15 ਹਾਈਵੇ ਪ੍ਰੋਜੈਕਟਾਂ ਲਈ ਜ਼ਮੀਨ ਦੀ ਘਾਟ,ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇਅ ਦਾ ਰੁਕਿਆ ਕੰਮ, ਜਾਣੋ ਕੀ ਬਣ ਰਿਹਾ ਅੜਿੱਕਾ ?
NHAI ਕੋਲ ਸੂਬੇ 'ਚ 15 ਹਾਈਵੇ ਪ੍ਰੋਜੈਕਟਾਂ ਲਈ ਜ਼ਮੀਨ ਦੀ ਘਾਟ,ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇਅ ਦਾ ਰੁਕਿਆ ਕੰਮ, ਜਾਣੋ ਕੀ ਬਣ ਰਿਹਾ ਅੜਿੱਕਾ ?
KYC ਅਪਡੇਟ ਦੇ ਨਾਂ 'ਤੇ ਭੇਜਿਆ ਮੈਸੇਜ, ਫਿਰ ਸਕੈਮਰ ਨੇ ਮਾਰ ਲਈ 13 ਲੱਖ ਰੁਪਏ ਦੀ ਠੱਗੀ, ਭੁੱਲ ਕੇ ਤੁਸੀਂ ਵੀ ਨਾ ਕਰਨਾ ਇਹ ਗਲਤੀ ਨਹੀਂ ਤਾਂ ਹੋ ਜਾਓਗੇ ਕੰਗਾਲ!
KYC ਅਪਡੇਟ ਦੇ ਨਾਂ 'ਤੇ ਭੇਜਿਆ ਮੈਸੇਜ, ਫਿਰ ਸਕੈਮਰ ਨੇ ਮਾਰ ਲਈ 13 ਲੱਖ ਰੁਪਏ ਦੀ ਠੱਗੀ, ਭੁੱਲ ਕੇ ਤੁਸੀਂ ਵੀ ਨਾ ਕਰਨਾ ਇਹ ਗਲਤੀ ਨਹੀਂ ਤਾਂ ਹੋ ਜਾਓਗੇ ਕੰਗਾਲ!
Budget Friendly Iphone: ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ! SE ਸੀਰੀਜ਼ ਦੇ ਨਵੇਂ iPhone ਦੀ ਸਿਰਫ ਇੰਨੀ ਕੀਮਤ? 

Farmers Protest: ਪਰਗਟ ਸਿੰਘ ਨੇ ਸੀਐਮ ਭਗਵੰਤ ਮਾਨ ਦੀ ਪੁਰਾਣੀ ਵੀਡੀਓ ਕੀਤੀ ਸ਼ੇਅਰ...ਬੋਲੇ ਭਾਜਪਾ ਦੇ ਏਜੰਡੇ 'ਤੇ ਚਲਦਿਆਂ ਅਸਲੀ ਗੱਲ 'ਤੇ ਚੁੱਪ?

Punjab News: ਪੰਜਾਬੀਆਂ ਨੇ ਕਰ ਦਿੱਤੇ ਭਗਵੰਤ ਮਾਨ ਸਰਕਾਰ ਦੇ ਖਜ਼ਾਨੇ ਫੁੱਲ! ਟੈਕਸਾਂ ਤੋਂ ਹੀ 31156.31 ਕਰੋੜ ਦੀ ਕਮਾਈ

ਨਾਜ਼ੁਕ ਹਾਲਤ 'ਚ ਡੱਲੇਵਾਲ ਨੇ ਲੋਕਾਂ ਨੂੰ ਕੀਤੀ ਖਾਸ ਅਪੀਲ, ਕਿਹਾ- ਆਹ MSP ਦੀ ਲੜਾਈ...

Embed widget