ਰਾਤ ਨੂੰ ਕੁੜੀ ਦੇ ਘਰ ਗਿਆ ਸੀ ਨੌਜਵਾਨ, ਅਚਾਨਕ ਵੱਜੀ ਡੋਰ ਬੈੱਲ ਤਾਂ ਤੀਜੀ ਮੰਜ਼ਿਲ ਤੋਂ ਮਾਰੀ ਛਾਲ, ਫਿਰ...
ਤੀਜੀ ਮੰਜ਼ਿਲ ਤੋਂ ਛਾਲ ਮਾਰਨ ਕਾਰਨ ਨੌਜਵਾਨ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ। ਪਰ ਬਾਅਦ 'ਚ ਪਤਾ ਲੱਗਾ ਕਿ ਕੁੜੀ ਦੇ ਦਰਵਾਜ਼ੇ 'ਤੇ ਉਸ ਦਾ ਬੁਆਏਫ੍ਰੈਂਡ ਨਹੀਂ ਸਗੋਂ ਉਸ ਦੇ ਹਾਊਸਮੇਟ ਆਪਣੇ ਕੁੱਤੇ ਨੂੰ ਘਮਾਉਣ ਲੈ ਕੇ ਆਏ ਸੀ।
Trending News : ਇਕ ਲੜਕੀ ਨੂੰ ਮਿਲਣ ਉਸ ਦੇ ਘਰ ਗਏ ਨੌਜਵਾਨ ਨਾਲ ਹਾਦਸਾ ਵਾਪਰ ਗਿਆ। ਦਰਅਸਲ ਜਦੋਂ ਨੌਜਵਾਨ ਲੜਕੀ ਨਾਲ ਉਸ ਦੇ ਘਰ ਮੌਜੂਦ ਸੀ, ਉਦੋਂ ਹੀ ਉਸ ਨੂੰ ਕਿਸੇ ਦੇ ਆਉਣ ਦੀ ਆਵਾਜ਼ ਆਈ। ਉਸ ਨੇ ਸੋਚਿਆ ਕਿ ਸ਼ਾਇਦ ਕੁੜੀ ਦਾ ਬੁਆਏਫਰੈਂਡ ਆ ਗਿਆ ਹੈ। ਡਰ ਦੇ ਮਾਰੇ ਉਸਨੇ ਤੀਜੀ ਮੰਜ਼ਿਲ ਦੀ ਖਿੜਕੀ ਤੋਂ ਛਾਲ ਮਾਰ ਦਿੱਤੀ।
ਤੀਜੀ ਮੰਜ਼ਿਲ ਤੋਂ ਛਾਲ ਮਾਰਨ ਕਾਰਨ ਨੌਜਵਾਨ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ। ਪਰ ਬਾਅਦ 'ਚ ਪਤਾ ਲੱਗਾ ਕਿ ਕੁੜੀ ਦੇ ਦਰਵਾਜ਼ੇ 'ਤੇ ਉਸ ਦਾ ਬੁਆਏਫ੍ਰੈਂਡ ਨਹੀਂ ਸਗੋਂ ਉਸ ਦੇ ਹਾਊਸਮੇਟ ਆਪਣੇ ਕੁੱਤੇ ਨੂੰ ਘਮਾਉਣ ਲੈ ਕੇ ਆਏ ਸੀ। ਨੌਜਵਾਨ ਨੇ ਕੁੜੀ ਦਾ ਬੁਆਏਫਰੈਂਡ ਸਮਝ ਕੇ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ।
ਰਾਤ ਨੂੰ ਨੌਜਵਾਨ ਲੜਕੀ ਨੂੰ ਮਿਲਣ ਗਿਆ ਸੀ 'ਦਿ ਮਿਰਰ' ਮੁਤਾਬਕ ਇਹ ਮਾਮਲਾ ਆਇਰਲੈਂਡ ਦੇ ਕਾਰਕ ਸ਼ਹਿਰ ਦਾ ਹੈ। ਜਿੱਥੇ ਬੀਤੀ ਰਾਤ ਇੱਕ ਨੌਜਵਾਨ ਲੜਕੀ ਨੂੰ ਮਿਲਣ ਲਈ ਡੇਟ 'ਤੇ ਗਿਆ ਸੀ, ਜਦੋਂ ਉਹ ਲੜਕੀ ਦੇ ਘਰ ਸੀ ਤਾਂ ਉਸ ਨੂੰ ਦਰਵਾਜ਼ੇ ਦੀ ਘੰਟੀ ਵੱਜਣ ਅਤੇ ਕਿਸੇ ਦੇ ਗੱਲ ਕਰਨ ਦੀ ਆਵਾਜ਼ ਸੁਣੀ।
ਉਸ ਨੇ ਸੋਚਿਆ ਕਿ ਲੜਕੀ ਦਾ ਪ੍ਰੇਮੀ ਆ ਗਿਆ ਹੈ ਅਤੇ ਘਰ ਦੀ ਤੀਜੀ ਮੰਜ਼ਿਲ ਤੋਂ ਖਿੜਕੀ ਤੋਂ ਛਾਲ ਮਾਰ ਦਿੱਤੀ ਹੈ। ਹਾਲਾਂਕਿ ਦਰਵਾਜ਼ੇ 'ਤੇ ਕੋਈ ਹੋਰ ਮੌਜੂਦ ਸੀ ਪਰ ਤੀਜੀ ਮੰਜ਼ਿਲ ਤੋਂ ਡਿੱਗਣ ਨਾਲ ਨੌਜਵਾਨ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ।
ਨੌਜਵਾਨ ਨੂੰ ਜ਼ਖਮੀ ਹਾਲਤ ਵਿਚ ਪਿਆ ਦੇਖ ਕੇ ਆਸਪਾਸ ਦੇ ਲੋਕਾਂ ਨੇ ਤੁਰੰਤ ਐਂਬੂਲੈਂਸ ਅਤੇ ਐਮਰਜੈਂਸੀ ਸੇਵਾ ਨੂੰ ਫੋਨ ਕੀਤਾ। ਲੜਕੀ ਤੇ ਉਸ ਦੇ ਹਾਊਸਮੇਟ ਵੀ ਭੱਜੇ ਅਤੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਸਟ੍ਰੈਚਰ 'ਤੇ ਬਿਠਾ ਕੇ ਹਸਪਤਾਲ ਲਿਜਾਇਆ ਗਿਆ। ਜਿੱਥੇ ਦੱਸਿਆ ਗਿਆ ਕਿ ਉਸ ਦੀਆਂ ਦੋਵੇਂ ਲੱਤਾਂ ਫਰੈਕਚਰ ਹੋ ਗਈਆਂ ਹਨ।
ਖੁਸ਼ਕਿਸਮਤੀ ਨਾਲ ਇੰਨੀ ਉਚਾਈ ਤੋਂ ਡਿੱਗਣ ਦੇ ਬਾਵਜੂਦ ਨੌਜਵਾਨ ਦੀ ਜਾਨ ਬਚ ਗਈ। ਫਿਲਹਾਲ ਉਨ੍ਹਾਂ ਦੀ ਹਾਲਤ ਸਥਿਰ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ। ਰਿਪੋਰਟ ਵਿੱਚ ਨੌਜਵਾਨ ਅਤੇ ਲੜਕੀ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।






















