ਜਾਨਵਰਾਂ ਨੂੰ ਮਾਰ ਕੇ ਕੱਚਾ ਖਾ ਜਾਂਦੀ ਇਹ ਕੁੜੀ, ਜਿਉਂਦੀ ਆਦਿ-ਮਨੁੱਖ ਵਾਲੀ ਜ਼ਿੰਦਗੀ
ਸਾਰਾ ਦੇ ਮੁਤਾਬਕ ਉਹ ਹਫ਼ਤੇ 'ਚ ਇੱਕ ਵਾਰ ਸ਼ਿਕਾਰ ਫੜਦੀ ਹੈ। ਉਹ ਚੂਹੇ, ਕਬੂਤਰ, ਗਿਲਹਰੀਆਂ ਨੂੰ ਫੜ ਕੇ ਮਾਰ ਦਿੰਦੀ ਹੈ ਅਤੇ ਫਿਰ ਉਨ੍ਹਾਂ ਨੂੰ ਪਕਾਉਂਦੀ ਅਤੇ ਖਾਂਦੀ ਹੈ। ਸਾਰਾ ਇਨ੍ਹਾਂ ਜਾਨਵਰਾਂ ਦੀ ਚਮੜੀ ਅਤੇ ਹੱਡੀਆਂ ਦੀ ਵਰਤੋਂ ਵੀ ਕਰਦੀ ਹੈ।
Girl eats raw after killing animals: ਇੰਗਲੈਂਡ ਦੀ ਰਹਿਣ ਵਾਲੀ ਇੱਕ ਕੁੜੀ ਆਪਣੀ ਅਜੀਬ ਜੀਵਨਸ਼ੈਲੀ ਕਾਰਨ ਕਾਫੀ ਮਸ਼ਹੂਰ ਹੋ ਗਈ ਹੈ। ਉਹ ਇੱਕ ਆਦਿ-ਮਨੁੱਖ ਵਾਂਗ ਜੀਵਨ ਜਿਉਣ 'ਚ ਵਿਸ਼ਵਾਸ ਰੱਖਦੀ ਹੈ। ਇਸ ਕਾਰਨ ਉਹ ਰਸਤੇ 'ਚ ਚੱਲਦੇ ਹੋਏ ਜਾਨਵਰਾਂ ਦਾ ਸ਼ਿਕਾਰ ਕਰਦੀ ਹੈ ਅਤੇ ਉਨ੍ਹਾਂ ਨੂੰ ਮਾਰ ਕੇ ਖਾ ਜਾਂਦੀ ਹੈ। ਇਸ ਤੋਂ ਇਲਾਵਾ ਉਹ ਜਾਨਵਰਾਂ ਦੀਆਂ ਹੱਡੀਆਂ ਨਾਲ ਔਜਾਰ ਬਣਾ ਕੇ ਇਨ੍ਹਾਂ ਦੀ ਵਰਤੋਂ ਕਰਦੀ ਹੈ। ਇਹ ਕੁੜੀ ਇੰਗਲੈਂਡ ਦੇ ਏਸੇਕਸ 'ਚ ਰਹਿੰਦੀ ਹੈ।
ਸਾਰਾ ਡੇਅ (Sara day) ਨਾਂਅ ਦੀ ਇਹ 34 ਸਾਲਾ ਲੜਕੀ ਦਿਖਣ 'ਚ ਆਮ ਕੁੜੀ ਵਰਗੀ ਹੈ। ਉਹ ਇੱਕ ਸਕੂਲ 'ਚ ਬੱਚਿਆਂ ਨੂੰ ਇਤਿਹਾਸ ਪੜ੍ਹਾਉਂਦੀ ਹੈ ਅਤੇ ਆਪਣੇ ਵਿਦਿਆਰਥੀਆਂ ਨੂੰ ਬਚਾਅ ਦੇ ਹੁਨਰ ਸਿਖਾਉਂਦੀ ਹੈ। ਉਹ ਬੱਚਿਆਂ ਨੂੰ ਨਾ ਸਿਰਫ਼ ਕਿਤਾਬੀ ਗਿਆਨ ਦਿੰਦੀ ਹੈ, ਸਗੋਂ ਉਨ੍ਹਾਂ ਨੂੰ ਜਾਨਵਰਾਂ ਦਾ ਸ਼ਿਕਾਰ ਕਰਨਾ ਵੀ ਸਿਖਾਉਂਦੀ ਹੈ।
ਇਸ ਦੇ ਲਈ ਸਾਰਾ ਖੁਦ ਪਹਿਲਾਂ ਜਾਨਵਰਾਂ ਦਾ ਸ਼ਿਕਾਰ ਕਰਦੀ ਹੈ। ਇਸ ਤੋਂ ਇਲਾਵਾ ਉਹ ਜੰਗਲੀ ਖੇਤਰਾਂ 'ਚ ਵੀ ਸਮਾਂ ਬਿਤਾਉਂਦੀ ਹੈ। ਸੜਕ 'ਤੇ ਚੱਲਦੇ ਸਮੇਂ ਸਾਰਾ ਜਾਨਵਰਾਂ ਨੂੰ ਆਪਣਾ ਸ਼ਿਕਾਰ ਬਣਾਉਂਦੀ ਹੈ। ਸਾਰਾ ਦੇ ਮੁਤਾਬਕ ਉਹ ਹਫ਼ਤੇ 'ਚ ਇੱਕ ਵਾਰ ਸ਼ਿਕਾਰ ਫੜਦੀ ਹੈ। ਉਹ ਚੂਹੇ, ਕਬੂਤਰ, ਗਿਲਹਰੀਆਂ ਨੂੰ ਫੜ ਕੇ ਮਾਰ ਦਿੰਦੀ ਹੈ ਅਤੇ ਫਿਰ ਉਨ੍ਹਾਂ ਨੂੰ ਪਕਾਉਂਦੀ ਅਤੇ ਖਾਂਦੀ ਹੈ। ਸਾਰਾ ਇਨ੍ਹਾਂ ਜਾਨਵਰਾਂ ਦੀ ਚਮੜੀ ਅਤੇ ਹੱਡੀਆਂ ਦੀ ਵਰਤੋਂ ਵੀ ਕਰਦੀ ਹੈ।
ਸਾਰਾ ਨੇ ਦੱਸਿਆ ਕਿ ਸਰਦੀਆਂ 'ਚ ਹਿਰਨ, ਗਿਲਹਰੀਆਂ ਵਰਗੇ ਜਾਨਵਰ ਉਸ ਦੇ ਫਰੀਜ਼ਰ 'ਚ ਪਏ ਰਹਿੰਦੇ ਹਨ। ਉਹ ਇਨ੍ਹਾਂ ਜਾਨਵਰਾਂ ਨੂੰ ਬੜੇ ਚਾਅ ਨਾਲ ਖਾਂਦੀ ਹੈ। ਉਸ ਨੂੰ ਚੂਹੇ ਦਾ ਮਾਸ ਵੀ ਗਿਲਹਰੀ ਦੇ ਮਾਸ ਵਾਂਗ ਮਿੱਠਾ ਲੱਗਦਾ ਹੈ। ਉਹ ਚੂਹੇ ਦਾ ਮਾਸ ਮੁਰਗੇ ਵਾਂਗ ਪਸੰਦ ਕਰਦੀ ਹੈ। ਸਾਰਾ ਦੀ ਅਜੀਬੋ-ਗਰੀਬ ਜੀਵਨਸ਼ੈਲੀ ਕਾਰਨ ਲੋਕ ਉਸ ਨੂੰ ਆਧੁਨਿਕ 'ਆਦਿ-ਮਨੁੱਖ' ਕਹਿੰਦੇ ਹਨ। ਸਾਰਾ ਜਾਨਵਰਾਂ ਦੀਆਂ ਹੱਡੀਆਂ ਤੋਂ ਔਜਾਰ ਬਣਾ ਕੇ ਉਨ੍ਹਾਂ ਦੀ ਵਰਤੋਂ ਸ਼ਿਕਾਰ ਲਈ ਕਰਦੀ ਹੈ।
ਸਾਰਾ ਦਾ ਕਹਿਣਾ ਹੈ ਕਿ ਆਮ ਲੋਕਾਂ ਦੀ ਤਰ੍ਹਾਂ ਉਹ ਵੀ ਖਰੀਦਦਾਰੀ ਕਰਨ ਜਾਂਦੀ ਹੈ ਅਤੇ ਸ਼ਹਿਰ 'ਚ ਉਸ ਦਾ ਘਰ ਵੀ ਹੈ ਪਰ ਉਸ ਨੂੰ ਜੰਗਲੀ ਇਲਾਕਿਆਂ 'ਚ ਜਾਣਾ ਬਹੁਤ ਪਸੰਦ ਹੈ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਸਾਰਾ ਨੇ ਹਿਰਨ ਦੇ ਖੱਲ ਦੀ ਵਰਤੋਂ ਕਰਕੇ ਆਪਣੇ ਲਈ ਸਲੀਪਿੰਗ ਬੈਗ ਬਣਾਇਆ ਹੈ। ਉਸ ਨੂੰ ਬਚਪਨ ਤੋਂ ਹੀ ਆਦਿ-ਮਨੁੱਖਾਂ ਵਾਂਗ ਜ਼ਿੰਦਗੀ ਜਿਉਣ ਦਾ ਸ਼ੌਕੀਨ ਸੀ।