Watch: ਵੈਂਡਿੰਗ ਫੋਟੋਸ਼ੂਟ ਦੀ ਇਹ ਵੀਡੀਓ ਦੇਖ ਤੁਸੀਂ ਵੀ ਨਹੀਂ ਰੋਕ ਪਾਉਗੇ ਹਾਸਾ, ਵੀਡੀਓ ਹੋਇਆ ਵਾਇਰਲ
Wedding Photoshoot Video Viral: ਸਮਾਂ ਤੇਜ਼ੀ ਨਾਲ ਬਦਲ ਰਿਹਾ ਹੈ ਅਤੇ ਮਨੁੱਖ ਦੇ ਤਰੀਕੇ ਵੀ ਬਦਲ ਰਹੇ ਹਨ। ਬਦਲਦੇ ਸਮੇਂ ਨੇ ਅੱਜ ਹਰ ਚੀਜ਼ ਵਿੱਚ ਵੱਡੀ ਤਬਦੀਲੀ ਲਿਆਂਦੀ ਹੈ।
Wedding Photoshoot Video Viral: ਸਮਾਂ ਤੇਜ਼ੀ ਨਾਲ ਬਦਲ ਰਿਹਾ ਹੈ ਅਤੇ ਮਨੁੱਖ ਦੇ ਤਰੀਕੇ ਵੀ ਬਦਲ ਰਹੇ ਹਨ। ਬਦਲਦੇ ਸਮੇਂ ਨੇ ਅੱਜ ਹਰ ਚੀਜ਼ ਵਿੱਚ ਵੱਡੀ ਤਬਦੀਲੀ ਲਿਆਂਦੀ ਹੈ। ਕੋਈ ਸਮਾਂ ਸੀ ਜਦੋਂ ਲੋਕ ਡਾਇਨਿੰਗ ਟੇਬਲ 'ਤੇ ਖਾਣਾ ਖਾਂਦੇ ਸਮੇਂ ਫੋਟੋ ਖਿਚਵਾ ਕੇ ਅਤੇ ਵਿਆਹ 'ਚ ਡੀਜੇ 'ਤੇ ਨੱਚ ਕੇ ਆਪਣੇ ਵਿਆਹ ਦੀ ਐਲਬਮ ਬਣਾ ਲੈਂਦੇ ਸਨ।
ਇਸ ਦੇ ਨਾਲ ਹੀ ਹੁਣ ਪ੍ਰੀ-ਵੈਡਿੰਗ ਫੋਟੋਸ਼ੂਟ ਦਾ ਦੌਰ ਹੈ। ਫੋਟੋਸ਼ੂਟ 'ਚ ਖੂਬਸੂਰਤ ਲੋਕੇਸ਼ਨ ਹੁੰਦੇ ਹਨ ਅਤੇ ਫੋਟੋਗ੍ਰਾਫਰ ਆਪਣੀ ਕ੍ਰਿਏਟੀਵਿਟੀ ਨਾਲ ਬਿਹਤਰ ਤਸਵੀਰਾਂ ਲੈਂਦੇ ਹਨ ਪਰ ਕਈ ਵਾਰ ਇਹ ਫੋਟੋਸ਼ੂਟ ਇੰਨੇ ਮਜ਼ਾਕੀਆ ਬਣ ਜਾਂਦੇ ਹਨ ਕਿ ਲੋਕ ਇਸ ਨੂੰ ਦੇਖ ਕੇ ਆਪਣੀ ਹਸੀ ਕੰਟਰੋਲ ਨਹੀਂ ਕਰ ਪਾਉਂਦੇ।
ਇਨ੍ਹੀਂ ਦਿਨੀਂ ਅਜਿਹੇ ਹੀ ਇਕ ਵਿਆਹ ਦੇ ਫੋਟੋਸ਼ੂਟ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇੰਟਰਨੈੱਟ ਦੇ ਲੋਕ ਇਸ ਫੋਟੋਸ਼ੂਟ ਨੂੰ ਦੇਖ ਕੇ ਦੀਵਾਨੇ ਹੋ ਰਹੇ ਹਨ। ਦਰਅਸਲ, ਵੀਡੀਓ ਵਿੱਚ ਫੋਟੋਗ੍ਰਾਫਰ ਦੀ ਕ੍ਰਿਏਟੀਵਿਟੀ ਵੀ ਲਾਜਵਾਬ ਹੈ, ਪਰ ਆਖਰੀ ਸਮੇਂ ਵਿੱਚ ਸਾਰੇ ਪਲਾਨ 'ਤੇ ਪਾਣੀ ਫਿਰ ਜਾਂਦਾ ਹੈ। ਵੈਸੇ ਇਹ ਪਲਾਨ ਵੀ ਪਾਣੀ ਨਾਲ ਹੀ ਜੁੜਿਆ ਸੀ।
ਵਾਇਰਲ ਹੋ ਰਹੀ ਵੀਡੀਓ ਵਿੱਚ, ਤੁਸੀਂ ਦੇਖ ਸਕਦੇ ਹੋ ਕਿ ਲਾੜਾ-ਲਾੜੀ ਇੱਕ ਵੈਡਿੰਗ ਫੋਟੋਸ਼ੂਟ ਲਈ ਇੱਕ ਲੋਕੇਸ਼ਨ 'ਤੇ ਖੜ੍ਹੇ ਹਨ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ, ਉਹਨਾਂ ਦੇ ਹੱਥ ਵਿੱਚ ਛੱਤਰੀ ਹੈ ਅਤੇ ਉੱਪਰੋਂ ਪਾਣੀ ਵਰਸਾਉਣ ਦੀ ਵਿਵਸਥਾ ਕੀਤੀ ਗਈ ਹੈ। ਹੁਣ ਤੱਕ ਸਭ ਕੁਝ ਪਲਾਨ ਅਨੁਸਾਰ ਚੱਲ ਰਿਹਾ ਸੀ, ਪਰ ਅਚਾਨਕ ਪਾਈਪ ਤੋਂ ਇੰਨਾ ਪਾਣੀ ਡਿੱਗ ਗਿਆ ਕਿ ਛੱਤਰੀ ਹੀ ਮੁੜ ਗਈ। ਇਸ ਤੋਂ ਬਾਅਦ ਕਪਲ ਦੀ ਹਾਲਤ ਦੇਖਣ ਯੋਗ ਨਹੀਂ ਹੈ।
So rain is good luck on your wedding day…give me the monsoon! 😳😂🌧 pic.twitter.com/VPdK0U17CI
— Fred Schultz (@FredSchultz35) June 25, 2022
ਪਲੈਨ 'ਤੇ ਫਿਰ ਗਿਆ ਪਾਣੀ..!
ਫੋਟੋਗ੍ਰਾਫਰ ਨੇ ਕਮਾਲ ਦੀ ਕ੍ਰਿਏਟੀਵਿਟੀ ਦਿਖਾਈ ਪਰ ਪਾਈਪ 'ਚੋਂ ਨਿਕਲਣ ਵਾਲੇ ਪਾਣੀ ਨੇ ਪੂਰਾ ਮਾਹੌਲ ਵਿਗਾੜ ਦਿੱਤਾ। ਕਪਲ ਬੁਰੀ ਤਰ੍ਹਾਂ ਭਿੱਜ ਜਾਂਦਾ ਹੈ। ਕੁੱਲ ਮਿਲਾ ਕੇ ਇਹ ਫੋਟੋਸ਼ੂਟ 'ਤੇ ਪੂਰੀ ਤਰ੍ਹਾਂ ਨਾਲ ਪਾਣੀ ਫਿਰ ਗਿਆ। ਇਹ ਵੀਡੀਓ ਅਪਲੋਡ ਹੁੰਦੇ ਹੀ ਵਾਇਰਲ ਹੋ ਗਈ। ਵੀਡੀਓ ਦੇਖ ਕੇ ਨੇਟੀਜ਼ਨ ਲੋਟਪੋਟ ਹੋਣ ਲੱਗੇ।
ਵਾਇਰਲ ਹੋਈ ਵੀਡੀਓ
ਇਹ ਫਨੀ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ fred Schultz ਨਾਂ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ। ਯੂਜ਼ਰ ਨੇ ਕੈਪਸ਼ਨ 'ਚ ਲਿਖਿਆ, 'ਤੁਹਾਡੇ ਵਿਆਹ ਵਾਲੇ ਦਿਨ ਮੀਂਹ ਸ਼ੁਭ ਹੋਵੇ...ਮੈਨੂੰ ਮਾਨਸੂਨ ਦਿਓ!' ਖਬਰ ਲਿਖੇ ਜਾਣ ਤੱਕ 7 ਸੈਕਿੰਡ ਦੀ ਇਸ ਵੀਡੀਓ ਨੂੰ 17 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਸ ਦੇ ਨਾਲ ਹੀ ਕਈ ਲੋਕਾਂ ਨੇ ਵੀਡੀਓ 'ਤੇ ਆਪਣੀ ਪ੍ਰਤੀਕਿਰਿਆ ਦਰਜ ਕਰਵਾਈ ਹੈ।