Trending News: 17 ਕਿਲੋਮੀਟਰ ਦਾ ਕੈਬ ਕਿਰਾਇਆ ਇੰਨਾ ਆਇਆ ਕਿ ਦੇਖ ਕੇ ਮੁੰਡੇ ਦੇ ਉੱਡੇ ਹੋਸ਼
ਐਪ ਆਧਾਰਿਤ ਕੈਬਾਂ ਰਾਹੀਂ ਓਵਰਚਾਰਜ ਲੈਣ ਦੀਆਂ ਅਕਸਰ ਸ਼ਿਕਾਇਤਾਂ ਮਿਲਦੀਆਂ ਹਨ। ਇੰਗਲੈਂਡ ਦੇ ਮੈਨਚੈਸਟਰ ਸਿਟੀ 'ਚ ਉਬੇਰ ਨੇ ਇੱਕ ਨੌਜਵਾਨ ਤੋਂ 17 ਕਿਲੋਮੀਟਰ ਦੇ ਸਫਰ ਲਈ ਇੰਨੇ ਪੈਸੇ ਲਏ, ਜਿਸ ਨੂੰ ਸੁਣ ਕੇ ਕਿਸੇ ਦੇ ਵੀ ਹੋਸ਼ ਉੱਡ ਜਾਣਗੇ।
App Based Cab: ਐਪ ਬੇਸਡ ਕੈਬ ਦੇ ਆਉਣ ਨਾਲ ਉਨ੍ਹਾਂ ਲੋਕਾਂ ਲਈ ਆਸਾਨ ਹੋ ਗਿਆ ਹੈ, ਜਿਨ੍ਹਾਂ ਕੋਲ ਆਪਣੀ ਕਾਰ ਨਹੀਂ ਹੈ, ਇੱਕ ਥਾਂ ਤੋਂ ਦੂਜੀ ਥਾਂ ਜਾਣਾ ਆਸਾਨ ਹੋ ਗਿਆ ਹੈ। ਅਜਿਹੇ ਲੋਕ ਘੱਟ ਪੈਸਿਆਂ 'ਚ ਬਗੈਰ ਕਿਸੇ ਧੱਕੇ ਦੇ ਆਪਣੀ ਮੰਜ਼ਿਲ 'ਤੇ ਪਹੁੰਚ ਜਾਂਦੇ ਹਨ ਪਰ ਕਈ ਵਾਰ ਐਪ ਆਧਾਰਿਤ ਕੈਬ ਯਾਤਰੀਆਂ ਲਈ ਪ੍ਰੇਸ਼ਾਨੀ ਵੀ ਖੜ੍ਹੀ ਕਰ ਦਿੰਦੀ ਹੈ। ਸਭ ਤੋਂ ਵੱਡੀ ਸਮੱਸਿਆ ਓਵਰਚਾਰਜ ਦੀ ਹੈ। ਓਵਰਚਾਰਜ ਦੀ ਅਜਿਹੀ ਹੀ ਇੱਕ ਘਟਨਾ ਇੰਗਲੈਂਡ ਵਿੱਚ ਇੱਕ ਨੌਜਵਾਨ ਨਾਲ ਵਾਪਰੀ ਹੈ। 17 ਕਿਲੋਮੀਟਰ ਦੇ ਸਫਰ ਲਈ ਇੰਨੇ ਪੈਸੇ ਲਏ ਗਏ, ਜਿਸ ਨੂੰ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ।
ਉਬੇਰ ਕੈਬ ਸੀ
ਰਿਪੋਰਟ ਮੁਤਾਬਕ ਸੈਮ ਜਾਰਜ (Sam George) ਮੈਨਚੈਸਟਰ ਸਿਟੀ (Manchester City) 'ਚ ਆਪਣੇ ਪਰਿਵਾਰ ਨਾਲ ਰਹਿੰਦਾ ਹੈ। 27 ਦਸੰਬਰ ਨੂੰ ਉਸ ਨੇ ਆਪਣੇ ਦੋਸਤਾਂ ਨਾਲ ਪਾਰਟੀ ਕਰਨ ਦਾ ਪਲਾਨ ਬਣਾਇਆ। ਨਾਈਟ ਕਲੱਬ ਵਿਚ ਪਾਰਟੀ ਕਰਦੇ ਹੋਏ ਕਾਫੀ ਦੇਰ ਹੋ ਗਈ। ਘਰ ਵਾਪਸ ਜਾਣ ਲਈ, ਸੈਮ ਨੇ ਵੱਖ-ਵੱਖ ਕੰਪਨੀਆਂ ਦੀਆਂ ਕੈਬਾਂ ਦੀ ਭਾਲ ਕੀਤੀ, ਪਰ ਕੈਬ ਨਹੀਂ ਮਿਲੀ। ਬਹੁਤ ਘੱਟ ਹੀ ਉਸ ਨੇ Uber ਵਿੱਚ XL ਭਾਵ SUV ਰੇਂਜ ਵਿੱਚ ਕੋਈ ਕਾਰ ਦੇਖੀ। ਰਾਤ ਜ਼ਿਆਦਾ ਹੋਣ ਕਾਰਨ ਉਸਨੇ ਉਹੀ ਕੈਬ ਬੁੱਕ ਕੀਤੀ। ਜਦੋਂ ਉਸ ਨੇ ਘਰ ਪਹੁੰਚ ਕੇ ਕਿਰਾਇਆ ਦੇਖਿਆ ਤਾਂ ਉਸ ਦੇ ਹੋਸ਼ ਉੱਡ ਗਏ।
ਕੰਪਨੀ ਨੇ ਕਿਹਾ, ਪਹਿਲਾਂ ਦੇਖਣਾ ਸੀ ਕਿਰਾਇਆ
ਅਸਲ ਵਿੱਚ ਸੈਮ ਤੋਂ 10 ਹਜ਼ਾਰ ਰੁਪਏ ਕਿਰਾਇਆ ਵਸੂਲਿਆ ਗਿਆ ਸੀ। ਸੈਮ ਦਾ ਕਹਿਣਾ ਹੈ ਕਿ ਕਲੱਬ ਤੋਂ ਉਸ ਦੇ ਘਰ ਦੀ ਦੂਰੀ 17 ਕਿਲੋਮੀਟਰ ਸੀ। ਜੇਕਰ ਤੁਸੀਂ ਲਗਜ਼ਰੀ ਕਾਰ ਦਾ ਚਾਰਜ ਵੀ ਜੋੜਦੇ ਹੋ ਤਾਂ 17 ਕਿਲੋਮੀਟਰ ਦਾ ਇੰਨਾ ਕਿਰਾਇਆ ਕਿਤੇ ਵੀ ਨਹੀਂ ਬਣਦਾ।
ਉੱਥੇ ਹੀ, ਇਸ ਮਾਮਲੇ 'ਚ ਉਬੇਰ ਕੰਪਨੀ ਦਾ ਕਹਿਣਾ ਹੈ ਕਿ ਕਾਰ ਦੀ ਬੁਕਿੰਗ ਦੇ ਸਮੇਂ ਸੰਭਾਵਿਤ ਕਿਰਾਇਆ ਦੱਸਿਆ ਜਾਂਦਾ ਹੈ। ਇਸ ਮਾਮਲੇ ਵਿੱਚ ਵੀ ਅਜਿਹਾ ਹੀ ਕੀਤਾ ਗਿਆ ਸੀ ਪਰ ਬੁਕਿੰਗ ਦੌਰਾਨ ਨੌਜਵਾਨ ਨੇ ਇਸ ਵੱਲ ਧਿਆਨ ਨਹੀਂ ਦਿੱਤਾ। ਉਸਨੇ ਇੱਕ SUV ਕਾਰ ਬੁੱਕ ਕੀਤੀ ਸੀ। ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਲੋਕ ਸੈਮ 'ਤੇ ਸਵਾਲ ਵੀ ਉਠਾ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਕਿਰਾਇਆ ਪਹਿਲਾਂ ਹੀ ਦੇਖਣਾ ਚਾਹਿਦਾ ਸੀ।
ਇਹ ਵੀ ਪੜ੍ਹੋ: Corona Vaccination: ਪਹਿਲੇ ਹੀ ਦਿਨ 40 ਲੱਖ ਤੋਂ ਵੱਧ ਬੱਚਿਆਂ ਨੂੰ ਦਿੱਤੀ ਗਈ ਕੋਰੋਨਾ ਵੈਕਸੀਨ, ਪੀਐਮ ਮੋਦੀ ਨੇ ਕੀਤੀ ਇਹ ਅਪੀਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin