ਅਨੋਖਾ ਤਰੀਕਾ! ਜਾਣੋ ਕਿਉਂ ਘੋੜਿਆਂ ਨੂੰ ਲਗਾਏ ਜਾਂਦੇ ਸੱਪਾਂ ਦੇ ਜ਼ਹਿਰ ਵਾਲੇ ਟੀਕੇ? ਜਾਣੋ ਇਸ ਦੇ ਪਿੱਛੇ ਦੀ ਸੱਚਾਈ
ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਸੱਪ ਦੇ ਨਾਂ ਤੇ ਹੀ ਖੌਫ ਆ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਘੋੜਿਆਂ ਨੂੰ ਜਾਣ-ਬੁਝ ਕੇ ਸੱਪ ਦੇ ਜ਼ਹਿਰ ਵਾਲੇ ਇੰਜੈਕਸ਼ਨ ਲਾਏ ਜਾਂਦੇ ਹਨ। ਇਹ ਸਿਰਫ਼ ਇਸ ਲਈ ਕੀਤਾ ਜਾਂਦਾ ਹੈ ਤਾਂ ਜੋ ਇਨਸਾਨੀ..

ਜੰਗਲੀ ਜਾਨਵਰਾਂ ਦੇ ਵਿੱਚ ਸੱਪ ਨੂੰ ਖਤਰਨਾਕ ਮੰਨਿਆ ਜਾਂਦਾ ਹੈ। ਬਹੁਤ ਸਾਰੇ ਲੋਕਾਂ ਦੇ ਮਨਾਂ ਵਿੱਚ ਸੱਪ ਦੇ ਨਾਂਅ ਤੇ ਹੀ ਖੌਫ ਆ ਜਾਂਦਾ ਹੈ। ਕਿਉਂਕਿ ਜੇ ਸੱਪ ਕਿਸੇ ਜਾਨਵਰ ਜਾਂ ਇਨਸਾਨ ਨੂੰ ਕੱਟ ਲਵੇ ਤਾਂ ਕੀ ਹੋਵੇਗਾ? ਸਿੱਧੀ ਗੱਲ ਹੈ– ਜੇ ਵਕਤ 'ਤੇ ਇਲਾਜ ਨਾ ਮਿਲੇ ਤਾਂ ਮੌਤ ਵੀ ਹੋ ਸਕਦੀ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਘੋੜਿਆਂ ਨੂੰ ਜਾਣ-ਬੁਝ ਕੇ ਸੱਪ ਦੇ ਜ਼ਹਿਰ ਵਾਲੇ ਇੰਜੈਕਸ਼ਨ ਲਾਏ ਜਾਂਦੇ ਹਨ। ਇਹ ਸਿਰਫ਼ ਇਸ ਲਈ ਕੀਤਾ ਜਾਂਦਾ ਹੈ ਤਾਂ ਜੋ ਇਨਸਾਨੀ ਜਾਨਾਂ ਨੂੰ ਬਚਾਇਆ ਜਾ ਸਕੇ।
ਦਰਅਸਲ, ਇਹ ਐਂਟੀਵੇਨਮ (antivenom) ਯਾਨੀ ਸੱਪ ਦੇ ਜ਼ਹਿਰ ਨੂੰ ਬੇਅਸਰ ਕਰਨ ਵਾਲੀ ਦਵਾਈ ਬਣਾਉਣ ਦੀ ਪ੍ਰਕਿਰਿਆ ਦਾ ਹਿੱਸਾ ਹੈ। ਐਂਟੀਵੇਨਮ ਬਣਾਉਣ ਦੀ ਪ੍ਰਕਿਰਿਆ ਕਾਫੀ ਜਟਿਲ ਹੁੰਦੀ ਹੈ। ਇਸ ਲਈ ਸਭ ਤੋਂ ਪਹਿਲਾਂ ਸੱਪ ਨੂੰ ਇੱਕ ਖਾਸ ਕੱਪ ਵਿੱਚ ਕਟਵਾਇਆ ਜਾਂਦਾ ਹੈ, ਜਿਸ ਵਿੱਚ ਉਸ ਦਾ ਜ਼ਹਿਰ ਇਕੱਠਾ ਕੀਤਾ ਜਾਂਦਾ ਹੈ। ਇਸ ਜ਼ਹਿਰ ਨੂੰ ਰਸਾਇਣਕ ਅਤੇ ਜੈਵਿਕ ਪ੍ਰਕਿਰਿਆਵਾਂ ਤੋਂ ਬਾਅਦ ਘੋੜਿਆਂ ਵਿੱਚ ਟੀਕੇ ਵਜੋਂ ਲਗਾਇਆ ਜਾਂਦਾ ਹੈ।
ਜਦੋਂ ਕਿਸੇ ਘੋੜੇ ਨੂੰ ਸੱਪ ਦੇ ਜ਼ਹਿਰ ਵਾਲਾ ਟੀਕਾ ਲਗਾਇਆ ਜਾਂਦਾ ਹੈ ਤਾਂ ਉਸ ਨਾਲ ਕੀ ਹੁੰਦਾ ਹੈ?
ਅਸਲ 'ਚ, ਇਹ ਸਾਰਾ ਪ੍ਰਕਿਰਿਆ ਐਂਟੀਵੇਨਮ (ਜੋ ਕਿ ਸੱਪ ਦੇ ਜ਼ਹਿਰ ਦੀ ਦਵਾਈ ਹੁੰਦੀ ਹੈ) ਬਣਾਉਣ ਲਈ ਕੀਤੀ ਜਾਂਦੀ ਹੈ। ਜ਼ਹਿਰ ਦੇ ਇੰਜੈਕਸ਼ਨ ਨਾਲ ਘੋੜੇ ਦੇ ਇਮਿਊਨ ਸਿਸਟਮ ਵਿੱਚ ਉਸ ਜ਼ਹਿਰ ਦੇ ਖਿਲਾਫ ਐਂਟੀਬਾਡੀਜ਼ ਬਣਦੀਆਂ ਹਨ। ਫਿਰ ਘੋੜੇ ਦਾ ਖੂਨ ਲੈ ਕੇ ਉਨ੍ਹਾਂ ਐਂਟੀਬਾਡੀਜ਼ ਨੂੰ ਅਲੱਗ ਕੀਤਾ ਜਾਂਦਾ ਹੈ, ਜਿਨ੍ਹਾਂ ਦੀ ਵਰਤੋਂ ਐਂਟੀਵੇਨਮ ਬਣਾਉਣ ਲਈ ਕੀਤੀ ਜਾਂਦੀ ਹੈ।
ਕੀ ਇਹ ਪ੍ਰਕਿਰਿਆ ਘੋੜੇ ਲਈ ਖ਼ਤਰਨਾਕ ਵੀ ਹੋ ਸਕਦੀ ਹੈ?
ਹਾਲਾਂਕਿ ਘੋੜੇ ਨੂੰ ਬਹੁਤ ਘੱਟ ਮਾਤਰਾ 'ਚ ਜ਼ਹਿਰ ਦਿੱਤਾ ਜਾਂਦਾ ਹੈ, ਪਰ ਇਹ ਜ਼ਹਿਰ ਅੰਦਰੂਨੀ ਅੰਗਾਂ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦਾ ਹੈ। ਕਈ ਵਾਰ ਇਹ ਨੁਕਸਾਨ ਇੰਨਾ ਵੱਧ ਜਾਂਦਾ ਹੈ ਕਿ ਘੋੜੇ ਦੀ ਮੌਤ ਵੀ ਹੋ ਸਕਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















