ਪੜਚੋਲ ਕਰੋ
Advertisement
ਸੋਨੇ ਦਾ ਟੌਇਲਟ, ਜੜ੍ਹੇ ਨੇ ਹੀਰੇ, ਕੀਮਤ ਉਡਾ ਦਵੇਗੀ ਹੋਸ਼
ਹੌਂਗਕੌਂਗ ਦੇ ਇੱਕ ਜੌਹਰੀ ਵੱਲੋਂ ਬਣਾਏ ਗਏ ਸੋਨੇ ਦੇ ਟੌਇਲਟ ਨੇ ਸੋਸ਼ਲ ਮੀਡੀਆ ‘ਤੇ ਲੋਕਾਂ ਨੂੰ ਖੂਬ ਅਟ੍ਰੈਕਟ ਕੀਤਾ ਹੈ। ਖਾਸ ਗੱਲ ਹੈ ਕਿ ਇਸ ਸੋਨੇ ਦੇ ਟੌਇਲਟ ‘ਚ ਹੀਰੇ ਵੀ ਲੱਗੇ ਹੋਏ ਹਨ। ਇਸ ਦੀ ਕੀਮਤ 12 ਮਿਲੀਅਨ ਯੁਆਨ ਯਾਨੀ ਕਰੀਬ 1.3 ਮਿਲੀਅਨ ਡਾਲਰ ਹੈ।
ਨਵੀਂ ਦਿੱਲੀ: ਹੌਂਗਕੌਂਗ ਦੇ ਇੱਕ ਜੌਹਰੀ ਵੱਲੋਂ ਬਣਾਏ ਗਏ ਸੋਨੇ ਦੇ ਟੌਇਲਟ ਨੇ ਸੋਸ਼ਲ ਮੀਡੀਆ ‘ਤੇ ਲੋਕਾਂ ਨੂੰ ਖੂਬ ਅਟ੍ਰੈਕਟ ਕੀਤਾ ਹੈ। ਖਾਸ ਗੱਲ ਹੈ ਕਿ ਇਸ ਸੋਨੇ ਦੇ ਟੌਇਲਟ ‘ਚ ਹੀਰੇ ਵੀ ਲੱਗੇ ਹੋਏ ਹਨ। ਇਸ ਦੀ ਕੀਮਤ 12 ਮਿਲੀਅਨ ਯੁਆਨ ਯਾਨੀ ਕਰੀਬ 1.3 ਮਿਲੀਅਨ ਡਾਲਰ ਹੈ। ਬੁਲੇਟ-ਪਰੂਫ ਗਲਾਸ ਨਾਲ ਬਣੀ ਇਸ ਟੌਇਲਟ ਸੀਟ ‘ਚ 40,815 ਛੋਟੇ-ਛੋਟੇ ਹੀਰੇ ਲੱਗੇ ਹਨ।
ਸ਼ੰਘਾਈ ‘ਚ ਦੂਜੇ ਚਾਈਨਾ ਇੰਟਰਨੈਸ਼ਨਲ ਇੰਪੋਰਟ ਐਕਸਪੋ ‘ਚ ਇਸ ਟੌਇਲਟ ਸੀਟ ਨੂੰ ਜਾਰੀ ਕੀਤਾ ਗਿਆ। ਹੌਂਗਕੌਂਗ ਦੀ ਜੂਲਰੀ ਫਰਮ ਆਰੋਨ ਸ਼ੁਮ ਦੇ ਮਾਲਕਾਨਾ ਹੱਕ ਵਾਲੇ ਇੱਕ ਬ੍ਰਾਂਡ ਵੱਲੋਂ ਇਸ ਸੀਟ ਨੂੰ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਇਸ ਫਰਮ ਨੇ ਹੋਰ ਵੀ ਕਈ ਅਜਿਹੀਆਂ ਚੀਜ਼ਾਂ ਇਵੈਂਟ ‘ਚ ਪੇਸ਼ ਕੀਤੀਆਂ ਜਿਨ੍ਹਾਂ ‘ਤੇ ਹੀਰੇ ਜੜੇ ਸੀ। ਇੱਥੇ ਇੱਕ ਹੀਰੇ ਜੜਿਆ ਗਿਟਾਰ ਵੀ ਸੀ ਜਿਸ ਦੀ ਕੀਮਤ 2 ਮਿਲੀਅਨ ਦੱਸੀ ਗਈ।
ਕਾਰੀਗਰ ਨੇ ਇਸ ਸੀਟ ‘ਚ ਸਭ ਤੋਂ ਜ਼ਿਆਦਾ ਹੀਰੇ ਲਾ ਕੇ ਗਿਨੀਜ਼ ਬੁੱਕ ਰਿਕਾਰਡ ‘ਚ ਆਪਣਾ ਨਾਂ ਦਰਜ ਕਰਨ ਦੀ ਕੋਸ਼ਿਸ਼ ਕੀਤੀ ਹੈ। ਕੋਰੋਨੇਟ ਪਹਿਲਾਾਂ ਤੋਂ ਇੱਕ ਸਨਗਲਾਨ, ਘੜੀ, ਮੋਬਾਈਲ ਕੇਸ ਤੇ ਕੋਕਾ ਕੋਲਾ ਦੀ ਬੋਤਲ ਦੇ ਆਕਾਰ ਦੇ ਹੈਂਡਬੈਂਗ ‘ਚ ਸਭ ਤੋਂ ਜ਼ਿਆਦਾ ਹੀਰੇ ਲਾ ਕੇ ਆਪਣਾ ਨਾਂ ਰਿਕਾਰਡ ਕਾਇਮ ਕਰ ਚੁੱਕੇ ਹਨ।A toilet studded with 40,815 diamonds worth over $1,200,000 is exhibited at the 2nd #CIIE in Shanghai. A guitar made of a 400-carat diamond and 18K white gold is also on display, with an estimated value of about $2 million. pic.twitter.com/uPYt6tSHMs
— People's Daily, China (@PDChina) November 5, 2019
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪਟਿਆਲਾ
ਲਾਈਫਸਟਾਈਲ
Advertisement