ਵਿਆਹ 'ਚ ਮਿਲੇ ਗਿਫਟ ਨੇ ਰੰਗ 'ਚ ਪਾਇਆ ਭੰਗ, ਲਾੜਾ ਹੋਇਆ ਬੁਰੀ ਤਰ੍ਹਾਂ ਜ਼ਖਮੀ, ਪਤਨੀ ਦੇ ਐਕਸ ਬੌਏਫ੍ਰੈਂਡ 'ਤੇ ਸ਼ੱਕ
Gift blast in marriage: ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਵਿਆਹ ਦੇ ਮਾਹੌਲ 'ਚ ਹਰ ਕੋਈ ਖੁਸ਼ੀ ਦੇ ਮੂਡ 'ਚ ਹੁੰਦਾ ਹੈ ਪਰ ਗੁਜਰਾਤ 'ਚ ਹੋਇਆ ਇੱਕ ਵਿਆਹ ਲੋਕਾਂ ਲਈ ਦੁੱਖ ਦਾ ਪਹਾੜ ਬਣ ਗਿਆ।
Gift blast in marriage: ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਵਿਆਹ ਦੇ ਮਾਹੌਲ 'ਚ ਹਰ ਕੋਈ ਖੁਸ਼ੀ ਦੇ ਮੂਡ 'ਚ ਹੁੰਦਾ ਹੈ ਪਰ ਗੁਜਰਾਤ 'ਚ ਹੋਇਆ ਇੱਕ ਵਿਆਹ ਲੋਕਾਂ ਲਈ ਦੁੱਖ ਦਾ ਪਹਾੜ ਬਣ ਗਿਆ। ਦਰਅਸਲ, ਇਸ ਵਿਆਹ ਵਿੱਚ ਆਏ ਇੱਕ ਤੋਹਫ਼ੇ ਕਾਰਨ ਵੱਡਾ ਹਾਦਸਾ ਵਾਪਰ ਗਿਆ। ਵਿਆਹ 'ਚ ਮਿਲੇ ਤੋਹਫ਼ੇ ਨੂੰ ਖੋਲ੍ਹਣ ਤੋਂ ਬਾਅਦ ਵੱਡਾ ਧਮਾਕਾ ਹੋਇਆ ਜਿਸ ਕਾਰਨ ਲਾੜਾ ਜ਼ਖਮੀ ਹੋ ਗਿਆ। ਲਾੜੇ ਦੇ ਨਾਲ-ਨਾਲ ਉਸ ਦਾ ਭਤੀਜਾ ਵੀ ਜ਼ਖਮੀ ਹੋ ਗਿਆ।
ਵਿਆਹ 'ਚ ਮਿਲਿਆ ਤੋਹਫਾ ਗੁਜਰਾਤ ਦੇ ਇੱਕ ਪਰਿਵਾਰ ਲਈ ਕਾਫੀ ਖਤਰਨਾਕ ਸਾਬਤ ਹੋਇਆ। ਇਹ ਘਟਨਾ ਨਵਸਾਰੀ ਜ਼ਿਲ੍ਹੇ ਦੇ ਵਨਸਾਡਾ ਤਾਲੁਕਾ 'ਚ ਸਥਿਤ ਮਿਠੰਬੜੀ 'ਚ ਵਾਪਰੀ। ਹਾਲ ਹੀ ਵਿੱਚ ਇੱਥੇ ਇੱਕ ਵਿਆਹ ਹੋਇਆ ਸੀ। ਇਸ ਵਿਆਹ 'ਚ ਆਏ ਮਹਿਮਾਨਾਂ ਨੇ ਵਿਆਹ 'ਚ ਲਾੜਾ-ਲਾੜੀ ਨੂੰ ਕਈ ਤੋਹਫੇ ਦਿੱਤੇ ਸਨ ਤੇ ਵਿਆਹ ਵਿੱਚ ਮਿਲੇ ਇੱਕ ਤੋਹਫ਼ੇ ਨੇ ਪੂਰਾ ਵਿਆਹ ਬਰਬਾਦ ਕਰ ਦਿੱਤਾ।
ਦਰਅਸਲ, ਵਿਆਹ ਤੋਂ ਬਾਅਦ ਨਵੇਂ ਵਿਆਹੇ ਲਤੇਸ਼ ਗਾਵਿਤ ਨੇ ਵਿਆਹ 'ਚ ਮਿਲੇ ਤੋਹਫ਼ਿਆਂ ਨੂੰ ਦੇਖਣਾ ਸ਼ੁਰੂ ਕੀਤਾ ਜਿਸ ਦੌਰਾਨ ਗਿਫਟ 'ਚ ਆਏ ਟੈਡੀ ਬੀਅਰ 'ਚ ਜ਼ੋਰਦਾਰ ਧਮਾਕਾ ਹੋਇਆ। ਇਸ ਧਮਾਕੇ 'ਚ ਲਾੜੇ ਦੇ ਨਾਲ-ਨਾਲ ਉਸ ਦਾ ਤਿੰਨ ਸਾਲਾ ਭਤੀਜਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਉਸ ਨੂੰ ਵੀ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਭਰਤੀ ਕਰਵਾਉਣਾ ਪਿਆ।
ਅੱਖ ਨੂੰ ਨੁਕਸਾਨ
ਇਸ ਘਟਨਾ 'ਚ ਲਾੜੇ ਦਾ ਕਾਫੀ ਨੁਕਸਾਨ ਹੋਇਆ ਹੈ। ਲਾੜੇ ਦੀ ਅੱਖ ਪੂਰੀ ਤਰ੍ਹਾਂ ਖਰਾਬ ਹੋ ਗਈ ਹੈ। ਇਸ ਤੋਂ ਇਲਾਵਾ ਲਾੜੇ ਦਾ ਗੁੱਟ ਵੀ ਹੱਥ ਤੋਂ ਵੱਖ ਹੋ ਗਿਆ। ਇਸ ਦੇ ਨਾਲ ਹੀ ਧਮਾਕੇ ਕਾਰਨ ਸਰੀਰ ਨੂੰ ਵੀ ਕਾਫੀ ਨੁਕਸਾਨ ਹੋ ਗਿਆ। ਧਮਾਕੇ ਤੋਂ ਬਾਅਦ ਲਾੜੇ ਤੇ ਉਸ ਦੇ ਭਤੀਜੇ ਦੋਵਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ।
ਐਕਸ ਬੁਆਏਫ੍ਰੈਂਡ 'ਤੇ ਸ਼ੱਕ
ਲਾੜੇ ਦੇ ਸਹੁਰੇ ਨੇ ਘਟਨਾ ਸਬੰਧੀ ਆਪਣੀ ਧੀ ਦੇ ਐਕਸ ਪ੍ਰੇਮੀ 'ਤੇ ਸ਼ੱਕ ਪ੍ਰਗਟਾਇਆ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਸਲਮਾ ਦਾ ਵਿਆਹ ਲਤੇਸ਼ ਨਾਲ ਹੋਇਆ ਸੀ। ਸਲਮਾ ਦੀ ਵੱਡੀ ਭੈਣ ਦੇ ਐਕਸ ਬੁਆਏਫ੍ਰੈਂਡ ਰਾਜੂ ਧਨਸੁਖ ਪਟੇਲ ਨੇ ਵਿਆਹ ਵਿੱਚ ਇੱਕ ਆਸ਼ਾ ਵਰਕਰ ਦੇ ਹੱਥੋਂ ਟੈਡੀ ਬੀਅਰ ਵਰਗਾ ਇਲੈਕਟ੍ਰਾਨਿਕ ਤੋਹਫ਼ਾ ਭੇਜਿਆ ਸੀ। ਇਸ ਦੇ ਨਾਲ ਹੀ ਪੁਲਿਸ ਨੂੰ ਰਾਜੂ 'ਤੇ ਵੀ ਸ਼ੱਕ ਹੈ।
ਪੁਲਿਸ ਦਾ ਕਹਿਣਾ ਹੈ ਕਿ ਰਾਜੂ ਦਾ ਸਲਮਾ ਨਾਲ ਪਹਿਲਾਂ ਵੀ ਪ੍ਰੇਮ ਸਬੰਧ ਰਹਿ ਚੁੱਕਿਆ ਹੈ ਤੇ ਰਾਜੂ ਨੇ ਬਦਲੇ ਦੀ ਭਾਵਨਾ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਸ ਦੇ ਨਾਲ ਹੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਪੀੜਤ ਪਰਿਵਾਰ ਦੇ ਬਿਆਨ ਵੀ ਦਰਜ ਕਰ ਲਏ ਹਨ।