ਬਾਘ ਦੇ ਬੱਚਿਆਂ ਨੂੰ ਪਾਲਦੇ ਦਿਖੀ ਲੈਬਰਾਡੌਰ ਡੌਗੀ, ਦਿਲ ਜਿੱਤ ਲਵੇਗਾ ਵੀਡੀਓ
Viral Video: ਪਾਲਤੂ ਜਾਨਵਰਾਂ ਤੇ ਜੰਗਲੀ ਜਾਨਵਰਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵੱਡੀ ਗਿਣਤੀ 'ਚ ਦੇਖਣ ਨੂੰ ਮਿਲ ਜਾਂਦੀਆਂ ਹਨ। ਸੋਸ਼ਲ ਮੀਡੀਆ ਅਜਿਹੀਆਂ ਵੀਡੀਓਜ਼ ਨਾਲ ਭਰਿਆ ਹੋਇਆ ਹੈ
Viral Video: ਪਾਲਤੂ ਜਾਨਵਰਾਂ ਤੇ ਜੰਗਲੀ ਜਾਨਵਰਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵੱਡੀ ਗਿਣਤੀ 'ਚ ਦੇਖਣ ਨੂੰ ਮਿਲ ਜਾਂਦੀਆਂ ਹਨ। ਸੋਸ਼ਲ ਮੀਡੀਆ ਅਜਿਹੀਆਂ ਵੀਡੀਓਜ਼ ਨਾਲ ਭਰਿਆ ਹੋਇਆ ਹੈ, ਜਿਸ ਵਿੱਚ ਇੱਕ ਪ੍ਰਜਾਤੀ ਦੇ ਜਾਨਵਰ ਦੂਜੀ ਜਾਤੀ ਦੇ ਜਾਨਵਰਾਂ ਦੇ ਬੱਚੇ ਪਾਲਦੇ ਨਜ਼ਰ ਆ ਰਹੇ ਹਨ। ਇਸ ਨੂੰ ਦੇਖ ਕੇ ਯੂਜ਼ਰਸ ਦਾ ਵੀ ਦਿਲ ਪਿਘਲ ਜਾਂਦਾ ਹੈ, ਉਥੇ ਹੀ ਇਹ ਵੀਡੀਓ ਹਰ ਕਿਸੇ ਦਾ ਦਿਲ ਜਿੱਤ ਲੈਂਦੇ ਹਨ।
ਬੱਚੇ ਪਾਲਣਾ ਕੋਈ ਆਸਾਨ ਕੰਮ ਨਹੀਂ। ਅਜਿਹੇ 'ਚ ਜਦੋਂ ਇਹ ਬੱਚੇ ਕਿਸੇ ਬਾਘ ਦੇ ਹੋਣ ਤਾਂ ਚੰਗੇ -ਚੰਗਿਆ ਦਾ ਹਾਲ ਮਾੜਾ ਹੋ ਜਾਂਦਾ ਹੈ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਇਕ ਕੁੱਤਾ ਬਾਘ ਦੇ ਤਿੰਨ ਬੱਚਿਆਂ ਨੂੰ ਪਾਲਦਾ ਨਜ਼ਰ ਆ ਰਿਹਾ ਹੈ।
Because you want to see a lab doggy take care of baby rescue tigers
— A Piece of Nature (@apieceofnature) May 15, 2022
pic.twitter.com/qmKnyO4Fzi
ਵਾਇਰਲ ਹੋ ਰਹੀ ਕਲਿਪ ਵਿੱਚ, ਇੱਕ ਲੈਬਰਾਡੋਰ ਕੁੱਤਾ ਇੱਕ ਜੰਗਲੀ ਜੀਵ ਅਸਥਾਨ ਵਿੱਚ ਟਾਈਗਰ ਦੇ ਘੇਰੇ ਵਿੱਚ ਬੈਠਾ ਦਿਖਾਈ ਦੇ ਰਿਹਾ ਹੈ। ਇਸ ਦੌਰਾਨ ਟਾਈਗਰ ਦੇ ਤਿੰਨ ਪਿਆਰੇ ਬੱਚੇ ਉਸ ਨਾਲ ਖੇਡਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਬੱਚੇ ਉਸ ਨੂੰ ਆਪਣੀ ਅਸਲੀ ਮਾਂ ਸਮਝ ਕੇ ਉਸ ਨੂੰ ਕਾਫੀ ਪ੍ਰੇਸ਼ਾਨ ਕਰਦੇ ਹਨ, ਇਸ ਸਭ ਨੂੰ ਝੱਲਦੇ ਹੋਏ ਡੌਗੀ ਸ਼ਾਂਤਮਈ ਢੰਗ ਨਾਲ ਆਪਣੀ ਮਸਤੀ ਬਰਦਾਸ਼ਤ ਕਰਦਾ ਨਜ਼ਰ ਆ ਰਿਹਾ ਹੈ।
ਵੀਡੀਓ 'ਚ ਦੱਸਿਆ ਜਾ ਰਿਹਾ ਹੈ ਕਿ ਬਾਘਿਨ ਦੇ ਆਪਣੇ ਬੱਚਿਆਂ ਨੂੰ ਛੱਡਣ ਤੋਂ ਬਾਅਦ ਉਨ੍ਹਾਂ ਦੇ ਪਾਲਣ-ਪੋਸ਼ਣ ਦੀ ਸਮੱਸਿਆ ਪੈਦਾ ਹੋ ਗਈ ਸੀ। ਜੇਕਰ ਕੋਈ ਉਨ੍ਹਾਂ ਨੂੰ ਸਮੇਂ ਸਿਰ ਨਾ ਗੋਦ ਲੈਂਦਾ ਤਾਂ ਉਨ੍ਹਾਂ ਦੀ ਮੌਤ ਹੋ ਸਕਦੀ ਸੀ। ਅਜਿਹੇ 'ਚ ਲੈਬਰਾਡੋਰ ਡੌਗ ਨੇ ਤਿੰਨਾਂ ਨੂੰ ਗੋਦ ਲਿਆ ਅਤੇ ਸਾਰਿਆਂ ਦਾ ਧਿਆਨ ਰੱਖਣਾ ਸ਼ੁਰੂ ਕਰ ਦਿੱਤਾ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਨੂੰ ਲੱਖਾਂ ਵਿਊਜ਼ ਮਿਲ ਚੁੱਕੇ ਹਨ।