![ABP Premium](https://cdn.abplive.com/imagebank/Premium-ad-Icon.png)
ਜਦੋਂ ਪਤੰਗ ਨਾਲ ਉੱਡ ਗਿਆ ਵਿਅਕਤੀ, ਵੀਡੀਓ ਹੋਈ ਵਾਇਰਲ
Viral Video: ਵਾਇਰਲ ਹੋ ਰਹੀ ਵੀਡੀਓ ਨੂੰ ਦੇਖ ਕੇ ਲੋਕਾਂ ਨੂੰ ਯਕੀਨ ਨਹੀਂ ਹੋ ਰਿਹਾ ਹੈ ਕਿ ਅਜਿਹਾ ਕੁਝ ਹੋ ਸਕਦਾ ਹੈ। ਦੱਸ ਦੇਈਏ ਕਿ ਇਹ ਹੈਰਾਨ ਕਰਨ ਵਾਲਾ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ 'ਤੇ ਸ਼ੇਅਰ ਕੀਤਾ ਗਿਆ ਹੈ।
![ਜਦੋਂ ਪਤੰਗ ਨਾਲ ਉੱਡ ਗਿਆ ਵਿਅਕਤੀ, ਵੀਡੀਓ ਹੋਈ ਵਾਇਰਲ Viral Video of Man Who flew away with the Kite in Sri Lanka Jaffna ਜਦੋਂ ਪਤੰਗ ਨਾਲ ਉੱਡ ਗਿਆ ਵਿਅਕਤੀ, ਵੀਡੀਓ ਹੋਈ ਵਾਇਰਲ](https://feeds.abplive.com/onecms/images/uploaded-images/2021/12/23/488a668dde02ea50da5f932bd601fc70_original.jpeg?impolicy=abp_cdn&imwidth=1200&height=675)
ਪਤੰਗ ਉਡਾਉਣਾ ਬਹੁਤ ਲੋਕ ਬਹੁਤ ਪਸੰਦ ਕਰਦੇ ਹਨ। ਇਸ ਦੇ ਲਈ ਥਾਂ-ਥਾਂ 'ਤੇ ਵਿਸ਼ੇਸ਼ ਮੁਕਾਬਲੇ ਵੀ ਕਰਵਾਏ ਜਾਂਦੇ ਹਨ। ਪਰ, ਅੱਜਕਲ ਪਤੰਗ ਉਡਾਉਣ ਦੀ ਅਜਿਹੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਇਸ ਨੂੰ ਦੇਖ ਕੇ ਬਹੁਤੇ ਲੋਕ ਵਿਸ਼ਵਾਸ ਨਹੀਂ ਕਰ ਸਕਦੇ। ਦੱਸ ਦੇਈਏ ਕਿ ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਪਤੰਗ ਉਡਾਉਂਦੇ ਹੋਏ ਖੁਦ ਹਵਾ ਵਿੱਚ ਉੱਡ ਜਾਂਦਾ ਹੈ। ਇਹ ਦੇਖ ਕੇ ਉੱਥੇ ਪਤੰਗ ਉੱਡਾ ਰਹੇ ਬਾਕੀ ਲੋਕ ਵੀ ਹੈਰਾਨ ਹੋ ਜਾਂਦੇ ਹਨ।
ਦੇਖੋ ਵਾਇਰਲ ਵੀਡੀਓ-
Dramatic video shows a youth swept into the air with a kite in Jaffna area.
— Sri Lanka Tweet 🇱🇰 💉 (@SriLankaTweet) December 21, 2021
The youth was reportedly suffered minor injuries.pic.twitter.com/W0NKrYnTe6 #Kiteman #Kite #LKA #Jaffna #SriLanka
ਪਤੰਗ ਨਾਲ ਹਵਾ ਵਿੱਚ ਉੱਡਿਆ ਆਦਮੀ
ਦੱਸ ਦਈਏ ਕਿ ਵਾਇਰਲ ਵੀਡੀਓ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਪਹਿਲਾਂ ਬਹੁਤ ਮਜ਼ੇ ਨਾਲ ਪਤੰਗ ਉਡਾ ਰਿਹਾ ਸੀ। ਫਿਰ ਅਚਾਨਕ ਉਹ ਹਵਾ ਵਿੱਚ ਉੱਡਣਾ ਸ਼ੁਰੂ ਕਰ ਦਿੰਦਾ ਹੈ। ਇਸ ਤੋਂ ਬਾਅਦ ਪਤੰਗ ਉਡਾਉਣ ਵਾਲੇ ਬਾਕੀ ਲੋਕ ਵੀ ਇਹ ਨਜ਼ਾਰਾ ਦੇਖ ਕੇ ਹੈਰਾਨ ਰਹਿ ਗਏ।
ਅਸਲ ਵਿੱਚ ਉਹ ਵਿਅਕਤੀ ਇੱਕ ਵੱਡੀ ਜੂਟ ਦੀ ਰੱਸੀ ਬੰਨ੍ਹ ਕੇ ਇੱਕ ਵੱਡੀ ਪਤੰਗ ਉਡਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਕੁਝ ਦੇਰ ਬਾਅਦ ਉਹ ਵਿਅਕਤੀ ਵੀ ਪਤੰਗ ਨਾਲ ਹਵਾ ਵਿੱਚ ਉਡਣ ਲੱਗਦਾ ਹੈ। ਇਹ ਦੇਖ ਕੇ ਉੱਥਏ ਖੜ੍ਹੇ ਬਾਕੀ ਲੋਕ ਹੈਰਾਨ ਰਹਿ ਗਏ। ਸਾਰੇ ਲੋਕਾਂ ਨੇ ਤੇਜ਼ੀ ਨਾਲ ਕੋਸ਼ਿਸ਼ ਕੀਤੀ ਅਤੇ ਕਿਸੇ ਤਰ੍ਹਾਂ ਵਿਅਕਤੀ ਨੂੰ ਜ਼ਮੀਨ 'ਤੇ ਉਤਾਰਿਆ। ਇਸ ਦੌਰਾਨ ਉਸ ਵਿਅਕਤੀ ਨੂੰ ਕੁਝ ਸੱਟਾਂ ਵੀ ਲੱਗੀਆਂ।
ਇਹ ਬਹੁਤ ਅਜੀਬ ਗੱਲ ਸੀ ਕਿ ਇੱਕ ਆਦਮੀ ਹਵਾ ਵਿੱਚ ਪਤੰਗ ਉਡਾ ਸਕਦਾ ਹੈ। ਵਾਇਰਲ ਹੋ ਰਹੀ ਵੀਡੀਓ ਨੂੰ ਦੇਖ ਕੇ ਲੋਕਾਂ ਨੂੰ ਯਕੀਨ ਨਹੀਂ ਹੋ ਰਿਹਾ ਹੈ ਕਿ ਅਜਿਹਾ ਕੁਝ ਹੋ ਸਕਦਾ ਹੈ। ਦੱਸ ਦੇਈਏ ਕਿ ਇਹ ਹੈਰਾਨੀਜਨਕ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ 'ਤੇ ਸ਼ੇਅਰ ਕੀਤੀ ਗਈ ਹੈ। ਇਹ ਵੀਡੀਓ ਸ਼੍ਰੀਲੰਕਾ ਦੇ ਜਾਫਨਾ ਇਲਾਕੇ ਦੀ ਹੈ। ਇਸ ਦੇ ਨਾਲ ਹੀ ਟਵੀਟ 'ਚ ਇਹ ਵੀ ਦੱਸਿਆ ਗਿਆ ਕਿ ਪਤੰਗ ਉਡਾਉਂਦੇ ਹੋਏ ਉਡਣ ਵਾਲੇ ਵਿਅਕਤੀ ਦੀ ਜਾਨ ਤਾਂ ਬਚ ਗਈ ਪਰ ਉਸ ਨੂੰ ਕੁਝ ਮਾਮੂਲੀ ਸੱਟਾਂ ਵੀ ਲੱਗੀਆਂ ਹਨ।
ਇਹ ਵੀ ਪੜ੍ਹੋ: Raghav Chadha Meet Babbu Maan: ਆਮ ਆਦਮੀ ਪਾਰਟੀ ਦੇ ਲੀਡਰ ਰਾਘਵ ਚੱਢਾ ਵੱਲੋਂ ਬੱਬੂ ਮਾਨ ਮੀਟਿੰਗ, ਮੁਲਾਕਾਤ ਮਗਰੋਂ ਕਹੀ ਇਹ ਗੱਲ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)