Viral Video : ਲਾੜੀ ਨੂੰ ਖਾਣ ਲਈ ਦਿੱਤਾ ਰਸਗੁੱਲਾ, ਮਨ੍ਹਾ ਕਰਨ 'ਤੇ ਲਾੜੇ ਨੇ ਜੋ ਕੀਤਾ ਦੇਖ ਸਭ ਹੈਰਾਨ
ਵਾਇਰਲ ਹੋ ਰਹੀ ਇਸ ਵੀਡੀਓ ਨੂੰ ਇਕ ਯੂਜ਼ਰ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। 32 ਸੈਕਿੰਡ ਦੀ ਇਸ ਵੀਡੀਓ 'ਚ ਤੁਸੀਂ ਦੇਖੋਂਗੇ ਕਿ ਹਰ ਕੋਈ ਲਾੜਾ-ਲਾੜੀ ਦੇ ਆਲੇ-ਦੁਆਲੇ ਖੜ੍ਹਾ ਹੈ।
Viral Video : ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ ਤੇ ਇਸ ਦੌਰਾਨ ਵਿਆਹ ਦੇ ਇਕ ਤੋਂ ਵੱਧ ਇਕ ਵੀਡੀਓ ਆ ਰਹੇ ਹਨ। ਕਿਤੇ ਦੁਲਹਨ ਦੀ ਐਂਟਰੀ 'ਤੇ ਧੱਕਾ-ਮੁੱਕੀ ਕੀਤੀ ਜਾਂਦੀ ਹੈ ਤੇ ਕਿਤੇ ਲਾੜੀ ਦਾ ਮਜ਼ਾਕ। ਵਿਆਹ ਨਾਲ ਜੁੜੀ ਇਕ ਹੋਰ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਪਰ ਇਹ ਨਾ ਤਾਂ ਪ੍ਰੈਂਕ ਹੈ ਅਤੇ ਨਾ ਹੀ ਦੁਲਹਨ ਦੀ ਐਂਟਰੀ ਦਾ ਧਮਾਕਾ ਹੈ। ਇਸ ਵੀਡੀਓ 'ਚ ਤੁਸੀਂ ਦੇਖੋਗੇ ਲਾੜੇ ਦਾ ਅਜਿਹਾ ਸ਼ਾਨਦਾਰ ਅੰਦਾਜ਼, ਜਿਸ ਨੂੰ ਦੇਖ ਤੁਸੀਂ ਹੱਸ-ਹੱਸ ਕਮਲੇ ਹੋ ਜਾਵੋਗੇ। ਆਓ ਦੇਖਦੇ ਹਾਂ ਕਿ ਇਸ ਵੀਡੀਓ ਵਿਚ ਕੀ ਹੈ।
ਵੀਡੀਓ 'ਚ ਕੀ ਹੈ
View this post on Instagram
ਵਾਇਰਲ ਹੋ ਰਹੀ ਇਸ ਵੀਡੀਓ ਨੂੰ ਇਕ ਯੂਜ਼ਰ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। 32 ਸੈਕਿੰਡ ਦੀ ਇਸ ਵੀਡੀਓ 'ਚ ਤੁਸੀਂ ਦੇਖੋਂਗੇ ਕਿ ਹਰ ਕੋਈ ਲਾੜਾ-ਲਾੜੀ ਦੇ ਆਲੇ-ਦੁਆਲੇ ਖੜ੍ਹਾ ਹੈ। ਵਿਆਹ ਦੀਆਂ ਕੁਝ ਰਸਮਾਂ ਨਿਭਾਈਆਂ ਜਾ ਰਹੀਆਂ ਹਨ। ਇਸ ਐਪੀਸੋਡ 'ਚ ਲਾੜੀ ਲਾੜੇ ਨੂੰ ਖਾਣ ਲਈ ਰਸਗੁੱਲਾ ਦਿੰਦੀ ਹੈ। ਲਾੜਾ ਉਸ ਰਸਗੁੱਲੇ ਨੂੰ ਖਾਂਦਾ ਹੈ।
ਇਸ ਤੋਂ ਬਾਅਦ ਲਾੜੇ ਦਾ ਨੰਬਰ ਆਉਂਦਾ ਹੈ। ਇਸ ਵਾਰ ਉਹ ਲਾੜੀ ਨੂੰ ਰਸਗੁੱਲਾ ਦਿੰਦਾ ਹੈ, ਪਰ ਲੜਕੀ ਨੇ ਖਾਣ ਤੋਂ ਇਨਕਾਰ ਕਰ ਦਿੱਤਾ। ਆਲੇ-ਦੁਆਲੇ ਦੇ ਲੋਕਾਂ ਨੇ ਉਸ ਨੂੰ ਸਮਝਾਇਆ। ਇਸ ਦੌਰਾਨ ਲਾੜਾ ਕੁਝ ਅਜਿਹਾ ਕਰਦਾ ਹੈ ਕਿ ਉੱਥੇ ਮੌਜੂਦ ਲੋਕ ਹੈਰਾਨ ਰਹਿ ਜਾਂਦੇ ਹਨ ਅਤੇ ਸਾਰੇ ਹੱਸਣ ਲੱਗ ਪੈਂਦੇ ਹਨ। ਦਰਅਸਲ ਲਾੜੀ ਦੇ ਮਨ੍ਹਾ ਕਰਦੇ ਹੀ ਲਾੜਾ ਖੁਦ ਰਸਗੁੱਲਾ ਖਾ ਲੈਂਦਾ ਹੈ। ਲੋਕ ਲਾੜੇ ਦੇ ਇਸ ਅੰਦਾਜ਼ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕਰ ਰਹੇ ਹਨ। ਲੋਕ ਇਸ ਵੀਡੀਓ ਨੂੰ ਖੂਬ ਸ਼ੇਅਰ ਕਰ ਰਹੇ ਹਨ। ਹੁਣ ਤੱਕ ਇਸ ਵੀਡੀਓ ਨੂੰ ਕਰੀਬ 3600 ਲੋਕ ਦੇਖ ਚੁੱਕੇ ਹਨ।
ਇਹ ਵੀ ਪੜ੍ਹੋ: Viral Video : ਕੀ ਹੋਇਆ ਜਦੋਂ ਦੋਸਤਾਂ ਨੇ ਇਕ ਲੜਕੇ ਨੂੰ ਫੈਵੀਕਵਿੱਕ ਨਾਲ ਚਿਪਕਾ ਕੇ ਪੁੱਠਾ ਲੰਘ ਦਿੱਤਾ, ਦੇਖੋ ਵੀਡੀਓ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904