Watch: ਤਪਦੀ ਧੁੱਪ 'ਚ ਰਿਕਸ਼ਾ 'ਤੇ ਸਮਾਨ ਲਿਜਾਂਦੇ ਸ਼ਖ਼ਸ ਦੀ ਬਾਈਕ ਚਾਲਕ ਨੇ ਕੀਤੀ ਮਦਦ, ਦਿਲ ਨੂੰ ਛੋਹ ਜਾਵੇਗੀ Video
ਗਰਮੀ ਦਾ ਕਹਿਰ ਜਾਰੀ ਹੈ। ਸੂਰਜ ਦੇਵਤਾ ਹਰ ਰੋਜ਼ ਨਵੇਂ ਰਿਕਾਰਡ ਬਣਾ ਰਹੇ ਹਨ। ਕੜਕਦੀ ਧੁੱਪ ਅਤੇ ਗਰਮੀ ਨੇ ਲੋਕਾਂ ਦਾ ਜਿਊਣਾ ਮੁਸ਼ਕਿਲ ਕਰ ਦਿੱਤਾ ਹੈ। ਸਭ ਤੋਂ ਵੱਧ ਪ੍ਰੇਸ਼ਾਨੀ 'ਚ ਉਹ ਲੋਕ ਹਨ ਜਿਨ੍ਹਾਂ ਨੂੰ ਧੁੱਪ 'ਚ ਸਾਮਾਨ ਢੋਣ ਲਈ ਸਵੇਰ ਤੋਂ ਸ਼ਾਮ ਤੱਕ ਕੰਮ ਕਰਨਾ ਪੈਂਦਾ ਹੈ।
Trending Video: ਗਰਮੀ ਦਾ ਕਹਿਰ ਜਾਰੀ ਹੈ। ਸੂਰਜ ਦੇਵਤਾ ਹਰ ਰੋਜ਼ ਨਵੇਂ ਰਿਕਾਰਡ ਬਣਾ ਰਹੇ ਹਨ। ਕੜਕਦੀ ਧੁੱਪ ਅਤੇ ਗਰਮੀ ਨੇ ਲੋਕਾਂ ਦਾ ਜਿਊਣਾ ਮੁਸ਼ਕਿਲ ਕਰ ਦਿੱਤਾ ਹੈ। ਸਭ ਤੋਂ ਵੱਧ ਪ੍ਰੇਸ਼ਾਨੀ 'ਚ ਉਹ ਲੋਕ ਹਨ ਜਿਨ੍ਹਾਂ ਨੂੰ ਧੁੱਪ 'ਚ ਸਾਮਾਨ ਢੋਣ ਲਈ ਸਵੇਰ ਤੋਂ ਸ਼ਾਮ ਤੱਕ ਕੰਮ ਕਰਨਾ ਪੈਂਦਾ ਹੈ। ਤਪਦੀ ਗਰਮੀ 'ਚ ਇਹ ਲੋਕ ਸਾਰਾ ਦਿਨ ਰੋਜ਼ੀ-ਰੋਟੀ ਲਈ ਕੰਮ ਕਰਦੇ ਹਨ ਅਤੇ ਇਨ੍ਹਾਂ ਦੀ ਚਿੰਤਾ ਕਰਨ ਵਾਲੇ ਲੋਕ ਘੱਟ ਹੀ ਨਜ਼ਰ ਆਉਂਦੇ ਹਨ। ਹਾਲਾਂਕਿ ਕੁਝ ਲੋਕ ਅਜਿਹੇ ਵੀ ਹਨ, ਜੋ ਉਨ੍ਹਾਂ ਦੀ ਮਦਦ ਲਈ ਅੱਗੇ ਆਉਂਦੇ ਹਨ। ਇਸ ਨੂੰ ਦਰਸਾਉਂਦੀ ਇੱਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ (Social Media) 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਸੋਸ਼ਲ ਮੀਡੀਆ 'ਤੇ ਵਾਇਰਲ (Viral) ਹੋ ਰਹੀ ਇਸ ਵੀਡੀਓ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਇੰਟਰਨੈੱਟ ਯੂਜਰਸ (Netizens) ਨੂੰ ਇਹ ਵੀਡੀਓ ਬਹੁਤ ਪਸੰਦ ਆ ਰਹੀ ਹੈ। ਇਸ ਵੀਡੀਓ 'ਚ ਬਾਈਕ ਸਵਾਰ 2 ਲੋਕ ਰਿਕਸ਼ਾ ਚਾਲਕ ਨੂੰ ਠੰਡਾ ਪਾਣੀ ਪਿਲਾਉਂਦੇ ਨਜ਼ਰ ਆ ਰਹੇ ਹਨ। ਬਾਈਕ ਸਵਾਰ ਨੇ ਇਹ ਵੀਡੀਓ ਰਿਕਾਰਡ ਕੀਤੀ ਹੈ।
ਰਿਕਸ਼ਾ ਚਾਲਕ ਨੂੰ ਪਿਲਾਇਆ ਠੰਡਾ ਪਾਣੀ
ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਸ ਵੀਡੀਓ 'ਚ ਤੁਸੀਂ ਰਿਕਸ਼ਾ ਵਾਲੇ ਨੂੰ ਸਮਾਨ ਲਿਜਾਂਦੇ ਦੇਖ ਸਕਦੇ ਹੋ। ਵੀਡੀਓ ਦੇਖ ਕੇ ਗਰਮੀ ਦਾ ਅਹਿਸਾਸ ਵੀ ਹੁੰਦਾ ਹੈ। ਰਿਕਸ਼ਾ ਵਾਲਾ ਪਸੀਨੇ 'ਚ ਲੱਥਪੱਥ ਹੈ। ਅਜਿਹੇ 'ਚ ਉਸ ਨੂੰ ਪਿਆਸ ਲੱਗ ਰਹੀ ਹੋਵੇਗੀ, ਇਸ ਗੱਲ ਨੂੰ ਕੋਈ ਵੀ ਸਮਝ ਸਕਦਾ ਹੈ ਪਰ ਮਦਦ ਲਈ ਸਿਰਫ਼ 2 ਲੋਕ ਹੀ ਅੱਗੇ ਆਏ। ਬਾਈਕ ਸਵਾਰ 2 ਵਿਅਕਤੀਆਂ ਨੇ ਰਿਕਸ਼ਾ ਵਾਲੇ ਨੂੰ ਠੰਡਾ ਪਾਣੀ ਪਿਲਾਇਆ। ਇੱਕ ਬਾਈਕ ਸਵਾਰ ਰਿਕਸ਼ਾ ਵਾਲੇ ਨੂੰ ਕਹਿੰਦਾ ਹੈ, "ਗਰਮੀ 'ਚ ਠੰਡਕ ਦਾ ਅਹਿਸਾਸ, ਲਓ ਪਾਣੀ ਪੀਓ।"
ਸੋਸ਼ਲ ਮੀਡੀਆ 'ਤੇ ਇਸ ਵੀਡੀਓ ਨੂੰ ਕਾਫੀ ਵਧੀਆ ਰਿਸਪੌਂਸ ਮਿਲ ਰਿਹਾ ਹੈ। ਹਰ ਕੋਈ ਬਾਈਕ ਸਵਾਰਾਂ ਦੀ ਤਾਰੀਫ਼ ਕਰ ਰਿਹਾ ਹੈ। ਆਖਰ ਤਾਰੀਫ਼ ਹੋਣੀ ਵੀ ਚਾਹੀਦੀ ਹੈ। ਝੁਲਸਦੀ ਦੁਪਹਿਰ 'ਚ ਉਨ੍ਹਾਂ ਨੇ ਸਮਾਨ ਢੋਣ ਵਾਲੇ ਰਿਕਸ਼ਾ ਵਾਲੇ ਦੀ ਮਦਦ ਕੀਤੀ ਹੈ। ਉਨ੍ਹਾਂ ਨੇ ਝੁਲਸਾਉਣ ਵਾਲੀ ਗਰਮੀ 'ਚ ਰਿਕਸ਼ਾ ਵਾਲੇ ਨੂੰ ਪਾਣੀ ਪਿਲਾ ਕੇ ਸਾਰਿਆਂ ਦਾ ਦਿਲ ਜਿੱਤ ਲਿਆ ਹੈ।
ਵਾਇਰਲ ਹੋਈ ਵੀਡੀਓ
ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫ਼ਾਰਮ ਇੰਸਟਾਗ੍ਰਾਮ 'ਤੇ rvcjinsta ਨੇ ਆਪਣੇ ਹੈਂਡਲ ਨਾਲ ਪੋਸਟ ਕੀਤਾ ਹੈ। ਵੀਡੀਓ ਨੂੰ ਹੁਣ ਤੱਕ 1 ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਵੀਡੀਓ ਦੇ ਕੈਪਸ਼ਨ 'ਚ ਲਿਖਿਆ ਹੈ - "ਲੋੜਵੰਦਾਂ ਦੀ ਮਦਦ ਕਰੋ।" ਵੀਡੀਓ 'ਤੇ ਲੋਕਾਂ ਦੇ ਕਮੈਂਟਸ ਦਾ ਹੜ੍ਹ ਵੀ ਆ ਗਿਆ ਹੈ। ਇਕ ਯੂਜ਼ਰ ਨੇ ਲਿਖਿਆ, "ਹਮੇਸ਼ਾ ਇਸ ਤਰ੍ਹਾਂ ਮਦਦ ਕਰੋ।" ਇਕ ਹੋਰ ਯੂਜ਼ਰ ਨੇ ਕਿਹਾ, "ਅਸੀਂ ਇਕ-ਦੂਜੇ ਦੀ ਮਦਦ ਕਰਕੇ ਹੀ ਬਿਹਤਰ ਦੁਨੀਆ ਬਣਾ ਸਕਦੇ ਹਾਂ।"