Watch: ਦੁਨੀਆਂ ਦੇ ਸਭ ਤੋਂ ਮਹਿੰਗੇ ਸਿਰਹਾਣੇ ਦੀ ਕੀਮਤ 45 ਲੱਖ ਰੁਪਏ, ਖ਼ਾਸੀਅਤ ਜਾਣ ਕੇ ਹੋ ਜਾਓਗੇ ਹੈਰਾਨ
ਕੀ ਤੁਸੀਂ ਕਦੇ ਸੋਚਿਆ ਹੈ ਕਿ ਦੁਨੀਆਂ ਦੇ ਸਭ ਤੋਂ ਮਹਿੰਗੇ ਸਿਰਹਾਣੇ ਦੀ ਕੀਮਤ ਕਿੰਨੀ ਹੋਵੇਗੀ? ਤੁਸੀਂ ਇਸ ਦੀ ਕੀਮਤ ਦਾ ਅੰਦਾਜ਼ਾ ਕੁਝ ਹਜ਼ਾਰ ਤੱਕ ਹੀ ਲਗਾ ਸਕੋਗੇ, ਪਰ ਅਸਲੀਅਤ ਤੁਹਾਡੀ ਤੇ ਸਾਡੀ ਸੋਚ ਤੋਂ ਬਹੁਤ ਦੂਰ ਹੈ।
Most Expensive Pillow: ਕੀ ਤੁਸੀਂ ਕਦੇ ਸੋਚਿਆ ਹੈ ਕਿ ਦੁਨੀਆਂ ਦੇ ਸਭ ਤੋਂ ਮਹਿੰਗੇ ਸਿਰਹਾਣੇ ਦੀ ਕੀਮਤ ਕਿੰਨੀ ਹੋਵੇਗੀ? ਜਿੱਥੋਂ ਤੱਕ ਸਾਨੂੰ ਲੱਗਦਾ ਹੈ ਕਿ ਤੁਸੀਂ ਇਸ ਦੀ ਕੀਮਤ ਦਾ ਅੰਦਾਜ਼ਾ ਕੁਝ ਹਜ਼ਾਰ ਤੱਕ ਹੀ ਲਗਾ ਸਕੋਗੇ, ਪਰ ਅਸਲੀਅਤ ਤੁਹਾਡੀ ਅਤੇ ਸਾਡੀ ਸੋਚ ਤੋਂ ਬਹੁਤ ਦੂਰ ਹੈ। ਜੀ ਹਾਂ, ਦੁਨੀਆਂ ਦਾ ਸਭ ਤੋਂ ਮਹਿੰਗਾ ਸਿਰਹਾਣਾ 45 ਲੱਖ ਰੁਪਏ ਦਾ ਹੈ। ਸਾਨੂੰ ਯਕੀਨ ਹੈ ਕਿ ਤੁਸੀਂ ਇਸ ਕੀਮਤ ਨੂੰ ਜਾਣ ਕੇ ਜ਼ਰੂਰ ਹੈਰਾਨ ਹੋਏ ਹੋਵੋਗੇ, ਪਰ ਇੰਤਜ਼ਾਰ ਕਰੋ ਇਸ ਦੀ ਖ਼ਾਸੀਅਤ ਜਾਣ ਕੇ ਤੁਹਾਡੇ ਹੋਸ਼ ਉੱਡ ਜਾਣਗੇ।
ਡੱਚ ਸਰਵਾਈਕਲ ਮਾਹਰ ਤੋਂ ਡਿਜ਼ਾਈਨਰ ਬਣੇ ਇਕ ਸ਼ਖ਼ਸ ਨੇ ਦੁਨੀਆਂ ਦਾ ਸਭ ਤੋਂ ਮਹਿੰਗਾ ਸਿਰਹਾਣਾ ਬਣਾਇਆ ਅਤੇ ਡਿਜ਼ਾਈਨ ਕੀਤਾ ਹੈ। ਅਧਿਕਾਰਤ ਵੈੱਬਸਾਈਟ ਦੇ ਅਨੁਸਾਰ, "ਟੇਲਰਮੇਡ ਪਿਲੋ" (Tailormade Pillow) ਦੁਨੀਆਂ ਦਾ ਸਭ ਤੋਂ ਨਿਵੇਕਲਾ ਅਤੇ ਉੱਨਤ ਸਿਰਹਾਣਾ ਹੈ। ਇਹ ਮਿਸਰ ਦੇ ਕਪਾਹ ਅਤੇ ਸ਼ਹਿਤੂਤ ਰੇਸ਼ਮ ਤੋਂ ਬਣਿਆ ਹੈ ਅਤੇ ਗ਼ੈਰ-ਜ਼ਹਿਰੀਲੇ ਡੱਚ ਮੈਮੋਰੀ ਫੋਮ ਨਾਲ ਭਰਿਆ ਹੋਇਆ ਹੈ। ਨੀਦਰਲੈਂਡ ਦੇ ਥਿਜ ਵੈਨ ਡੇਰ ਹਿਲਸਟ ਨੇ ਸਿਰਹਾਣਾ ਬਣਾਇਆ ਹੈ, ਜੋ ਆਰਕੀਟੈਕਚਰਲ ਡਾਇਜੈਸਟ ਦੇ ਅਨੁਸਾਰ $57,000 (ਲਗਭਗ 45 ਲੱਖ ਰੁਪਏ) 'ਚ ਵਿਕਦਾ ਹੈ।
ਸਿਰਹਾਣਾ ਬਣਾਉਣ 'ਚ ਲੱਗੇ 15 ਸਾਲ
ਮਿਲੀ ਜਾਣਕਾਰੀ ਮੁਤਾਬਕ ਡਿਜ਼ਾਈਨਰ ਹਿਲਸਟ ਨੂੰ ਇਸ ਖ਼ਾਸ ਸਿਰਹਾਣੇ ਨੂੰ ਬਣਾਉਣ 'ਚ 15 ਸਾਲ ਲੱਗੇ ਹਨ। ਇਹ ਸਿਰਹਾਣਾ 24 ਕੈਰੇਟ ਸੋਨਾ, ਹੀਰਾ ਅਤੇ ਨੀਲਮ ਨਾਲ ਜੜਿਆ ਹੋਇਆ ਹੈ। ਇਸ ਤੋਂ ਇਲਾਵਾ ਸਿਰਹਾਣੇ ਨੂੰ ਭਰਨ ਲਈ ਵਰਤਿਆ ਜਾਣ ਵਾਲਾ ਕਪਾਹ ਰੋਬੋਟ ਮਿਲਿੰਗ ਮਸ਼ੀਨ ਤੋਂ ਆਉਂਦਾ ਹੈ।
ਸਿਰਹਾਣੇ 'ਤੇ 24 ਕੈਰਟ ਸੋਨੇ ਦਾ ਕਵਰ ਹੈ। ਇੱਕ ਚਮਕਦਾਰ ਫੈਬਰਿਕ ਕਵਰ ਜੋ ਸੁਰੱਖਿਅਤ ਅਤੇ ਚੰਗੀ ਨੀਂਦ ਲਈ ਸਾਰੇ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਨੂੰ ਕਥਿਤ ਤੌਰ 'ਤੇ ਰੋਕਦਾ ਹੈ। ਕੀਮਤ ਟੈਗ 'ਚ ਜੋੜਨ ਲਈ ਇੱਕ ਜ਼ਿੱਪਰ ਹੈ ਜਿਸ 'ਚ ਇੱਕ 22.5-ਕੈਰੇਟ ਨੀਲਮ ਅਤੇ ਚਾਰ ਹੀਰੇ ਹਨ।
ਕਸਟਮ-ਮੇਡ ਹੈ ਇਹ ਖ਼ਾਸ ਸਿਰਹਾਣਾ
ਦੱਸ ਦੇਈਏ ਕਿ ਇਹ ਖ਼ਾਸ ਸਿਰਹਾਣਾ ਬ੍ਰਾਂਡੇਡ ਬਾਕਸ 'ਚ ਪੈਕ ਕੀਤਾ ਜਾਂਦਾ ਹੈ। ਹਿਲਸਟ ਦਾ ਦਾਅਵਾ ਹੈ ਕਿ ਸਿਰਹਾਣਾ ਇਨਸੋਮੀਨਿਆ ਵਾਲੇ ਲੋਕਾਂ ਨੂੰ ਚੈਨ ਨਾਲ ਸੌਣ 'ਚ ਮਦਦ ਕਰੇਗਾ। ਅਧਿਕਾਰਤ ਵੈੱਬਸਾਈਟ ਦੱਸਦੀ ਹੈ ਕਿ ਸਿਰਹਾਣਾ ਹਰੇਕ ਗਾਹਕ ਲਈ ਕਸਟਮ-ਮੇਡ ਹੈ। ਸਿਰਹਾਣਾ ਬਣਾਉਣ ਤੋਂ ਪਹਿਲਾਂ 3ਡੀ ਸਕੈਨਰ ਦੀ ਵਰਕੋਂ ਕਰਕੇ ਉਸ ਸ਼ਖ਼ਸ ਦੇ ਮੋਢੇ, ਸਿਰ ਅਤੇ ਗਰਦਨ ਦਾ ਸਹੀ ਮਾਪ ਲਿਆ ਜਾਂਦਾ ਹੈ।
ਕੰਪਨੀ ਨੇ ਕਿਹਾ ਹੈ, "ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਛੋਟੇ ਹੋ ਜਾਂ ਵੱਡੇ, ਮਰਦ ਜਾਂ ਔਰਤ, ਸਾਈਡ ਜਾਂ ਬੈਕ ਸਲੀਪਰ। ਤੁਹਾਡਾ ਟੇਲਰਮੇਡ ਸਿਰਹਾਣਾ ਤੁਹਾਨੂੰ ਸਭ ਤੋਂ ਵਧੀਆ ਤਰੀਕੇ ਨਾਲ ਸਪੋਰਟ ਕਰਦਾ ਹੈ।"