Watch: ਔਰਤ ਅਤੇ ਕੁੱਤੇ ਨੇ 18 ਘੰਟੇ ਤਕ ਕੀਤਾ ਨਹਿਰ 'ਚ ਸੰਘਰਸ਼, ਇੰਝ ਬਚੀ ਦੋਵਾਂ ਦੀ ਜਾਨ
ਯੂਮਾ ਕਾਉਂਟੀ ਐਰੀਜ਼ੋਨਾ 'ਚ ਸਰਕਾਰੀ ਅਧਿਕਾਰੀਆਂ ਨੇ 8 ਜੂਨ ਨੂੰ ਇੱਕ ਔਰਤ ਅਤੇ ਉਸ ਦੇ ਕੁੱਤੇ ਨੂੰ ਇੱਕ ਨਹਿਰ ਵਿੱਚੋਂ ਬਚਾਇਆ। ਦੋਵੇਂ ਲਗਭਗ 18 ਘੰਟੇ ਤੱਕ ਨਹਿਰ 'ਚ ਫਸੇ ਰਹੇ।
Woman And Dog Rescue Operation: ਯੂਮਾ ਕਾਉਂਟੀ ਐਰੀਜ਼ੋਨਾ 'ਚ ਸਰਕਾਰੀ ਅਧਿਕਾਰੀਆਂ ਨੇ 8 ਜੂਨ ਨੂੰ ਇੱਕ ਔਰਤ ਅਤੇ ਉਸ ਦੇ ਕੁੱਤੇ ਨੂੰ ਇੱਕ ਨਹਿਰ ਵਿੱਚੋਂ ਬਚਾਇਆ। ਦੋਵੇਂ ਲਗਭਗ 18 ਘੰਟੇ ਤੱਕ ਨਹਿਰ 'ਚ ਫਸੇ ਰਹੇ। ਇਹ ਜਾਣਕਾਰੀ ਯੂਮਾ ਕਾਉਂਟੀ ਸ਼ੈਰਿਫ਼ ਦਫ਼ਤਰ ਦੇ ਅਧਿਕਾਰਤ ਫ਼ੇਸਬੁੱਕ ਪੇਜ਼ 'ਤੇ ਇੱਕ ਪੋਸਟ ਰਾਹੀਂ ਦਿੱਤੀ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਔਰਤ ਆਪਣੇ ਕੁੱਤੇ ਨਾਲ ਬਾਹਰ ਸੈਰ ਕਰਨ ਗਈ ਸੀ। ਔਰਤ ਇਸ ਗੱਲ ਤੋਂ ਅਣਜਾਣ ਸੀ ਕਿ ਨੇੜੇ ਹੀ ਕੋਈ ਨਹਿਰ ਹੈ। ਕੁੱਤਾ ਨਹਿਰ ਦੇ ਅੰਦਰ ਜਾ ਕੇ ਫਸ ਗਿਆ। ਔਰਤ ਨੇ ਜਦੋਂ ਦੇਖਿਆ ਕਿ ਕੁੱਤਾ ਨਹਿਰ 'ਚੋਂ ਬਾਹਰ ਨਹੀਂ ਨਿਕਲ ਸਕਦਾ ਤਾਂ ਉਹ ਵੀ ਨਹਿਰ 'ਚ ਜਾ ਕੇ ਉੱਥੇ ਹੀ ਫਸ ਗਈ।
ਟਰੇਨ ਕੰਡਕਟਰ ਨੇ ਦਿੱਤੀ ਪੁਲਿਸ ਨੂੰ ਸੂਚਨਾ
ਲਗਭਗ 18 ਘੰਟੇ ਬਾਅਦ ਟਰੇਨ ਕੰਡਕਟਰ ਨੇ ਔਰਤ ਨੂੰ ਦੇਖਿਆ ਅਤੇ ਅਧਿਕਾਰੀਆਂ ਨੂੰ ਸੂਚਿਤ ਕੀਤਾ। ਵੈਲਟਨ ਪੁਲਿਸ ਵਿਭਾਗ ਅਤੇ ਯੂਮਾ ਕਾਉਂਟੀ ਸ਼ੈਰਿਫ਼ ਦੇ ਦਫ਼ਤਰ ਦੇ ਅਧਿਕਾਰੀਆਂ ਨੇ ਕੁੱਤੇ ਅਤੇ ਔਰਤ ਨੂੰ ਨਹਿਰ ਵਿੱਚੋਂ ਬਚਾਉਣ ਲਈ ਕੰਮ ਸ਼ੁਰੂ ਕਰ ਦਿੱਤਾ।
'ਔਰਤ ਨੂੰ ਲੱਗੀਆਂ ਹਨ ਸੱਟਾਂ'
ਮੌਕੇ 'ਤੇ ਮੌਜੂਦ ਇਕ ਪੁਲਿਸ ਅਧਿਕਾਰੀ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਔਰਤ ਨੂੰ ਸੱਟਾਂ ਲੱਗੀਆਂ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਨਹਿਰ 'ਚੋਂ ਨਿਕਲਣ ਲਈ ਸੰਘਰਸ਼ ਕਰ ਰਹੀ ਸੀ। ਔਰਤ ਦੇ ਹੱਥਾਂ-ਪੈਰਾਂ 'ਤੇ ਝਰੀਟਾਂ ਦੇ ਨਿਸ਼ਾਨ ਸਨ।
ਯੂਮਾ ਕਾਉਂਟੀ ਸ਼ੈਰਿਫ਼ ਦੇ ਦਫ਼ਤਰ ਨੇ ਬਚਾਅ 'ਚ ਸ਼ਾਮਲ ਹਰ ਕਿਸੇ ਦਾ ਉਨ੍ਹਾਂ ਦੇ ਯਤਨਾਂ ਲਈ ਧੰਨਵਾਦ ਕੀਤਾ। ਉਨ੍ਹਾਂ ਪੋਸਟ 'ਚ ਕਿਹਾ, "ਅਸੀਂ ਹਰੇਕ ਵਿਅਕਤੀ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਇਸ ਬਚਾਅ 'ਚ ਮਦਦ ਕੀਤੀ, ਜਿਸ 'ਚ ਰੇਲ ਕੰਡਕਟਰ ਵੀ ਸ਼ਾਮਲ ਹੈ, ਜਿਸ ਨੇ ਔਰਤ ਅਤੇ ਕੁੱਤੇ ਨੂੰ ਪਾਣੀ 'ਚ ਦੇਖਿਆ ਅਤੇ 911 ਨੂੰ ਕਾਲ ਕੀਤੀ।"